ਕਵਿਤਾਵਾਂ

  •    ਗਜ਼ਲ਼ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਚੁੰਨੀ ਨਾਲ ਸਰਦਾਰੀ / ਚਰਨਜੀਤ ਸਿੰਘ ਰੁਪਾਲ (ਕਵਿਤਾ)
  •    ਲ਼ੇਬਰ ਚੌਕ 'ਚੋਂ ਖਾਲ਼ੀ ਪਰਤਦੇ / ਵਰਗਿਸ ਸਲਾਮਤ (ਕਵਿਤਾ)
  •    ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ (ਗ਼ਜ਼ਲ )
  •    ਸੁਰਖ ਜੋੜੇ 'ਚ ਸਜੀ ਕੁੜੀ / ਸੁਰਜੀਤ ਕੌਰ (ਕਵਿਤਾ)
  •    ਮੈਂ ਬੇਰੁਜਗਾਰੀ / ਅਰਸ਼ਦੀਪ ਬੜਿੰਗ (ਕਵਿਤਾ)
  •    ਅਨਮੋਲ ਦਾਤ / ਬੂਟਾ ਸਿੰਘ ਪੈਰਿਸ (ਕਵਿਤਾ)
  •    ਹਰਫ਼ / ਇਕਵਾਕ ਸਿੰਘ ਪੱਟੀ (ਕਵਿਤਾ)
  •    ਵਿਸਾਖੀ / ਐਸ. ਸੁਰਿੰਦਰ (ਕਵਿਤਾ)
  •    ਖਾਲਸਾ ਸਾਜਨ ਦਾ ਦਿਨ / ਜਸਪ੍ਰੀਤ ਕੌਰ 'ਫ਼ਲਕ' (ਕਵਿਤਾ)
  •    ਆਈ ਨਾ ਪਛਾਣ ਤੈਨੂੰ / ਰਾਜ ਲੱਡਾ (ਕਵਿਤਾ)
  •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਜੀਜਾ ਸਾਲਾ / ਅਮਰੀਕ ਸਿੰਘ ਕੰਡਾ (ਡਾ.) (ਕਾਵਿ ਵਿਅੰਗ )
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਵੋਟਾਂ ਵੇਲੇ / ਜੱਗਾ ਸਿੰਘ (ਗੀਤ )
  •    ਲੋਕ ਤੱਥ / ਸੁੱਖਾ ਭੂੰਦੜ (ਗੀਤ )
  • ਸਭ ਰੰਗ

  •    ਪੰਜਾਬੀਆਂ ਦੀ ਬੋਲੀ ਕਿਹੜੀ ਹੈ? / ਵਿਦਵਾਨ ਸਿੰਘ ਸੋਨੀ (ਲੇਖ )
  •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਮਾਂ-ਮਿੱਟੀ ਨੂੰ ਸਮਰਪਣ - "ਉੱਡਦੇ ਪਰਿੰਦੇ" / ਸ਼ਿਵਚਰਨ ਜੱਗੀ ਕੁੱਸਾ (ਪੁਸਤਕ ਪੜਚੋਲ )
  •    ਨੇਤਾਵਾਂ ਦੀ ਕਹਿਣੀ ਤੇ ਕਰਨੀ 'ਚ ਫਰਕ / ਇੰਦਰਜੀਤ ਸਿੰਘ ਕੰਗ (ਲੇਖ )
  •    ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ / ਮਿੱਤਰ ਸੈਨ ਮੀਤ (ਲੇਖ )
  •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
  •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
  •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
  •    ਦਰਸ਼ਨ ਦਰਵੇਸ਼ ਨਾਲ ਵਿਸ਼ੇਸ਼ ਮੁਲਾਕਾਤ / ਤਰਲੋਚਨ ਸਮਾਧਵੀ (ਮੁਲਾਕਾਤ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਾਜ ਕਰੇਗਾ ਖਾਲਸਾ / ਮੁਹਿੰਦਰ ਸਿੰਘ ਘੱਗ (ਲੇਖ )
  •    ਭਾਰਤ ਦੇ ਵਿਕਾਸ ਲਈ ਭਾਰਤੀ ਭਾਸ਼ਾਵਾਂ ਜ਼ਰੂਰੀ ਕਿਉਂ? / ਜੋਗਾ ਸਿੰਘ (ਡਾ.) (ਲੇਖ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਆਪਣੇ ਰਸਤੇ ਆਪ ਲੱਭੋ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    female viagra uk

    female viagra redirect female viagra

    buy albuterol inhaler over the counter

    buy albuterol inhaler

    buy amoxicillin canada

    amoxicillin prescription no insurance
    ਮਨੁੱਖ ਦੇ ਜੀਵਨ ਦੇ ਤਿੰਨ ਮੁੱਖ ਅੰਗ ਹਨ। ਬਚਪਨ, ਜੁਆਨੀ ਅਤੇ ਬੁਢਾਪਾ। ਬਚਪਨ ਵਿਚ ਮਨੁੱਖ ਬਿਲਕੁਲ ਨਿਰਬਲ ਹੁੰਦਾ ਹੈ ਉਸ ਨੂੰ ਸ਼ਰੀਰਕ ਅਤੇ ਮਾਨਸਿਕ ਤੋਰ ਤੇ ਦੂਸਰੇ ਸਹਾਰੇ ਦੀ ਜ਼ਰੂਰਤ ਪੈਂਦੀ ਹੈ। ਜੁਆਨੀ ਵਿਚ ਮਨੁੱਖ ਸ਼ਰੀਰਕ ਤੋਰ ਤੇ ਮਜ਼ਬੂਤ ਹੁੰਦਾ ਹੈ ਅਤੇ ਆਤਮ ਨਿਰਭਰ ਬਣਦਾ ਹੈ। ਮਾਨਸਿਕ ਤੋਰ ਤੇ ਵੀ ਉਸਦਾ ਵਿਕਾਸ ਹੁੰਦਾ ਹੈ ਅਤੇ ਉਸਦਾ ਤਜਰਬਾ ਵਧਦਾ ਹੈ। ਉਹ ਨਵੀਂਆਂ ਚੁਣੋਤੀਆਂ ਨਾਲ ਦੋ ਦੋ ਹੱਥ ਕਰਨਾ ਸਿੱਖਦਾ ਹੈ। ਉਹ ਜੋਖਿਮ ਉਠਾਉਂਦਾ ਹੈ ਅਤੇ ਚੰਗੇ ਮਾੜੇ ਨਤੀਜੇ ਵੀ ਖੁਸ਼ੀ ਨਾਲ ਭੁਗਤਦਾ ਹੈ ਕਿਉਂਕਿ ਇਹ ਉਸਦੇ ਆਪਣੇ ਕੀਤੇ ਹੋਏ ਫੈਸਲਿਆਂ ਦਾ ਸਿੱਟਾ ਹੀ ਹੁੰਦੇ ਹਨ। ਉਸਦੇ ਫੈਸਲਿਆਂ ਦੇ ਨਤੀਜੇ ਇੱਛਾ ਅਨੁਸਾਰ ਲਾਭਦਾਇਕ ਵੀ ਹੋ ਸਕਦੇ ਹਨ ਪਰ ਇੱਛਾ ਦੇ ਉਲਟ ਹਾਨੀ ਕਾਰਕ ਵੀ ਹੋ ਸਕਦੇ ਹਨ। ਇਹ ਫੈਸਲੇ ਅਤੇ ਨਤੀਜੇ ਅੱਗੇ ਜਾ ਕੇ ਉਸਦਾ ਤਜ਼ਰਬਾ ਬਣਦੇ ਹਨ ਅਤੇ ਉਹ ਪ੍ਰੋੜ ਅਵਸਥਾ ਵਲ ਵਧਦਾ ਹੈ। ਉਸ ਤੋਂ ਬਾਅਦ ਉਹ ਬਜ਼ੁਰਗੀ ਵਿਚ ਕਦਮ ਰੱਖਦਾ ਹੈ।ਉਸਦਾ ਤਜ਼ਰਬਾ ਉਸਦੇ ਆਪਣੇ ਅਤੇ ਬੱਚਿਆਂ ਦੇ ਕੰਮ ਆਉਂਦਾ ਹੈ। ਯੂਰਪੀ ਮੁਲਕਾਂ ਵਿਚ ਬਜ਼ੁਰਗਾਂ ਨੂੰ ਸੀਨੀਅਰ ਸਿਟੀਜ਼ਨ ਦੇ ਨਾਂਅ ਨਾਲ ਨਿਵਾਜਿਆ ਜਾਂਦਾ ਹੈ ਅਤੇ  ਉਨ੍ਹਾਂ ਦਾ ਸਤਿਕਾਰ ਕੀਤਾ ਜਾਂਦਾ ਹੈ।
    ਬਚਪਨ ਤੋਂ ਹੀ ਬੱਚਿਆਂ ਵਿਚ ਚੰਗੀਆਂ ਆਦਤਾਂ ਦਾ ਸੰਚਾਰ ਕਰਨਾ ਚਾਹੀਦਾ ਹੈ ਤਾਂ ਕਿ ਉਹ ਵੱਡੇ ਹੋ ਕੇ ਚੰਗੇ ਗੁਣਾ ਦੇ ਧਾਰਨੀ ਹੋਣ ਅਤੇ ਚੰਗੇ ਨਾਗਰਿਕ ਬਣ ਸੱਕਣ। ਅੱਜ ਕੱਲ ਛੋਟੇ ਪਰਿਵਾਰ ਹੋਣ ਕਰ ਕੇ ਮਾਂ ਬਾਪ, ਬੱਚਿਆਂ ਨਾਲ ਾ ਜਿਆਦਾ ਮੋਹ ਕਰਦੇ ਹਨ। ਉਨ੍ਹਾਂ ਤੇ ਪਾਬੰਦੀਆਂ ਵੀ ਕੁਝ ਜਿਆਦਾ ਹੀ ਲਾਉਂਦੇ ਹਨ। ਮਾਂ ਬਾਪ ਦਾ ਇਹ ਪਿਆਰ ਬੱਚਿਆਂ ਦੇ ਪੈਰਾਂ ਦੀਆਂ ਬੇੜੀਆਂ ਨਹੀਂ ਬਣਨੀਆਂ ਚਾਹੀਦੀਆਂ। ਬੱਚੇ ਦੀ ਵਧਦੀ ਉਮਰ ਨੂੰ ਧਿਆਨ ਵਿਚ ਰੱਖਦੇ ਹੋਏ ਮਾਂ ਬਾਪ ਨੂੰ ਆਪਣੇ ਕੰਟਰੋਲ ਦਾ ਡੰਡਾ ਕੁਝ ਨਰਮ ਕਰਨਾ ਚਾਹੀਦਾ ਹੈ ਅਤੇ ਬੱਚੇ ਨੂੰ ਉਮਰ ਮੁਤਾਬਕ ਆਪਣੇ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਬੱਚੇ ਵਿਚ ਆਤਮ ਵਿਸ਼ਵਾਸ਼ ਪੈਦਾ ਹੋ ਸੱਕੇ। ਜੇ ਕਿਧਰੇ ਬੱਚੇ ਤੋਂ ਕੋਈ ਕੰਮ ਗਲਤ ਵੀ ਹੋ ਜਾਵੇ ਤਾਂ ਕੋਈ ਹਰਜ਼ ਨਹੀਂ। ਬੱਚੇ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਵੀ ਬੱਚੇ ਨੂੰ ਜ਼ਿੰਦਗੀ ਦਾ ਤਜ਼ਰਬਾ ਤਾਂ ਹਾਸਲ ਹੁੰਦਾ ਹੀ ਹੈ। ਆਪਣੇ ਤਜ਼ਰਬੇ ਤੋਂ ਗ੍ਰਹਿਣ ਕੀਤੀ ਹੋਈ ਸਿਖਿਆ ਮਨੁੱਖ ਦੀ ਜ਼ਿੰਦਗੀ ਭਰ ਮਾਂ ਦੀ ਤਰ੍ਹਾਂ ਰੱਖਿਆ ਕਰਦੀ ਹੈ।ਨਹੀਂ ਤਾਂ ਕਈ ਵਾਰੀ ਦੇਖਿਆ ਗਿਆ ਹੈ ਕਿ ਬੱਚੇ ਵੱਡੇ ਹੋ ਕੇ ਵਿਆਹੇ ਵੀ ਜਾਂਦੇ ਹਨ ਪਰ ਉਹ ਹਰ ਕੰਮ ਕਰਨ ਲੱਗੇ ਆਪਣੇ ਮਾਂ ਬਾਪ ਦੇ ਮੁੰਹ ਵਲ ਹੀ ਦੇਖਦੇ ਹਨ। ਉਹ ਕੋਈ ਵੀ ਫੈਸਲਾ ਆਪਣੇ ਤੋਰ ਤੇ ਨਹੀਂ ਲੈ ਸਕਦੇ। ਬੇਸ਼ੱਕ ਉਨ੍ਹਾਂ ਵਿਚ ਕੰਮ ਕਰਨ ਦੀ ਪ੍ਰਤਿਬਾ ਤਾਂ ਹੁੰਦੀ ਹੈ ਪਰ ਉਨ੍ਹਾਂ ਦਾ ਵਿਕਾਸ ਠੀਕ ਨਾ ਹੋਣ ਕਰ ਕੇ ਉਹ ਵਿਆਹੁਤਾ ਜ਼ਿੰਦਗੀ ਵਿਚ ਅਸਫਲ ਹੋ ਜਾਂਦੇ ਹਨ।ਜਦ ਤਕ ਕੋਈ ਵਿਅਕਤੀ ਦੂਸਰੇ ਦੀ ਉਂਗਲੀ ਫੜ ਕੇ ਚਲਦਾ ਹੈ ਤਦ ਤਕ ਉਹ ਕਦੀ ਆਪਣੇ ਰਸਤੇ ਆਪ ਤਲਾਸ਼ ਨਹੀਂ ਕਰ ਸਕਦਾ। ਉਸ ਵਿਚ ਸਦਾ ਆਤਮ ਵਿਸ਼ਵਾਸ਼ ਦੀ ਘਾਟ ਰਹੇਗੀ। ਜ਼ਿੰਦਗੀ ਦਾ ਕੋਈ ਫੈਸਲਾ ਲੈਣ ਲੱਗੇ ਉਹ ਦੂਸਰੇ ਦਾ ਆਸਰਾ ਲੱਭੇਗਾ।
    ਸਕੂਲ ਅਤੇ ਕਾਲਜ ਦੀ ਪੜ੍ਹਾਈ ਤਕ ਬੱਚੇ ਕਾਫ਼ੀ ਹੱਦ ਤਕ ਮਾਂ ਬਾਪ ਤੇ ਨਿਰਭਰ ਹੁੰਦੇ ਹਨ। ਕਾਲਜ ਦੀ ਪੜ੍ਹਾਈ ਤੋਂ ਬਾਅਦ ਆਪਣੇ ਸਾਥੀਆਂ ਦੀ ਸੰਗਤ ਕਰਕੇ ਉਨ੍ਹਾਂ ਨੂੰ ਇਕ ਨਵੀਂ ਦੁਨੀਆਂ ਨਜ਼ਰ ਆਉਣ ਲਗ ਪੈਂਦੀ ਹੈ। ਉਨ੍ਹਾਂ ਦੀ ਦ੍ਰਿਸ਼ਟੀ ਦਾ ਘੇਰਾ ਵਿਸ਼ਾਲ ਹੋ ਜਾਂਦਾ ਹੈ। ਉਨ੍ਹਾਂ ਨੂੰ ਆਪਣੇ ਫੈਸਲੇ ਆਪ ਲੈਣੇ ਚਾਹੀਦੇ ਹਨ ਅਤੇ ਆਪਣੇ ਰਸਤੇ ਵੀ ਆਪ ਲੱਭਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਆਪਣੀ ਮੰਜ਼ਿਲ ਆਪ ਮਿਥਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਉਨ੍ਹਾਂ ਨੇ ਵੱਡੇ ਹੋ ਕੇ ਜ਼ਿੰਦਗੀ ਵਿਚ ਕੀ ਬਣਨਾ ਹੈ ਅਤੇ ਕਿੱਥੇ ਪਹੁੰਚਣਾ ਹੈ। ਡਾਕਟਰ,ਇਨਜੀਨੀਅਰ, ਸਾੰਿੲੰਸਦਾਨ,ਅਧਿਆਪਕ, ਰਾਜਨੇਤਾ ਜਾਂ ਵਪਾਰੀ ਬਣਨਾ ਹੈ? ਕਿਸੇ ਕਾਮਯਾਬ ਮਨੁੱਖ ਨੂੰ ਆਪਣਾ ਆਦਰਸ਼ ਬਣਾਓ। ਆਪਣੇ ਕੈਰੀਅਰ ਦਾ ਫੈਸਲਾ ਬੜੇ ਧਿਆਨ ਨਾਲ ਸੋਚ ਸਮਝ ਕੇ ਆਪਣੀ ਰੁੱਚੀ, ਯੋਗਤਾ ਅਤੇ ਭਵਿਖ ਦਾ ਸਕੋਪ ਦੇਖ ਕੇ ਹੀ ਲੈਣਾ ਚਾਹੀਦਾ ਹੈ। ਜ਼ਿੰਦਗੀ ਦਾ ਇਹ ਮੋੜ ਬਹੁਤ ਹੀ ਮਹੱਤਵ ਪੂਰਨ ਹੁੰਦਾ ਹੈ।ਹਨੇਰੇ ਵਿਚ ਠੋਕ੍ਹਰਾਂ ਖਾਣ ਦਾ ਕੀ ਫ਼ਾਇਦਾ?ਬਿਨਾ ਮੰਜ਼ਿਲ ਤੋਂ ਚੱਲੇ ਹੋਏ ਰਾਹੀ ਨੂੰ ਭਟਕਣ ਅਤੇ ਰਸਤੇ ਦੀਆਂ ਠੋਕ੍ਹਰਾਂ ਹੀ ਮਿਲਦੀਆਂ ਹਨ।ਬਗੈਰ ਸਿਧਾਂਤ ਦੇ ਕੀਤਾ ਹੋਇਆ ਕੰਮ ਅੰਨ੍ਹੇ ਵਿਅਕਤੀ ਵਲੋਂ ਕੀਤੀ ਗਈ ਖੌਜ ਹੀ ਹੁੰਦੀ ਹੈ। ਘਭਰਾਹਟ ਵਿਚ ਜਾਂ ਕਾਹਲੀ ਵਿਚ ਜਾਂ ਲੋਕਾਂ ਦੀ ਦੇਖਾ ਦੇਖੀ ਆਪਣਾ ਕਿੱਤ ਨਹੀਂ ਚੁਣਨਾ ਚਾਹੀਦਾ।ਉਸ ਕਿੱਤੇ ਦੇ ਕਿਸੇ ਸਿਆਣੇ ਅਤੇ ਕਾਮਯਾਬ ਬੰਦੇ ਦੀ ਰਾਇ ਵੀ ਲਈ ਜਾ ਸਕਦੀ ਹੈ। ਜੇ ਕੈਰੀਅਰ ਚੁਣਨ ਵਿਚ ਤੁਹਾਡਾ ਫੈਸਲਾ ਗਲਤ ਹੋ ਗਿਆ ਤਾਂ ਪਿੱਛੇ ਮੁੜ ਕੇ ਦੂਜਾ ਵਿਸ਼ਾ ਚੁਣਨ ਵਿਚ ਤੁਹਾਡਾ ਕਾਫੀ ਸਾਰਾ ਸਮਾਂ ਬਰਬਾਦ ਹੋ ਜਾਵੇਗਾ ਅਤੇ ਤੁਹਾਡੀ ਮੰਜ਼ਿਲ ਵੀ ਦੂਰ ਹੋ ਜਾਵੇਗੀ।ਆਪਣੀ ਮੰਜ਼ਿਲ ਤੇ ਪਹੁੰਚਣ ਲਈ ਮਿਹਨਤ ਵੀ ਆਪ ਹੀ ਕਰਨੀ ਪਵੇਗੀ।ਸਿਖਰ ਤਕ ਪਹੁੰਚਣ ਲਈ ਮਨੁੱਖ ਨੂੰ ਪੌੜੀਆਂ ਵੀ ਆਪ ਹੀ ਚੜ੍ਹਣੀਆ ਪੈਂਦੀ ਹਨ। 
    ਕਈ ਵਾਰੀ ਅਸੀਂ ਆਪਣੀ ਅਸਫਲਤਾ ਲਈ ਕਿਸਮਤ ਜਾਂ ਹਾਲਾਤ ਨੂੰ ਦੋਸ਼ ਦਿੰਦੇ ਹਾਂ। ਇਹ ਠੀਕ ਨਹੀਂ। ਦੇਖੋ ਕਿ ਤੁਹਡੇ ਪ੍ਰਯਤਨ ਵਿਚ ਕਿੱਥੇ ਕਮੀ ਰਹਿ ਗਈ ਹੈ ਅਤੇ ਸਫਲਤਾ ਤੁਹਾਡੇ ਹੱਥੋਂ ਨਿਕਲ ਗਈ। ਆਪਣੀ ਜ਼ਿਮੇਵਾਰੀ ਲਓ। ਆਪਣੀ ਗਲਤੀ ਨੂੰ ਸੁਧਾਰੋ। ਉਹ ਹੀ ਗਲਤੀ ਦੁਬਾਰਾ ਨਾ ਕਰੋ। ਤੁਹਾਨੂੰ ਸਫਲਤਾ ਮਿਲੇਗੀ। ਕਾਮਯਾਬ ਜ਼ਿੰਦਗੀ ਤੁਹਾਡੇ ਸੁਖ,ਅਰਾਮ ਅਤੇ ਆਲਸ ਦੀ ਹੱਦ ਟੱਪ ਕੇ ਸ਼ੁਰੂ ਹੁੰਦੀ ਹੈ।ਜ਼ਿੰਦਗੀ ਵਿਚ ਨਵੀਂਆਂ ਚੁਣੋਤੀਆਂ ਦਾ ਸਾਹਮਣਾ ਕਰੋ। ਆਪਣੀ ਮੰਜ਼ਿਲ ਖੁਦ ਮਿਥੋ ਅਤੇ ਆਪਣੇ ਰਸਤੇ ਵੀ ਆਪ ਤਲਾਸ਼ ਕਰੋ। ਇਸ ਨਾਲ ਤੁਹਾਡਾ ਮਨੋਬਲ ਵਧੇਗਾ। ਮੁਸ਼ਕਲਾਂ ਤੇ ਰੁਕਾਵਟਾਂ ਦਾ ਸ਼ੂਰਬੀਰਾਂ ਦੀ ਤਰਾਂ ਮੁਕਾਬਲਾ ਕਰੋ।ਮੈਦਾਨ ਛੱਡ ਕੇ ਨਾ ਭੱਜੋ। ਜਦ ਤਕ ਸਫਲ ਨਾ ਹੋ ਜਾਵੋ ਡਟੇ ਰਹੋ। ਨਵੀਂਆਂ ਚੀਜ਼ਾਂ ਤਲਾਸ਼ਣ ਦੀ, ਨਵੀਂਆਂ ਖੋਜਾਂ ਕਰਨ ਦੀ, ਨਵੇਂ ਦਿਹੱਦਿਆਂ ਨੂੰ ਲੱਭਣ ਦੀ , ਨਵੇਂ ਸਥਾਨਾ ਨੂੰ ਦੇਖਣ ਦੀ ਅਤੇ ਨਵੇਂ ਲੋਕਾਂ ਨੂੰ ਮਿਲਣ ਦੀ ਮਨੁੱਖ ਦੀ ਸ਼ੁਰੂ ਤੋਂ ਹੀ ਲਾਲਸਾ ਰਹੀ ਹੈ। ਇਸੇ ਲਾਲਸਾ ਨੂੰ ਪੂਰਾ ਕਰਨ ਲਈ ਮਨੁੱਖ ਵਿਚ ਸਫ਼ਰ ਕਰਨ ਦੀ ਰੁੱਚੀ ਪੈਦਾ ਹੋਈ ਕਈ ਵਾਰੀ ਉਹ ਆਪਣੀ  ਜਾਨ ਜੋਖਿਮ ਵਿਚ ਪਾ ਕੇ ਵੀ ਸਫ਼ਰ ਲਈ ਤੁਰ ਪੈਂਦਾ ਹੈ।ਜਿਤਨੇ ਕਦਮ ਮਨੁੱਖ ਅੱਗੇ ਵਧਦਾ ਹੈ ਉਤਨੀ ਹੀ ਉਸਦੀ ਮੰਜ਼ਿਲ ਨਜਦੀਕ ਆਉਂਦੀ ਜਾਂਦੀ ਹੈ। ਰਸਤੇ ਬਣਦੇ ਜਾਂਦੇ ਹਨ। ਬੰਦ ਦਰਵਾਜੇ ਖੁਲ੍ਹਦੇ ਜਾਂਦੇ ਹਨ।ਮੰਜ਼ਿਲ ਸਪਸ਼ਟ ਨਜਰ ਆਉਣ ਲੱਗ ਪੈਂਦੀ ਹੈ। ਹਿੰਮਤੀ ਬੰਦਾ ਇਕ ਦਿਨ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ।
    ਪੈਸਾ ਜ਼ਿੰਦਗੀ ਦਾ ਗੁਜ਼ਰਾਨ ਹੈ। ਪੈਸੇ ਤੋਂ ਬਿਨਾ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ। ਇਸ ਲਈ ਪੈਸਾ ਜ਼ਿੰਦਗੀ ਲਈ ਬਹੁਤ ਅਹਿਮ ਸਥਾਨ ਰੱਖਦਾ ਹੈ। ਪੈਸੇ ਨਾਲ ਹੀ ਮਨੁੱਖ ਦੀ ਘਰ, ਮੁਹਲੇ ਅਤੇ ਸਮਾਜ ਵਿਚ ਇੱਜਤ ਅਤੇ ਟੋਹਰ ਬਣਦੀ ਹੈ।ਇਸ ਕਰ ਕੇ ਲੋਕਾਂ ਵਿਚ ਪੈਸੇ ਦੀ ਅੰਨ੍ਹੀ ਦੋੜ ਲੱਗੀ ਹੋਈ ਹੈ।ਬੇਈਮਾਨੀ ਨਾਲ ਜਾਂ ਬਿਨਾ ਮਿਹਨਤ ਤੋਂ ਕਮਾਇਆ ਧਨ ਨਦੀ ਦੇ ਹੜ੍ਹ ਦੀ ਤਰ੍ਹਾਂ ਹੀ ਹੁੰਦਾ ਹੈ। ਜਿਵੇਂ ਆਇਆ ਉਵੇਂ ਹੀ ਚਲਾ ਜਾਂਦਾ ਹੈ।ਇਮਾਨਦਾਰੀ ਦਾ ਪੈਸਾ ਮਿਹਨਤ ਨਾਲ ਹੀ ਕਮਾਇਆ ਜਾਂਦਾ ਹੈ ਅਤੇ ਉਸ ਵਿਚ ਬਰਕਤ ਵੀ ਪੈਂਦੀ ਹੈ। ਰੁਤਬਾ ਵੀ ਮਿਹਨਤ ਨਾਲ ਹੀ ਮਿਲਦਾ ਹੈ। ਜੇ ਤੁਸੀਂ ਜ਼ਿੰਦਗੀ ਵਚ ਕਾਮਯਾਬ ਹੋਣਾ ਹੈ ਤਾਂ ਮਿਹਨਤ ਅਤੇ ਸਬਰ ਦਾ ਪੱਲਾ ਕਦੀ ਨਾ ਛੱਡੋ। ਜੇ ਕੁਝ ਕਰੋਗੇ ਤਾਂ ਹੀ ਕੁਝ ਬਣੋਗੇ ਤੇ ਤੁਹਾਡੇ ਪਾਸ ਪੈਸਾ ਵੀ ਆਵੇਗਾ। ਜੇ ਕੁਝ ਵੀ ਨਾ ਕਰੋਗੇ ਤਾਂ ਕੁਝ ਵੀ ਨਹੀਂ ਬਣੋਗੇ ਪਰ ਭੁੱਖੇ ਜਰੂਰ ਮਰੋਗੇ।
    ਜੇ ਤੁਸੀਂ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਵੀ ਗਏ ਤਾਂ ਕਦੀ ਘੁਮੰਢ ਨਹੀਂ ਕਰਨਾ ਚਾਹੀਦਾ।ਆਪਣੀ ਲਿਆਕਤ ਅਤੇ ਪ੍ਰਤੀਬਾ ਦਾ ਸਬੂਤ ਸ਼ਾਲੀਨਤ ਨਾਲ ਅਤੇ ਆਪਣੇ ਬੋਲਚਾਲ ਅਤੇ ਕੰਮਾ ਨਾਲ ਦਿਓ। ਪੰਜਾਬੀ ਦੀ ਪ੍ਰਸਿਧ ਲਿਖਾਰੀ ਦਲੀਪ ਕੌਰ ਟਿਵਣਾ ਲਿਖਦੀ ਹੈ,“ ਇਮਤਿਹਾਨ ਪਾਸ ਕਰ ਲੈਣੇ ਜਾਂ ਡਿਗਰੀਆਂ ਲੈਣੀਆਂ ਕੋਈ ਅਰਥ ਨਹੀਂ ਰੱਖਦੀਆਂ ਜੇ ਤੁਹਾਡੇ ਸੁਭਾਅ,ਵਰਤਾਓ ਅਤੇ ਬੋਲਚਾਲ ਵਿਚ ਕੋਈ ਵਧੀਆ-ਪਣ ਨਹੀਂ।” ਮਨੁੱਖ ਦਾ ਜਨਮ ਹਾਲਾਤ ਦਾ ਗੁਲਾਮ ਬਣਨ ਲਈ ਨਹੀਂ ਹੋਇਆ ਸਗੋਂ ਹਾਲਾਤ ਦਾ ਸਾਹਮਣਾ ਕਰ ਕੇ ਮੁਸ਼ਕਲਾਂ ਵਿਚੋਂ ਲੰਘਣ ਲਈ ਹੋਇਆ ਹੈ।ਤੁਸੀਂ ਹਾਲਾਤ ਦਾ ਸਵਾਮੀ ਬਣੋ। ਇਸ ਲਈ ਤੁਸੀਂ ਆਪਣੇ ਆਪ ਨੂੰ ਸਰਵਸਰੇਸ਼ਟ ਸਮਝੋ। ਆਪਣੇ ਕੰਮ ਨਾਲ ਇਸ ਦਾ ਸਬੂਤ ਦਿਓ। ਤੁਸੀਂ ਸਭ ਦੇ ਸਿਰਤਾਜ ਬਣ ਜਾਵੋਗੇ।
    ਇਹ ਵੀ ਯਾਦ ਰੱਖੋ ਕਿ ਇਕੱਲੇ ਬੰਦੇ ਦੀ ਖੁਸ਼ੀ ਕੋਈ ਖੁਸ਼ੀ ਨਹੀਂ ਜੇ ਉਸਦਾ ਪਰਿਵਾਰ ਜਾਂ ਸਮਾਜ ਦੁਖੀ ਹੈ ਤਾਂ ਇਹ ਨੀਰੂ ਦੇ ਬੰਸਰੀ ਵਜਾਉਣ ਦੀ ਤਰ੍ਹਾਂ ਹੀ ਹੈ। ਇਸ ਲਈ ਤੁਹਾਡੀ ਜ਼ਿੰਦਗੀ ਕੇਵਲ ਆਪਣੇ ਆਪ ਲਈ ਨਹੀਂ ਤੁਸੀਂ ਸਮਾਜ ਦਾ ਨਿਰੋਇਆ ਅੰਗ ਬਣਨਾ ਹੈ। ਆਪਣੇ ਪਰਿਵਾਰ ਨੂੰ ਖੁਸ਼ਹਾਲ ਬਣਾਉਣ ਦੇ ਨਾਲ ਨਾਲ ਸਮਾਜ ਨੂੰ ਵੀ ਸੇਧ ਦੇਣੀ ਹੈ। ਆਪਣੇ ਸਾਥੀਆਂ ਦੇ ਉਪਰ ਉਠੱਣ ਲਈ ਬਾਂਹ ਫੜਣੀ ਹੈ। ਵੱਡੇ ਹੋ ਕੇ ਬੇਸ਼ੱਕ ਬਜੁਰਗਾਂ ਵਿਚ ਸਰੀਰਕ ਤੋਰ ਤੇ ਕੁਝ ਕੰਮਜੋਰੀ ਆ ਜਾਂਦੀ ਹੈ ਪਰ ਉਨ੍ਹਾਂ ਕੋਲ ਉਮਰ ਭਰ ਦੇ ਤਜ਼ਰਬੇ ਦਾ ਖਜ਼ਾਨਾ ਵੀ ਹੁੰਦਾ ਹੈ ਜੋ ਉਨ੍ਹਾਂ ਨੇ ਆਉਣ ਵਾਲੀ ਪੀੜ੍ਹੀ ਨੂੰ ਵਿਰਾਸਤ ਵਿਚ ਦੇਣਾ ਹੁੰਦਾ ਹੈ।ਇਸ ਲਈ ਆਪਣੇ ਵਿਚ ਆਤਮ ਵਿਸ਼ਵਾਸ਼ ਪੈਦਾ ਕਰੋ। ਵੱਡੇ ਹੋ ਕੇ ਤੁਸੀਂ ਹੀ ਬੱਚਿਆਂ ਦੀ ਅਗੁਵਾਈ ਕਰਨੀ ਹੈ ਤਾਂ ਕਿ ਬੱਚੇ ਜੁਆਨ ਹੋ ਤੁਹਾਡੇ ਤਜਰਬੇ ਦਾ ਫ਼ਾਇਦਾ ਉਠਾ ਕੇ ਆਤਮ ਨਿਰਭਰ ਬਣ ਸੱਕਣ। ਜੇ ਤੁਹਾਡੇ ਆਪਣੇ ਆਪ ਵਿਚ ਹੀ ਵਿਸ਼ਵਾਸ਼ ਦੀ ਘਾਟ ਹੋਵੇਗੀ ਤਾਂ ਤੁਸੀਂ ਬੱਚਿਆਂ ਨੂੰ ਕੀ ਅਗੁਵਾਈ ਦੇ ਪਾਵੋਗੇ? ਹਰ ਸਮੇਂ ਕਿਸੇ ਦਾ ਸਹਾਰਾ ਨਾ ਭਾਲਦੇ ਰਹੋ। ਸਗੋਂ ਦੂਜਿਆਂ ਨੂੰ ਸਹਾਰਾ ਦਿਓ। ਡਿਗਦਿਆਂ ਨੂੰ ਉਠਾਓ। ਨਿਰਾਸ਼ਾ ਵਿਚ ਡੁਬਦਿਆਂ ਨੂੰ ਬਾਹਰ ਕੱਢੋ। ਬੁੱਝਦੇ ਚਿਰਾਗਾਂ ਵਿਚ ਤੇਲ ਪਾ ਕੇ ਉਨ੍ਹਾਂ ਦੀ ਰੋਸ਼ਨੀ ਵਧਾਓ। ਦੂਜਿਆਂ ਲਈ ਸਹਾਰਾ ਬਣੋ। ਹਰ ਸਮੇਂ ਇਹ ਹੀ ਨਾ ਸੋਚਦੇ ਰਹੋ ਕਿ ਮੈਂ ਹਾਲੀ ਛੋਟਾ (ਬੱਚਾ) ਹਾਂ। ਵੱਡਾ ਹੋ ਕੇ ਇਹ ਕੰਮ ਕਰ ਲਵਾਂਗਾ। ਦੂਸਰਿਆਂ ਨੂੰ ਪ੍ਰੇਰਨਾ ਦਿਓ। ਉਨ੍ਹਾਂ ਨੂੰ ਨਿਰਾਸ਼ਾ ਵਿਚੋਂ ਕੱਢੋ। ਉਨ੍ਹਾਂ ਨੂੰ ਯਕੀਨ ਦੁਵਾਓ ਕਿ ਇਕ ਸੱਜਰੀ ਸਵੇਰ ਉਨ੍ਹਾਂ ਦਾ ਇੰਤਜਾਰ ਕਰ ਰਹੀ ਹੈ ਜੋ ਸਫਲਤਾ ਅਤੇ ਖੁਸ਼ੀਆਂ ਲੈ ਕੇ ਆਵੇਗੀ। ਉਨ੍ਹਾਂ ਦੀਆਂ ਉਮੰਗਾਂ ਪੂਰੀਆਂ ਕਰੇਗੀ। ਥੋੜ੍ਹਾ ਹੌਸਲਾ ਰੱਖੋ ਅਤੇ ਉੱਦਮ ਕਰੋ।ਇਸ ਤਰ੍ਹਾਂ ਉਨ੍ਹਾਂ ਵਿਚ ਇਕ ਨਵਾਂ ਜੋਸ਼ ਪੈਦਾ ਹੋਵੇਗਾ ਅਤੇ ਉਹ ਜ਼ਿੰਦਗੀ ਵਿਚ ਕਾਮਯਾਬ  ਹੋ ਕੇ ਚੰਗੇ ਨਾਗਰਿਕ ਬਣ ਸਕਣਗੇ। ਇਸ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਦਾ ਕਰਜ ਉਤਾਰ ਸਕੋਗੇ ਅਤੇ ਇਕ ਨਰੋਏੇ ਸਮਾਜ ਦੀ ਸਿਰਜਨਾ ਹੋ ਸੱਕੇਗੀ। ਆਪਣਾ ਦੇਸ਼ ਅਤੇ ਸਮਾਜ ਖੁਸ਼ਹਾਲ ਬਣੇਗਾ।