ਆਪ ਜੀ ਦਾ ਵਿਸਵਾਸਪਾਤਰ
(ਲੇਖ )
ਉਪਰੋਕਤ ਸਿਰਲੇਖ ਪੜਕੇ ਪਾਠਕਾਂ ਦੇ ਮਨ ਵਿੱਚੋਂ ਇਹੋ ਗੱਲ ਜਾਂਦੀ ਹੈ ਕਿ ਇਹ ਕਿਸੇ ਲਈ ਅਰਜੀ ਲਿਖੀ ਗਈ ਹੈ ਅਤੇ ਉਸ ਪ੍ਰਤੀ ਆਪਣਾ ਵਿਸਵਾਸ ਪ੍ਰਗਟ ਕੀਤਾ ਗਿਆ ਹਾਂ ਪਰ ਮੇਰੇ ਇਸ ਆਰਟੀਕਲ ਦਾ ਮਕਸਦ ਕਿਸੇ ਨੂੰ ਅਰਜੀ ਲਿਖਣਾ ਨਹੀਂ ਸਗੋਂ ਇਸ ਉਪਰੋਕਤ ਲਾਈਨ ਦਾ ਅਸਲੀ ਮਤਲਵ ਦੱਸਣਾ ਅਤੇ ਇਹ ਵਿਚਾਰ ਕਰਨਾ ਹੈ ਕਿ ਜਦੋਂ ਅਸੀਂ ਇਸ ਲਾਈਨ ਦਾ ਪ੍ਰਯੋਗ ਕਰਦੇ ਹਾਂ ਤਾਂ ਕੀ ਸੱਚ ਵਿੱਚ ਹੀ ਇਸ ਲਾਈਨ ਵਿੱਚ ਕਿਸੇ ਪ੍ਰਤੀ ਵਿਸਵਾਸ ਹੁੰਦਾ ਹੈ?ਇਹੋ ਹੀ ਪ੍ਰਸ਼ਨ ਹੈ।
ਸ਼ਾਡੇ ਸਮਾਜ ਵਿੱਚ ਬਹੁਤ ਸਾਰੇ ਸਰਕਾਰੀ ਪ੍ਰਾਈਵੇਟ ਅਦਾਰੇ ਅਜਿਹੇ ਹਨ ਜਿਨ੍ਹਾਂ ਵਿੱਚ ਕੋਈ ਵੀ ਕੰਮ ਕਰਾਉਣ ਤੋਂ ਪਹਿਲਾਂ ਇੱਕ ਅਰਜੀ ਲਿਖਣੀ ਪੈਂਦੀ ਹੈ ਜੋ ਉਸ ਅਦਾਰੇ ਦੇ ਮੁੱਖੀ ਨੂੰ ਬੇਨਤੀ ਕੀਤੀ ਹੁੰਦੀ ਹੈ ਅਤੇ ਅਰਜੀ ਵਿੱਚ ਪਹਿਲਾਂ ਤਾ ਉਸ ਵਿਅਕਤੀ ਦਾ ਅਹੁਦਾ ਅਤੇ ਫਿਰ ਸਾਡਾ ਵਿਸਾ ਅਤੇ ਫਿਰ ਵਿਚਕਾਰਲੀ ਅਰਜੀ ਅਤੇ ਅੰਤ ਵਿੱਚ ਇਹੋ ਲਾਈਨ ਲਿਖੀ ਜਾਂਦੀ ੍ਹੇ ਕਿ "ਆਪ ਜੀ ਦਾ ਵਿਸਵਾਸ ਪਾਤਰ" ਉਸਤੋਂ ਅੱਗੇ ਆਪਣਾ ਨਾਮ ਲਿਖਕੇ ਅਰਜੀ ਫੜਾ ਦਿੱਤੀ ਜਾਂਦੀ ਹੈ।ਪਰ ਅਸੀਂ ਕਦੇ ਵੀ ਇਹ ਵਿਚਾਰ ਨਹੀਂ ਕੀਤਾ ਕਿ ਅਗਰ ਅਸੀਂ ਇਹ ਲਾਈਨ ਲਿਖੀ ਤਾਂ ਸਾਡਾ ਉਸ ਵਿਅਕਤੀ ਪ੍ਰਤੀ ਵਿਸਵਾਸ ਹੈ ਵੀ ਜਾਂ ਨਹੀਂ ਅਹਾਰ ਕੋਈ ਤੀਸਰਾ ਬੰਦਾ ਅਰਜੀ ਦੇਣ ਵਾਲੇ ਵਿਅਕਤੀ ਨੂੰ ਅਦਾਰੇ ਤੋਂ ਬਾਹਰ ਮਿਲੇ ਅਤੇ ਉਹ ਪੁੱਛੇ ਕਿ ਆਪ ਜੀ ਦਾ ਕੰਮ ਬਣੇਗਾ ਜਾਂ ਨਹੀਂ ਤਾਂ ਜਿਆਦਾਤਰ ਵਿਅਕਤੀ ਇਹੋ ਗੱਲ ਕਹਿੰਦੇ ਹਨ ।"ਕਿ ਅਰਜੀ ਤਾਂ ਦਿੱਤੀ ਹੈ ਦਿਖੋ ਕੀ ਬਣਦਾ ਵੈਸੇ ਬੰਦਾ ਦਾ ਠੀਕ ਈ ਐ"। ਅਸੀਂ ਜੇਕਰ ਇਸ ਲਾਈਨ ਦਾ ਨਿਚੋੜ ਕੱਢੀਏ ਤਾਂ ਇਹੋ ਹੀ ਮਤਲਬ ਨਿਕਲਦਾ ਹੈ ਕਿ ਉਸ ਵਿਅਕਤੀ ਨੂੰ ਅਫਸਰ ਉੱਪਰ ਵਿਸਵਾਸ ਹੀ ਨਹੀਂ ਹੈ।ਪਰ ਫਿਰ ਵੀ ਅਸੀਂ ਉਹ ਲਾਈਨ ਲਿਖਣਾ ਨਹੀਂ ਹੱਟਦੇ।
ਕਿੰਨੇ ਹੀ ਪੁਲਿਸ ਥਾਣੇ ,ਕਿੰਨੇ ਹੀ ਸਰਕਾਰੀ ਹਸਪਤਾਲ,ਬੀ.ਡੀ.ਓ ਦਫਤਰ,ਡੀ.ਸੀ ਦਫਤਰ,ਸੀ.ਐੱਮ.ਆਫਿਸ ਆਦਿ ਜਿੰਨਾ ਵੀ ਇਹੋ ਅਰਜੀ ਦਾ ਪ੍ਰਯੋਗ ਕੀਤਾ ਜਾਦਾ ਹੈ।ਜੇਕਰ ਲੋਕਾਂ ਨੂੰ ਇਹਨਾਂ ਸਾਰੇ ਅਦਾਰਿਆ ਉੱਪਰ ਵਿਸਵਾਸ ਨਹੀਂ ਤਾਂ ਉਸਦਾ ਕਾਰਨ ਇਹੋ ਹੀ ਹੈ।ਕਿ ਇਹਨਾਂ ਸਾਰਿਆ ਨੂੰ ਭ੍ਰਿਸਟਾਚਾਰ ਦੀ ਲੱਥ ਲੱਗੀ ਹੋਈ ਹੈ ਅਤੇ ਇਹ ਆਪਣਾ ਨਜਰੀਆ ਬਦਲਣਾ ਵੀ ਨਹੀ ਚਾਹੁੰਦੇ ਇਹਨਾਂ ਕਾਰਨ ਹੀ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਵੀ ਹੋ ਰਿਹਾ ਹੈ।
ਸਭ ਤੋਂ ਜਿਆਦਾ ਅਵਿਸਵਾਸੀ ਦੀ ਪਾਤਰ ਸਾਡੀ ਭਾਰਤੀ ਪੁਲਿਸ ਬਣੀ ਹੋਈ ਹੈ ਅਗਰ ਅਸੀਂ ਕਿਸੇ ਪਾਸੇ ਖੜੇ ਹਾਂ ਅਤੇ ਸਾਡੇ ਸਾਹਮਣੇ ਕੋਈ ਪੁਲਿਸ ਵਾਲਾ ਕਿਸੇ ਨੂੰ ਪੈਸੇ ਦੇ ਰਿਹਾ ਹੈ ਤਾਂ ਸਾਡੀ ਪੁਲਿਸ ਪ੍ਰਤੀ ਸੋਚਣੀ ਅਜਿਹੀ ਬਣ ਚੁੱਕੀ ਹੈ ਕਿ ਸਾਨੂੰ ਇਹੋ ਹੀ ਪ੍ਰਤੀਤ ਹੋਵੇਗਾ ਕਿ ਉਹ ਪੁਲਿਸ ਵਾਲਾ ਪੈਸੇ ਲੈਅ ਰਿਹਾ ਹੈ।ਮੈਂ ਇਹ ਨਹੀਂ ਕਹਿੰਦਾ ਕਿ ਸਾਡਾ ਪੁਲਿਸ ਮਹਿਕਮਾਂ ਸਾਰਾ ਹੀ ਭਿਸ਼ਟ ਹੋ ਚੁੱਕਿਆ ਹੈ ਪਰ ਕੁਝ ਅਜਿਹੇ ਅਫਸਰ ਇਸ ਅਦਾਰੇ ਵਿੱਚ ਹਨ ਜਿਨ੍ਹਾਂ ਕਾਰਣ ਸਾਰੀ ਪੁਲਿਸ ਨੂੰ ਹੀ ਭ੍ਰਿਸਟ ਸਮਝਿਆ ਜਾਂਦਾ ਹੈ ਅਤੇ ਹਰੇਕ ਪੁਲਿਸ ਕਰਮਚਾਰੀ ਨੂੰ ਸੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਜਦੋਂ ਸਾਡਾ ਕੋਈ ਮਸਲਾ ਉਲਝ ਜਾਂਦਾ ਹੈ ਤਾਂ ਸਾਡੇ ਸਾਹਮਣੇ ਪਹਿਲਾਂ ਪੰਚਾਇਤ ਅਗਰ ਜੇ ਪੰਚਾਇਤ ਤੋਂ ਹੱਲ ਨਹੀਂ ਨਿਕਲਦਾ ਤਾਂ ਸਾਡੇ ਸਾਹਮਣੇ ਸਿਰਫ ਪੁਲਿਸ ਦੀ ਆਪਸਨ ਹੁੰਦੀ ਹੈ ਪਰ ਅਸੀਂ ਸਭ ਤੋਂ ਪਹਿਲਾਂ ਇਹ ਸੋਚਦੇ ਹਾਂ ਕਿ ਪਹਿਲਾਂ ਉਹਨਾਂ ਨੂੰ ਪੈਸੇ ਦੇਵੇ ਪੈਣਗੇ ਅਤੇ ਫਿਰ ਕੋਈ ਕੰਮ ਹੋਵੇਗਾ ਸਾਨੂੰ ਕੋਈ ਹੋਰ ਚੀਜ ਦਾ ਹੱਲ ਕਰਨ ਤੋਂ ਪਹਿਲਾਂ ਉਹਨਾਂ ਲਈ ਪੈਸਿਆਂ ਦਾ ਹੱਲ ਕਰਨਾ ਪੈਂਦਾ ਹੈ।
ਇਸ ਮਹਿਕਮੇਂ ਤੋਂ ਬਿਨਾਂ ਡਾਕਟਰੀ ਪੇਸ਼ਾ ਲੈ ਲਉ ਇਸ ਵਿੱਚ ਵੀ ਇੱਕ ਅਜਿਹੀ ਧਾਰਣਾ ਬਣ ਚੁੱਕੀ ਹੈ ਕਿ ਜੇ ਆਪਣਾ ਕੋਈ ਮਰੀਜ ਬਚਾਉਣਾ ਹੈ ਤਾਂ ਉਸਨੂੰ ਸਰਕਾਰੀ ਹਰਪਤਾਲ ਵਿੱਚ ਭਰਤੀ ਨਾ ਕਰਵਾਉ ਤਾਂ ਹੁਣ ਹਰੀਬ ਵਿਅਕਤੀ ਕੀ ਕਰੇ ਉਹ ਉਤਨੇ ਪੈਸਿਆ ਦਾ ਹੱਲ ਨਹੀਂ ਕਰ ਸਕਦਾ ਅਸੀਂ ਟੀ.ਵੀ ਅਖਬਾਰਾ ਵਿੱਚ ਰੋਜ ਇਹੋ ਗੱਲਾਂ ਪੜਦੇ ਹਾਂ ਕਿ ਕਿੰਨੇ ਮਰੀਜ ਡਾਕਟਰ ਦੀ ਗਲਤੀ ਨਾਲ ਮਰਦੇ ਹਨ ਉਹ ਡਾਕਟਰ ਦੀ ਗਲਤੀ ਨਹੀਂ ਹੁੰਦੀ ਉਹ ਸਾਡੀ ਗਲਤੀ ਹੁੰਦੀ ਹੈ ਕਿਉਕਿ ਅਸੀਂ ਉਸਨੂੰ ਪੈਸੇ ਨਹੀਂ ਦਿੱਤੇ ਜੇਕਰ ਪੈਸੇ ਦਿੰਦੇ ਤਾਂ ਸਾਡਾ ਮਰੀਜ ਬਚ ਜਾਂਦਾ ਪਰ ਅਸੀਂ ਫਿਰਵੀ ਇਹੋ ਲਾਈਨ ਲਿਖਦੇ ਜਾਂਦੇ ਹਾਂ ਕਿ ਆਪਜੀ ਦਾ ਵਿਚਵਾਸਪਾਤਰ" ਫਿਰ ਅਸੀਂ ਇਸ ਲਾਈਨ ਦੀ ਬੇਇਜਤੀ ਕਰ ਰਹੇ ਹਾਂ ਪਰ ਨਹੀਂ ਜੀ ਅਸੀਂ ਭਾਰਤੀ ਜੋ ਠਹਿਰੇ।
ਮੇਰਾ ਭਾਰਤ ਮਹਾਨ ਉਹਨਾਂ ਸਮਿਆਂ ਵਿਚ ਕਹਿਣਾ ਸੁਰੁ ਕੀਤਾ ਸੀ ਜਦੋਂ ਸਾਡਾ ਭਾਰਤ ਗੁਲਾਮ ਸੀ ਅਤੇ ਇਸਨੂੰ ਆਪਣੀ ਹੋਂਦ ਦਰਸਾaਣ ਵਿੱਚ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਦਾ ਸੀ ਪਰ ਜਦੋਂ ਸਾਡਾ ਦੇਸ ਅਜਾਦ ਹੋਇਆ ਤਾਂ ਸਾਡਾ ਭਾਰਤ ਮਹਾਨ ਤਾਂ ਕੀ ਭਾਰਤ ਹੀ ਨਹੀ ਰਿਹਾ ਇਹ ਇੱਕ ਭ੍ਰਿਸਟਾਚਾਰ ਦੀ ਮੰਡੀ ਬਣ ਚੁੱਕਿਆ ਹੈ।ਪਹਿਲਾਂ ਤਾਂ ਸਾਨੂੰ ਬਾਹਰੀ ਹਕੂਮਤਾਂ ਨੇ ਲੁੱਟ ਖਾਇਆ ਪਰ ਜਦੋਂ ਸਾਡਾ ਦੇਸ ਆਜਾਦ ਹੋਇਆ ਤਾਂ ਅਸੀਂ ਆਪਿਣਾ ਹੱਥੋਂ ਹੀ ਲੁੱਟੇ ਗਏ।ਆਪਣੇ ਹੀ ਦੇਸ ੀਵਚ ਕੋਈ ਕੰਮ ਕਰਵਾਉਣ ਲਈ ਆਪਣਿਆਂ ਦਾ ਹੀ ਮੂੰਹ ਭਰਨਾ ਪੈਦਾ ਹੈ।ਹਰੇਕ ਮਹਿਕਮੇ ਵਿੱਚ ਚਪੜਾਸੀ ਤੋਂ ਲੈਕੇ ਉਸ ਮਹਿਕਮੇ ਦੇ ਮੁਖੀ ਤੱਕ ਰਿਸ਼ਵਤ ਦੀ ਲਥ ਲੱਗੀ ਹੋਈ ਹੈ।ਜੇਕਰ ਅਸੀਂ ਸਿਰਫ ਇਹੋ ਪਤਾ ਕਰਨਾ ਹੈ ਕਿ ਇਹ ਅਫਸਰ ਕਦੋਂ ਆਵੇਗਾ ਤਾਂ ਸਾਨੂੰ ਚਪੜਾਸੀ ਨੂੰ ਪੈਸੇ ਦੇਣੇ ਪੈਦੇ ਹਨ।ਰੋਜ-ਰੋਜ ਨਵੇਂ ਅੰਦੋਲਨ ਚੱਲੀ ਜਾਂਦੇ ਹਨ ਅਤੇ ਉਹਨਾਂ ਅੰਦੋਲਨਾਂ ਦੇ ਮੁਖੀਆਂ ਨੂੰ ਚਾਰ ਪੈਸੇ ਦੇਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਅਤੇ ਬਾਕੀ ਦੀ ਪਲਟਨ ਆਪੀ ਬੈਠ ਜਾਂਦੀ ਹ।ੈ
ਮੇਰਾ ਮਕਸਦ ਮਹਿਕਮਿਆਂ ਨੂੰ ਬੁਰਾ-ਭਲਾ ਕਹਿਣਾ ਨਹੀਂ, ਮੇਰਾ ਮਕਸਦ ਇਹ ਹੈ ਕਿ ਇਹਨਾਂ ਮਹਿਕਮਿਆਂ ਦੇ ਵਿਚ ਜਾਣ ਤੋਂ ਪਹਿਲਾਂ ਕੋਈ ਵਿਅਕਤੀ ਡਰ ਅਤੇ ਅਵਿਸ਼ਵਾਸ਼ੀ ਨਾ ਮਹਿਸੂਸ ਕਰੇ,ਉਹ ਸਿੱਧਾ ਆਵੇ ਅਤੇ ਆਪਣੀ ਗੱਲ ਸਿੱਧੀ ਹੀ ਕਹਿ ਸਕਦਾ ਹੋਵੇ ਉਸਨੂੰ ਰਿਸ਼ਵਤ ਨਾ ਦੇਣੀ ਪਵੇ।ਮੈਂ ਮੇਰੀ ਭਾਰਤੀ ਜਨਤਾ ਨੂੰ ਇਹੋ ਗੱਲ ਆਖਣੀ ਚਹੁੰਦਾ ਹਾਂ ਕਿ ਜੇਕਰ ਅਸੀਂ ਕਿਸੇ ਨੂੰ ਲੱਥ ਲਾਈ ਹੈ ਤਾਂ ਉਸਦਾ ਇਲਾਜ ਵੀ ਸਾਨੂੰ ਹੀ ਕਰਨਾ ਪਵੇਗਾ।ਲੋਕਾਂ ਵਿਚ ਆਮ ਕਹਾਵਤ ਬਣ ਚੁੱਕੀ ਹੈ ਕਿ ਰੱਬ ਡਾਕਟਰਾਂ ਅਤੇ ਪੁਲਿਸ ਦੇ ਵੱਸ ਨਾ ਪਾਵੇ" ਉਹ ਲੋਕ ਮੁਸਕਿਲ ਤੋਂ ਨਹੀ ਸਗੋਂ ਮੁਸਕਿਲ ਹੱਲ ਕਰਨ ਵਾਲਿਆਂ ਤੋਂ ਡਰਦੇ ਹਨ।
ਅੰਤ ਵਿੱਚ ਮੈਂ ਇਹੋ ਗੱਲ ਆਖਣੀ ਚਾਹੁੰਦਾ ਹਾਂ ਕਿ ਜੇਕਰ ਕੋਈ ਨਾਗਰਿਕ ਆਪਣਾ ਕੋਈ ਕੰਮ ਕਰਵਾਉਣਾ ਚਾਹੁੰਦਾ ਹੈ ਅਤੇ ਆਪਣੀ ਬੇਨਤੀ ਕਰਦਾ ਹੈ ਉਸ ਦੇ ਹਰੇਕ ਸ਼ਬਦ ਵਿਚ ਵਿਸਵਾਸ ਹੋਵੇ ਅਤੇ ਆਪਣੀ ਕੌਮ ਦੇ ਰਖਵਾਲਿਆਂ ਤੋਂ ਨਾ ਡਰੇ।ਅੰਤ ਵਿੱਚ ਮੈਂ ਆਪਣੀ ਪਿਆਰੀ ਜਨਤਾ ਲਈ ਇਹੋ ਗੱਲ ਆਖਣੀ ਚਾਹੁੰਦਾ ਹਾਂ 'ਆਪ ਜੀ ਦਾ ਵਿਸ਼ਵਾਸ਼ ਪਾਤਰ'