ਖ਼ਬਰਸਾਰ

  •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
  •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
  •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
  •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
  •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਆ ਨੀ ਵਿਸਾਖੀਏੇ (ਗੀਤ )

    ਗੁਰਦੀਸ਼ ਗਰੇਵਾਲ   

    Email: gurdish.grewal@gmail.com
    Cell: +1403 404 1450, +91 98728 60488 (India)
    Address:
    Calgary Alberta Canada
    ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਆ ਨੀ ਵਿਸਾਖੀਏ, ਤੂੰ ਆ ਨੀ ਵਿਸਾਖੀਏ।
    ਸੁਨੇਹਾ ਦਸ਼ਮੇਸ਼ ਦਾ, ਸੁਣਾ ਨੀ ਵਿਸਾਖੀਏ।

    ਪੰਜੇ ਨੇ ਪਿਆਰੇ ਵਿੱਚੋਂ, ਵੱਖ ਵੱਖ ਜਾਤਾਂ ਦੇ।
    ਗੋਬਿੰਦ ਚਲਾਏ ਦੇਖੋ, ਰਾਜ ਪੰਚਾਇਤਾਂ ਦੇ।
    ਜਾਤ ਪਾਤ ਭੇਦ ਨੂੰ, ਮਿਟਾ ਨੀ ਵਿਸਾਖੀਏ।
    ਆ ਨੀ ਵਿਸਾਖੀਏ.......

    ਆਪੇ ਗੁਰੂ ਆਪੇ ਹੀ ਉਹ, ਬਣ ਬੈਠਾ ਚੇਲਾ ਏ।
    ਗੁਰੂ ਅਤੇ ਚੇਲੇ ਵਿੱਚ, ਰਿਹਾ ਨਾ ਝਮੇਲਾ ਏ।
    ਏਹੋ ਜਿਹਾ ਸਭ ਨੂੰ, ਬਣਾ ਨੀ ਵਿਸਾਖੀਏ।
    ਆ ਨੀ ਵਿਸਾਖੀਏ.......

    ਸੀਸ ਭੇਟ ਕਰ ਜਿਹਨਾਂ, ਆਪਾ ਏ ਮਿਟਾ ਲਿਆ।
    ਸਿੰਘ ਸਜ ਇੱਕ ਇੱਕ, ਲੱਖਾਂ ਨੂੰ ਮੁਕਾ ਲਿਆ।
    ਮੁੜ ਓਹੀ ਸ਼ਕਤੀ, ਜਗਾ ਨੀ ਵਿਸਾਖੀਏ।
    ਆ ਨੀ ਵਿਸਾਖੀਏ........

    ਗੋਬਿੰਦ ਗੁਲਾਮੀ ਵਾਲਾ, ਜੂਲਾ ਗਲੋਂ ਲਾਹ ਗਿਆ।
    ਸੁੱਤੀ ਹੋਈ ਕੌਮ ਨੂੰ, ਝੰਜੋੜ ਕੇ ਜਗਾ ਗਿਆ।
    ਆਜ਼ਾਦੀ ਦਾ ਸੁਨੇਹਾ ਕੋਈ, ਲਿਆ ਨੀ ਵਿਸਾਖੀਏ।
    ਆ ਨੀ ਵਿਸਾਖੀਏ.........

    ਸਿੰਘ ਸਜ ਗੁਰੂ ਦੀਆਂ, ਖੁਸ਼ੀਆਂ ਨੂੰ ਮਾਣੀਏਂ।
    ਬਾਣੀ ਅਤੇ ਬਾਣੇ ਦੀ, ਕਦਰ 'ਦੀਸ਼' ਜਾਣੀਏਂ।
    ਆ ਕੇ 'ਪਾਹੁਲ ਖੰਡੇ', ਵਰਤਾ ਨੀ ਵਿਸਾਖੀਏ।
    ਆ ਨੀ ਵਿਸਾਖੀਏ.......