ਚੰਦੂਆ ਤੂੰ ਕੀ ਖ਼ਟਿਆ
(ਕਵਿਤਾ)
ਤੱਤੀ ਲੋਹ ਤੇ ਬਿਠਾ ਕੇ ,
ਅੱਗ ਕਹਿਰ ਦੀ ਮਚਾ ਕੇ,
ਚੰਦੂਆ ! ਤੂੰ ਕੀ ਖ਼ੱਟਿਆ?
ਚੁਗਲੀ ਤੂੰ ਜਦੋਂ ਸੀ ਲਗਾਈ।
ਪੈ ਗਈ ਹਰ-ਪਾਸੇ ਹਾਲ-ਦੁਹਾਈ।
ਲੋਕਾਂ ਨੇਂ ਸੀ ਲਾਅਨੱਤ ਪਾਈ ।
ਤੈਨੂੰ ਸ਼ਰਮ ਰਤਾ ਨਾ ਆਈ ।
ਤੂੰ, ਝੂਠਾ ਹੀ ਢੌਂਗ ਰਚਾ ਕੇ ,
ਅੱਗ ! ਕਹਿਰ ਦੀ ਮਚਾ ਕੇ;
ਚੰਦੂਆ ! ਤੂੰ ਕੀ ਖ਼ੱਟਿਆ ?
ਸਾਰੇ ਮਚ ਗਈ ਹਾ-ਹਾ ਕਾਰ।
ਕੀਤੀ ਨਾ ਤੂੰ ਜ਼ਰਾ ਵੀ ਵੀਚਾਰ।
ਖ਼ਟੀ ਜੱਗ ਤੋਂ ਵੀ ਤੂੰ ਫਿਟਕਾਰ ।
ਚੰਦੂ ਬਣਿਆਂ ਬੜਾ ਹੁਸ਼ਿਆਰ ।
ਤੂੰ , ਤਾਂਢਵ ਨਾਚ - ਨੱਚਾ ਕੇ ,
ਅੱਗ ! ਕਹਿਰ ਦੀ ਮਚਾ ਕੇ;
ਚੰਦੂਆ ! ਤੂੰ ਕੀ ਖ਼ੱਟਿਆ ?
ਮੀਆਂ ਮੀਰ ਨੇਂ ਅੱਰਜ ਗੁਜ਼ਾਰੀ ।
ਗੁਰੂ ਪੰਜਵਾਂ ਹੈ , ਪਰ-ਉਪਕਾਰੀ।
ਮੈਨੂੰ , ਮੌਕਾ ਦਿਉ ਇਕ ਵਾਰੀ।
ਮਿਟਾਵਾਂ, ਮੁਗਲਾਂ ਦੀ ਸਰਦਾਰੀ।
ਤੂੰ ! ਦੁਸ਼ਟਾਂ ਦਾ ਚਿੱਤ ਪ੍ਰਚਾ ਕੇ,
ਚੰਦੂਆ ! ਤੂੰ ਕੀ ਖ਼ੱਟਿਆ ?
ਤੇਰੀ ਨੂੰਹ ਸੁਣ ਕੇ ਸੀ ਆਈ ।
ਉਹ ਵੇਖ ਕੇ ਬੜੀ ਘਬਰਾਈ ।
ਤੈਨੂੰ , ਸ਼ਰਮ ਰਤਾ ਨਾ ਆਈ ।
ਕਿਹੜੀ ਕੀਤੀ ਤੂੰ ਨੇਕ ਕਮਾਈ ।
ਤੂੰ 'ਸੁਹਲ" ਤੋਂ , ਬਚ- ਬਚਾਕੇ ,
ਵੇ ਚੰਦੂਆ ! ਤੂੰ ਕੀ ਖ਼ੱਟਿਆ ?
ਤੱਤੀ ਲੋਹ ਤੇ ਬਿਠਾ ਕੇ ,
ਅੱਗ ਕਹਿਰ ਦੀ ਮਚਾ ਕੇ ,
ਚੰਦੂਆ ! ਤੂੰ ਕੀ ਖ਼ੱਟਿਆ ?