ਸਣੋਂ ਨੀ ਹਵਾਉ ਮੇਰੇ ਪਿੰਡਾਂ ਵੱਲ ਜਾਂਦੀਓ
ਸੁਣ ਜਇਓ ਆ ਕੇ ਮੇਰਾ ਹਾਲ ...ਨੀ
ਪਹਿਲਾਂ ਜਾ ਕੇ ਲੱਭੀਓ ਨੀ ਮੇਰੀ ਬੁੱਢੀ ਮਾਂ ਨੂੰ ਘਰੋਂ
ਰੋਂਦੀ ਹੋਣੀ ਕਿਸੇ ਕੌਲੇ ਨਾਲ ...ਨੀ
ਕੋਲੇ ਜਾਕੇ ਹੌਲੀ ਜਿਹੇ ਪੈਰ ਉਹਦੇ ਚੂਮਿਓ
ਹੰਝੂ ਪੂੰਝ ਕੇ ਸਵਾਰ ਦਿਓ ਵਾਲ .....ਨੀ
ਫੇਰ ਉਦ੍ਹੀ ਗੋਦੀ ਵਿਚ ਪੁੱਤ ਬਣ ਬੈਠ ਜਈਓ..
ਘੁੱਟ ਕੇ ਮਾਂ ਲਉ ਸੀਨੇ ਨਾਲ ....ਨੀ
ਜਾਂਦੀ ਵਾਰੀ ਹੌਲੀ ਦੇਣੇਂ
ਆਪੇ ਤੁਸੀ ਆਖ ਦੇਣਾਂ
ਮਏ ਹੁਣ ਲੱਭਣੇ ਨਾ ਲਾਲ ...ਨੀ
ਸਣੋਂ ਨੀ ਹਵਉ ਮੇਰੇ ਪਿੰਡਾਂ ਵੱਲ ਜਾਂਦੀਓ
ਫੇਰ ਤੁਸੀਂ ਲੱਭਿਓ ਨੀ ਮੇਰਾ ਬੁੱਢਾ ਬਾਪੂ ਕਿਤੋਂ
ਰੋਈਆਂ ਵਿਚ ਹੋਣੈਂ ਮੈਨੂੰ ਲੱਭਦਾ
ਮੇਰੇ ਹੀ ਖਿਆਲਾਂ ਵਿਚ ਖੋਇਆ ਬੈਠਾਂ ਹੋਣੈ ਕਿਤੇ
ਨੀਰ ਹੋਣੈ ਅੱਖਾਂ ਵਿਚੋਂ ਵੱਗਦਾ
ਫੇਰ ਕਿਸੇ ਠਾਣੇ ਵਿਚ ਪਤਾ ਕਰਿਓ ਨੀ ਤੁਸੀਂ
ਰੁਲਦੀ ਪਈ ਜੋ ਉੱਹਦੀ ਪੱਗ ਦਾ
ਉਦ੍ਹੀ ਸੁੱਨੀ ਬੁੱਕਲ ਚ ਬਾਪੂ ਕਹਿ ਬੈਠ ਜਾਇਓ
ਬੜਾ ਨਿੱਘ ਹੁੰਦਾ ਮੋਹ ਦੀ ਅੱਗ ਦਾ
ਸਣੋਂ ਨੀ ਹਵਾਉ ਮੇਰੇ ਪਿੰਡਾਂ ਵੱਲ ਜਾਂਦੀਓ..ਨੀ
ਮੇਰੀ ਨਿੱਕੀ ਭੇਣ ਨੂੰ ਤਾਂ ਆਉਦੀ ਵਾਰੀ ਮਿਲ ਆਇਓ
ਵੇਹਦੀਂ ਜਿਹੜੀ ਵੀਰੇ ਹੈ ਰਾਹ ...ਨੀ
ਬੱਕਲ ਚ ਲੈ ਕੇ ਉਹਨੂੰ ਘੱਟ ਕੇ ਪਿਆਰ ਦੇਣਾਂ
ਰੁੱਲ ਗਏ ਨੇ ਚੰਦਰੀ ਦੇ ਚਆ ...ਨੀ
ਰੋਦੀ ਨੂੰ ਵਰਾ ਕੇ ਤੁਸੀ
ਨਿੱਕੜਾ ਜਾ ਹੱਥ ਉਦ੍ਹਾ
ਹਸਿਆਂ ਨੂੰ ਦੇਣਾਂ ਜੇ ਫੜਆ ਨੀ
ਬੱਸ ਮੇਰੀ ਏਨੀ ਕੁ ਹੀ
ਬਾਤ ..ਨੀ ਹਵਾਓ
ਸੁਣੋਂ ਮੇਰੀ ਗੱਲ ਆਖੇ ਲੱਗਿਓ
ਸੋਹਣੇਂ ਮੇਰੇ ਦੇਸ਼ ਨੀ ਪੰਜਾਬ ਉਤੋਂ ਸਖੀਓ
ਤੱਤੀਆਂ ਨਾਂ ਕਦੇ ਹੋ ਕੇ ਵਗਿਓ
ਸਣੋਂ ਨੀ ਹਵਾਉ ਮੇਰੇ ਪਿੰਡਾਂ ਵੱਲ ਜਾਂਦੀਓ