ਖ਼ਬਰਸਾਰ

  •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
  •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
  •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
  •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
  •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ (ਖ਼ਬਰਸਾਰ)


    ਲੁਧਿਆਣਾ-- ਪੰਜਾਬੀ ਸਾਹਿਤ ਵਿਚ ਸਾਹਿਤ ਸਭਾਵਾਂ ਦਾ ਰੋਲ ਬਹੁਤ ਹੀ ਉਸਾਰੂ ਤੇ ਲੇਖਕ ਨੂੰ ਤਰਾਸ਼ਣ ਵਿਚ ਅਹਿਮ ਯੋਗਦਾਨ ਪਾਉਂਦੀਆਂ ਨੇ। ਇਨ੍ਹਾਂ  ਸ਼ਬਦਾਂ ਦਾ ਪ੍ਰਗਟਾਵਾ, ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਈ ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਦੌਰਾਨ ਪ੍ਰਗਟ ਕੀਤਾ।  ਉਨ੍ਹਾਂ ਇਹ ਵੀ ਕਿਹਾ ਕਿ ਸਾਹਿਤ ਸਭਾਵਾਂ ਵਿਚ ਪੜ੍ਹੀਆਂ ਗਈਆਂ ਰਚਨਾਵਾਂ 'ਤੇ ਆਲੋਚਨਾ ਹੋਣੀ ਚਾਹੀਦੀ ਹੈ, ਇਨ੍ਹਾਂ ਇਕੱਤਰਤਾ ਵਿਚ ਲੇਖਕ ਬਹੁਤ ਕੁਝ ਸਿਖਦਾ ਹੈ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਪ੍ਰੀਤਮ ਪੰਧੇਰ, ਨਾਵਲਕਾਰ ਸ. ਜਸਵੰਤ ਸਿੰਘ ਅਮਨ ਅਤੇ ਡਾ. ਗੁਲਜ਼ਾਰ ਪੰਧੇਰ ਨੇ ਸ਼ਿਰਕਤ ਕੀਤੀ।  
    ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਪ੍ਰਦੂਸ਼ਿਤ ਚੁਗਿਰਦਾ ਹੀ ਵੰਨ-ਸੁਵੰਨੀਆਂ ਬੀਮਾਰੀਆਂ, ਲੁੱਟਾਂ-ਖੋਹਾਂ ਅਤੇ ਬਲਾਤਕਾਰ ਜੇਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ; ਸੋ ਹਰ ਇਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਹੁੰਦੇ ਹੋਏ ਫ਼ਰਜ਼ਾਂ ਪ੍ਰਤੀ ਵੀ ਚੇਤੰਨ ਹੋਣ ਤਾਂ ਜੋ ਸ਼ੁੱਧ ਚੁਗਿਰਦਾ ਸਿਰਜਿਆ ਜਾ ਸਕੇ।  ਸ. ਬਲਕੌਰ ਸਿੰਘ ਗਿੱਲ ਨੇ ਆਪਣੇ ਵਿਚਾਰ ਪੇਸ ਕਰਦਿਆਂ ਕਿ ਅਜੋਕੀ ਪੀੜ੍ਹੀ ਨੂੰ ਐਬ ਮਾਰ ਗਏ, ਵਰਨਾ----। 
    ਰਚਨਾਵਾਂ ਦੇ ਦੌਰ ਵਿਚ ਅਮਰਜੀਤ ਸ਼ੇਰਪੁਰੀ ਨੇ ਨਵੇਂ ਸਾਲ ਦੀ ਆਮਦ 'ਤੇ ਗੀਤ ਰਾਹੀਂ ਸਭ ਨੂੰ ਸ਼ੁੱਭ ਇਸ਼ਾਵਾਂ ਦਿੱਤੀਆਂ।  ਰਾਵਿੰਦਰ ਰਵੀ ਨੇ ਕਵਿਤਾ 'ਚਾਹਤ', ਗੁਰਮੁਖ ਸਿੰਘ ਚਾਨਾ ਨੇ 'ਆਪਾਂ ਜਦ ਵੀ ਕੁਝ ਬੋਲੀਏ, ਬੋਲਣ ਤੋਂ ਪਹਿਲਾਂ ਤੋਲੀਏ', ਸਤੀਸ਼ ਗੁਲਾਟੀ ਨੇ ਵਿਅੰਗ ਗ਼ਜ਼ਲ ਪੇਸ਼ ਕੀਤੀ। ਦਿਲੀਪ ਕੁਮਾਰ ਅਵਧ ਨੇ 'ਪਤਝੜ ਸੋਚੇ ਨਵੀਂ ਕਹਾਣੀ, ਆਂਧੀ ਅੰਦਰ ਬੂੰਦਾਂ ਪਾਣੀ', ਰਾਜਿੰਦਰ ਵਰਮਾ ਨੇ ਵਿਅੰਗ ਪੇਸ਼ ਕੀਤਾ 'ਕੁੜੀ ਦੇਖਣ ਗਏ', ਬੁੱਧ ਸਿੰਘ ਨੀਲੋ ਨੇ ਲੇਖ, ਜਸਵੰਤ ਸਿੰਘ ਅਮਨ ਨੇ ਸੱਭਿਆਚਾਰਕ ਕਹਾਣੀ ਪੇਸ਼ ਕੀਤੀ।  ਪ੍ਰੀਤਮ ਪੰਧੇਰ ਨੇ ਗ਼ਜ਼ਲ, 'ਲੋਕ ਮਨ ਵਿੱਚ ਉਠ ਰਿਹਾ ਤੂਫ਼ਾਨ ਇਹ ਵੀ ਸੋਚ ਲੈ, ਜੀਣ ਖਾਤਰ ਖੌਲਦੈ ਇਨਸਾਨ, ਇਹ ਵੀ ਸੋਚ ਲੈ', ਪਰੱਨਵ ਸਿੰਘ ਜੱਸੀ, ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। ਦਲਵੀਰ ਸਿੰਘ ਲੁਧਿਆਣਵੀ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ । 


    ਦਲਵੀਰ ਸਿੰਘ ਲੁਧਿਆਣਵੀ
    ਜਨਰਲ ਸਕੱਤਰ