ਮੈਂ ਬੇਰੁਜਗਾਰੀ,ਤੂੰ ਮੈਥੋ ਬੱਚ ਨਹੀਂ ਸਕਦਾ
ਤੂੰ ਚਾਹ ਕੇ ਵੀ ਸੱਜਣਾ ਵੇ,ਮੈਥੋ ਭੱਜ ਨਹੀਂ ਸਕਦਾ…
ਪੰਜਾਬ ਦੇ ਵਿੱਚ ਹੁਣ ਮੇਰਾ ਵਾਸ ਹੋਇਆ
ਹਰ ਗੱਭਰੂ ਮੈਨੂੰ ਪਾ ਕੇ ਨਿਰਾਸ ਹੋਇਆ
ਮੈਂ ਅਮਰ-ਵੇਲ ਵਾਗੂੰ ਵੱਧਦੀ ਜਾਵਾ,
ਤੂੰ ਮੈਨੂੰ ਵੱਢ ਨਹੀਂ ਸਕਦਾ
ਮੈਂ ਬੇਰੁਜਗਾਰੀ, ਤੂੰ ਮੈਥੋ ਬੱਚ ਨਹੀਂ ਸਕਦਾ…
ਮੈਂ ਪੰਜਾਬ ਤੇਰੀਆਂ ਜੜਾ ਵਿੱਚ ਬੈਅ ਗੀ ਆਂ
ਮੈਂ ਪੰਜਾਬ ਹੁਣ ਤੇਰੀ ਹੋ ਕੇ ਰਹਿ ਗੀ ਆਂ
ਮੇਰੀਆ ਵੇੜੀਆ ਮਜਬੂਤ ਬੜੀਆਂ,
ਤੂੰ ਚਾਹ ਕੇ ਵੀ ਤਾ ਕੱਟ ਨਹੀਂ ਸਕਦਾ
ਮੈਂ ਬੇਰੁਜਗਾਰੀ,ਤੂੰ ਮੈਥੋ ਬੱਚ ਨਹੀਂ ਸਕਦਾ…
ਮੈਥੋ ਡਰਦੇ ਕਈ ਖੁਦਕੁਸੀਆਂ ਕਰਗੇ
ਕਈ ਸੂਲੀ ਚੜਗੇ,ਕਈ ਸਪਰੇਆ ਪੀ ਕੇ ਮਰਗੇ
ਜਦ ਸੱਟ ਮਾਰਦੀ ਮੈਂ ਗਹਿਰੀ,
ਕੋਈ ਸਹਿ ਸੱਟ ਨਹੀ ਸਕਦਾ
ਮੈਂ ਬੇਰੁਜਗਾਰੀ, ਤੂੰ ਮੈਥੋ ਬੱਚ ਨਹੀਂ ਸਕਦਾ…
'ਅਰਸ਼'ਤੇਰੇ ਦੇਸ ਦੀਆਂ ਨਿਕੰਮੀਆਂ ਸਰਕਾਰਾਂ ਨੇ
ਤਾਹੀਓ ਤਾਂ ਮੇਰੀਆਂ ਲੱਗੀਆਂ ਮੌਜ ਬਹਾਰਾ ਨੇ
ਜਿੰਨਾ ਤੱਕ ਨਿਕੰਮੀਆਂ ਸਰਕਾਰਾ ਨੇ,
ਮੈਨੂੰ ਕੋਈ ਕਰ ਘੱਟ ਨਹੀਂ ਸਕਦਾ
ਮੈਂ ਬੇਰੁਜਗਾਰੀ, ਤੂੰ ਮੈਥੋ ਬੱਚ ਨਹੀਂ ਸਕਦਾ…