ਜਨੂੰਨ (ਕਵਿਤਾ)

ਸ਼ਹਿਨਾਜ ਅਖਤਰ   

Cell: +91 81465 60226
Address: ਮਹੁੱਲਾ: ਕੱਚਾ ਕੋਟ, ਤਹਿ: ਮਾਲੇਰਕੋਟਲਾ
ਸੰਗਰੂਰ India
ਸ਼ਹਿਨਾਜ ਅਖਤਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਹ ਜਨੂੰਨ ਇਹ ਜਨੂੰਨ,

ਅਨੌਖੀ ਕਿਸਮ ਦਾ ਹੁੰਦਾ।

ਕਿਸੇ ਨੂੰ ਜਨੂੰਨ ਹੁੰਦਾ,

ਪੜਨ-ਪੜਾਉਣ ਦਾ।

ਕਿਸੇ ਨੂੰ ਜਨੂੰਨ ਹੁੰਦਾ,

ਐਵੇਂ ਫਸ਼ਾਦ ਕਰਵਾਉਣ ਦਾ।

ਕਿਸੇ ਨੂੰ ਜਾਨੂੰਨ ਹੁੰਦਾ,

ਦੂਜਿਆਂ ਹਸਾਉਣ ਦਾ।

ਕਿਸੇ ਨੂੰ ਜਨੂੰਨ ਹੁੰਦਾ,

ਕਿਸੇ ਨੂੰ ਤੜਫਾਉਣ ਦਾ।

ਕਿਸੇ ਨੂੰ ਜਨੂੰਨ ਹੁੰਦਾ,

ਦੋਸਤ ਬਣਾਉਣ ਦਾ।

ਕਿਸੇ ਨੂੰ ਜਨੂੰਨ ਹੁੰਦਾ,

ਦੁਸਮਣੀ ਕਮਾਉਣ ਦਾ।

ਕਿਸੇ ਨੂੰ ਜਨੂੰਨ ਹੁੰਦਾ,

ਸੁਪਨੇ ਸਜਾਉਣ ਦਾ।

ਕਿਸੇ ਨੂੰ ਜਨੂੰਨ ਹੁੰਦਾ,

ਬਣੀਆਂ ਮੰਜ਼ਿਲਾ ਢਾਹੁਣ ਦਾ।

ਕਿਸੇ ਨੂੰ ਜਨੂੰਨ ਹੁੰਦਾ,

ਦੁਜਿਆਂ ਦੀ ਮੁਸੀਬਤਾਂ ਸੁਝਾਉਣ ਦਾ।

ਕਿਸੇ ਨੂੰ ਜਨੂੰਨ ਹੁੰਦਾ,

ਗਲੋਂ ਬਲਾ ਲਾਹੁਣ ਦਾ।

ਕਿਸੇ ਨੂੰ ਜਨੂੰਨ ਹੁੰਦਾ,

ਨਾਮ ਕਮਾਉਣ ਦਾ।

ਕਿਸੇ ਨੂੰ ਜਨੂੰਨ ਹੁੰਦਾ,

ਵਹਿਲੇ ਰਹਿ ਸਮਾਂ ਲੰਘਾਉਣ ਦਾ।

ਕਿਸੇ ਨੂੰ ਜਨੂੰਨ ਹੁੰਦਾ,

ਜ਼ਿੰਦਗੀ ਦੀਆਂ ਤੰਦਾਂ ਸਲਝਾਉਣ ਦਾ।

ਕਿਸੇ ਨੂੰ ਜਨੂੰਨ ਹੁੰਦਾ,

ਉੱਚਾ ਸਿੱਖਣ-ਸਿਖਾਉਣ ਦਾ।

ਕਿਸੇ ਨੂੰ ਜਨੂੰਨ ਹੁੰਦਾ,

ਕਿਸੇ ਦੀਆਂ ਲੱਤਾਂ ਖਿੱਚਣ ਦਾ।

'ਸ਼ਹਿਨਾਜ' ਨੂੰ ਜਨੂੰਨ ਹੈ,

ਮਨੁੱਖਤਾ ਲਈ ਚੰਗਾ ਲਿਖਣ ਦਾ।