ਖ਼ਬਰਸਾਰ

  •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
  •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
  •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
  •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
  •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਸਾਜੇ ਪੰਜ ਪਿਆਰੇ (ਕਵਿਤਾ)

    ਮਲਕੀਅਤ "ਸੁਹਲ"   

    Email: malkiatsohal42@yahoo.in
    Cell: +91 98728 48610
    Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
    ਗੁਰਦਾਸਪੁਰ India
    ਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅਮ੍ਰਿਤ ਦੀ ਬੂੰਦ ਪਿਲਾ ਕੇ  ਸਾਜੇ ਪੰਜ ਪਿਆਰੇ।        
                                     ਜੋ  ਬੋਲੇ  ਸੋ ਨਿਹਾਲ  ਦੇ ,ਛੱਡੇ ਉਹਨਾਂ ਜੈਕਾਰੇ। 


                                      ਜ਼ੁਲਮ  ਖਾਤਰ ਲੜਨਾ,  ਜ਼ਾਲਮ ਤੋਂ ਨਾ ਡਰਨਾ।
                                      ਸਬਕ  ਸ਼ਹੀਦੀ ਪੜ੍ਹਨਾ,  ਮੌਤ ਦੇ ਅੱਗੇ ਖੜ੍ਹਨਾ।
                                      ਈਨ  ਕਦੇ ਨਾ ਮੰਨੀ, ਸੀਸ 'ਤੇ ਚਲ ਗਏ ਆਰੇ,
                                      ਅਮ੍ਰਿਤ ਦੀ ਬੂੰਦ ਪਿਲਾ ਕੇ,ਸਾਜੇ  ਪੰਜ ਪਿਆਰੇ।
                                      ਜੋ ਬੋਲੇ  ਸੋ ਨਿਹਾਲ ਦੇ,  ਛੱਡੇ ਉਹਨਾਂ  ਜੈਕਾਰੇ।

                                      ਅਨੰਦਪੁਰ ਦਾ ਵਿਹੜਾ, ਖ਼ੂਨ ਨਾਲ ਸੀ ਰੰਗਿਆ।
                                      ਲਲਕਾਰੇ ਗੋਬਿੰਦ ਰਾਏ,ਸੀਸ ਇਕ ਸੀ ਮੰਗਿਆ।
                                      ਆਇਆ ਇਕ ਪਿਆਰਾ,ਤੇ ਵੇਖੇ ਅਜ਼ਬ ਨਜ਼ਾਰੇ,
                                      ਅਮ੍ਰਿਤ ਦੀ ਬੂੰਦ ਪਿਲਾ ਕੇ, ਸਾਜੇ ਪੰਜ ਪਿਆਰੇ।
                                      ਜੋ  ਬੋਲੇ  ਸੋ ਨਿਹਾਲ  ਦੇ ,ਛੱਡੇ ਉਹਨਾਂ ਜੈਕਾਰੇ।

                                      ਦੂਜੀ ਵਾਰ ਗੁਰਾਂ, ਇਕ ਸੀਸ ਹੋਰ ਸੀ ਮੰਗਿਆ।
                                      ਦੂਜਾ ਸਿੱਖ ਪਿਆਰਾ, ਨਾ  ਡਰਿਆ ਨਾ ਸੰਗਿਆ।
                                      ਗੁਰੂ ਗੋਬਿੰਦ ਜੀ ਵੇਖੋ!, ਦਿਨੇਂ ਵਿਖਾਉਂਦੇ  ਤਾਰੇ,
                                      ਅਮ੍ਰਿਤ ਦੀ ਬੂੰਦ ਪਿਲਾ ਕੇ, ਸਾਜੇ  ਪੰਜ ਪਿਆਰੇ।
                                      ਜੋ  ਬੋਲੇ  ਸੋ  ਨਿਹਾਲ ਦੇ, ਛੱਡੇ ਉਹਨਾਂ  ਜੈਕਾਰੇ।

                                       ਪੰਜਾਂ ਹੀ  ਵਾਰੋ ਵਾਰੀ, ਜਦ ਭੇਟਾ ਸੀਸ ਚੜ੍ਹਾਏ।
                                       ਦਸਮੇਸ਼ ਦੇ  ਅਮ੍ਰਿਤ ਨੇ, ਪਿਆਰੇ  ਪੰਜ ਸਜਾਏ।
                                       ਸਿੱਖੀ ਨੂੰ  ਪਾਣ ਚੜ੍ਹਾ ਕੇ, ਬਖ਼ਸ਼ੇ  ਪੰਜ  ਕਰਾਰੇ,
                                       ਅਮ੍ਰਿਤ ਦੀ ਬੂੰਦ ਪਿਲਾ ਕੇ ,ਸਾਜੇ  ਪੰਜ ਪਿਆਰੇ।
                                       ਜੋ ਬੋਲੇ  ਸੋ  ਨਿਹਾਲ ਦੇ,  ਛੱਡ ੇ ਉਹਨਾਂ ਜੈਕਾਰੇ।

                                       ਗੁਰੂ ਗੋਬਿੰਦ ਸਿੰਘ ਨੇ, ਖਾਲਸਾ ਪੰਥ ਸਜਾਇਆ।
                                       'ਸੁਹਲ ਨੁਸ਼ਹਿਰੇ ਵਾਲਾ'ਹੋਇਆ ਦੂਣ ਸਵਾਇਆ
                                       ਸੰਤ- ਸਿਪਾਹੀ ਬਣਕੇ, ਗੁਰਾਂ ਕੀਤੇ ਚੋਜ ਨਿਆਰੇ,
                                       ਅਮ੍ਰਿਤ ਦੀ  ਬੂੰਦ ਪਿਲਾ ਕੇ, ਸਾਜੇ ਪੰਜ ਪਿਆਰੇ।
                                       ਜੋ ਬੋਲੇ  ਸੋ  ਨਿਹਾਲ ਦੇ,  ਗੂੰਜਣ ਅੱਜ  ਜੈਕਾਰੇ।