ਪੰਜਾਬੀਆਂ ਦੀ ਬੋਲੀ ਕਿਹੜੀ ਹੈ?
(ਲੇਖ )
buy naltrexone online usa
buy naltrexone
prednisolone online
cheap prednisolone
read prednisolone dosage
ਸਾਨੂੰ, ਤੇ ਸਾਡੀਆਂ ਕਈ ਸੰਸਥਾਵਾਂ ਨੂੰ, ਬਾਹਰ ਵੱਸਦੇ ਪੰਜਾਬੀਆਂ ਬਾਰੇ ਇਹ ਫਿਕਰ ਸਤਾਉਂਦਾ ਰਹਿੰਦਾ ਹੈ ਕਿ ਉਨ੍ਹਾਂ ਦੇ ਬੱਚੇ ਅੱਗੋਂ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਭੁੱਲ ਜਾਣਗੇ ਤੇ ਉਨ੍ਹਾਂ ਸਬੰਧੀ ਕਾਨਫਰੰਸਾਂ ਵਿੱਚ ਇਹ ਸੰਸਾ ਜਤਾਉਂਦੇ ਰਹਿੰਦੇ ਹਾਂ। ਠੀਕ ਹੈ, ਸਾਨੂੰ ਬਾਹਰਲਿਆਂ ਦੀ ਸੰਤਾਨ ਨੂੰ ਆਪਣੇ ਪਿਛੋਕੜ ਨਾਲ ਜੋੜੀ ਰੱਖਣ ਲਈ ਸੋਚਵਾਨ ਹੋਣਾ ਚਾਹੀਦਾ ਹੈ।ਚਲੋ ਉਨ੍ਹਾਂ ਦਾ ਫਿਕਰ ਕਰ ਲਵੋ, ਪਰ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਫਿਕਰ ਤਾਂ ਅਪਣੇ ਪੰਜਾਬ ਦੇ ਪੰਜਾਬੀਆਂ ਬਾਰੇ ਹੀ ਕਰਨ ਦੀ ਲੋੜ ਹੈ।ਆਪਣੇ ਪੰਜਾਬ ਵਿੱਚੋਂ, ਇਸਦੀ ਹੇਠਲੀ ਤੋਂ ਉਤਲੀ ਤੱਕ ਦੀ ਮੱਧ-ਵਰਗੀ ਜਨਤਾ ਦਾ ਪੰਜਾਬੀ ਭਾਸ਼ਾ ਨਾਲੋਂ ਮੋਹ ਗੁਆਚ ਰਿਹਾ ਹੈ।ਇਹ ਲੋਗ ਕਿੱਧਰ ਨੂੰ ਜਾ ਰਹੇ ਹਨ, ਹੇਠ ਲਿਖੀਆਂ ਕੁਝ ਸੱਚੀਆਂ ਗੱਲਾਂ ਉਸਦੀ ਇੱਕ ਉਦਾਹਰਣ ਹਨ:
ਇਹ ਸੰਨ 1996 ਦੀ ਗੱਲ ਹੈ।ਮੈਂ ਰੋਪੜ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਤੀਵੀਂ ਨਵਾਂ ਸ਼ਹਿਰ ਤੋਂ ਬੱਸ ਤੇ ਚੜ੍ਹੀ।ਉਸਦੇ ਨਾਲ ਤਿੰਨ ਕੁ ਸਾਲ ਦੀ ਬੱਚੀ ਵੀ ਸੀ।ਮੇਰੇ ਵੱਲ ਦੇਖਕੇ ਉਹ ਔਰਤ ਆਪਣੇ ਬੱਚੇ ਨੂੰ ਕਹਿਣ ਲੱਗੀ, “ਬੇਟਾ, ਯੇ ਅੰਕਲ ਮੇਰੇ ਟੀਚਰ ਥੇ, ਇਨਕੋ ਵਿੱਸ਼ ਕਰੋ”।ਉਹ ਬੱਚੀ ਮੇਰੇ ਕੋਲ ਆਕੇ ਬੈਠ ਗਈ ਤੇ ਪਿਆਰੀਆਂ ਪਿਆਰੀਆਂ ਗੱਲਾਂ ਕਰਨ ਲੱਗੀ। ਮੈਂ ਪੰਜਾਬੀ ਵਿੱਚ ਗੱਲ ਕਰਦਾ ਤੇ ਉਹ ਅੱਗੋਂ ਹਿੰਦੀ ਵਿੱਚ ਉ¥ਤਰ ਦਿੰਦੀ।ਹਿੰਦੀ ਵਿੱਚ ਬੋਲਕੇ ਉਹ ਕੁਝ ਪੁੱਛਦੀ ਤੇ ਮੈਂ ਪੰਜਾਬੀ ਵਿੱਚ ਜਵਾਬ ਦਿੰਦਾ। ਉਸਦੀ ਮਾਂ ਨੇ ਉਸਨੂੰ ਆਪਣੇ ਕੋਲ ਬੁਲਾ ਲਿਆ, “ ਬੇਟਾ ਅੰਕਲ ਕੋ ਤੰਗ ਮੱਤ ਕਰੋ, ਅਬ ਇਧਰ ਆ ਜਾਓ”।ਤੇ ਬੇਟੀ ਨੇ ਅੱਗੋਂ ਕੀ ਜੁਆਬ ਦਿੱਤਾ ?, “ ਮੰਮੀ ਮੈਂ ਆਪਕੇ ਪਾਸ ਨਹੀਂ ਆaੂਂਗੀ। ਯੇ ਅੰਕਲ ਦਾਦੀ ਜੈਸਾ ਬੋਲਤੇ ਮੁਝੇ ਅੱਛੇ ਲੱਗਤੇ ਹੈਂ”।ਦਾਦੀ ਹਿੰਦੀ ਨਹੀਂ ਸੀ ਨਾ ਬੋਲ ਸੱਕਦੀ ਹੋਣੀ।ਮੈਂ ਸੋਚ ਰਿਹਾ ਸੀ ਕਿ ਮਾਂ ਬੋਲੀ ਤਾਂ ਹੁਣ ਦਾਦੀ ਬੋਲੀ ਬਣਦੀ ਜਾ ਰਹੀ ਹੈ।
ਮੇਰੀ ਕਲੋਨੀ ਵਿੱਚ ਬਹੁਤੇ ਪੰਜਾਬੀ ਯੂਨੀਵਰਸਿਟੀ ਚੋਂ ਸੇਵਾ ਮੁਕਤ ਪ੍ਰੋਫੈਸਰ ਰਹਿੰਦੇ ਹਨ।ਸਾਰੀ ਉਮਰ ਪੰਜਾਬੀ ਦਾ ਹੀ ਖਾਂਦੇ ਰਹੇ ਹਨ। ਇੱਕ ਦਿਨ ਇੱਕ ਪ੍ਰੋਫੈਸਰ ਮੇਰੇ ਅੱਗੇ ਅੱਗੇ ਜਾ ਰਿਹਾ ਸੀ ਤੇ ਆਪਣੇ ਪੋਤਰੇ ਨਾਲ ਹਿੰਦੀ ਵਿੱਚ ਗੱਲਾਂ ਕਰ ਰਿਹਾ ਸੀ।ਮੈਂ ਕਿਹਾ, “ ਸਰਦਾਰ ਸਾਹਿਬ, ਕੀ ਤੁਹਾਡੇ ਬੱਚੇ ਨੂੰ ਪੰਜਾਬੀ ਨਹੀਂ ਆਉਂਦੀ? ਤੇ ਓੁਹ ਝੱਟ ਬੋਲਿਆ, “ ਆਉਂਦੀ ਆ, ਕਿਓਂ ਨਹੀਂ ਆਉਂਦੀ”।ਤੇ ਫਿਰ ਆਪਣੇ ਬੱਚੇ ਨੂੰ ਸੰਬੋਧਨ ਕਰ ਕੇ ਕਹਿਣ ਲੱਗਾ, “ ਬੇਟਾ, ਅੰਕਲ ਕੋ ਪੰਜਾਬੀ ਬੋਲ ਕੇ ਦਿਖਾਓ”!
ਪੰਜਾਬ ਸਰਕਾਰ ਨੇ ਅੰਗਰੇਜੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਾਬੀ ਜਰੂਰੀ ਕਰ ਦਿੱਤੀ ਹੈ।ਕਈ ਸਕੂਲਾਂ ਨੂੰ ਮਜਬੂਰਨ ਇਹ ਕਰਨਾ ਪੈ ਰਿਹਾ ਹੈ।ਇੱਕ ਸਕੂਲ ਦੇ ਬਾਹਰੋਂ ਲੰਘਦਿਆਂ ਮੇਰੇ ਕੰਨਾਂ ਵਿੱਚ ਪੰਜਾਬੀ ਪੜ੍ਹਾ ਰਹੀ ਇੱਕ ਅਧਿਆਪਕਾ ਦੀ ਆਵਾਜ਼ ਪਈ, “ ਬੱਚੋ, ਲਿਖੋ ਕੱਕੇ ਕੋ ਕੰਨਾ ਕਾ ਕੱਕੇ ਕੋ ਕੰਨਾ ਕਾ, ਕਾਕਾ।ਠੀਕ ਸੇ ਲਿਖਣਾ, ਜੈਸੇ ਮੈਂ ਬੋਰਡ ਪੇ ਲਿਖ ਰਹੀ ਹੂੰ”।ਪੰਜਾਬੀ ਦੀ ਜਮਾਤ ਵਿੱਚ ਵੀ ਪੰਜਾਬੀ ਨਹੀਂ?
ਤੁਸੀਂ ਪੰਜਾਬੀ ਨੂੰ ਅਲੋਪ ਹੁੰਦਿਆ ਕਦੋਂ ਤੱਕ ਬਚਾ ਲਵੋਗੇ? ਸਕੂਲਾਂ ਵਿੱਚ ਅਧਿਆਪਕ ਹਿੰਦੀ ਬੋਲਦੇ ਹਨ, ਘਰਾਂ ਵਿੱਚ ਮਾਪੇ।ਮਾਪਿਆਂ ਨੂੰ ਪੁੱਛੋ ਤਾਂ ਉਹ ਸਕੂਲ ਦਾ ਬਹਾਨਾ ਲਗਾ ਦਿੰਦੇ ਹਨ ਕਿ ਜੀ ਸਕੂਲ ਵਿੱਚੌਂ ਹਿੰਦੀ ਬੋਲਣਾ ਸਿੱਖਦੇ ਹਨ, ਇਹ ਨਹੀਂ ਕਹਿੰਦੇ ਕਿ ਅਸੀ ਹੀ ਪੰਜਾਬੀ ਨੂੰ ਹੇਜ ਸਮਝਦੇ ਹਾਂ।ਵੈਸੇ ਕਈ ਸਕੂਲ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਮਨ੍ਹਾਂ ਵੀ ਕਰਦੇ ਹਨ।ਕਈ ਸਾਲ ਪਹਿਲਾਂ ਮੇਰੀ ਬੇਟੀ ਪਟਿਆਲੇ ਦੇ ਮਾਡਰਨ ਸਕੂਲ ਵਿੱਚ ਪੜ੍ਹਦੀ ਤਾਂ ਇੱਕ ਦਿਨ ਉਸਦੀ ਇੱਕ ਜਮਾਤਨ ਨੇ ਉਸਨੂੰ ਕਿਹਾ, “ ਅਰੀ ਪੰਜਾਬੀ ਮੱਤ ਬੋਲਾ ਕਰੋ, ਮੈਡਮ ਕੋ ਪਤਾ ਚੱਲ ਗਯਾ ਤੋ ਡਾਂਟੇਂਗੇ”।
ਇਹ ਜਿਹੜੇ ਅਪਣੇ ਆਪ ਨੂੰ ਬਹੁਤਾ ਪੜ੍ਹਿਆ ਲਿਖਿਆ ਜਾਂ ਵਿਕਸਿਤ ਸਮਝਦੇ ਹਨ, ਵਾਸਤਵ ਵਿੱਚ ਇਹ ਅਨਪੜ੍ਹ ਹਨ। ਇਨ੍ਹਾਂ ਨੇ ਨਾ ਕਦੀ ਆਪਣੇ ਵਿਰਸੇ ਨਾਲ ਜੁੜਿਆ ਸਾਹਿਤ ਪੜ੍ਹਿਆ ਹੈ ਤੇ ਨਾ ਹੀ ਆਪਣਾ ਇਤਿਹਾਸ ਪੜ੍ਹਿਆ ਹੈ ।ਕਿਉਂਕਿ ਨਾ ਇਹ ਪੰਜਾਬੀ ਦੇ ਅਖਬਾਰ/ਰਸਾਲੇ ਪੜ੍ਹਨ ਤੇ ਨਾ ਹੀ ਕਿਤਾਬਾਂ, ਤਾਂ ਫਿਰ ਇਹ ਪੜ੍ਹੇ ਲਿਖੇ ਕਾਹਦੇ ਹੋਏ? ਆਪਣੇ ਆਪ ਨੂੰ ਪੰਜਾਬੀ ਅਖਵਾਉਂਦਿਆਂ ਵੀ ਸ਼ਾਇਦ ਇਨ੍ਹਾਂ ਨੂੰ ਸ਼ਰਮ ਆਉਂਦੀ ਹੈ, ਤਾਹੀਓਂ ਤਾਂ ਇਹ ਪੰਜਾਬੀ ਨਹੀਂ ਬੋਲਦੇ!
ਅਜਿਹੇ ਮਾਪਿਆਂ ਵਾਸਤੇ ਮੇਰੀ ਗੁਜਾਰਿਸ਼ ਹੈ ਕਿ ਬਾਹਰ ਜੋ ਮਰਜੀ ਬਿਮਾਰੀ ਫੈਲ ਗਈ ਹੈ ਘਰ ਵਿੱਚ ਤਾਂ ਬੱਚਿਆਂ ਨੂੰ ਪੰਜਾਬੀ ਬੁਲਵਾ ਸੱਕਦੇ ਹੋ? ਮੇਰਾ ਇੱਕ ਜਵਾਈ ਲੈਫਟੀਨੈਂਟ ਕਰਨਲ ਹੈ ਤੇ ਉਹ ਭਾਵੇਂ ਪੂਨੇ ਰਹੇ ਜਾਂ ਜਬਲਪੁਰ, ਉਸਦੇ ਬੱਚੇ ਘਰ ਵਿੱਚ ਸ਼ੁੱਧ ਪੰਜਾਬੀ ਬੋਲਦੇ ਹਨ।ਮੇਰੀਆਂ ਪੋਤਰੀਆਂ ਨੂੰ ਪਟਿਆਲੇ ਵਿੱਚ ਰਹਿੰਦਿਆਂ ਸਕੂਲ ਦੀਆਂ ਅਧਿਆਪਕਾਵਾਂ ਨਾਲ ਭਾਵੇਂ ਹਿੰਦੀ ਬੋਲਣ, ਪਰ ਘਰ ਵਿੱਚ ਪੰਜਾਬੀ ਹੀ ਬੋਲਦੀਆਂ ਹਨ, ਕੋਈ ਉਨ੍ਹਾਂ ਨੂੰ ਨਹੀਂ ਰੋਕਦਾ।
ਹਿੰਦੀ ਸਿੱਖਣੀ ਕੋਈ ਮਾੜੀ ਗੱਲ ਨਹੀਂ। ਜਿੰਨੀਆਂ ਭਾਸ਼ਾਵਾਂ ਮਰਜੀ ਸਿੱਖੋ, ਉਸ ਨਾਲ ਗਿਆਨ ਵਧਦਾ ਹੀ ਹੈ।ਪਰ ਆਪਣੇ ਪ੍ਰਾਂਤ ਵਿੱਚ ਤਾਂ ਆਪਸੀ ਗੱਲ ਬਾਤ ਦੌਰਾਨ ਆਪਣੀ ਮਾਂ ਬੋਲੀ ਨੂੰ ਹੀ ਤਰਜੀਹ ਦਿਓ! ਇਹ ਜੋ ਰੁਝਾਣ ਵਧ ਰਿਹਾ ਹੈ, ਪੰਜਾਬੀ ਬੋਲੀ ਲਈ ਬੜਾ ਖਤਰਨਾਕ ਹੈ।ਤੁਸੀਂ ਕਹੋਗੇ ਕਿ ਪੰਜਾਬੀ ਬਹੁਤ ਲੋਗ ਬੋਲਦੇ ਤਾਂ ਹੈਣ। ਸਰਕਾਰੀ ਸਕੂਲਾਂ ਵਿੱਚ ਪੰਜਾਬੀ ਹੀ ਤਾਂ ਹੈ! ਫਿਰ ਕਾਹਦਾ ਫਿਕਰ? ਪਰ ਇਹ ਅਖੌਤੀ ਉ¥ਚ ਵਰਗ ਦੇ ਲੋਕ ਕਿਓਂ ਨਾਂ ਪੰਜਾਬੀ ਪੜ੍ਹਨ/ਬੋਲਣ? ਜਿਨ੍ਹਾਂ ਲੋਕਾਂ ਦਾ ਸਮਾਜ ਵਿੱਚ ਬੋਲ ਬਾਲਾ ਹੁੰਦਾ ਹੈ ਉਹ ਇਸ ਮੱਧ ਵਰਗ ਵਿੱਚੋਂਹੀ ਹੁੰਦੇ ਹਨ। ਪਰ ਇਨ੍ਹਾਂ ਚੋਂ ਅਧਿਕਤਰ ਉਹ ਹਨ, ਜੋ ਪੰਜਾਬੀ ਬੋਲਣ/ਪੜ੍ਹਨ ਨੂੰ ਨਫਰਤ ਕਰਦੇ ਹਨ।ਅਸੀਂ ਅੰਗਰੇਜੀ ਵਿਰੁੱਧ ਬੋਲਦੇ ਰਹਿੰਦੇ ਹਾਂ।ਪਰ ਮੈਂ ਸਮਝਦਾ ਹਾਂ ਪੰਜਾਬੀ ਨੂੰ ਅੰਗਰੇਜੀ ਤੋਂ ਏਨਾ ਖਤਰਾ ਨਹੀਂ ਜਿੰਨਾ ਕਿ ਹਿੰਦੀ ਤੋਂ ਹੈ।
ਸਾਡੀ ਨਵੀਂ ਕੇਂਦਰੀ ਸਰਕਾਰ ਇਤਿਹਾਸ ਦਾ ਤਾਂ ਰਾਸ਼ਟਰੀਕਰਨ ਕਰ ਰਹੀ ਹੈ। ਸਾਨੂੰ ਡਰ ਹੈ ਕਿ ਕਿਧਰੇ ਪੰਜਾਬੀ ਭਾਸ਼ਾ ਨਾਲ ਵੀ ਇੰਜ ਨਾ ਹੋ ਜਾਵੇ!