ਦਿਨ ਵੇਲੇ ਤੂੰ ਪਾਵੇਂ ਚਿੱਟਾ,ਰਾਤ ਨੂੰ ਕੱਛਾ ਕਾਲਾ !!
ਬੱਕਰੇ ਨਾਲ ਤੂੰ ਖਾਵੇਂ ਰੋਟੀ, ਫੇਂਰੇਂ ਫੇਰ ਤੂੰ ਮਾਲਾ !!
ਨਸ਼ਾ ਵੇਚ ਵੇਚ ਚਿੱਟਾ ਹੋਇਆ ਅੰਦਰੋਂ ਤੂੰ ਕਾਲਾ !!
ਹਰ ਦਫ਼ਤਰ ਹਰ ਧਰਮ ਨੂੰ ਲੈ ਕੇ ਹੈ ਘਾਲਾ ਮਾਲਾ !!
ਜਿੰਨੀਆਂ ਮਰਜ਼ੀ ਖ਼ਬਰਾਂ ਲਾਅ ਨਾ ਟੱਸ ਤੋਂ ਮੱਸ ਪਰਨਾਲਾ !!
ਅੱਠੇ ਪਾਸੇ ਕਬਜ਼ੇ ਹੀ ਕਬਜ਼ੇ ਹੋਈ ਪਈ ਲਾਲਾ ਲਾਲਾ !!
ਧਰਮ ਸਥਾਨਾ ਤੇ ਵੀ ਕਬਜ਼ਾ ਦਿਮਾਗ ਨੂੰ ਲੱਗ ਗਿਆ ਜ਼ਾਅਲਾ !!
ਸ਼ਰਮ ਹਿਆ ਤੂੰ ਕਿੱਲੇ ਟੰਗੀ,ਫੇਂਰੇਂ ਨੋਟਾਂ ਦੀ ਮਾਲਾ !!
ਕੰਡਿਆ ਸੂਬੇ ਦਾ ਹੁਣ ਨਾਂ ਬਦਲ ਕੇ ਰੱਖਦੇ ਜੀਜਾ ਸਾਲਾ !!