ਪੰਜਾਬੀ ਅਦਬੀ ਸੰਗਤ ਵੱਲੋਂ ਜਗਜੀਤ ਸਿੰਘ ਦਰਦੀ ਦਾ ਸਨਮਾਨ (ਖ਼ਬਰਸਾਰ)


ਸਰੀ:-  ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਸਮਰਪਿਤ ਪੰਜਾਬੀ ਅਦਬੀ ਸੰਗਤ ਲਿਟਰੇਰੀ ਸੁਸਾਇਟੀ ਆਫ ਕੈਨੇਡਾ (ਰਜਿ) ਵੱਲੋਂ 25 ਜੂਨ ਦੁਪਿਹਰ ਬਾਅਦ ਮੁਗਲ ਗਾਰਡਨ ਰੈਸਟੋਰੈਂਟ ਸਰੀ  ਵਿਖੇ ਪ੍ਰਭਾਵਸ਼ਾਲੀ ਸ਼ਾਨਦਾਰ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ। ਸਮਾਗਮ ਵਿੱਚ ਪੱਤਰਕਾਰ, ਸਾਹਿਤਕਾਰ, ਲੇਖਕ, ਸਿੱਖ ਸੰਸਥਾਵਾਂ ਦੇ ਸਿਰ ਕੱਢ ਆਗੂਆ ਦੀ ਭਰਵੀਂ ਪ੍ਰਤੀਨਿਧ ਹਾਜ਼ਰੀ ਸੀ।ਜਿਸ ਵਿੱਚ ਸਭ ਤੋਂ ਪਹਿਲਾਂ ਅਦਬੀ ਸੰਗਤ ਵੱਲੋਂ ਸਰਦਾਰ ਜੈਤੇਗ ਸਿੰਘ ਅਨੰਤ, ਕੇਹਰ ਸਿੰਘ ਧਮੜੈਤ, ਜਗਜੀਤ ਸਿੰਘ ਤੱਖਰ ਅਤੇ ਸ਼ਿੰਗਾਰ ਸਿੰਘ ਸੰਧੂ ਵੱਲੋਂ ਫੁਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ।ਇਸ ਮਗਰੋਂ ਪੰਜਾਬ ਗਾਰਡੀਅਨ ਐਡੀਟਰ ਸ.ਹਰਕੀਰਤ ਸਿੰਘ ਕੁਲਾਰ ,ਸੁਖਮਿੰਦਰ ਸਿੰਘ ਚੀਮਾ ਅਤੇ ਗਿਆਨ ਸਿੰਘ ਕੋਟਲੀ ਨੇ ਵੀ ਫੁਲਾਂ ਦਾ ਗੁਲਦਸਤਾ ਭੇਂਟ ਕਰਕੇ ਅਭਿਨੰਦਨ ਕੀਤਾ।

ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਰੂਹੇ ਰਵਾਂ ਸ.ਜੈਤੇਗ ਸਿੰਘ ਅਨੰਤ ਵੱਲੋਂ ਹੋਈ, ਜਿਨਾ ਨੇ ਸ.ਜਗਜੀਤ ਸਿੰਘ ਦਰਦੀ ਨੂੰ ਪਿਛਲੇ ੪੭ ਵਰ੍ਹਿਆ ਤੋਂ ਨਿਰੰਤਰ ਵਿਦਿਆਰਥੀ ਜੀਵਨ ਦੇ ਸ਼ੰਘਰਸ਼ ਪੱਤਰਕਾਰੀ ਦੇ ਖੇਤਰ ਵਿੱਚ ਉਨਾ ਦੀਆਂ ਪੈੜ੍ਹਾ ਸਿੱਖੀ ਦੇ ਮਾਨ ਤੇ ਸ਼ਾਨ ਦੀ ਕੀਤੀ ਸੇਵਾ ਬਾਰੇ ਚਾਨਣਾਂ ਪਾਇਆ।ਉਨਾ ਦੱਸਿਆ ਕਿ ਲੋਕ ਸਭਾ ਦੇ ਸਪੀਕਰ ਨੇ ਸੰਨ 1998 ਵਿੱਚ ਪ੍ਰੈਸ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਜੋ ਹੁਣ ਤੱਕ ਚਲੇ ਆ ਰਹੇ ਹਨ।ਇਹ ਮਾਣ ਵਾਲੀ ਗੱਲ ਹੈ ਕਿ ਸ. ਦਰਦੀ ਪਹਿਲੇ ਸਿੱਖ ਅਤੇ ਪੰਜਾਬੀ ਪੱਤਰਕਾਰ ਹਨ ਜਿਹੜੇ ਇਸ ਮਹੱਤਵਪੂਰਣ ਅਹੁੱਦੇ ਤੇ ਸ਼ੁਸ਼ੋਬਤ ਹੋਏ। ਦਰਦੀ ਸਾਹਿਬ 1993 ਤੋਂ ਭਾਰਤ ਦੇ ਹਰ ਪ੍ਰਧਾਨ ਮੰਤਰੀ ਦੇ ਵਿਦੇਸੀ ਦੌਰਿਆਂ ਵਿੱਚ ਸ਼ਿਰਕਤ ਕਰਦੇ ਆ ਰਹੇ ਹਨ ਅਤੇ ਪੰਜਾਬੀਆਂ ਦਾ ਮਾਣ ਵਧਾਉਂਣ ਵਿੱਚ ਉਨਾ ਦਾ ਬੜਾ ਵੱਡਾ ਹੱਥ ਹੈ।ਉਨਾ ਵੱਲੋਂ ਪਿਛਲੇ 35 ਸਾਲਾਂ ਤੋਂ ਰੋਜ਼ਾਨਾ ਚੜ੍ਹਦੀ ਕਲਾ ਪੇਪਰ ਕੱਢਿਆ ਜਾ ਰਿਹਾ ਹੈ ਜੋ ਨਿਰੰਤਰ ਪਟਿਆਲਾ ਅਤੇ ਦਿੱਲੀ ਤੋਂ ਪੰਜਾਬੀਆ ਦੀ ਬੁਲੰਦ ਅਵਾਜ਼ ਬਣਕੇ ਸੇਵਾ ਕਰ ਰਿਹਾ ਹੈ।ਇਸੇ ਤਰਾਂ ਪਿਛਲੇ 7 ਸਾਲਾ ਤੋਂ ਟਾਈਮ ਟੀ.ਵੀ ਵੀ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਬਣਿਆ ਹੋਇਆਂ ਹੈ।ਕੈਨੇਡਾ ਦੇ ਇਸ ਦੌਰੇ ਸਮੇਂ ਉਨਾ ਨਾਲ ਆਈ ਉਨਾ ਦੀ ਸਪੁੱਤਨੀ ਜਸਵਿੰਦਰ ਕੌਰ ਦਰਦੀ  ਬਾਰੇ ਪੰਛੀ ਝਾਤ ਪਾਉਂਦੇ ਹੋਏ ਅਨੰਤ ਹੋਰਾਂ ਦੱਸਿਆ ਕਿ ਬੀਬੀ ਜੀ ਵੱਡੀ ਗਿਣਤੀ ਵਿੱਚ ਪਟਿਆਲੇ ਵਿਖੇ ਸਕੂਲ ਅਤੇ ਕਾਲਜ਼ ਚਲਾ ਰਹੇ ਹਨ।

ਇਸ ਤੋਂ ਮਗਰੋਂ ਨਾਮਵਰ ਪੱਤਰਕਾਰ ਜਗਜੀਤ ਸਿੰਘ ਦਰਦੀ ਨੇ 7 ਸਮੁੰਦਰੋਂ ਪਾਰ ਪੰਜਾਬੀਆਂ ਦੀ ਚੜਦੀ ਕਲਾ ਤੇ ਖੁਸ਼ੀ ਜਾਹਿਰ ਕੀਤੀ।ਕੋਈ ਸਮਾ ਸੀ ਕਿ ਪੰਜਾਬ ਤੋਂ ਜਲੰਧਰ ਅਤੇ ਹੁਸ਼ਿਆਰਪੁਰ ਦੇ ਕੁਝ ਲੋਕਾਂ ਨੇ ਵਿਦੇਸ਼ਾ ਵੱਲ ਰੁੱਖ ਕੀਤਾ ਸੀ ਪਰ ਅੱਜ ਪੂਰੇ ਕੈਨੇਡਾ ਵਿੱਚ ਪੰਜਾਬ ਦੀ ਮਹਿਕ ਮਾਣੀਂਂ ਜਾ ਸਕਦੀ ਹੈ।ਉਨਾ ਹੁਣ ਤੱਕ ਦੇ ਸਫਰ ਤੇ ਝਾਤ ਪਾਉਂਦੇ ਹੋਏ ਕੌੜੇ ਮਿਠੇ ਅਨੁਭਵਾਂ ਨੂੰ ਸਾਂਝਾ ਕੀਤਾ।ਉਨਾ ਪੰਜਾਬ ਦੀ ਪੱਤਰਕਾਰੀ, ਪ੍ਰੈਸ ਦੀ ਅਜ਼ਾਦੀ, ਪੰਜਾਬ ਵਿੱਚ ਨਸ਼ਿਆਂ ਦੀ ਲੱਤ, ਪੰਜਾਬ ਦੀ ਆਰਥਿਕਤਾ, ਪੰਜਾਬ ਦੀ ਵਿਦਿਆਕ ਪ੍ਰਨਾਲੀ ,ਪੰਥਕ ਸਥਿਤੀ ਤੇ ਹੋਰ ਅਨੇਕਾਂ ਪੰਥਕ ਮੁਦਿਆਂ ਨੂੰ ਸਾਹਮਣੇਂ ਰੱਖਿਆ।ਉਨਾ ਆਪਣੇਂ ਪੇਪਰ ਦੀ ਪਾਲਿਸੀ ਪੰਜਾਬ ਪੰਜਾਬੀਆਂ ਤੇ ਸਿੱਖਾ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ।ਉਨਾ ਇਸ ਗੱਲ ਤੇ ਜੋਰ ਦਿੱਤਾ ਕਿ ਸਾਨੂੰ ਦਸਮ ਗ੍ਰੰਥ,ਰਾਗ ਮਾਲਾ,ਤੇ ਹੋਰ ਪੰਥਕ ਵਿਵਾਦਾਂ ਦੀ ਦਲਦਲ ਵਿੱਚ ਨਹੀਂ ਪੈਣਾ ਚਾਹੀਦਾ।ਇਨਾ ਸਾਰਿਆ ਪਿਛੇ ਪੰਥ ਵਿਰੋਧੀ ਪੰਥ ਮਾਰੂ ਤਾਕਤਾਂ ਦਾ ਬੜਾ ਵੱਡਾ ਹੱਥ ਹੈ ਉਨਾ ਨੇ ਵਿਸ਼ੇਸ਼ ਤੌਰ ਤੇ ਕਈ ਵਾਰ ਸੰਤ ਅਤਰ ਸਿੰਘ ਜੀ ਮਸਤੂਆਣੇਂ ਵਾਲਿਆਂ ਦਾ ਸਿੱਖੀ ਪ੍ਰਤੀ ਯੋਗਦਾਨ ਵਿੱਦਿਆ ਦੀ ਦੇਣ ਤੇ ਆਪਣੀ ਅਟੁੱਟ ਸਰਧਾ ਦਾ ਪ੍ਰਗਟਾਵਾ ਕੀਤਾ।ਉਨਾ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਤੁਸੀਂ ਕੈਨੇਡਾ ਵਿੱਚ ਖਾਲਸੇ ਦੇ ਝੂਲਦੇ ਨਿਸ਼ਾਨ ਤੇ ਸਿੱਖੀ ਦੀ ਸ਼ਾਨ ਨੂੰ ਬ੍ਰਕਰਾਰ ਰੱਖਿਆ ਹੈ।ਉਨਾ ਸ.ਜੈਤੇਗ ਸਿੰਘ ਅਨੰਤ ਦੀ ਅੱਧੀ ਸਦੀ ਤੋਂ ਚਲਦੀ ਆ ਰਹੀ ਮਿਤਰਚਾਰੀ ਤੇ ਉਨਾ ਦੇ ਪੰਥ ਪ੍ਰਤੀ ਜ਼ਜ਼ਬੇ ਅਤੇ ਸਾਹਿਤ ਪ੍ਰਤੀ ਦੇਣ ਦੀ ਭਰਪੂਰ ਸ਼ਾਲਾਘਾ ਕੀਤੀ।

ਅੱਜ ਸਨਮਾਨ ਸਮਾਰੋਹ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਫਾਉਂਡਰ ਪ੍ਰਧਾਨ ਸ.ਗਿਆਨ ਸਿੰਘ ਸੰਧੂ ਨੇ ਵੀ ਸੰਬੋਧਨ ਕਰਦਿਆ ਸ.ਦਰਦੀ ਦੀ ਪੰਥਕ ਸੋਚ ਦੀ ਸ਼ਾਲਾਘਾ ਕੀਤੀ।ਇਸਤੋਂ ਇਲਾਵਾ ਗੁਰਦਵਾਰਾ ਦਸ਼ਮੇਸ਼ ਦਰਬਾਰ ਦੇ ਫਾਉਂਡਰ ਪ੍ਰਧਾਨ ਸ.ਜਗਤਾਰ ਸਿੰਘ ਸੰਧੂ ਨੇ ਸ.ਦਰਦੀ ਨੂੰ ਅਗਲੇ ਸਾਲ ਵਿਸਾਖੀ ਨਗਰ ਕੀਰਤਨ ਤੇ ਆਉਂਣ ਦਾ ਸੱਦਾ ਦਿੱਤਾ।ਸ.ਦਲਜੀਤ ਸਿੰਘ ਸੰਧੂ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਉਨਾ ਸਿੱਖਾ ਬਾਰੇ ਚਾਨਣਾਂ ਪਾਇਆ ਜੋ ਕਿ ਅਖੌਤੀ ਕਾਲੀ ਸੂਚੀ ਤਹਿਤ ਲੰਮੇ ਸਮੇਂ ਤੋਂ  ਸੰਤਾਪ ਭਂੋਗ ਰਹੇ ਹਨ।ਪੰਜਾਬ ਗਾਰਡੀਅਨ ਦੇ ਐਡੀਟਰ  ਹਰਕੀਰਤ ਸਿੰਘ ਕੁਲਾਰ ਨੇ ਵੀ ਕੈਨੇਡਾ ਦੀ ਸਮੁੱਚੀ ਪੱਤਰਕਾਰੀ ਦੀ ਦਿਸ਼ਾ ਤੇ ਸਥਿਤੀ ਤੇ ਚਾਨਣਾਂ ਪਾਇਆ ਤੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਉਨਾ ਦੀ ਕੈਨੇਡਾ ਯਾਤਰਾ ਤੇ ਸ਼ੁਭ ਇਛਾਵਾਂ ਪ੍ਰਗਟ ਕੀਤੀਆਂ ਤੇ ਭਵਿਖ ਵਿੱਚ ਉਨਾ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ।ਸਮਾਗਮ ਵਿੱਚ ਬੀਬੀ ਗੁਰਦੀਸ਼ ਕੋਰ ਗਰੇਵਾਲ,ਕੇਹਰ ਸਿੰਘ ਧਮੜੈਤ,ਸਿੰਗਾਰ ਸਿੰਘ ਸੰਧੂ,ਗਿਆਨ ਸਿੰਘ ਕੋਟਲੀ ਨੇ ਵੀ ਆਪਣੀਆਂ ਕਾਵਿ ਪੁਸਤਕਾਂ ਭੇਂਟ ਕੀਤੀਆਂ ।।ਪਰਸਿੱਧ ਸਰੰਗੀ ਵਾਦਕ ਸ.ਚਮਕੌਰ ਸਿੰਘ ਸੇਖੋਂ ਨੇ ਵੀ ਆਪਣੀਆ ਸੀਡੀਆਂ ਭੇਂਟ ਕੀਤੀਆ।ਸਰੀ ਨਿਵਾਸੀ ਸ੍ਰੀ ਸੁਤੇ ਅਹੀਰ ਜੀ ਨੇ ਵੀ "ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ'ਪੁਸਤਕ ਭੇਂਟ ਕੀਤੀ।ਅੱਜ ਦੇ ਸਮਾਗਮ ਵਿੱਚ ਸਿਰਦਾਰ ਕਪੂਰ ਸਿੰਘ ਆਈ.ਸੀ.ਐਸ ਦੇ ਭਾਣਜਾ ਸ.ਜੋਗਿੰਦਰ ਸਿੰਘ ਗਰੇਵਾਲ ਵੀ ਆਪਣੀਂ ਸਪੁੱਤਨੀ ਸਮੇਤ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਅੰਤ ਵਿੱਚ ਸਰਦਾਰ ਜਗਜੀਤ ਸਿੰਘ ਦਰਦੀ ਨੂੰ ਪੰਜਾਬੀ ਅਦਬੀ ਸੰਗਤ ਵੱਲੋਂ ਜੈਤੇਗ ਸਿੰਘ ਅਨੰਤ ਨੇ ਆਪਣੇਂ ਸਮੂੰਹ ਸਾਥੀਆਂ ਨਾਲ ਇੱਕ ਲੋਈ ਤੇ ਇੱਕ ਦਸਤਾਰ ਨਾਲ ਸਨਮਾਨ ਕੀਤਾ ਗਿਆ।ਪ੍ਰਿਸੀਪਲ ਜਸਵਿੰਦਰ ਕੌਰ ਦਰਦੀ ਨੂੰ ਸ.ਗਿਆਨ ਸਿੰਘ ਸੰਧੂ ਤੇ ਬੀਬੀ ਗੁਰਦੀਸ਼ ਕੌਰ ਗਰੇਵਾਲ ਨੇ ਇੱਕ ਸ਼ਾਲ ਭੇਂਟ ਕਰਕੇ ਸਨਮਾਨਿਤ ਕਤਾ।ਜਗਜੀਤ ਸਿੰਘ ਤੱਖਰ ਨੇ ਕਵਿਤਾ ਦੇ ਕੁਝ ਬੰਦ ਸੁਣਾਂ ਕੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।

ਕੇਹਰ ਸਿੰਘ ਧਮੜੈਤ