ਚਾਚੇ ਮੇਲੀ ਦਾ ਵਿਆਹ
(ਕਾਵਿ ਵਿਅੰਗ )
ਲੋਕ ਕਹਿੰਦੇ ਨੇ
ਮੇਲੀ ਨੇ ਵਿਆਹ ਨੀ ਕਰਾਇਆ ,
ਇਹਦੇ ਵਿੱਚ ਕੋਈ ਰਾਜ ਏ ,
ਜਾਂ ਫਿਰ ਸਾਡਾ ਮੇਲੀ ਚਾਚਾ
ਔਰਤ ਬਰਾਦਰੀ ਤੋਂ ਨਾਰਾਜ ਏ ।
ਇੱਕ ਦਿਨ ਮੈਂ ਉਹਦੇ ਕੋਲੋਂ ਪੁੱਛ ਈ ਲਿਆ ,
ਕਿਉਂ ਨਾਰਾਜ ਏਂ ਤੂੰ ਚਾਚਾ ,
ਕਿੰਨਾਂ ਚੰਗਾ ਲੱਗੂ ਤੈਨੂੰ ਉਦੋਂ
ਜਦੋਂ ਜਵਾਕ ਤੇਰੇ
ਕਹਿਣਗੇ ਤੈਨੂੰ ਪਾਪਾ ਪਾਪਾ ।
ਮੇਰੀ ਗੱਲ ਸੁਣਕੇ ਚਾਚਾ ਮੇਰਾ
ਉਦਾਸ ਜਿਹਾ ਹੋ ਗਿਆ ,
ਕਹਿਣ ਲੱਗਾ , ਪੁੱਤਰਾ
ਕੀਹਦਾ ਜੀਅ ਕਰਦਾ ਕਿ
ਮੇਰਾ ਦੁਨੀਆਂ ਤੇ ਨਾਮ ਨਾਂ ਹੋਵੇ ,
ਧੀਆਂ ਪੁੱਤਰਾਂ ਤੇ
ਪੋਤਰਿਆਂ ਦੋਹਤਰਿਆਂ ਵਰਗੀ ਛਾਂ ਹੋਵੇ ।
ਪਰ ਪੁੱਤਰਾ , ਅੱਜਕੱਲ ਦੇ ਹਾਲਾਤ
ਦੇਖ ਕੇ ਮੈਂ ਘਬਰਾਅ ਗਿਆ ਸੀ ,
ਕਈਆਂ ਦੇ ਹੁੰਦੇ ਤਲਾਕ ਦੇਖ
ਮੈਂ ਘਬਰਾਅ ਗਿਆ ਸੀ ।
ਅੱਜਕੱਲ ਦੀਆਂ ਬੀਬੀਆਂ
ਫੈਸਨ ਦੀਆਂ ਪੱਟੀਆਂ ਨੇ ,
ਇਹਨਾਂ ਦੇ ਚੱਕਰ ਚ ਕਈ
ਜੰਡ ਥੱਲੇ ਵੱਢੇ ਗਏ ਤੇ
ਕਈਆਂ ਜੇਲਾਂ ਵੀ ਕੱਟੀਆਂ ਨੇ ।
ਪਰ ਪੁੱਤ ਮੇਰਿਆ ਹੋਣੀ ਨੂੰ
ਕੋਈ ਟਾਲ ਨਹੀਂ ਸਕਦਾ ,
ਬੰਦੇ ਦੇ ਕੀਤਿਆਂ ਕਦੇ ਕੁਛ ਹੁੰਦਾ ਏ ?
ਹੁੰਦਾ ਉਹੀ ਜੋ ਮਨਜੂਰ ਏ ਖੁਦਾ ਹੁੰਦਾ ਏ ।