ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ) ਦੀ ਇਕਤ੍ਰਤਾ
(ਖ਼ਬਰਸਾਰ)
ਦੀਵਾਨ ਸਿੰਘ "ਮਹਿਰਮ" ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਇਕਤ੍ਰਤਾ ਤਹਿਸੀਲਦਾਰ ਬਾਵਾ ਸਿੰਘ ਜੀ ਦੇ ਸਹਿਯੋਗ ਨਾਲ ਡਾ:
ਮਲਕੀਅਤ "ਸੁਹਲ' ਦੀ ਪਰਧਾਨਗੀ ਹੇਠ ਕਮਿਉਨਿਟੀ ਹਾਲ ਨਵਾਂ ਸਾਲ੍ਹਾ
ਵਿਖੇ ਹੋਈ ।ਜਿਸ ਵਿਚ ਸਭਾ ਦੇ ਮੈਂਬਰਾਂ ਅਤੇ ਸਹਿਯੋਗੀ ਸਾਹਿਤਕਾਰਾਂ ਨੇ
ਭਾਗ ਲਿਆ । ਸਭਾ ਦੇ ਸਲਾਹਕਾਰ ਸ੍ਰ ਜਤਿੰਦਰ ਸਿੰਘ ਜੀ ਰੀਟਾਇਰਡ
ਬੈਂਕ ਮੈਨੇਜਰ ਦੀ ਮਾਤਾ ਜੀ ਦੇ ਆਕਾਲ ਚਲਾਣੇ ਤੇ, ਉਨ੍ਹਾਂ ਦੀ ਆਤਮਿਕ
ਸ਼ਾਂਤੀ ਲਈ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿਤੀ । ਕਵੀ ਦਰਬਾਰ ਦਾ
ਆਗਾਜ਼ ਲੱਖਣ ਮੇਘੀਆਂ ਨੇ ਗੀਤ "ਮੈਨੂੰ ਮਾਰਿਆ ਮੇਰੇ ਹਾਲਾਤਾਂ ਨੇ" ਗਾ
ਕੇ ਕੀਤਾ।ਦਰਸ਼ਨ ਮਸੀਹ ਲੱਧੜ ਨੇ ਆਪਣੀਆਂ ਦੋ ਕਵਿਤਾਵਾਂ ਸੁਣਾਈਆਂ
ਡਾ: ਮਲਕੀਅਤ "ਸੁਹਲ" ਦੀ ਗਜ਼ਲ "ਖ਼ਾਨਾਜੰਗੀ ਜੰਗ ਬੁਰੀ ਹੈ" ਅਤੇ
ਮਹੇਸ਼ ਚੰਦਰਭਾਨੀ ਦੀ ਕਵਿਤਾ ਬੜੀ ਪਿਆਰੀ ਹੋ ਨਿਬੜੀ ਸ਼ਾਇਰ ਵਿਜੇ
ਬੱਧਣ ਦਾ ਗੀਤ ਅਤੇ ਬਾਬੇ ਬੀਰੇ ਦੀ ਕਵਿਤਾ ਬੜੀ ਕਾਬਲੇਗੌਰ ਸੀ।ਵਿਜੇ
ਤਾਲਿਬ ਦੇ ਨਵੀਨ ਰੰਗ ਦੇ ਟੱਪੇ ਬੜੇ ਪਿਆਰੇ ਸਨ। ਜੋਗਿੰਦਰ ਸਾਹਿਲ ਦੀ
ਹਿੰਦੀ ਗਜ਼ਲ ਦਾ ਅੰਦਾਜ਼ ਹੀ ਵਖਰਾ ਸੀ ਅਤੇ ਜਸਵਿੰਦਰ ਸਿੰਘ ਦਾ ਗੀਤ
ਸਲਾਹੁਣਯੋਗ ਸੀ।ਦਰਬਾਰਾ ਸਿੰਘ ਭੱਟੀ ਦੀ ਬਾਲ ਕਵਿਤਾ ਦਾ ਨਵਾਂ ਰੰਗ ਸੀ
ਸ਼ਿਵ ਪਪੀਹਾ ਤੇ ਦੇਵ" ਪੱਥਰਦਿਲ" ਦੀਆਂ ਰਚਨਾਵਾਂ ਦੀ ਸਾਰਿਆਂ ਪਰਭੂਰ
ਸ਼ਲਾਘਾ ਕੀਤੀ।ਜਨਾਬ ਪਰਤਾਪ ਪਾਰਸ ਨੇ ਆਪਣੇ ਨਵੇਂ ਕਲਾਮ ਪੇਸ਼ ਕੀਤੇ।
ਲ਼ੋਕ ਗਾਇਕ ਸੁਭਾਸ਼ "ਸੂਫ਼ੀ" ਨੇ ਸੂਫ਼ੀਆਨਾ ਕਲਾਮ ਅਤੇ ਮਲਕੀਅਤ
"ਸੁਹਲ" 'ਤੇ ਪਰਤਪ ਪਾਰਸ ਦੇ ਲਿਖੇ ਗੀਤਾਂ ਦੀ ਛਹਿਬਰ ਲਾਈ। ਅੰਤ
ਵਿਚ ਸਭਾ ਦੇ ਪਰਧਾਨ ਮਲਕੀਅਤ "ਸੁਹਲ" ਨੇ ਆਏ ਸਾਹਿਤਕਾਰ ਅਤੇ
ਗੀਤਕਾਰਾਂ ਦਾ ਧਨਵਾਦ ਕੀਤਾ ।