'ਚੂਹਾ ਲੈ ਗਿਆ ਪੂਣੀ' ਲੋਕ ਅਰਪਣ
(ਖ਼ਬਰਸਾਰ)
ਸਮਾਲਸਰ -- ਸਾਧੂ ਰਾਮ ਲੰਗੇਆਣਾ ਵੱਲੋਂ ਲਿਖੀ ਗਈ ਪੰਜਵੀਂ ਬਾਲ ਕਾਵਿ ਪੁਸਤਕ 'ਚੂਹਾ ਲੈ ਗਿਆ ਪੂਣੀਂ' ਦੀ ਘੁੰਡ ਚੁਕਾਈ ਤਾਈ ਨਿਹਾਲੀ ਕਲਾ ਮੰਚ ਲੰਗੇਆਣਾ ਅਤੇ ਸਾਹਿਤ ਸਭਾ ਭਲੂਰ ਵੱਲੋਂ ਕਰਵਾਏ ਗਏ ਇੱਕ ਸਾਹਿਤਕ ਸਮਾਗਮ ਦੌਰਾਨ ਹੋਈ। ਪੁਸਤਕ ਰਿਲੀਜ਼ ਕਰਨ ਦੀ ਰਸਮ ਪ੍ਰਵਾਸੀ ਭਾਰਤੀ ਕੈਨੇਡੀਅਨ ਇੰਦਰਜੀਤ ਸਿੰਘ ਧਾਮੀ ਵੱਲੋਂ ਨਿਭਾਈ ਗਈ। ਇਸਦੇ ਨਾਲ ਹੀ ਜ਼ੈਲਦਾਰ ਸਾਧੂ ਸਿੰਘ ਲੰਗੇਆਣਾ, ਕੈਨੇਡੀਅਨ ਗੁਰਮੇਜ ਸਿੰਘ ਮੇਜਾ, ਕਰਮਜੀਤ ਸਿੰਘ ਕੈਨੇਡਾ ਅਤੇ ਗੁਰਬਖਸ਼ ਸਿੰਘ ਬਰਾੜ ਵੱਲੋਂ ਸਾਹਿਤਕਾਰ ਸਾਧੂ ਰਾਮ ਲੰਗੇਆਣਾ ਦਾ ਸੋਨੇ ਦੀ ਮੁੰਦਰੀ ਅਤੇ ਲੋਈ ਨਾਲ ਸਨਮਾਨ ਕੀਤਾ ਗਿਆ। ਭਾਈ ਘਨੱ੍ਹਈਆ ਜੀ ਲੋਕ ਸੇਵਾ ਕਲੱਬ ਲੰਗੇਆਣਾ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਬਰਾੜ ਵੱਲੋਂ ਯਾਦਗਾਰੀ ਚਿੰਨ ਅਤੇ ਲੋਈ ਦੇ ਕੇ ਲੇਖਕ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਪਰੰਤ ਸਾਹਿਤਕਾਰ ਜਸਵੀਰ ਭਲੂਰੀਆ ਕੰਵਲਜੀਤ ਭੋਲਾ ਨੇ ਸਾਧੂ ਰਾਮ ਲੰਗੇਆਣਾ ਵੱਲੋਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ਜਾ ਚੁੱਕੀਆਂ ਪੰਜ ਪੰਜਾਬੀ ਪੁਸਤਕਾਂ ਅਤੇ ਦੋ ਕਮੇਡੀ ਫੀਚਰ ਫਿਲਮਾਂ ਅਤੇ ਬਾਕੀ ਸਾਹਿਤਕ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਰੌਸ਼ਨੀ ਪਾਈ ਗਈ। ਇਸ ਮੌਕੇ ਹਾਜ਼ਰ ਸਾਹਿਤਕਾਰ, ਬਲੌਰ ਸਿੰਘ ਬਾਜ, ਇੰਦਰਜੀਤ ਧਾਮੀ, ਕਿਰਨਦੀਪ ਬੰਬੀਹਾ, ਗੁਰਮੇਜ ਸਿੰਘ ਗੇਜਾ ਲੰਗੇਆਣਾ, ਅਮਰਜੀਤ ਸਿੰਘ, ਮਾਸਟਰ ਬਿੱਕਰ ਸਿੰਘ ਹਾਂਗਕਾਂਗ, ਮਲਕੀਤ ਸਿੰਘ ਲੰਗੇਆਣਾ, ਅਰਸ਼ਦੀਪ ਸ਼ਰਮਾਂ ਲੰਗੇਆਣਾ, ਭੋਲਾ ਲੰਡੇ,ਜਗਦੀਸ਼ ਪ੍ਰੀਤਮ, ਪਾਲੀ ਖਾਨ, ਸਤਪਾਲ ਕਿੰਗਰਾ ਠੱਠੀ ਭਾਈ, ਸ਼ਮਿੰਦਰ ਸਿੱਧੂ ਜੀਵਨਵਾਲਾ, ਪੰਚ ਕੁਲਵੀਰ ਸਿੰਘ, ਹਰਦੀਪ ਸਿੰਘ ਵਾਹਲਾ, ਜਰਨੈਲ ਸਿੰਘ ਦੁਬਈ, ਮੇਜਰ ਸ਼ਾਹੀ ਸਮਾਲਸਰ, ਜਸਵੀਰ ਸਿੰਘ ਕਲਾਨੌਰ, ਗੁਰਜੰਟ ਕਲਸੀ ਲੰਡੇ ਵੱਲੋਂ ਕਲਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ ਗਏ। ਅਖੀਰ ਵਿੱਚ ਰਾਜਵੀਰ ਭਲੂਰੀਆ ਵੱਲੋਂ ਪਹੁੰਚੇ ਹੋਏ ਸਮੂਹ ਲੇਖਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਬਾਲ ਕਾਵਿ ਪੁਸਤਕ 'ਚੂਹਾ ਲੈ ਗਿਆ ਪੂਣੀ' ਦੀ ਘੁੰਡ ਚੁਕਾਈ ਸਮੇਂ ਲੇਖਕ ਸਾਧੂ ਰਾਮ ਲੰਗੇਆਣਾ ਦਾ ਸੋਨੇ ਦੀ ਮੁੰਦਰੀ ਨਾਲ ਸਨਮਾਨ ਕਰਦੇ ਹੋਏ ਜੈਲਦਾਰ ਸਾਧੂ ਸਿੰਘ ਨਾਲ ਹਾਜ਼ਰ ਹਨ ਕੈਨੇਡੀਅਨ ਇੰਦਰਜੀਤ ਸਿੰਘ ਧਾਮੀ, ਅਮਰਜੀਤ ਸਿੰਘ, ਮਲਕੀਤ ਸਿੰਘ, ਪ੍ਰਧਾਨ ਬਲੌਰ ਸਿੰਘ ਬਾਜ ਅਤੇ ਸਾਹਿਤਕਾਰ ਤੇ ਪਤਵੰਤੇ।
ਕੰਵਲਜੀਤ ਭੋਲਾ