clomid uk to buy
clomid
london ਮਹਿਕ ਵਿਹੂਣੇ ਫ਼ੁੱਲ, ਤੇਰੀ ਅਮਰੀਕਾ ਦੇ।
ਪਿਆਰ ਵਿਕੇਂਦਾ ਮੁੱਲ, ਇਹ ਕੀ ਤਰੀਕਾ ਵੇ।
ਹੰਝੂਆਂ ਵਾਂਗਰ ਪਾਣੀ ਸੱਜਣਾ,
ਮੁਲਕ ਤੇਰੇ ਦਾ ਖ਼ਾਰਾ।
ਮਸ਼ੀਨਾਂ ਨਾਲ ਮਸ਼ੀਨ ਬਣ ਗਿਆ,
ਮਾਨਵ ਏਥੇ ਸਾਰਾ।
ਮੰਗਿਆਂ ਵੀ ਨਾ ਮਿਲਦਾ ਅੜਿਆ
ਪਲ ਵੀ ਇੱਕ ਉਧਾਰਾ।
ਨਿੱਤ ਟੁੱਟਣ ਪਰਿਵਾਰ,ਇਹ ਕੀ ਸਲੀਕਾ ਵੇ,
ਮਹਿਕ ਵਿਹੂਣੇ ਫ਼ੁੱਲ--------------।
ਨਾ ਮੈਂ ਏਥੇ ਤੜਪ ਕੋਈ ਦੇਖਾਂ,
ਨਾ ਹੀ ਦਿਲ ਦੀ ਚਾਹਤ।
ਕੰਮ ਤੇ ਰਹਾਂ ਜਾਂ ਘਰੇ ਹੀ ਬੈਠਾਂ,
ਮਿਲਦੀ ਕਿਤੇ ਨਾ ਰਾਹਤ।
ਛੇ ਦਿਨ ਪੂਰੇ ਰਹੇਂ ਕੰਮ ਤੇ,
ਕੰਮ ਤੂੰ ਗਲ ਨਾਲ ਲਾਇਆ।
ਸੋਮਵਾਰ ਦੀ ਛੁੱਟੀ ਤੇਰੀ,
ਲੰਘਦੀ ਬਣ ਪਰਾਇਆ।
ਕੇਹੀ ਇਹ ਮਜਬੂਰੀ,ਘੁੱਟ ਸਬਰ ਦਾ ਪੀਤਾ ਵੇ,
ਮਹਿਕ ਵਿਹੂਣੇ ਫ਼ੁੱਲ------------------------।
ਇਲਮ ਅਕਲ ਦੇ ਮਾਲਕ ਏਥੇ,
ਮਿਲ ਕੇ ਕਦੀ ਨਾ ਬਹਿੰਦੇ।
ਹਾਉਮੈ ਦੀ ਧੂਣੀ ਦੇ ਉੱਪਰ,
ਹੱਥ ਸੇਕਦੇ ਰਹਿੰਦੇ।
ਧਰਮ ਦੇ ਠੇਕੇਦਾਰਾਂ ਦੀ ਵੀ,
ਦੱਸ ਕੀ ਗੱਲ ਸੁਣਾਵਾਂ।
ਮਾੜੇ ਕਰਮਾਂ ਨਾਲ ਹੈ ਜੁੜਦਾ ,
ਹੁਣ ਇਨ੍ਹਾਂ ਦਾ ਨਾਵਾਂ।
ਆਪਣੇ-ਆਪਣੇ ਕੱਦ ਮਿਣਨ ਲਈ,
ਫੜਿਆ ਸਭ ਨੇ ਫ਼ੀਤਾ ਵੇ।
ਮਹਿਕ ਵਿਹੂਣੇ ਫ਼ੁੱਲ----------------------।