ਵਾਢੀ ਕਣਕਾਂ ਨੂੰ ਪਾਈ ਏ ।
ਆਸਾਂ ਦੇ ਚਿਰਾਗ ਜਗ ਪਏ ,
ਰੰਗ ਮਿਹਨਤ ਲਿਆਈ ਏ ।
ਕਣਕਾਂ ਨਿਸਰ ਪਈਆਂ ।
ਮੁੜ ਆ ਪਿੰਡ ਆਪਣੇ ,
ਤੈਨੂੰ ਗਲੀਆਂ ਵਿਸਰ ਗਈਆਂ ।
ਕਣਕਾਂ ਪੱਕ ਗਈਆਂ ।
ਤੂੰ ਨਾ ਆਇਆ ਵਤਨਾਂ ਨੂੰ ,
ਹਾੜਾ ਅੱਖੀਆਂ ਥੱਕ ਗਈਆਂ ।
ਢੋਲ ਮੇਲੇ ਵਿੱਚ ਵੱਜਦਾ ਏ ।
ਕਣਕਾਂ ਨੇ ਸੋਨੇ ਰੰਗੀਆਂ ,
ਤੱਕ ਦਿਲ ਨਾ ਰੱਜਦਾ ਏ ।
ਗੀਤ ਖੁਸ਼ੀਆਂ ਦਾ ਗਾਇਆ ਏ ।
ਢੋਲੀਆਂ ਨੇ ਪਿੜ੍ਹ ਮੱਲਿਆ ,
ਯਾਰਾ ਭੰਗੜਾ ਪਾਇਆ ਏ ।
ਵਿਸਾਖੀ ਸ਼ਗਨਾਂ ਦੀ ਆਈ ਏ ।
ਜੱਟਾ ਤੇਰੀ ਮਿਨਤ ਕਰਾਂ ,
ਲੌਗ ਨੱਕ ਨੂੰ ਕਰਾਈ ਵੇ ।
ਬੋਹਲ ਮੰਡੀ ਵਿੱਚ ਰੁਲਿਆ ਏ ।
ਕਰਜ਼ੇ ਚḔ ਜੱਟ ਡੁੱਬਿਆ ,
ਖ਼ੁਦਕਸ਼ੀਆਂ ਤੇ ਤੁਲਿਆ ਏ ।
ਪੰਜ ਪਾਣੀਆਂ ਦੀ ਖ਼ੈਰ ਹੋਵੇ ।
ਵੇਲ ਵਧੇ ਮਿੱਤਰਾਂ ਦੀ ,
ਗੂੜ੍ਹਾ ਦਿਲਾਂ ਵਿੱਚ ਪਿਆਰ ਹੋਵੇ ।
ਵਿਸਾਖੀ ਰਲ ਕੇ ਮਨਾਈ ਵੇ ।
ਸੂਰਜਾ ਦੁਆਵਾਂ ਨਿੱਘੀਆਂ ,
ਮੇਰੇ ਪਿੰਡ ਨੂੰ ਪੁਚਾਈ ਵੇ ।