ਕਵਿਤਾਵਾਂ

  •    ਗਜ਼ਲ਼ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਚੁੰਨੀ ਨਾਲ ਸਰਦਾਰੀ / ਚਰਨਜੀਤ ਸਿੰਘ ਰੁਪਾਲ (ਕਵਿਤਾ)
  •    ਲ਼ੇਬਰ ਚੌਕ 'ਚੋਂ ਖਾਲ਼ੀ ਪਰਤਦੇ / ਵਰਗਿਸ ਸਲਾਮਤ (ਕਵਿਤਾ)
  •    ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ (ਗ਼ਜ਼ਲ )
  •    ਸੁਰਖ ਜੋੜੇ 'ਚ ਸਜੀ ਕੁੜੀ / ਸੁਰਜੀਤ ਕੌਰ (ਕਵਿਤਾ)
  •    ਮੈਂ ਬੇਰੁਜਗਾਰੀ / ਅਰਸ਼ਦੀਪ ਬੜਿੰਗ (ਕਵਿਤਾ)
  •    ਅਨਮੋਲ ਦਾਤ / ਬੂਟਾ ਸਿੰਘ ਪੈਰਿਸ (ਕਵਿਤਾ)
  •    ਹਰਫ਼ / ਇਕਵਾਕ ਸਿੰਘ ਪੱਟੀ (ਕਵਿਤਾ)
  •    ਵਿਸਾਖੀ / ਐਸ. ਸੁਰਿੰਦਰ (ਕਵਿਤਾ)
  •    ਖਾਲਸਾ ਸਾਜਨ ਦਾ ਦਿਨ / ਜਸਪ੍ਰੀਤ ਕੌਰ 'ਫ਼ਲਕ' (ਕਵਿਤਾ)
  •    ਆਈ ਨਾ ਪਛਾਣ ਤੈਨੂੰ / ਰਾਜ ਲੱਡਾ (ਕਵਿਤਾ)
  •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਜੀਜਾ ਸਾਲਾ / ਅਮਰੀਕ ਸਿੰਘ ਕੰਡਾ (ਡਾ.) (ਕਾਵਿ ਵਿਅੰਗ )
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਵੋਟਾਂ ਵੇਲੇ / ਜੱਗਾ ਸਿੰਘ (ਗੀਤ )
  •    ਲੋਕ ਤੱਥ / ਸੁੱਖਾ ਭੂੰਦੜ (ਗੀਤ )
  • ਸਭ ਰੰਗ

  •    ਪੰਜਾਬੀਆਂ ਦੀ ਬੋਲੀ ਕਿਹੜੀ ਹੈ? / ਵਿਦਵਾਨ ਸਿੰਘ ਸੋਨੀ (ਲੇਖ )
  •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਮਾਂ-ਮਿੱਟੀ ਨੂੰ ਸਮਰਪਣ - "ਉੱਡਦੇ ਪਰਿੰਦੇ" / ਸ਼ਿਵਚਰਨ ਜੱਗੀ ਕੁੱਸਾ (ਪੁਸਤਕ ਪੜਚੋਲ )
  •    ਨੇਤਾਵਾਂ ਦੀ ਕਹਿਣੀ ਤੇ ਕਰਨੀ 'ਚ ਫਰਕ / ਇੰਦਰਜੀਤ ਸਿੰਘ ਕੰਗ (ਲੇਖ )
  •    ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ / ਮਿੱਤਰ ਸੈਨ ਮੀਤ (ਲੇਖ )
  •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
  •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
  •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
  •    ਦਰਸ਼ਨ ਦਰਵੇਸ਼ ਨਾਲ ਵਿਸ਼ੇਸ਼ ਮੁਲਾਕਾਤ / ਤਰਲੋਚਨ ਸਮਾਧਵੀ (ਮੁਲਾਕਾਤ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਾਜ ਕਰੇਗਾ ਖਾਲਸਾ / ਮੁਹਿੰਦਰ ਸਿੰਘ ਘੱਗ (ਲੇਖ )
  •    ਭਾਰਤ ਦੇ ਵਿਕਾਸ ਲਈ ਭਾਰਤੀ ਭਾਸ਼ਾਵਾਂ ਜ਼ਰੂਰੀ ਕਿਉਂ? / ਜੋਗਾ ਸਿੰਘ (ਡਾ.) (ਲੇਖ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? (ਲੇਖ )

    ਨਿਰੰਜਨ ਬੋਹਾ    

    Email: niranjanboha@yahoo.com
    Cell: +91 89682 82700
    Address: ਪਿੰਡ ਤੇ ਡਾਕ- ਬੋਹਾ
    ਮਾਨਸਾ India
    ਨਿਰੰਜਨ ਬੋਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    abortuspil kopen online

    abortuspil kit read here abortuspil kopen online
                ਗਿੱਦੜਬਾਹਾ ਲੰਬੀ ਖੇਤਰ ਦੇ ਲੇਖਕ ਦੋਸਤ ਬਿਕਰਮਜੀਤ ਨੂਰ ਤੇ ਪਾਸ਼ ਸਿੰਘ ਸਿੱਧੂ ਵੱਲੋਂ   ਸਾਹਿਤ ਸਭਾ ਲੰਬੀ ਦੇ ਸਲਾਨਾ  ਸਮਾਗਮ 'ਤੇ  ਸਭਾ ਦੇ ਮੈਂਬਰਾਂ ਦੀ ਸਾਂਝੀ ਪੁਸਤਕ 'ਇਕੋ ਰਾਹ ਦੇ ਪਾਂਧੀ 'ਤੇ ਪਰਚਾ ਪੜ•ਣ ਦਾ ਸੱਦਾ ਮਿਲਿਆ। ਸਭਾ ਵੱਲੋਂ ਇਸ ਸਮਾਗਮ ਦੇ ਸੱਦਾ ਪੱਤਰ ਤੇ ਦਰਜ਼ ਸ਼ਬਦ “ਇਹ ਸਮਾਗਮ ਸਾਹਿਤ ਸਭਾ ਮਾਹੂਆਣਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ” ਨੇ ਮੇਰਾ ਧਿਆਨ ਵਿਸ਼ੇਸ਼ ਤੌਰ ਤੇ ਖਿੱਚਿਆ। ਉਸ ਵੇਲੇ ਮੇਰੇ ਮਨ ਵਿਚ ਪੈਦਾ ਹੋਈ ਪਹਿਲੀ ਪ੍ਰਤੀਕ੍ਰਿਆ ਇਹੀ ਸੀ ਕਿ ਸਭਾ ਵਾਲਿਆ ਨੇ ਪਿੰਡ ਦੇ ਸਰਪੰਚ ਤੋਂ ਕੁਝ ਆਰਥਿਕ ਸਹਿਯੋਗ ਲਿਆ ਹੋਵੇਗਾ,  ਜਿਸ ਬਦਲੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਇੱਕ ਕੁਰਸੀ ਉਸ ਨੂੰ ਵੀ ਦੇ ਦਿੱਤੀ ਜਾਵੇਗੀ।ਸਮਾਗਮ ਵਿਚ ਪਹੁੰਚ ਕੇ ਮੈਨੂੰ  ਖੁਸ਼ੀ ਵੀ ਹੋਈ ਤੇ ਹੈਰਾਨੀ ਵੀ ਕਿ ਇੱਥੇ ਤਾਂ ਪਿੰਡ ਮਾਹੂਆਣਾ ਦੀ ਸਮੁੱਚੀ ਪੰਚਾਇਤ ਹੀ ਲੇਖਕਾਂ ਨੂੰ 'ਜੀ ਆਇਆਂ' ਕਹਿਣ ਲਈ ਪਹੁੰਚੀ ਹੋਈ ਸੀ।  ਕਿਸੇ ਸਾਹਿਤ ਸਮਾਗਮ ਵਿਚ ਪੰਚਾਇਤ ਦੀ ਏਨੀ ਡੂੰਘੀ ਦਿਲਚਸਪੀ ਮੈਂ ਪਹਿਲੀ ਵਾਰ ਹੀ ਵੇਖੀ ਸੀ ,ਜਦੋਂ ਕਿ ਸਮਾਗਮ ਵੀ ਉਹਨਾਂ ਦੇ ਪਿੰਡ ਨਹੀਂ ਸਗੋਂ ਨੇੜਲੇ ਕਸਬਾ ਨੁਮਾਂ ਸ਼ਹਿਰ ਲੰਬੀ ਵਿੱਖੇ ਹੋ ਰਿਹਾ ਸੀ। ਪੰਚਾਇਤ ਦੀ ਅਗਵਾਈ ਸਰਪੰਚ ਸ੍ਰੀ ਮਤੀ ਜਸਵਿੰਦਰ ਕੌਰ ਆਪ ਕਰ ਰਹੀ ਸੀ। ਇਸ ਤਰਾਂ ਲੱਗਦਾ ਸੀ ਜਿਵੇ ਸਮਾਗਮ ਸਾਹਿਤ  ਸਭਾ ਵੱਲੋਂ ਨਹੀ ਸਗੋਂ ਪੰਚਾਇਤ ਵੱਲੋਂ ਹੀ ਕਰਵਾਇਆ ਜਾ ਰਹੇ ਹੋਵੇ। 
                ਸਮਾਗਮ 'ਤੇ ਪਹੁੰਚੇ ਲੇਖਕਾਂ ਤੇ ਪਾਠਕਾਂ ਦੀ ਹਾਜ਼ਰੀ ਲਾਉਣ ਲਈ ਜਦੋਂ ਸਭਾ ਵੱਲੋਂ ਰਜਿਸ਼ਟਰ ਉਹਨਾਂ ਵਿਚ ਘੁਮਾਇਆ ਗਿਆ ਤਾਂ ਪਤਾ ਲੱਗਾ ਕਿ ਪੰਚਾਇਤ ਦੇ ਦੋ ਮੈਂਬਰ ਅੱਖਰ ਗਿਆਨ ਤੋਂ ਵੀ ਕੋਰੇ ਹਨ , ਪਰ ਉਹਨਾਂ ਨੇ ਵੀ ਪੂਰਨ  ਇਕਾਗਰ ਬਿਰਤੀ ਨਾਲ ਗੋਸ਼ਟੀ ਵਿੱਚ ਸ਼ਾਮਿਲ ਲੇਖਕਾਂ ਦੀਆ ਗੱਲਾਂ ਸੁਣੀਆ। ਚਮਕੀਲਾਂ ਮਾਰਕਾ ਗਾਇਕੀ ਦੇ ਅਖਾੜਿਆਂ ਵਿਚ ਤਾਂ ਪੰਚ ਸਰਪੰਚ ਤੇ ਹੋਰ ਪਤਵੰਤੇ ਲੋਕ ਆਪਣੀ ਹਾਜਰੀ ਲਵਾਉਣਾ ਮਾਣ ਵਾਲੀ ਗੱਲ ਸਮਝਦੇ ਹਨ ਪਰ ਗਰਾਮ ਪੰਚਾਇਤ ਮਾਹੂਆਣਾ ਵਰਗੀਆਂ ਕਿੰਨੀਆ ਕੁ ਪੰਚਾਇਤਾਂ ਹਨ ਜੋ ਆਪਣੇ ਪਿੰਡਾਂ ਵਿਚ ਸਾਹਿਤਕ ਸਮਾਗਮ ਕਰਾਉਣ ਵਿਚ ਦਿਲਚਸਪੀ ਰੱਖਦੀਆ ਹੋਣ! ਕੁਝ ਸਾਲ ਪਹਿਲਾਂ ਮੈ ਸਾਹਿਤ ਸਭਾ ਬੋਹਾ ਵੱਲੋਂ ਕਰਵਾਈ ਗਈ ਕਹਾਣੀ ਗੋਸ਼ਟੀ ਦਾ ਕਾਰਡ ਆਪਣੇ ਇਲਾਕੇ ਦੇ ਇਕ ਅਗਾਂਹ ਵੱਧੂ ਕਹਾਉਂਦੇ ਸਰਪੰਚ ਨੂੰ ਦੇਣ ਗਿਆ ਤਾਂ ਉਸ ਨੇ ਕਾਰਡ ਪਕੜਦਿਆ ਕਿਹਾ ਸੀ, “ਯਾਰ ਜਿਹੜਾ ਫੰਡ ਫੁੰਡ ਲੈਣਾ ਐ, ਦੱਸ ਦੇ , ੳਥੇ ਜਾਂ ਕਿ ਸਾਰਾ ਦਿਨ ਕਿਹੜਾ ਬੋਰ ਹੋਵੇ । ਜੇ ਤੇਰਾ ਕੋਈ ਯਾਰ ਦਾਰੂ ਪਿਆਲਾ ਪੀਣ ਦਾ ਸ਼ੌਂਕ ਰੱਖਦਾ ਹੋਵੇ ਤਾਂ ਬੇਸ਼ਕ ਇੱਧਰ ਲੈਂਦਾ ਆਈ”। ਉਹ ਸਰਪੰਚ ਮੇਰੇ ਜ਼ੋਰ ਦੇਣ 'ਤੇ ਸਮਾਗਮ ਵਿਚ ਆ ਤਾਂ ਗਿਆ ਪਰ ਅੱਧਾ ਕੁ ਘੰਟਾ ਬਾਦ ਹੀ ਕੋਈ ਬਹਾਨਾਂ ਲਾ ਕੇ ਵਾਪਸ ਚਲਾ ਗਿਆ।   
                  ਮੈ ਆਪ ਵੀ ਕਿਸੇ ਸਮੇ ਕਸਬਾ ਬੋਹਾ ਦੀ ਪੰਚਾਇਤ ਦਾ ਮੈਂਬਰ ਤੇ ਪੰਚਾਇਤ ਯੂਨੀਅਨ ਜਿਲ•ਾ ਮਾਨਸਾ ਦਾ ਪ੍ਰੈਸ ਸੱਕਤਰ ਰਿਹਾਂ ਹਾਂ ।ਇਸ ਲਈ ਪੰਚਾਇਤਾਂ  ਦੇ ਸਾਹਿਤ ਪ੍ਰਤੀ ਰੁੱਖੇ ਨਜ਼ਰੀਏ ਬਾਰੇ ਮੇਰੇ ਕੁਝ ਨਿੱਜ਼ੀ ਅਨੁਭਵ ਵੀ ਹਨ। ਜਦੋਂ ਨਾਵਲਕਾਰ ਭਜਨ ਸਿੰਘ ਸਿੱਧੂ ਜਿਲ•ਾ ਮਾਨਸਾ ਦੇ ਪੰਚਾਇਤ ਤੇ ਵਿਕਾਸ ਅਫ਼ਸਰ ਸਨ ਤਾਂ ਉਹਨਾਂ ਨਿੱਜ਼ੀ ਦਿਲਚਸਪੀ ਲੈ ਕਿ ਇਸ ਜਿਲ•ੇ ਦੇ ਬਹੁਤ ਸਾਰੇ ਪਿੰਡਾਂ  ਵਿਚ  ਵਿਚ ਪੰਚਾਇਤੀ  ਲਾਇਬ੍ਰੇਰੀਆਂ  ਖੁਲ•ਵਾ  ਤਾਂ ਦਿੱਤੀਆਂ ਪਰ  ਅਫ਼ਸਰੀ ਪ੍ਰਭਾਵ ਹੇਠ ਖੁਲੀਆਂ ਇਹ ਲਾਇਬਰੇਰੀਆ  ਪਿੰਡਾਂ ਵਿਚ ਸਾਹਿਤ ਦੇ ਨਵੇ ਪਾਠਕ ਪੈਦਾ ਕਰਨ  ਦੀ ਜਿੰਮੇਵਾਰੀ  ਨਾ ਨਿਭਾਅ ਸਕੀਆਂ  । ਆਮ ਪਾਠਕਾ ਦੀ ਗੱਲ ਤਾਂ ਛੱਡੋ ਸ਼ਾਇਦ ਹੀ ਕਿਸੇ  ਪੰਚ ਸਰਪੰਚ ਨੇ ਆਪ ਵੀ ਕਿਸੇ ਪੁਸਤਕ ਦਾ ਵਰਕਾ ਪਰਤ ਕੇ ਵੇਖਿਆ ਹੋਵੇ। ਕੀਮਤੀ ਪੁਸਤਕਾਂ ਕਿਸੇ ਗੱਠੜੀ ਵਿਚ ਬੰਨ•ੀਆ ਸਰਪੰਚ ਦੇ ਘਰ ਦੇ  ਕਿਸੇ ਸਲ•ਾਬੇ ਕਮਰੇ ਵਿਚ ਰੁਲਦੀਆਂ ਰਹੀਆਂ । ਇਹਨਾਂ ਪੁਸਤਕਾਂ ਤੱਕ ਪਾਠਕ ਤਾਂ ਨਹੀਂ ਪਹੁੰਚਿਆ ਪਰ ਸਿਉਂਕ ਦੀ ਪਹੁੰਚ ਜਰੂਰ ਹੋ ਗਈ। 
                 ਉਸ ਸਮੇ ਮੈਂਬਰ ਪੰਚਾਇਤ ਹੋਣ ਦੇ ਨਾਤੇ ਮੈਂ ਪੰਚਾਇਤੀ ਲਾਇਬਰੇਰੀ ਦਾ ਚਾਰਜ਼ ਆਪ ਲੈ ਲਿਆ। ਕੁਝ ਮਹੀਨੇ ਇਹ  ਲਾਇਬਰੇਰੀ ਚੰਗੇ ਢੰਗ ਨਾਲ ਚਲਦੀ ਰਹੀ ਪਰ  ਪੰਚਾਇਤ ਦਾ ਕਾਰਜ਼ ਕਾਲ ਸਮਾਪਤ ਹੋਣ ਤੇ ਮੈਂ  ਨਿਯਮਾਂ ਅਨੁਸਾਰ ਇਸਦਾ  ਚਾਰਜ਼  ਨਵੀਂ ਬਣੀ  ਪੰਚਾਇਤ ਨੂੰ ਸੌਂਪ ਦਿੱਤਾ। ਨਵੀਂ ਪੰਚਾਇਤ ਵੱਲੋਂ ਜਿਸ ਮੈਂਬਰ ਨੂੰ ਲਾਇਬਰੇਰੀ ਦਾ ਚਾਰਜ਼ ਦਿੱਤਾ ਗਿਆ ਉਸਦਾ ਪੰਜਾਬੀ ਸਾਹਿਤ ਨਾਲ ਦੂਰ ਦਾ ਵੀ ਵਾਸਤਾ ਨਹੀ ਸੀ। ਉਸ ਲਈ ਲਾਇਬਰੇਰੀ ਦੀ ਅਲਮਾਰੀ , ਕੁਰਸੀਆਂ ਤੇ ਮੇਜ ਦੀ ਤਾਂ ਕੀਮਤੀ ਸਨ ਪਰ ਇਸ ਵਿਚਲੀਆਂ ਅਨਮੋਲ ਕਿਤਾਬਾਂ ਦੀ ਕੋਈ ਕੀਮਤ ਨਹੀਂ ਸੀ। ਇਸ ਲਈ ਕਿਤਾਬਾਂ ਵਾਲੀ ਅਲਮਾਰੀ ਛੇਤੀ ਹੀ ਕਪੜਿਆ ਵਾਲੀ ਅਲਮਾਰੀ ਬਣ ਗਈ ।  ਵੀਹ ਸਾਲ ਹੋ ਗਏ ਹਨ  ਕਈ ਪੰਚਾਇਤਾਂ ਬਦਲੀਆ ਪਰ ਲਾਇਬਰੇਰੀ ਨੂੰ ਫਾਲਤੂ ਦੀ ਸਿਰਦਰਦੀ ਜਾਣ ਕਿ ਉਸ ਮੈਂਬਰ ਤੋਂ ਅਗਲੀ ਕਿਸੇ ਵੀ ਪੰਚਾਇਤ ਨੇ ਇਸ ਲਾਇਬਰੇਰੀ ਦਾ ਚਾਰਜ ਨਹੀ ਮੰਗਿਆ । ਉਹ ਲਾਇਬਰੇਰੀ ਦੀ ਅਲਮਾਰੀ ਹੁਣ ਵੀ ਪੁਰਾਣੇ ਪੰਚਾਇਤ ਮੈਂਬਰ ਦੇ ਘਰ ਪਈ ਹੈ ਪਰ ਕੋਈ ਕਿਤਾਬ ਸਾਬਤ ਸਬੂਤੀ ਹੈ ਜਾ ਨਹੀਂ ਇਹ ਰੱਬ ਜਾਣੇ । 
              ਮੇਰੀ ਨਜ਼ਰ ਵਿਚ  ਸਾਰੇ ਜਿਲ•ੇ ਮਾਨਸਾ ਵਿੱਚ ਇਕ ਵੀ ਪੰਚਾਇਤ ਅਜਿਹੀ ਨਹੀਂ ਹੈ ਜਿਹੜੀ ਸਾਹਿਤ , ਸਾਹਿਤਕਾਰਾਂ ਤੇ ਕਿਤਾਬਾਂ ਦੀ ਕਦਰ  ਮਾਹੂਆਣਾ ਦੀ ਸਾਬਕਾਂ ਪੰਚਾਇਤ  ਵਾਂਗ ਕਰਨ ਜਾਣਦੀ  ਹੋਵੇ।  ਮਾਹੂਆਣਾ ਪੰਚਾਇਤ ਦੀ ਸਰਪੰਚ ਦੀ ਆਪਣੀ ਸਾਹਿਤ ਪ੍ਰਤੀ ਦਿਲਚਸਪੀ ਨੇ ਸਾਰੀ ਪੰਚਾਇਤ ਨੂੰ ਸਾਹਿਤ ਦਾ ਕਦਰ ਦਾਨ ਬਣਾ ਦਿੱਤਾ। ਇਸ ਜਿਲ•ੇ ਦੇ  ਟਾਵੇਂ ਟਾਵੇਂ ਪਿੰਡਾਂ  ਵਿਚ  ਲਾਇਬਰੇਰੀਆ ਤਾਂ ਹਨ  ਹੈ ਪਰ  ਉਹਨਾਂ ਨੂੰ ਪੰਚਾਇਤਾਂ ਜਾਂ ਸਥਾਨਕ ਪ੍ਰਸ਼ਾਸ਼ਨ ਦੀ ਕੋਈ ਸਰਪ੍ਰਸਤੀ ਹਾਸਿਲ ਨਹੀਂ ਹੈ।  ਪਿੰਡਾਂ ਵਿਚਲੀਆਂ ਲਾਇਬਰੇਰੀਆਂ ਆਮ ਕਰਕੇ ਕਿਸੇ ਸਾਹਿਤ ਰੁਚੀ ਵਾਲੇ ਪਾਠਕ  ਲੇਖਕ , ਅਧਿਆਪਕ ਜਾਂ  ਅਗਾਂਹ ਵੱਧੂ ਲੋਕਾਂ ਵੱਲੋਂ  ਬਹੁਤ ਸੀਮਤ ਬਜ਼ਟ ਨਾਲ ਚਲਾਈਆਂ ਜਾਦੀਆਂ ਹਨ।   ਆਪਣੇ ਇਸ ਕਾਲਮ ਰਾਹੀ ਮੈਂ ਸਾਰੇ ਤਾਂ ਨਹੀਂ ਪਰ ਪੜ•ੇ ਲਿੱਖੇ ਤੇ ਨੌਜਵਾਨ ਪੰਚਾਂ ਸਰਪੰਚਾ ਨੂੰ   ਉਲਾਂਭਾ ਜਰੂਰ  ਦਿਆਂਗਾ ਕਿ ਉਹ ਪਿੰਡਾਂ ਵਿਚ  ਵਿਚ ਲਾਇਬਰੇਰੀ  ਸਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਆਪਣਾ ਬਣਦਾ ਯੋਗਦਾਨ ਕਿਉਂ ਨਹੀ  ਨਹੀਂ ਪਾ ਰਹੇ? ਪਿੰਡ ਪੱਧਰ ਤੇ ਲਾਇਬਰੇਰੀ ਸਥਾਪਿਤ ਕਰਨ ਦਾ ਕਾਰਜ਼ ਕਿਸੇ ਵੀ ਪੰਚਾਇਤ ਲਈ ਵਧੇਰੇ ਔਖਾ ਨਹੀਂ ਹੈ । ਪਿੰਡਾਂ ਵਿਚਲੇ ਹੋਣ ਵਾਲੇ ਖੇਡ ਮੇਲੇ ਤੇ ਲਾਇਬਰੇਰੀਆਂ ਹੀ ਸਾਡੀ  ਨੌਜਵਾਨ ਪੀੜੀ ਨੂੰ ਨਸ਼ਿਆਂ  ਦੀ ਦਲ ਦਲ ਵਿੱਚ ਡੁੱਬਣ ਤੋਂ ਬਚਾ ਸਕਦੇ ਹਨ  ।  
             ਦੋਹੇਂ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਸਾਹਿਤਕ ਲਹਿਰ ਨੂੰ ਪਿੰਡ ਪਿੰਡ ਤੱਕ ਲੈ ਜਾਣ  ਦੀ ਸੁਹਿਰਦ ਸੋਚ ਰੱਖਦੀਆਂ ਹਨ ਪਰ  ਇਸ ਸੁਫਨਾਂ ਪਿੰਡ ਪਿੰਡ ਵਿਚ ਲਾਇਬਰੇਰੀ ਖੋਹਲ•ੇ ਜਾਣ ਤੋਂ ਬਿੰਨਾ ਪੂਰਾ ਨਹੀਂ ਹੋ  ਸਕਦਾ ।   ਪੰਚਾਇਤਾਂ ਕੋਲ ਆਮਦਨ ਦੇ ਬੱਝਵੇਂ ਸਾਧਣ ਹੋਣ ਕਾਰਨ ਉਹ ਲਾਇਬਰੇਰੀਆਂ ਸਥਾਪਿਤ ਕਰਨ ਤੇ ਇਹਨਾਂ ਨੂੰ ਸੁਚਾਰੂ ਰੂਪ ਵਿਚ ਚਲਾਉਣ ਦੀ ਸਮਰੱਥਾ ਰੱਖਦੀਆ ਹਨ ਪਰ ਸਾਹਿਤਕ ਚੇਤਨਾਂ ਦੀ ਘਾਟ ਕਾਰਨ ਉਹਨਾਂ ਨੂੰ ਇਹਨਾਂ ਦੀ ਮੱਹਤਤਾ ਦਾ ਅਹਿਸਾਸ ਨਹੀ ਹੈ । ਇਸ ਸਮੇਂ ਲਾਇਬਰੇਰੀਆਂ  ਦੀ  ਮੱਹਤਤਾ ਬਾਰੇ ਪੰਚਾਇਤਾਂ ਤੇ ਪਿੰਡ ਦੇ ਹੋਰ ਪਤਵੰਤੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਵੀ ਇਕ ਵਿਸ਼ੇਸ਼ ਮੁਹਿੰਮ ਚਲਾਏ ਜਾਣ ਦੀ ਲੋੜ ਹੈ । ਭਾਵੇਂ ਪੰਚਾਇਤਾਂ ਅਜੇ ਲਾਇਬਰੇਰੀ ਚਲਾਉਣ ਦੇ ਕਾਰਜ਼ ਨੂੰ ਵਾਧੂ ਦੀ ਮਗਜ਼ ਭੁਕਾਈ ਤੇ ਪੈਸੇ ਦੀ ਬਰਬਾਦੀ ਸਮਝਦੀਆ ਹਨ ਪਰ ਜੇ ਪਿੰਡ ਦਾ ਜਾਗਰੂਕ ਵਰਗ ਉਹਨਾ ਤੋਂ ਪਿੰਡ ਵਿਚ ਵਿਚ ਲਾਇਬਰੇਰੀ ਸਥਾਪਿਤ ਕਰਨ ਦੀ ਜ਼ੋਰਦਾਰ ਮੰਗ ਕਰੇ  ਇਸ ਦੇ ਚੰਗੇ ਨਤੀਜੇ ਮਿਲ ਸਕਦੇ ਹਨ। ਸਾਡੇ ਬਹੁਤ ਸਾਰੇ ਪੇਂਡੂ ਭਰਾ ਪੰਚਾਇਤੀ ਵੋਟਾਂ ਸਮੇ ਉਮੀਦਵਾਰਾਂ ਤੋਂ ਲੈ ਕਿ ਲੱਖਾ ਰੁਪਏ ਦੀ ਸ਼ਰਾਬ ਡਕਾਰ ਜਾਂਦੇ ਹਨ  ਤਾਂ ਕੀ  ਅਸੀਂ  ਵੋਟਾਂ ਬਦਲੇ ਉਹਨਾਂ ਤੋਂ ਪਿੰਡ ਵਿਚ ਲਾਇਬਰੇਰੀ ਸਥਾਪਿਤ ਕਰਨ ਦੀ ਮੰਗ ਵੀ ਨਹੀਂ ਕਰ ਸਕਦੇ?   ਜੇ ਅਸੀ ਸਾਹਿਤ ਸਭਾ ਲੰਬੀ ਵਾਂਗ  ਪਿੰਡਾਂ ਵਿਚ ਹੁੰਦੇ ਸਾਹਿਤਕ ਸਮਾਗਮਾਂ ਵਿਚ ਪੰਚਾਂ ਸਰਪੰਚਾ ਦੀ ਹਾਜ਼ਰੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਰਹੀਏ ਤਾਂ ਮਾਹੂਆਣਾ ਦੀ ਪੰਚਾਇਤ ਵਾਂਗ ਕੁਝ ਹੋਰ ਪੰਚਾਇਤਾਂ ਵੀ ਪਿੰਡਾਂ  ਵਿੱਚਲੀ ਸਾਹਿਤਕ ਲਹਿਰ ਦਾ ਹਿੱਸਾ ਬਣ ਸਕਦੀਆਂ ਹਨ।