ਸਿਰਜਣਧਾਰਾ ਵੱਲੋਂ ਪੰਜਾਬੀਮਾਂ.ਕੌਮ ਦਾ ਸਨਮਾਨ
(ਖ਼ਬਰਸਾਰ)
ਲੁਧਿਆਣਾ -- ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੱਚੀ ਸਾਲ ਪੂਰੇ ਹੋਣ ਤੇ ਪੰਜਾਬੀ ਭਵਨ ਵਿਚ ਸਿਲਵਰ ਜੁਬਲੀ ਦਿਹਾੜਾ ਮਨਾਇਆ ਗਿਆ।ਪ੍ਰਧਾਨਗੀ ਮੰਡਲ ਵਿਚ ਸਰਦਾਰਨੀ ਬਲਜੀਤ ਕੌਰ, ਸਰਦਾਰਨੀ ਸਰਵਰਿੰਦਰ ਕੌਰ ਸਰਦਾਰ ਜਗਦੇਵ ਸਿੰਘ ਜੱਸੋਵਾਲ ਅਤੇ ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਸ਼ਾਮਲ ਹੋਏ। ਸਭ ਤੋਂ ਪਹਿਲਾਂ ਕੁਝ ਪ੍ਰਮੁਖ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ। ਇਨ•ਾਂ ਵਿਚ ਅਮਰੀਕਾ ਤੋਂ ਆਏ ਪੰਜਾਬੀਮਾਂ.ਕਾਮ ਦੇ ਸੰਸਥਾਪਕ ਸ. ਸਤਿੰਦਰਜੀਤ ਸਿੰਘ ਸਿਧੂ, ਪੰਜਾਬੀਮਾਂ.ਕਾਮ ਦੇ ਸੰਪਾਦਕ ਜਗਜੀਤ ਸਿੰਘ ਬਾਵਰਾ, ਡਾ. ਸ਼ਰਨਜੀਤ ਕੌਰ, ਸੁਖਦੇਵ ਸਿੰਘ ਲਾਜ ,ਈਸ਼ਰ ਸਿੰਘ ਸੋਬਤੀ ਅਤੇ ਮਨਿੰਦਰਜੀਤ ਕੌਰ ਔਜਲਾ ਸ਼ਾਮਲ ਹਨ। ਉਪਰੰਤ ਪੰਜਾਬੀ ਜ਼ੁਬਾਨ ਅਤੇ ਸਾਹਿਤ ਵਿਚ ਅਹਿਮ ਯੋਗਦਾਨ ਪਾ ਰਹੀਆਂ ਸਾਹਿਤ ਸਭਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ |

ਪੰਜਾਬੀਮਾਂ.ਕਾਮ ਦੇ ਸੰਸਥਾਪਕ ਸ. ਸਤਿੰਦਰਜੀਤ ਸਿੰਘ ਸਿਧੂ ਨੂੰ ਸਨਮਾਨਿਤ ਕਰਦੇ ਹੋਏ ਨਾਮੀ ਲੇਖਕ