ਅਸਲੀ ਭਾਰਤ
ਚੋਣ ਪ੍ਰਚਾਰ ਦੀ ਅਗਨੀ ਪ੍ਰਚੰਡ ਹੋ ਚੁੱਕੀ ਸੀ। ਪੂਰੇ ਦਾ ਪੂਰਾ ਦੇਸ਼ ਇਲੈਕਸ਼ਨ ਦੀ ਲਪੇਟ ‘ਚ ਆ ਗਿਆ। ਨੇਤਾ ਲੋਕ ਬਰਸਾਤੀ ਡੱਡੂਆ ਵਾਂਗ ਰਾਜਨੀਤਿਕ ਛੱਪੜਾਂ ‘ਚ ਬਾਹਰ ਨਿਕਲ ਆਏ।ਨੇਤਾ ਲੋਕ ਗਰੀਬਾਂ ਦੇ ਮਸੀਹਾ ਬਣਨ ਲਈ ਉਤਾਵਲੇ ਦਿਖਾਈ ਦੇ ਰਹੇ ਹਨ। ਗੰਦੀਆਂ-ਗੰਦੀਆਂ ਗਰੀਬੀ ਦੀਆਂ ਬਸਤੀਆਂ ‘ਚ ਸਾਫ਼ ਦਿਖਾਈ ਦੇ ਰਹੇ ਹਨ। ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਸਨ। ਸ਼ਰਾਬ, ਸਮੈਕ ਭੂਕੀ, ਰਾਸ਼ਨ, ਕੱਪੜੇ ਸਿਲਾਈ ਮਸ਼ੀਨਾਂ ਪੈਸੇ, ਏਥੋ ਤੱਕ ਕਿ ਰਾਜਨੀਤਿਕ ਲੋਕ ਗਲੀਆਂ ਬਸਤੀਆਂ ਵਿੱਚ ਝਾੜੂ ਦੇਂਦੇ ਸਾਫ ਦਿਖਾਈ ਦੇ ਰਹੇ ਸਨ। ਲਿੱਬੜੇ ਤਿੱਬੜੇ ਨੰਗ ਧੱੜਕੇ ਬੱਚਿਆ ਨੂੰ ਚੁੱਕ–ਚੁੱਕ ਕੇ ਚੰਮ ਚੱਟ ਰਹੇ ਹਨ। ਦਿਲੋ ਤਾਂ ਨਫ਼ਰਤ ਕਰ ਰਹੇ ਸਨ।
ਰਾਮ ਨਗਰ ਦੀ ਗੰਦੀ ਜਿਹੀ ਬਸਤੀ ਵੱਸੋਂ ਕਾਫੀ ਸੰਘਣੀ ਛੋਟੀਆਂ-ਛੋਟੀਆਂ ਝੁੱਗੀਆ ਸਨ। ਅੱਜ ਇੱਕ ਰਾਜਨੀਤਿਕ ਪਾਰਟੀ ਦਾ ਨੇਤਾ ਆਪਣੇ ਚੇਲੇ ਚਮਟਿਆ ਨਾਲ ਆਇਆ। ਨੇਤਾ ਆਪਣੇ ਹੱਥੀ ਲੋਕਾ ਦੇ ਘਰ-ਘਰ ਜਾ ਕੇ ਸਮਾਨ ਦੇ ਰਿਹਾ ਸੀ। ਲੋਕ ਘਰ ‘ਚ ਨਿਕਲ-ਨਿਕਲ ਕੇ ਸਮਾਨ ਲੈਂਦੇ ਪਏ ਸਨ, ਅਤੇ ਨੇਤਾ ਜੀ ਨੂੰ ਭਰੋਸਾ ਵੀ ਦਵਾ ਰਹੇ ਸਨ। ਅਸੀਂ ਤੁਹਾਨੂੰ ਆਪਣੀਆ ਵੋਟਾਂ ਰਾਹੀ ਸਫ਼ਲ ਕਰਾਂਗੇ।
ਨੇਤਾ ਜੀ ਰਾਮ ਪਿਆਰੀ ਦੀ ਝੌਂਪੜੀ ਅੱਗੇ ਖੜ੍ਹੇ ਹੋ ਗਏ ਲੋਕਾਂ ਨੇ ਰਾਮ ਪਿਆਰੀ ਨੂੰ ਬਹੁਤ ਆਵਾਜ਼ਾਂ ਮਾਰੀਆ।
‘ਰਾਮ ਪਿਆਰੀ ਤੈਨੂੰ ਸਮਾਨ ਨਹੀ ਚਾਹੀਦਾ, ਜਿਹੜਾ ਤੂੰ ਬਾਹਰ ਨਹੀ ਆ ਰਹੀ….?’
‘ਸਮਾਨ ਤਾਂ ਮੈਨੂੰ ਚਾਹੀਦਾ ਹੈ, ਲੇਕਿਨ ਮੈਂ ਬਾਹਰ ਨਹੀ ਆ ਸਕਦਾ….’
‘ਕਿਉਂ…..?’
‘ਮੈਂ ਅੰਦਰ ਨੰਗੀ ਹਾਂ, ਮੇਰੇ ਕੋਲ ਇਕੋ ਸਾੜੀ ਹੈ ਉਹ ਧੋ ਦਿੱਤੀ ਹੈ।
***
ਲੰਬੀ ਉਮਰ
ਸੁੱਖਣਾ ਸੁੱਖ-ਸੁੱਖ ਕੇ ਬੜੇ ਸਾਲਾਂ ਬਾਅਦ ਉਸ ਦੇ ਘਰ ਪੁੱਤ ਨੇ ਜਨਮ ਲਿਆ, ਉਸਦੀ ਉਮਰ ਵੀ ਕਾਫ਼ੀ ਹੋ ਚੁੱਕੀ ਸੀ।ਸਾਰੇ ਦਾ ਸਾਰਾ ਟੱਬਰ ਖੁਸ਼ ਦਿਖਾਈ ਦੇ ਰਿਹਾ ਸੀ।ਖੁਸ਼ੀ-ਖੁਸ਼ੀ ਕਾਕੇ ਨੂੰ ਕਿਸੇ ਧਾਰਮਿਕ ਸਥਾਨ ਤੇ ਮੱਥਾ ਟਿਕਾਉਣ ਲੈ ਗਏ।ਪ੍ਰਮਾਤਮਾ ਕਾਕੇ ਦੀ ਲੰਬੀ ਉਮਰ ਕਰੇ।ਹਾਲੇ ਸਭ ਨੇ ਧਾਰਮਿਕ ਸਥਾਨ ਦੀ ਡਿਊੜੀ ਵਿੱਚ ਪੈਰ ਰੱਖਿਆ ਹੀ ਸੀ ਇੱਕ ਜੋਰਦਾਰ ਬੰਬ ਧਮਾਕਾ ਹੋ ਗਿਆ। ਬੱਚੇ ਸਮੇਤ ਸਭ ਦੀਆਂ ਬੋਟੀਆਂ ਬੋਟੀਆਂ ਉੱਡ ਗਈਆਂ।
ਉਹ ਬੈਠਾ-ਬੈਠਾ ਭਿਆਨਕ ਸੁਪਨਾ ਦੇਖ ਰਿਹਾ ਸੀ ਕੇ ਪਤਾ ਨਹੀ ਕਦ ਉਸ ਦੀ ਭੈਣ ਉਸ ਦੇ ਪਿੱਛੇ ਖੜੀ ਹੋਈ ਤੇ ਤੱਲਖੀ ਭਰੇ ਲਹਿਜੇ ਵਿੱਚ ਬੋਲੀ
“ ਵੀਰ ਜੀ ਦਿਨੇ ਹੀ ਕਿਹੜਾ ਸੁਪਨਾ ਵੇਖ ਰਹੋ ਹੋ ?
“ਕੋਈ ਸੁਪਨਾ ਨਹੀ ਵੇਖ ਰਿਹਾ
“ਫਿਰ ਬੈਠੇ ਕਿਵੇ ਹੋ ਕਾਕੇ ਨੂੰ ਮੱਥਾ ਨਹੀ ਟਿਕਾਉਣ ਜਾਣਾ
“ਜਾਣਾ ਕਿਉ ਨਹੀ
“ਫਿਰ ਉਠੋ…..।“
‘ਅੱਛਾ…।“
ਇਹ ਲਫਜ਼ ਉਸਨੇ ਕਹੇ ਤੇ ਭੈਣ ਦੇ ਮਗਰ-ਮਗਰ ਤੁਰ ਪਿਆ।
***
ਪੋਸਟਰ
ਪੋਸਟਰ ਕਾਫੀ ਅਸ਼ਲੀਲ ਔਰਤਾਂ ਦੀਆਂ ਅੰਧ ਨੰਗੀਆਂ ਛਾਤੀਆਂ ਕਾਮ ਭੜਕਾਉ ਸਨ। ਨੌਜਵਾਨ ਮੁੰਡਾ ਸਾਇਕਲ ਸਵਾਰ ਇਨਾਂ ਪੋਸਟਰਾਂ ਵੱਲ ਖਿੱਚਿਆ ਗਿਆ।ਪਤਾ ਨਹੀ ਕਦ ਤੇਜ ਰਫਤਾਰ ਟਰੱਕ ਮੁੰਡੇ ਨੂੰ ਰੋਲਦਾ ਹੋਇਆ ਅੱਗੇ ਲੰਘ ਗਿਆ।ਮੁੰਡੇ ਦਾ ਸਰੀਰ ਫਤਿਾ-ਫੀਤਾ ਹੋ ਗਿਆ ਤੇ ਮੁੰਡ ਹਮੇਸ਼ਾ ਹਮੇਸ਼ਾ ਲਈ ਇਸ ਦੁਨੀਆ ਨੂੰ ਅਲ੍ਹਵਿਦਾ ਕਿਹਾ ਗਿਆ।
ਪੁਲਿਸ ਦੀ ਗੱਡੀ ਰੁੱਕੀ। ਤਿੰਨ ਚਾਰ ਸਿਪਾਹੀ ਤੇ ਇੱਕ ਥਾਣੇਦਾਰ ਅੱਗੇ ਵੱਧੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈਂਦੇ ਬੋਲੇ
“ਡਰਾਇਵਰ ਕਿਥੇ ਹੈ?
“ਦੌੜ ਗਿਆ ਜਨਾਬ”
ਕੋਲ ਖੜੇ ਬਜੁਰਗ ਵਿਅਕਤੀ ਨੇ ਕਿਹਾ । ਥਾਣੇਦਾਰ ਗੁੱਸੇ ਵਿੱਚ ਬੋਲਿਆ ਸਾਲਾ ਹਰਾਮੀ ਕਾਬੂ ਆ ਜਾਦਾਂ ਤਾ ਸਿੱਧਾ ਕਰ ਦਿੰਦਾਂ ਕਿਵੇ ਮੁੰਡੇ ਮਾਰ ਕੇ ਦੌੜ ਗਿਆ
“ਪਰ ਡਰਾਇਵਰ ਦਾ ਕੀ ਕਸੂਰ ? ਬਜੁਰਗ ਵਿਅਕਤੀ ਨੇ ਕਿਹਾ
“ਪਿਤਾ ਜੀ ਤੁਸੀ ਕਮਾਲ ਕਰੀ ਜਾਦੇ ਹੋ ਇੱਕ ਮੁੰਡਾ ਮਰ ਗਿਆ ਤੇ ਦੂਜਾ ਤੁਸੀ ਕਹ ਰਹੇ ਹੋ ਡਰਾਇਵਰ ਦਾ ਕਸੂਰ ਕੀ ਹੈ.. ?”
“ਥਾਣੇਦਾਰ ਸਾਹਿਬ ਕਸੂਰ ਕਾਕੇ ਦਾ ਸੀ ਮੈ ਖੜਾ ਵੇਖ ਰਿਹਾ ਸੀ ਕਾਕਾ ਤਾ ਬੀਬੀਆਂ ਦੀਆਂ ਗੰਦੀਆਂ ਗੰਦੀਆਂ ਮੂਰਤਾਂ ਵੇਖ ਰਿਹਾ ਸੀ ਉਸ ਦਾ ਸਾਇਕਲ ਚਲਾਉਣ ਵੱਲ ਧਿਆਨ ਹੀ ਨਹੀ ਸੀ
ਅੰਤ ਪੁਲਿਸ ਨੇ ਮੁੰਡੇ ਦੀ ਲਾਸ਼ ਨੂੰ ਚੁੱਕ ਕੇ ਪੋਸਟ ਮਾਰਟਮ ਲਈ ਲੈ ਗਏ। ਪੋਸਟਰ ਉਵੇਂ ਦੇ ਉਵੇਂ ਮੂੰਹ ਚਿੜਾ ਰਹੇ ਸਨ ।
***