ਕਵਿਤਾਵਾਂ

  •    ਗਜ਼ਲ਼ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਚੁੰਨੀ ਨਾਲ ਸਰਦਾਰੀ / ਚਰਨਜੀਤ ਸਿੰਘ ਰੁਪਾਲ (ਕਵਿਤਾ)
  •    ਲ਼ੇਬਰ ਚੌਕ 'ਚੋਂ ਖਾਲ਼ੀ ਪਰਤਦੇ / ਵਰਗਿਸ ਸਲਾਮਤ (ਕਵਿਤਾ)
  •    ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ (ਗ਼ਜ਼ਲ )
  •    ਸੁਰਖ ਜੋੜੇ 'ਚ ਸਜੀ ਕੁੜੀ / ਸੁਰਜੀਤ ਕੌਰ (ਕਵਿਤਾ)
  •    ਮੈਂ ਬੇਰੁਜਗਾਰੀ / ਅਰਸ਼ਦੀਪ ਬੜਿੰਗ (ਕਵਿਤਾ)
  •    ਅਨਮੋਲ ਦਾਤ / ਬੂਟਾ ਸਿੰਘ ਪੈਰਿਸ (ਕਵਿਤਾ)
  •    ਹਰਫ਼ / ਇਕਵਾਕ ਸਿੰਘ ਪੱਟੀ (ਕਵਿਤਾ)
  •    ਵਿਸਾਖੀ / ਐਸ. ਸੁਰਿੰਦਰ (ਕਵਿਤਾ)
  •    ਖਾਲਸਾ ਸਾਜਨ ਦਾ ਦਿਨ / ਜਸਪ੍ਰੀਤ ਕੌਰ 'ਫ਼ਲਕ' (ਕਵਿਤਾ)
  •    ਆਈ ਨਾ ਪਛਾਣ ਤੈਨੂੰ / ਰਾਜ ਲੱਡਾ (ਕਵਿਤਾ)
  •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਜੀਜਾ ਸਾਲਾ / ਅਮਰੀਕ ਸਿੰਘ ਕੰਡਾ (ਡਾ.) (ਕਾਵਿ ਵਿਅੰਗ )
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਵੋਟਾਂ ਵੇਲੇ / ਜੱਗਾ ਸਿੰਘ (ਗੀਤ )
  •    ਲੋਕ ਤੱਥ / ਸੁੱਖਾ ਭੂੰਦੜ (ਗੀਤ )
  • ਸਭ ਰੰਗ

  •    ਪੰਜਾਬੀਆਂ ਦੀ ਬੋਲੀ ਕਿਹੜੀ ਹੈ? / ਵਿਦਵਾਨ ਸਿੰਘ ਸੋਨੀ (ਲੇਖ )
  •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਮਾਂ-ਮਿੱਟੀ ਨੂੰ ਸਮਰਪਣ - "ਉੱਡਦੇ ਪਰਿੰਦੇ" / ਸ਼ਿਵਚਰਨ ਜੱਗੀ ਕੁੱਸਾ (ਪੁਸਤਕ ਪੜਚੋਲ )
  •    ਨੇਤਾਵਾਂ ਦੀ ਕਹਿਣੀ ਤੇ ਕਰਨੀ 'ਚ ਫਰਕ / ਇੰਦਰਜੀਤ ਸਿੰਘ ਕੰਗ (ਲੇਖ )
  •    ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ / ਮਿੱਤਰ ਸੈਨ ਮੀਤ (ਲੇਖ )
  •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
  •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
  •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
  •    ਦਰਸ਼ਨ ਦਰਵੇਸ਼ ਨਾਲ ਵਿਸ਼ੇਸ਼ ਮੁਲਾਕਾਤ / ਤਰਲੋਚਨ ਸਮਾਧਵੀ (ਮੁਲਾਕਾਤ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਾਜ ਕਰੇਗਾ ਖਾਲਸਾ / ਮੁਹਿੰਦਰ ਸਿੰਘ ਘੱਗ (ਲੇਖ )
  •    ਭਾਰਤ ਦੇ ਵਿਕਾਸ ਲਈ ਭਾਰਤੀ ਭਾਸ਼ਾਵਾਂ ਜ਼ਰੂਰੀ ਕਿਉਂ? / ਜੋਗਾ ਸਿੰਘ (ਡਾ.) (ਲੇਖ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਟੋਰੌਂਟੋ ਵਿੱਚ ਨਾਟਕ ਮਿਰਚ ਮਸਾਲਾ ਨੇ ਧੁੰਮਾਂ ਪਾਈਆਂ (ਖ਼ਬਰਸਾਰ)


    buy clomid uk

    clomid london
    5 ਅਪ੍ਰੈਲ ਦੀ ਦੁਪਹਿਰ ਚਿੰਕੂਜ਼ੀ ਸੈਕੰਡਰੀ ਸਕੂਲ, ਬਰੈਂਪਟਨ ਦੇ 740 ਸੀਟਾਂ ਵਾਲ਼ੇ ਤਕਰੀਬਨ ਭਰੇ ਹੋਏ ਔਡੀਰੀਅਮ ਵਿੱਚ ਬੜੀ ਯਾਦਗਾਰੀ ਬਣ ਨਿਬੜੀ। ਖਚਾਖਚ ਭਰੇ ਹਾਲ ਵਿੱਚ ਲੋਕਾਂ ਲਈ ਕਰਾਰਾ ਜਿਹਾ ਚਟਪਟਾ ਸੁਆਦ ਲੈ ਕੇ ਆਇਆ ਨਾਟਕ 'ਮਿਰਚ ਮਸਾਲਾ'। ਜਤਿੰਦਰ ਬਰਾੜ ਦਾ ਲਿਖਿਆ ਅਤੇ ਜਸਪਾਲ ਢਿੱਲੋਂ ਦਾ ਡਾਇਰੈਕਟ ਕੀਤਾ ਨਾਟਕ ਦਰਸ਼ਕਾਂ ਲਈ ਸੰਗੀਤਮਈ ਪੇਸ਼ਕਾਰੀ ਰਹੀ। ਜਤਿੰਦਰ ਬਰਾੜ ਦੇ ਨਾਟਕਾਂ ਨੇ ਹਮੇਸ਼ਾਂ ਸਮਾਜ ਨੂੰ ਪੇਸ਼ ਆ ਰਹੀਆਂ ਦੁਸ਼ਵਾਰੀਆਂ ਅਤੇ ਪਣਪ ਰਹੀਆਂ ਬੁਰਾਈਆਂ ਵੱਲ ਲੋਕਾਂ ਦਾ ਧਿਆਨ ਖਿੱਚਿਆ ਹੈ। ਜਸਪਾਲ ਢਿੱਲੋਂ ਪਿਛਲੇ 30-40 ਸਾਲਾਂ ਤੋਂ ਰੰਗਮੰਚ ਨਾਲ ਜੁੜੇ ਰਹੇ ਹਨ ਅਤੇ ਇਥੇ ਹੀ ਨਹੀਂ, ਚੰਡੀਗੜ੍ਹ ਵਿੱਚ ਵੀ ਨਾਟਕ ਖੇਡਦੇ ਰਹੇ ਹਨ। ਉਨ੍ਹਾਂ ਨੇ ਗੀਤ-ਸੰਗੀਤ ਭਰ ਕੇ ਇਸ ਨਾਟਕ ਵਿੱਚ ਇੱਕ ਨਵਾਂ ਰੰਗ ਭਰ ਦਿੱਤਾ।
    'ਮਿਰਚ ਮਸਾਲਾ' ਨਾਟਕ ਦੀ ਕਹਾਣੀ ਤਿੰਨ ਅਣਵਿਆਹੇ ਭਰਾਵਾਂ ਦੀ ਅਤੇ ਉਨ੍ਹਾਂ ਦੇ ਨੌਕਰ ਦੀ ਕਹਾਣੀ ਹੈ। ਉਹ ਜਿੰਨੇ ਵæੀ ਸ਼ਰੀਫ਼ ਹੋਣ, ਆਲੇ ਦੁਆਲੇ ਦੇ ਲੋਕ ਸੋਚਦੇ ਹਨ ਕਿ ਉਨ੍ਹਾਂ 'ਛੜਿਆਂ' ਤੋਂ ਸਭ ਨੂੰ ਪਰ੍ਹੇ ਹੀ ਰਹਿਣਾ ਚਾਹੀਦਾ ਹੈ। ਇਹ ਨਾਟਕ ਭਾਵੇਂ ਬਹੁਤ ਦੇਰ ਪਹਿਲਾਂ ਲਿਖਿਆ ਗਿਆ ਸੀ ਪਰ ਅੱਜ ਜਦੋਂ ਔਰਤਾਂ ਦੀ ਗਿਣਤੀ ਘਟ ਰਹੀ ਹੈ ਤਾਂ ਉਨ੍ਹਾਂ ਦੀ ਉਹੀ ਅਹਿਮੀਅਤ ਦਰਸਾਉਂਦਾ ਹੈ। ਦਾਰਾ ਸਿੰਘ ਤੇ ਵੀਰਾ ਜੀ, ਨਾਟਕ ਦੇ ਪਾਤਰ, ਜਵਾਨੀ ਸਮੇਂ ਵਿਆਹ ਕਰਨ ਤੋਂ ਨਾਂਹ ਨੁੱਕਰ ਕਰਦੇ ਰਹੇ ਪਰ ਅਧਖੜ ਉਮਰ ਵਿੱਚ ਉਨ੍ਹਾਂ ਨੂੰ ਘਰ ਵਿੱਚ ਔਰਤ ਦੀ ਕਮੀ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 
    ਸੰਗੀਤ ਵਿੱਚ ਆਪਣਾ ਨਾਂ ਬਣਾ ਚੁੱਕੀ, ਸਾਡੀ ਟੋਰੌਂਟੋ ਦੀ ਰਾਜ ਘੁੰਮਣ ਨੇ ਦਰਸ਼ਕਾਂ ਨਾਲ ਪਾਤਰਾਂ ਦੀ ਜਾਣ ਪਛਾਣ ਗੀਤ ਰਾਹੀਂ ਪੂਰੇ ਸੰਗੀਤਮਈ ਅੰਦਾਜ਼ ਵਿੱਚ ਕਰਵਾਈ। 
    ਸੰਵਾਦ ਬਹੁਤ ਹੀ ਦਿਲਚਸਪ ਲਿਖੇ ਅਤੇ ਬੋਲੇ ਗਏ, ਜਿਵੇਂ - ਛੜਿਆਂ ਦਾ ਘਰæææ ਵੀਰਾ ਜੀ, ਘਰ ਨਹੀਂ ਤਬੇਲਾ ਲੱਗਦਾ ਐ। ਜਾਂ ਫਿਰ ਛੜਿਆਂ ਦੇ ਨਾ ਚੁੱਲ੍ਹੇ 'ਚ ਅੱਗ, ਨਾ ਘੜੇ 'ਚ ਪਾਣੀ। ਇੱਕ ਥਾਵੇਂ ਇੱਕ ਪਾਤਰ ਤਾਂ ਇਹ ਵੀ ਕਹਿ ਉੱਠਦਾ ਹੈ - ਇੱਕ ਛੜੇ ਦਾ ਵਿਆਹ ਹੋ ਗਿਆ, ਉਹ ਬਾਪ ਵੀ ਬਣ ਗਿਆ, ਫਿਰ ਵੀ ਲੋਕ ਉਸ ਦੇ ਮੁੰਡੇ ਨੂੰ 'ਛੜੇ ਦਾ ਮੁੰਡਾ' ਹੀ ਕਹਿੰਦੇ ਰਹੇ। 
    ਜ਼ਾਹਿਰ ਹੈ ਕਿ ਤਿੰਨਾਂ ਭਰਾਵਾਂ ਦੀ ਪਸੰਦ ਵੀ ਅਲੱਗ ਸੀ। ਦਾਰਾ ਸਿੰਘ ਦੋ ਕੁੜੀਆਂ, ਜਸਵੰਤ ਕੌਰ ਤੇ ਰੋਜ਼ੀ ਦਾ ਮੁਕਾਬਲਾ ਕਰਦਿਆਂ ਕਹਿੰਦਾ ਹੈ "ਮਾਂ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ" ਅਤੇ ਰੋਜ਼ੀ ਬਾਰੇ ਕਹਿੰਦਾ ਹੈ ਜਿਵੇਂ "ਪੋਲੀਓ ਦੀ ਮਰੀਜ਼ ਹੋਵੇ"। ਦਾਰਾ ਸਿੰਘ ਨੂੰ ਸਭ ਤੋਂ ਛੋਟੇ ਭਰਾ ਲਈ ਬੌਕਸਰ ਭੋਲੀ ਪਸੰਦ ਸੀ ਹਾਲਾਂਕਿ ਛੋਟੇ ਨੂੰ ਤਾਂ ਪੱਛਮੀ ਰੰਗ 'ਚ ਰੰਗੀ ਹੋਈ ਲਿੱਲੀ ਪਸੰਦ ਸੀ। 
    ਅਖੀਰ, ਜਦੋਂ ਪਤਾ ਲੱਗਦਾ ਹੈ ਕਿ ਵੀਰਾ ਜੀ ਤਾਂ ਪਹਿਲਾਂ ਹੀ ਆਪਣੀ ਕੁਲੀਗ ਨਾਲ ਕੋਰਟ ਮੈਰਿਜ ਕਰ ਚੁੱਕੇ ਹਨ ਤਾਂ ਦਾਰਾ ਸਿੰਘ ਬੌਕਸਰ ਭੋਲੀ ਨਾਲ, ਨੌਜਵਾਨ (ਜੇਅ ਸਿੰਘ) ਲਿੱਲੀ ਨਾਲ ਅਤੇ ਨੌਕਰ ਰਾਮੂ ਗੁਆਂਢੀਆਂ ਦੀ ਨੌਕਰਾਣੀ ਰਾਮ ਤੋਰੀ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲੈਂਦੇ ਹਨ। ਨਾਟਕ ਦਾ ਅੰਤ ਬੈਕਗਰਾਊਂਡ ਵਿੱਚ " ਚੱਪਾ ਚੱਪਾ ਚਰਖਾ ਚੱਲੇ" ਦੀ ਤਰਜ਼ 'ਤੇ ਚੱਲਦੇ (ਕੁਲਵਿੰਦਰ ਖਹਿਰਾ ਦੇ ਲਿਖੇ) ਗੀਤ "ਹੁਣ ਅਸੀਂ ਛੜੇ ਨਾ ਰਹੇ" ਨਾਲ ਹੋਰ ਵੀ ਰੌਚਕ ਹੋ ਜਾਂਦਾ ਹੈ।
    ਸਭ ਨੇ ਆਪਣੇ ਆਪਣੇ ਰੋਲ ਬਾਖ਼ੂਬੀ ਨਿਭਾਏ ਪਰ ਘਰ ਦੇ ਨੌਕਰ ਰਾਮੂ (ਜੈਗ ਧਾਲੀਵਾਲ) ਦੇ ਤਕਰੀਬਨ ਹਰ ਇੱਕ ਸੰਵਾਦ 'ਤੇ ਸਭ ਤੋਂ ਵੱਧ ਤਾੜੀਆਂ ਵੱਜੀਆਂ। ਬੁਲੰਦ ਹੌਸਲੇ ਵਾਲੀ ਬੌਕਸਰ ਭੋਲੀ ਦੇ ਰੋਲ ਵਿੱਚ ਪਰਮਜੀਤ ਦਿਓਲ ਨੇ ਵੀ ਚੰਗੀ ਵਾਹ ਵਾਹ ਖੱਟੀ। ਜਿੱਥੇ ਦਾਰਾ ਸਿੰਘ (ਰਾਜ ਤੂਰ) ਦੀ ਦਿੱਖ ਭਲਵਾਨ ਵਰਗੀ ਲੱਗੀ ਉੱਥੇ ਵੀਰਾ ਜੀ (ਜੁਗਿੰਦਰ ਸੰਘੇੜਾ) ਨੇ ਵੀ ਥੋੜ੍ਹੇ ਘਬਰਾਏ ਹੋਏ, ਸਿੱਧੜ ਜਿਹੇ ਬੰਦੇ ਦਾ ਰੋਲ ਸੋਹਣਾ ਨਿਭਾਇਆ। ਪੁਲਿਸਮੈਨ ਅਤੇ ਹਰਿਆਣਵੀ ਪੁਲਿਸ ਇੰਨਸਪੈਕਟਰ ਕਾਫ਼ੀ ਰੋਚਕ ਪਲ ਲੈ ਕੇ ਆਏ। ਜਸਪਾਲ ਢਿੱਲੋਂ ਅਤੇ ਗੁਰਬੀਰ 'ਗੋਗੋ' ਨੇ ਆਪਣੇ ਹੀ ਅੰਦਾਜ਼ ਵਿੱਚ ਪੱਛਮੀ ਰੰਗਤ ਦਿਖਾਈ।
    ਢੁਕਵਾਂ ਮਾਹੌਲ ਬਣਾਉਣ ਲਈ, ਕੁਲਵਿੰਦਰ ਖਹਿਰਾ ਅਤੇ ਗੁਰਦਾਸ ਮਿਨਹਾਸ ਦੇ ਲਿਖੇ ਗੀਤਾਂ ਨੂੰ ਸੰਗੀਤਬੱਧ ਕੀਤਾ ਅਤੇ ਆਵਾਜ਼ ਦਿੱਤੀ ਰਾਜ ਘੁੰਮਣ ਅਤੇ ਕੁਲਦੀਪ ਢਿੱਲੋਂ ਨੇ। ਜੋਗਿੰਦਰ ਸੰਘੇੜਾ, ਰਾਜੂ ਤੂਰ, ਸੁਰਜੀਤ ਢੀਂਡਸਾ, ਅਮਰ ਅਕਬਰਪੁਰੀ, ਸ਼ਹਿਨਾਜ਼ ਗੋਰਾਇਆ, ਬਿਕਰਮਜੀਤ ਰੱਖੜਾ, ਜੈਗ ਧਾਲੀਵਾਲ, ਅਮਰਿੰਦਰ ਢਿੱਲੋਂ, ਜਸਪਾਲ ਢਿੱਲੋਂ, ਗੁਰਬੀਰ ਗੋਗੋ ਬੱਲ, ਪਰਮਜੀਤ ਦਿਓਲ ਕਲਾਕਾਰਾਂ ਨੇ ਇਸ ਨਾਟਕ ਵਿੱਚ ਹਿੱਸਾ ਲਿਆ। 
    ਵੀਡੀਓ ਬਣਾ ਰਹੇ ਸਨ ਕੁਲਵਿੰਦਰ ਖਹਿਰਾ ਅਤੇ ਫੋਟੋਗ੍ਰਾਫ਼ੀ ਲਈ ਰਾਜਪਾਲ ਹੋਠੀ, ਪ੍ਰਤੀਕ ਅਤੇ ਹੀਰਾ ਰੰਧਾਵਾ ਮਸਰੂਫ਼ ਨਜ਼ਰ ਆਏ। ਸੈੱਟ ਵੀ ਸਾਦਾ ਅਤੇ ਲੋੜ ਮੁਤਾਬਿਕ ਸੀ ਜਿਸ ਲਈ ਜੋਗਿੰਦਰ ਸੰਘੇੜਾ ਵਧਾਈ ਦੇ ਹੱਕਦਾਰ ਹਨ। ਸਟੇਜ 'ਤੇ ਮਦਦ ਲਈ ਹਰਜੀਤ ਅਤੇ ਤਰਸੇਮ ਮੌਜੂਦ ਸਨ। ਸਟੇਜ ਪਿੱਛੇ ਭੂਪਿੰਦਰ ਸਿੰਘ, ਕੋਮਲ ਸ਼ਾਰਦਾ, ਮਨਦੀਪ ਔਜਲਾ ਅਤੇ ਸੁਰਜੀਤ ਢੀਂਡਸਾ ਦਾ ਵੀ ਹੱਥ ਰਿਹਾ। ਸ਼੍ਰੀਮਤੀ ਇੰਦਰਜੀਤ ਢਿੱਲੋਂ ਬਿਨਾਂ ਨਾਟਕ ਦੀ ਰਿਹਰਸਲ ਸੰਭਵ ਨਾ ਹੁੰਦੀ।
    ਪੂਰੇ ਸ਼ੋਅ ਦੌਰਾਨ ਬਾਰ ਬਾਰ ਤਾੜੀਆਂ ਦੀ ਗੂੰਜ ਅਤੇ ਹਾਸੇ ਦੇ ਕਹਿਕਹੇ ਨਾਟਕ ਦਾ ਸਹੀ ਮੁਲਾਂਕਣ ਕਰਦੇ ਹਨ। ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਸਟਰੈੱਸ ਤੋਂ ਹਟ ਕੇ ਐਨਾ ਹੱਸਣ ਨਾਲ ਦਰਸ਼ਕਾਂ ਦਾ ਕੁਝ ਖ਼ੂਨ ਤਾਂ ਜ਼ਰੂਰ ਵਧਿਆ ਹੋਣੈ। ਸਾਨੂੰ ਜਸਪਾਲ ਜੀ ਤੋਂ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਨਾਟਕਾਂ ਦੀਆਂ ਉਮੀਦਾਂ ਹਨ।