ਸਾਡੀ ਠੂਠੀ ਨਾਲ ਚੂੰਗੜਾ ਟਕਰਾਇਆ ਸਈਓ ਨੀ
ਅਸੀਂ ਦੀਵਾ ਬੜੇ ਮੋਹ ਨਾਲ ਜਗਾਇਆ ਸਈਓ ਨੀ
ਪਰ ਸਾਨੂੰ ਚਾਨਣ ਦਿੰਦਾ ਨਾਹੀਂ…
ਅਸੀਂ ਤੇਲ ਓਸ ਦੀਵੇ ਵਿੱਚ ਪਾਇਆ ਸਈਓ ਨੀ
ਤਨ ਦਾ ਕਰਕੇ ਓਟਾ ਬੁਝਣੋਂ ਬਚਾਇਆ ਸਈਓ ਨੀ
ਪਰ ਸਾਨੂੰ ਚਾਨਣ ਦਿੰਦਾ ਨਾਹੀਂ…
ਅਸੀਂ ਦਿਲ ਦੇ ਬਨੇਰੇ ਉੱਤੇ ਟਿਕਾਇਆ ਸਈਓ ਨੀ
ਮਿੱਟੀ ਦੇ ਚੂੰਗੜੇ ਮਨ ਗੁਮਾਨ ਆਇਆ ਸਈਓ ਨੀ
ਤਾਹੀਂਓ ਸਾਨੂੰ ਚਾਨਣ ਦਿੰਦਾ ਨਾਹੀਂ…
ਅਸੀਂ ਗੋਦੀ ਚੁੱਕ ਸੂਰਜ ਖਿਡਾਇਆ ਸਈਓ ਨੀ
ਫਿਰ ਫੁਕਾਂ ਮਾਰ ਦੀਵਾ ਬੁਝਾਇਆ ਸਈਓ ਨੀ
ਸਾਨੂੰ ਚਾਨਣ ਨਾਹੀਂ ਲੋੜੀਂਦਾ…
ਸਾਡੀ ਠੂਠੀ ਨਾਲ ਚੂੰਗੜਾ ਟਕਰਾਇਆ ਸਈਓ ਨੀ
ਸਾਡੇ ਤਾਂ ਵਿਹੜੇ ਚੰਨ ਚੜ੍ਹ ਆਇਆ ਸਈਓ ਨੀ
ਚਾਨਣ ਉਹਦੇ ਕੋਲ ਵਥੇਰਾ ਏ…
ਮਨ ਜੀਹਦੇ ਗਿਆਨ ਦਾ ਡੇਰਾ ਏ…।