ਦੀਵੇ ਜਗਾਵਾਂਗਾ, ਤੇਰੇ ਮੈਂ ਆਉਣ ਤੋਂ ਪਹਿਲਾਂ ।
ਸਭ ਨੂੰ ਬੁਲਾਂਵਾਂਗਾ, ਤੇਰੇ ਮੈਂ ਆਉਣ ਤੋਂ ਪਹਿਲਾਂ ।
ਦਰਿਆ ਦੇ ਕੰਢੇ ਬੈਠ ਕੇ ਫਿਰ ਪਾਣੀਆਂ ਕੋਲੇ
ਹੰਝੂ ਵਹਾਵਾਂਗਾ, ਤੇਰੇ ਮੈਂ ਆਉਣ ਤੋਂ ਪਹਿਲਾਂ ।
ਖਿੜਣਾ, ਮਹਿਕਣਾ, ਟਹਿਕਣਾ ਫੁੱਲਾਂ ਨੂੰ ਪੁਛਾਂਗਾ
ਬੱਦਲ ਵਰਾਵਾਂਗਾ, ਤੇਰੇ ਮੈਂ ਆਉਣ ਤੋਂ ਪਹਿਲਾਂ ।
ਰੁੱਖਾਂ ਦੇ ਉੱਤੇ ਆਲਣੇ ਜਾ ਪੰਛੀਆਂ ਨੂੰ ਤਾਂ
ਸੁੱਤੇ ਜਗਾਵਾਂਗਾ, ਤੇਰੇ ਮੈਂ ਆਉਣ ਤੋਂ ਪਹਿਲਾਂ ।
ਪਹਾੜੋਂ ਪਿਘਲਦੀ ਹੋਈ ਬਰਫ ਦੇ ਆਏ ਸੁਨੇਹੇ ਦਾ
ਨਗ਼ਮਾ ਬਣਾਵਾਂਗਾ, ਤੇਰੇ ਮੈਂ ਆਉਣ ਤੋਂ ਪਹਿਲਾਂ ।
ਤਰੇਲੇ ਤੁਪਕਿਆਂ ਚੋਂ' ਵੇਖ ਕੇ ਸਤਰੰਗਾਂ ਦੇ ਸੰਗ ਹੀ
ਸੁਪਨੇ ਸਜਾਵਾਂਗਾ , ਤੇਰੇ ਮੈਂ ਆਉਣ ਤੋਂ ਪਹਿਲਾਂ ।
ਹਵਾਂਵਾਂ ਕਹਿੰਦੀਆਂ 'ਗੁਰਮਾਂ ' ਕਿਸੇ ਨੂੰ ਭੁੱਲ ਨਾ ਜਾਂਵੀ
ਰੁਸੇ ਮਨਾਵਾਂਗਾ, ਤੇਰੇ ਮੈਂ ਆਉਣ ਤੋਂ ਪਹਿਲਾਂ ।