ਵਾਲ ਖੁੱਲੇ ਛੱਡ ਲਏ ਨੇ, ਚੁੰਨੀ ਕਿਉਂ ਭੁੱਲਗੀ ਤੂੰ ਰੰਗਾਉਣੀ ।
ਜਦੋਂ ਆਏ ਸੈਂਡਲ ਉੱਚੀ ਅੱਡੀ ਵਾਲੇ, ਜੁੱਤੀ ਭੁੱਲਗੀ ਤੂੰ ਪਾਉਣੀ ।
ਨਵੇਂ ਫੈਸ਼ਨਾਂ ਨੇ ਤੇਰੀ ਮੱਤ ਮਾਰੀ ਕੁੜੀਏ, ਕਿੱਥੇ ਗਈ ਫੁਲਕਾਰੀ ।
ਇੱਜ਼ਤਾਂ ਤੇ ਸ਼ਰਮਾਂ ਦਾ ਗਹਿਣਾ ਹੁੰਦੀ, ਚੁੰਨੀ ਸਿਰ ਤੇ ਸਰਦਾਰੀ ਕੁੜੀਏ ।
ਛੱਡਕੇ ਸੂਟ ਤੂੰ ਪੰਜਾਬੀ, ਕਿਉਂ ਜੀਨਾਂ ਪਾਉਣ ਲੱਗ ਪਈ,
ਬੋਲੀਆਂ ਨੀ ਹੁਣ ਯਾਦ ਆਉਂਦੀਆਂ, ਜਦੋਂ ਦਾ ਪੌਪ ਗਾਉਣ ਲੱਗ ਪਈ ।
ਗਿੱਧੇ ਨਾਲ ਤਾਂ ਸੀ ਤੇਰੀ ਸਰਦਾਰੀ ਕੁੜੀਏ, ਦੱਸ ਕਿਉਂ ਵਿਸਾਰੀ
ਇੱਜ਼ਤਾਂ ਤੇ ਸ਼ਰਮਾਂ ਦਾ ਗਹਿਣਾ ਹੁੰਦੀ, ਚੁੰਨੀ ਸਿਰ ਤੇ ਸਰਦਾਰੀ ਕੁੜੀਏ ।
ਇੱਕ ਫੁੱਲਾਂ ਵਿੱਚੋਂ ਸੋਹਣਾ ਫੁੱਲ, ਇਹਨੂੰ ਕਹਿੰਦੇ ਨੇ ਗੁਲਾਬ ।
ਗਿੱਧਾ, ਚੁੰਨੀ, ਫੁਲਕਾਰੀ ਵਿਰਸਾ, ਜਿਸਨੂੰ ਕਹਿਦੇ ਨੇ ਪੰਜਾਬ ।
ਸ਼ਾਨ ਤਾਂ ਹੀ ਪੰਜਾਬ ਦੀ ਵੱਖਰੀ ਜਹਾਨ ਤੋਂ, ਇਸ ਨੂੰ ਹੋਰ ਸ਼ਿੰਗਾਰੀ ।
ਇੱਜ਼ਤਾਂ ਤੇ ਸ਼ਰਮਾਂ ਦਾ ਗਹਿਣਾ ਹੁੰਦੀ, ਚੁੰਨੀ ਸਿਰ ਤੇ ਸਰਦਾਰੀ ਕੁੜੀਏ ।