ਮੈਂ ਤਾਂ ਆਪਣੇ ਮਨ 'ਚ , ਰੀਝਾਂ ਦਾ ਉਗਾਇਆ ਬਿਰਖ ਸੀ
ਜਜ਼ਬਿਆਂ ਦੇ ਸੇਕ ਵਿੱਚ, ਪਰ ਤੂੰ ਤਪਾਇਆ ਬਿਰਖ ਸੀ।
ਟਹਿਣੀਆਂ ਨੂੰ ਸੀ ਬਹਾਰਾਂ ਦੀ ਬੜੇ ਚਿਰ ਤੋਂ ਉਡੀਕ
ਪਤਝੜਾਂ ਦੇ ਕਹਿਰ ਨ,ੇ ਕਿੰਨਾ ਸਤਾਇਆ ਬਿਰਖ ਸੀ।
ਜ਼ਿੰਦਗੀ ਦਾ ਭੇਤ ਸੀ ਜਾਂ ਵਾ ਵਰੋਲਾ ਮੌਤ ਦਾ
ਮਹਿਕਦਾ ਤੇ ਟਹਿਕਦਾ, ਆਖਰ ਮੁਕਾਇਆ ਬਿਰਖ ਸੀ।
ਆਲ੍ਹਣੇ ਵਿੱਚ ਬੋਟ ਜੋ, ਚੋਗੇ ਲਈ ਸੀ ਕਲਪਦੇ
ਚੀਕਦੇ ਹੀ ਰਹਿ ਗਏ , ਕਿਤਨਾ ਰੁਆਇਆ ਬਿਰਖ ਸੀ।
ਟਾਹਣੀਆਂ ਦੇ ਗਲ ਨਾ ਲਗ ਕੇ ਪੌਣ ਰੋਈ ਇਸ ਤਰਾਂ੍ਹ
ਯਾਦ ਆਇਆ ਉਹ ਸਮਾਂ, ਕਿੰਨਾ ਰੁਲਾਇਆ ਬਿਰਖ ਸੀ
ਪਾਲਦੇ ਨੇ ਸੇਕ ਉਹ ਬੈਠੇ ਸੀ ਉਸਦੀ ਛਾਂ ਦੇ ਹੇਠ
ਸਿੱਕਿਆਂ ਦੀ ਹਵਸ ਖਾਤਿਰ, ਕਿੰਝ ਨਚਾਇਆ ਬਿਰਖ ਸੀ।
ਯਾਦ ਹੈ ਅੱਜ ਤੀਕ ਉਹ ਧੁੱਪਾਂ ਤੇ ਛਾਵਾਂ ਦਾ ਸਰੂਰ
ਮੋਹ ਦੀਆਂ ਤੰਦਾਂ,S ਮਨ ਵਿੱਚ ਉਗਾਇਆ ਬਿਰਖ ਸੀ।