ਚਿੰਗਾਰੀ (ਕਵਿਤਾ)

ਪ੍ਰੀਤੀ ਸ਼ੈਲੀ ਬਲੀਆਂ   

Email: preetibalian431@gmail.com
Cell: +91 95927 01735
Address: v.p.o. Balian ,near Bhindhran Road
Sangrur India
ਪ੍ਰੀਤੀ ਸ਼ੈਲੀ ਬਲੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਫ਼ਰਮਾਂਨਾਂ ਨੂੰ ਕਾਨੂੰਨ ਬਣਾਉਣਾ ਹੈ
ਅਸੀ ਵੀ ਧਰਨਾ ਲਾਉਣਾ ਹੈ
ਸ਼ੋਸ਼ਣ ਕਰ ਰਿਹਾ ਲੋਕਤੰਤਰ ਜੋ
ਥੱਪੜ ਮਾਰ ਜਗਾਉਣਾ ਏ

ਮੱਥੇ 'ਚ ਭਾਵੇਂ ਤੂੰ ਗੋਲੀਆਂ ਮਾਰ ਦਵੀ
ਇਕੱਠ ਨੂੰ ਤਿਤੱਰ-ਬਿੱਤਰ ਕਰਨ ਲਈ
ਅੱਥਰੂੰ ਗੈਸ ਦੇ ਗੋਲੇ ਸੁਟਵਾ ਦਵੀ
ਮਨ ਕਰੇ ਕਾਲੇ-ਪਾਣੀ ਦੀ ਸਜਾ ਸੁਣਵਾ ਦਵੀ
ਹਥਿਆਰਾਂ ਨੂੰ ਖੋਹ ਲਵੀ
ਕਲਮ ਨੂੰ ਤੁੜਵਾ ਦਵੀ

ਪਰ
ਭੁੱਲ ਕੇ ਵੀ
ਕੋਰੇ ਕਾਗਜ 'ਤੇ ਛਿੜਕੇ
ਬਾਰੂਦ ਨੂੰ ਅੱਗ ਨਾ ਲਾ ਦੇਵੀ
ਇਸ ਦੀਆਂ ਚਿੰਗਾਰੀਆਂ ਨੇ ਖੋਲ ਦੇਣੀ ਏ ਨੀੰਦ
ਸਦੀਆਂ ਤੋੰ ਸੁੱਤੀ ਆਪਣੀ ਸ਼ਾਨ ਖੋ ਚੁਕੀ
ਸੋਨੇ ਦੀ ਚਿੜੀ ਦੀ

ਹਾਂ-ਹਾਂ ਅਸੀ ਵਾਸੀ ਹਾਂ ਹਿੰਦੋਸਤਾਨ ਦੇ
ਮੰਨਿਆਂ ਝੁਕਦੇ ਰਹੇ ਹਾਂ
ਪਰ ਅਣਖ ਨਾ ਵੰਗਾਰੀ
ਬੰਦੂਕਾਂ ਅੱਜ ਵੀ ਨੇ ਸਾਡੇ ਕੋਲ
ਕਿਰਪਾਨਾਂ ਅੱਜ ਵੀ ਨੇ ਨੰਗੀਆਂ
ਲੋੜ ਪਈ ਤਾਂ ਚੁੰਮ ਲਵਾਗੇੰ ਫ਼ਾਸੀਆਂ
ਅਪਣੇ ਪੁਰਖਿਆਂ ਵਾਂਗ
ਹਾਂ-ਹਾਂ ਅਸੀ ਵਰਿਸ਼ ਹਾਂ
ਉਧਮ ਤੇ ਭਗਤ ਦੇ
ਹਾਲੇ ਚੁਪ ਹਾਂ
ਹਾਲੇ ਸ਼ਾਤ ਹਾਂ
ਸਾਡਾ ਖੁਨ ਨਾ ਖੋਲਾਅ ਦਵੀ
ਕਲਮ ਫ਼ੜਨ ਵਾਲੇ ਹੱਥਾਂ ਵਿੱਚ
ਬੰਬ ਨਾ ਫੜਾ ਦਵੀ

ਸਾਨੂੰ ਨਹੀੰ ਲੋੜ ਹੁਣ
ਝੂਠੇ ਦਿਲਾਸਿਆਂ ਦੀ
ਅਸੀ ਨਹੀ ਲੜਨੀਆਂ ਜੰਗਾਂ
ਸਰਹੱਦਾਂ ਦੀ ਰਾਖੀ ਲਈ
ਅਸੀ ਕੀ ਕਰਨਾ ਬਾਹਰੋ ਰਾਖੀ ਕਰਕੇ
ਅੰਦਰੋ ਖੋਖਲੀ ਹੋ ਰਹੀ ਆ
ਸੋਨੇ ਦੀ ਚਿੜੀ
ਅੰਦਰੌ ਖਾ ਰਿਹਾ ਮੇਰੇ ਦੇਸ਼ ਨੂੰ
ਅਮਰਵੇਲ ਵਾਂਗ ਵੱਧ ਰਿਹਾ ਭ੍ਰਿਸਟਾਚਾਰ
ਸੜਕਾ 'ਤੇ ਵੱਧਦੀ ਹੋਈ ਭੀੜ
ਕਰਦੀ ਏ ਉਜਾਗਰ
ਮੇਰੇ ਦੀ ਤਰੱਕੀ ਨੂੰ
ਜਿਥੈ ਹੁਦੀਆ ਨੇ ਨਿਲਾਮ ਡਿਗਰੀਆਂ
ਜੋ ਬੇ-ਫਜੁਲ ਪਈਆਂ
ਸਿਉਕ ਲੱਗੇ ਸੰਦੂਕਾਂ 'ਚ
ਜਿਥੇ ਲੋਕਾ ਦਾ ਢਿਡ ਭਰਨ ਵਾਲਾ ਅੰਨਦਾਤਾ
ਢਿਡੌਂ ਭੁੱਖਾ ਪੈ ਜਾਦਾਂ
ਖੁਦਕਸ਼ੀ ਦੇ ਰਾਹੇ
ਜਿਥੈ ਫੱਟ ਜਾਂਦੈ ਆ ਸਟੋਪ
ਲੋਭ ਦੇ ਫਲਸਰੂਪ
'ਤੇ ਸਾੜ ਦਿੱਤੀਆਂ ਜਾਦੀਆਂ
ਮੇਰੇ ਦੇਸ਼ ਦੀਆਂ ਕਵਿਤਾਵਾਂ ਵਰਗੀਆਂ ਧੀਆਂ

ਜਿਥੇ ਕਲਮ ਫੜਨ ਵਾਲੇ ਹੱਥਾਂ ਵਿੱਚ
ਦਿਖਦੀ ਹੈ ਜੂਠ
ਪਾਤੜਾਂ  ਦੀ ਖੂਹੀ ਵਿੱਚੋ
ਕੁੜੇ ਦੇ ਢੇਰਾਂ ਵਿੱਚੋ
ਲੱਭਦੀਆਂ ਨੇ ਨੰਨੀਆਂ ਛਾਂਵਾਂ
ਡਰੀ-ਡਰੀ ਰਹਿੰਦੀ ਹੈ
ਸਹਿਮੀ -ਸਿਹਮੀ ਤੁਰਦੀ ਹੈ
ਅੱਜ ਹਰ ਅੋਰਤ ਏ
ਵੱਡੇ ਸਾਰੇ ਜਹਾਨ ਅੰਦਰ
ਜਿਥੇ ਹਰ ਮੋੜ 'ਤੇ
ਹਰ ਪੈੜ 'ਤੇ
ਸਿਰਫ਼ ਸ਼ਿਕਾਰੀ ਹੀ ਸ਼ਿਕਾਰੀ ਆ
ਕਹਿਦੇ ਬਾਲ ਵਿਆਹ ਕਰੋ ਲਾਗੂ
ਇਹ ਖਾਪ ਪੰਚਾਇਤਾਂ ਦੇ ਵਿਚਾਰ ਨੇ
ਝੂਠੀ ਆਣ ਤੇ ਸ਼ਾਨ ਲਈ
ਜੋ ਧੀਆਂ ਦਿੰਦੇ ਮਾਰ ਨੇ
ਧੁਧਲਾ ਹੀ ਧੁੰਧਲ਼ਾ ਮੇਰੇ ਦੇਸ਼ ਦਾ ਭਵਿੱਖ
ਨਸ਼ਿਆਂ ਨੇ ਅੰਧਮਰੀ ਕਰ ਦਿੱਤੀ
ਮੇਰੇ ਦੇਸ਼ ਦੀ ਜਵਾਨੀ

ਪਰ
ਮੈਂ ਨਹੀਂ ਝੁਕਣਾ
ਨਹੀ ਡਰਨਾ
ਨਹੀ ਬੰਨਣਾ ਕਿਸੇ ਬਾਬੇ ਦਾ ਤਵੀਤ
ਖੱਬੇ ਹੱਥ ਦੇ ਗੁੱਟ ਉਤੇ
ਮੈ ਆਪ ਲਿਖੁ ਮੇਰੀ ਜਿੰਦਗੀ ਦਾ ਮੁੱਕਦਰ
ਮੈ ਬਾਰੂਦ ਹਾਂ
ਮੈ ਚਿੰਗਾਰੀ ਹਾਂ
ਮੈ ਅਗਿੰਆਰ ਹਾਂ
ਜੇ ਚੱਕ ਲਈ ਕਲਮ ਤਾਂ ਹਰ ਪਾਸੇ
ਮੱਚ ਜਾਣੀ ਹਾਹਾਕਾਰ ਏ
ਮੱਚ ਜਾਣੀ ਹਾਹਾਕਾਰ ਏ............