ਪਲ ਪਲ ਸਾਡੇ ਉੱਤੇ ਕਰੇਂ ਤੂੰ ਹਰਖ਼
ਆਪਣੇ ਬੇਗਾਨਿਆਂ ਦੀ ਰੱਖੇ ਨਾ ਪਰਖ਼
ਸਮਝ ਨਾ ਆਵੇ ਕਿਵੇਂ ਸਮਝਾਵਾਂ ਮੇਰੀ ਜਾਨ ਤੈਨੂੰ,
ਐਨਾ ਨੇੜੇ ਹੋ ਕੇ ਸਾਡੀ ਆਈ ਨਾ ਪਛਾਣ ਤੈਨੂੰ ।
ਤੇਰੇ ਕੌੜੇ ਬੋਲ ਰਹਾਂ ਦਿਲ ਤੇ ਸਹਾਰਦਾ,
ਮੇਰੇ ਵੱਲੋਂ ਬੁੱਲਾ ਤੈਨੂੰ ਆਉਂਦਾ ਰਹੂ ਪਿਆਰ ਦਾ ।
ਰੁੱਝਿਆ ਬੇਸ਼ਕ ਪਰ ਵਫ਼ਾਦਾਰ ਹਾਂ, ਆਪਣੇ ਤੇ ਮਾਣ ਮੈਨੂੰ ,
ਐਨਾ ਨੇੜੇ ਹੋ ਕੇ ਸਾਡੀ ਆਈ ਨਾ ਪਛਾਣ ਤੈਨੂੰ ।
ਲੋਕਾਂ ਪਿੱਛੇ ਲੱਗ ਕਮਜੋਰ ਨਹੀਂਓ ਬਣੀਦਾ,
ਹੌਂਸਲਿਆਂ ਦੇ ਨਾਲ ਵਿਸ਼ਵਾਸ ਉੱਤੇ ਖੜ੍ਹੀਦਾ।
ਤੇਰੀ ਸੌਂਹ ਜਿੰਦ ਕਰ ਦੇਵਾਂ ਕੁਰਬਾਨ ਤੈਨੂੰ,
ਐਨਾ ਨੇੜੇ ਹੋ ਕੇ ਸਾਡੀ ਆਈ ਨਾ ਪਛਾਣ ਤੈਨੂੰ ।
ਵਾਅਦਾ ਉਨ੍ਹਾਂ ਚਿਰ ਤੇਰੇ ਸਾਹਮਣੇ ਨਹੀਂ ਆਉਂਗਾ,
ਜਿੰਨ੍ਹਾਂ ਚਿਰ ਤੇਰਾ ਦਿਲ ਵਫਾਦਾਰ ਕਹਿ ਕੇ ਨਹੀਂ ਬੁਲਾਊਗਾ।
'ਰਾਜ' ਲੱਡੇ ਦਾ ਸਭ ਕੁੱਝ ਤੂੰ, ਖੁਸ਼ ਰੱਖੇ ਭਗਵਾਨ ਤੈਨੂੰ,
ਐਨਾ ਨੇੜੇ ਹੋ ਕੇ ਸਾਡੀ ਆਈ ਨਾ ਪਛਾਣ ਤੈਨੂੰ ।