ਸੁਰਖ ਜੋੜੇ 'ਚ ਸਜੀ ਕੁੜੀ
(ਕਵਿਤਾ)
clomid birmingham
clomid uk sale
redirect clomid uk
ਬਾਬਲ ਵਿਹੜੇ ਖੜੀ-
ਸੁਰਖ ਜੋੜੇ 'ਚ ਸਜੀ ਕੁੜੀ,
ਕਿੰਨਾ ਕੁਝ ਅੱਖਾਂ ‘ਚ
ਜਗਦਾ/ਬੁੱਝਦਾ!
ਕੋਰੀ ਕੈਨਵਸ ਤੇ ਕਿੰਨਾ ਕੁਝ
ਬਣਦਾ/ਮਿਟਦਾ!
ਮੁੱਠੀ ਭਰ ਚੌਲ ਪਿਛਾਂਹ ਨੂੰ ਸੁੱਟ
ਛੱਡ ਜਾਂਦੀ;
ਖੂੰਜਿਆਂ 'ਚ ਖੇਡੀਆਂ ਲੁਕਣ ਮੀਟੀਆਂ
ਵਿਹੜੇ ਵਿਚ ਉਡੀਕਦੀਆਂ ਸਖੀਆਂ
ਅਲਮਾਰੀਆਂ ‘ਚ ਪਈਆਂ ਰੰਗ ਬਿਰੰਗੀਆਂ ਚੁੰਨੀਆਂ
ਸ਼ੈਲਫਾਂ ‘ਤੇ ਪਈਆਂ ਕਿਤਾਬਾਂ
ਕਿਤਾਬਾਂ 'ਚ ਪਏ ਖ਼ਤ
ਖ਼ਤਾਂ 'ਚ ਪਏ ਨਿਹੋਰੇ
ਕੁਝ ਹਾਸੇ
ਕੁਝ ਰੋਸੇ
ਅੱਖਾਂ 'ਚੋਂ ਕੇਰੇ ਹੰਝੂ !
ਮਨ ਦੀ ਕੈਨਵੱਸ 'ਤੇ
ਕਿੰਨਾ ਕੁਝ ਸਮੇਟੀ
ਮਹਿੰਦੀ ਰੱਤੇ ਪੈਰੀਂ
ਹੌਲੀ ਹੌਲੀ ਪੱਬ ਧਰਦੀ
ਘਰ ਦੀ ਦੇਹੁਲੀ ਟੱਪਦੀ
ਇਕ ਪੁਲਾਂਘ ਵਿਚ ਕਰ ਲੈਂਦੀ ਤੈਅ
ਕਿੰਨੇ ਲੰਮੇ ਫਾਸਲੇ-
ਰਿਸ਼ਤਿਆਂ ਦੇ
ਮਰਿਆਦਾਵਾਂ ਦੇ
ਰਸਮਾਂ ਦੇ
ਸਲੀਕਿਆਂ ਦੇ
ਮੁਹਾਂਦਰਿਆਂ ਦੇ
ਅਤੇ ਜਿਸਮਾਂ ਦੇ !
ਵੇਖਦਿਆਂ ਵੇਖਦਿਆਂ
ਕਿੰਨਾ ਬਦਲ ਗਿਐ ਜ਼ਮਾਨਾ
ਹੁਣ ਪਹਿਲਾਂ ਲੋਕ ਮਿਲਦੇ
ਦਿਲ ਜੁੜਦੇ
‘ਲਿਵ-ਇਨ’ ਰਿਲੇਸ਼ਨ ਬਣਦੇ
ਫੇਰ ਰਿਸ਼ਤੇ ਪਨਪਦੇ ,
ਜੀਅ ਕਰੇ ਤਾਂ ਵਿਆਹ
ਨਾ ਨਿਭੇ ਤਾਂ ਕੋਈ ਨਾ
ਹੁਣ ਪਹਿਲੋਂ ਜਿਹਾ
ਵਿਆਹ ਰਿਹਾ ਹੀ ਨਾ !!