ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ
(ਖ਼ਬਰਸਾਰ)
ਲੁਧਿਆਣਾ -- 'ਸੰਸਕਾਰੀ ਅਤੇ ਸਿਹਤਮੰਦ ਪਰਿਵਾਰ ਸਥਾਪਿਤ ਕੀਤਿਆਂ ਹੀ ਅਸੀਂ ਚੰਗੀ ਸਿਹਤ ਦੇ ਮਾਲਕ ਹੋਣ ਦੇ ਨਾਲ-ਨਾਲ ਨਿੱਗਰ ਸਮਾਜ ਦੀ ਸਥਾਪਨਾ ਕਰ ਸਕਦੇ ਹਾ', ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਿਤਕ ਸੰਸਥਾ ਸਿਰਜਣਧਾਰਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ ਨੇ ਪੰਜਾਬੀ ਮੈਗਜ਼ੀਨ 'ਯੁਗ ਬੋਧ' ਦਾ ਵਿਸ਼ੇਸ਼ ਅੰਕ 'ਸਾਡੀ ਸਿਹਤ' ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕਰਦਿਆਂ ਕੀਤਾ। ਜਨਰਲ ਸਕੱਤਰ ਗੁਰਚਰਨ ਕੌਰ ਕੋਚਰ ਨੇ ਇਸ ਵਿਸ਼ੇਸ਼ ਅੰਕ 'ਸਾਡੀ ਸਿਹਤ' ਸੰਸਕਾਰੀ ਅਤੇ ਸਿਹਤਮੰਦ ਪਰਿਵਾਰ ਦਾ ਸੰਕਲਨ ਅਤੇ ਅਨੁਵਾਦ ਕੀਤਾ।
ਮੀਤ ਪ੍ਰਧਾਨ ਦਲਵੀਰ ਸਿੰਘ ਲੁਧਿਆਣਵੀ ਨੇ 'ਸਾਡੀ ਸਿਹਤ' 'ਤੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਭਾਵੇਂ ਅਸੀਂ ਵਧੀਆ ਖੁਰਾਕ ਲੈਂਦੇ ਹਾਂ, ਪਰ ਪੌਣ-ਪਾਣੀ ਗੰਧਲਾ ਹੋਣ ਦੇ ਕਾਰਨ ਹੀ ਬੀਮਾਰੀਆਂ ਦੀ ਜਕੜ ਵਿਚ ਆ ਰਹੇ ਹਾਂ, ਜੋ ਚਿੰਤਾ ਦਾ ਵਿਸ਼ਾ ਹੈ।
ਮੈਡਮ ਇੰਦਰਜੀਤਪਾਲ ਕੌਰ ਨੇ ਕਿਹਾ ਕਿ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।
ਹਰਬੰਸ ਮਾਲਵਾ ਨੇ ਵਿਸ਼ੇਸ਼ ਅੰਕ 'ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਮਾਜਿਕ ਕਦਰਾਂ-ਕੀਮਤਾਂ ਨੂੰ ਸਾਂਭਣ ਦੇ ਲਈ ਸਾਨੂੰ ਸੰਯੁਕਤ ਪਰਿਵਾਰ ਮੁੜ ਸੁਰਜੀਤ ਕਰਨੇ ਚਾਹੀਦੇ ਨੇ।
ਰਚਨਾਵਾਂ ਦੇ ਦੌਰ ਵਿਚ ਗੁਰਨਾਮ ਸਿੰਘ ਸੀਤਲ, 'ਯੁਗ ਬੋਧ' ਦੇ ਸਾਹਿ-ਸੰਪਾਦਕ ਸੋਮਨਾਥ, ਸੰਪੂਰਨ ਸਿੰਘ ਸਨਮ ਅਮਰਜੀਤ ਸ਼ੇਰਪੁਰੀ, ਇੰਜ: ਸੁਰਜਨ ਸਿੰਘ, ਗੁਰਦੀਸ਼ ਕੌਰ ਗਰੇਵਾਲ, ਰਘਬੀਰ ਸਿੰਘ ਸੰਧੂ, ਬੁੱਧ ਸਿੰਘ ਨੀਲੋ, ਪੰਮੀ ਹਬੀਬ, ਗੁਰਚਰਨ ਕੌਰ ਕੋਚਰ, ਗੁਰਵਿੰਦਰ ਸ਼ੇਰਗਿੱਲ, ਜਗਸ਼ਰਨ ਸਿੰਘ ਛੀਨਾਂ, ਹਰਭਜਨ ਫੱਲੇਵਾਲਵੀ, ਆਤਮਾ ਸਿੰਘ ਮੁਕਤਸਰੀ, ਡਾ. ਪਰੀਤਮ ਸਿੰਘ, ਲਾਡਾ ਪ੍ਰਦੇਸੀ ਭੋਲੇਕੇ, ਜਸਵੰਤ ਸਿੰਘ ਧੰਜਲ, ਮੁਖ ਰਾਮ ਸਿੰਘ ਆਦਿ ਨੇ ਆਪੋ-ਆਪਣੀਆਂ ਤਾਜ਼ਾ ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ।