ਕਵਿਤਾਵਾਂ

  •    ਗਜ਼ਲ਼ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਚੁੰਨੀ ਨਾਲ ਸਰਦਾਰੀ / ਚਰਨਜੀਤ ਸਿੰਘ ਰੁਪਾਲ (ਕਵਿਤਾ)
  •    ਲ਼ੇਬਰ ਚੌਕ 'ਚੋਂ ਖਾਲ਼ੀ ਪਰਤਦੇ / ਵਰਗਿਸ ਸਲਾਮਤ (ਕਵਿਤਾ)
  •    ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ (ਗ਼ਜ਼ਲ )
  •    ਸੁਰਖ ਜੋੜੇ 'ਚ ਸਜੀ ਕੁੜੀ / ਸੁਰਜੀਤ ਕੌਰ (ਕਵਿਤਾ)
  •    ਮੈਂ ਬੇਰੁਜਗਾਰੀ / ਅਰਸ਼ਦੀਪ ਬੜਿੰਗ (ਕਵਿਤਾ)
  •    ਅਨਮੋਲ ਦਾਤ / ਬੂਟਾ ਸਿੰਘ ਪੈਰਿਸ (ਕਵਿਤਾ)
  •    ਹਰਫ਼ / ਇਕਵਾਕ ਸਿੰਘ ਪੱਟੀ (ਕਵਿਤਾ)
  •    ਵਿਸਾਖੀ / ਐਸ. ਸੁਰਿੰਦਰ (ਕਵਿਤਾ)
  •    ਖਾਲਸਾ ਸਾਜਨ ਦਾ ਦਿਨ / ਜਸਪ੍ਰੀਤ ਕੌਰ 'ਫ਼ਲਕ' (ਕਵਿਤਾ)
  •    ਆਈ ਨਾ ਪਛਾਣ ਤੈਨੂੰ / ਰਾਜ ਲੱਡਾ (ਕਵਿਤਾ)
  •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਜੀਜਾ ਸਾਲਾ / ਅਮਰੀਕ ਸਿੰਘ ਕੰਡਾ (ਡਾ.) (ਕਾਵਿ ਵਿਅੰਗ )
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਵੋਟਾਂ ਵੇਲੇ / ਜੱਗਾ ਸਿੰਘ (ਗੀਤ )
  •    ਲੋਕ ਤੱਥ / ਸੁੱਖਾ ਭੂੰਦੜ (ਗੀਤ )
  • ਸਭ ਰੰਗ

  •    ਪੰਜਾਬੀਆਂ ਦੀ ਬੋਲੀ ਕਿਹੜੀ ਹੈ? / ਵਿਦਵਾਨ ਸਿੰਘ ਸੋਨੀ (ਲੇਖ )
  •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਮਾਂ-ਮਿੱਟੀ ਨੂੰ ਸਮਰਪਣ - "ਉੱਡਦੇ ਪਰਿੰਦੇ" / ਸ਼ਿਵਚਰਨ ਜੱਗੀ ਕੁੱਸਾ (ਪੁਸਤਕ ਪੜਚੋਲ )
  •    ਨੇਤਾਵਾਂ ਦੀ ਕਹਿਣੀ ਤੇ ਕਰਨੀ 'ਚ ਫਰਕ / ਇੰਦਰਜੀਤ ਸਿੰਘ ਕੰਗ (ਲੇਖ )
  •    ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ / ਮਿੱਤਰ ਸੈਨ ਮੀਤ (ਲੇਖ )
  •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
  •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
  •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
  •    ਦਰਸ਼ਨ ਦਰਵੇਸ਼ ਨਾਲ ਵਿਸ਼ੇਸ਼ ਮੁਲਾਕਾਤ / ਤਰਲੋਚਨ ਸਮਾਧਵੀ (ਮੁਲਾਕਾਤ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਾਜ ਕਰੇਗਾ ਖਾਲਸਾ / ਮੁਹਿੰਦਰ ਸਿੰਘ ਘੱਗ (ਲੇਖ )
  •    ਭਾਰਤ ਦੇ ਵਿਕਾਸ ਲਈ ਭਾਰਤੀ ਭਾਸ਼ਾਵਾਂ ਜ਼ਰੂਰੀ ਕਿਉਂ? / ਜੋਗਾ ਸਿੰਘ (ਡਾ.) (ਲੇਖ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਸਮਾਜ ਸੁਧਾਰਕ ਬਣਿਆ ਪਵਨ ਕੁਮਾਰ 'ਰਵੀ' (ਖ਼ਬਰਸਾਰ)


    sildenafil

    viagra pills blog.caregiverlist.com viagra for men
    ਸਾਡੇ ਸਮਾਜ ਦਾ ਤਾਣਾ ਬਾਣਾ ਸੁਧਰਨ ਦੀ ਜਗ੍ਹਾ ਦਿਨੋਂ ਦਿਨ ਬਿਖਰ ਰਿਹਾ ਹੈ। ਬੇਸ਼ੱਕ ਇਸਨੂੰ ਸੁਧਾਰਨ ਦੇ ਅਨੇਕਾਂ ਹੀ ਸਿਰਤੋੜ ਯਤਨ ਹੋ ਰਹੇ ਹਨ, ਪਰ ਫਿਰ ਵੀ ਅਜੇ ਹੋਰ ਕਾਫੀ ਕੁਝ ਕਰਨ ਦੀ ਅਤਿਅੰਤ ਲੋੜ ਹੈ। ਆਏ ਦਿਨ ਹੋ ਰਹੇ ਬਲਾਤਕਾਰ ਕਤਲ ਗੁੰਡਾਗਰਦੀ, ਚੋਰੀਆਂ, ਡਾਕੇ, ਲੁੱਟਾਂ ਖੋਹਾਂ, ਸ਼ਰੇਆਮ ਤੇਜ਼ਾਬ ਸੁੱਟਣ ਦੇ ਕਾਰਨਾਮੇ ਇਸ ਦਾ ਪ੍ਰਤੱਖ ਸਬੂਤ ਹਨ। ਪੰਜਾਬ ਦੀਆਂ ਸਿਰਮੌਰ ਜੱਥੇਬੰਦੀਆਂ ਸਮਾਜ ਸੁਧਾਰਕ ਤੇ ਪੰਜਾਬ ਸਰਕਾਰ ਦੇ ਬਹੁਤ ਉਪਰਾਲੇ ਕਰਨੇ ਵੀ ਹਾਲੇ ਘੱਟ ਹੀ ਮਹਿਸੂਸ ਹੋ ਰਹੇ ਹਨ। ਅਜੋਕੇ ਇਟਰਨੈਟ ਦੇ ਅਗਾਂਹਵਧੂ ਜ਼ਮਾਨੇ ਵਿੱਚ ਮੀਡੀਆ ਦਾ ਵੀ ਐਸੇ ਉਪਰਾਲਿਆਂ ਵਿੱਚ ਬਹੁਤ ਵੱਡਾ ਸਾਰਥਕ ਰੋਲ ਹੈ, ਜੋ ਕਿ ਉਹ ਬਾਖੂਬੀ ਨਿਭਾ ਵੀ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਪੰਜਾਬ ਦੀ ਇਹ ਤ੍ਰਾਸਦੀ ਹੈ ਕਿ ਦਿਨੋਂ ਦਿਨ ਹਲਾਤ ਖਰਾਬ ਹੋ ਰਹੇ ਹਨ।
     ਅਜੋਕੀ ਭੱਜ ਦੌੜ ਦੀ ਜਿੰਦਗੀ ਵਿੱਚ ਇਟਰਨੈਟ ਦੀ ਵਿਸ਼ੇਸ਼ ਭੂਮਿਕਾ ਹੈ। ਨੌਜਵਾਨ ਵਰਗ ਹਰ ਸਮੇਂ ਹੱਥਾਂ ਵਿੱਚ ਮੋਬਾਇਲ ਰੱਖਦਾ ਹੈ। ਬਹੁਤ ਹੀ ਰੌਚਿਕਤਾ ਭਰਪੂਰ ਜਾਣਕਾਰੀ ਇਸ ਇਟਰਨੈਟ ਰਾਹੀਂ ਉਪਲੱਬਧ ਹੁੰਦੀ ਹੈ, ਜੇਕਰ ਇਸ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ। ਇਸੇ ਲੜੀ ਰਾਹੀਂ ਯੂ-ਟਿਊਬ ਅਤੇ ਚੈਨਲਾਂ ਦੇ ਜਰੀਏ ਨੌਜਵਾਨ ਪਵਨ ਕੁਮਾਰ ਰਵੀ ਨੇ ਕੋਈ 60-70 ਦੇ ਕਰੀਬ ਟੈਲੀਫਿਲਮਾਂ ਜੋ ਕਿ ਸਮਾਜ ਸੁਧਾਰਕ ਅਤੇ ਸਮਾਜ ਨੂੰ ਸਹੀ ਸੇਧ ਦੇਣ ਵਾਲੀਆਂ ਅਪਲੋਡ ਕੀਤੀਆਂ ਹਨ, ਜੋ ਕਿ ਇਕ ਬਹੁਤ ਹੀ ਵਧੀਆ ਉਪਰਾਲਾ ਹੈ। 
    ਪਵਨ ਕੁਮਾਰ ਰਵੀ ਦਾ ਜਨਮ ਬਰਨਾਲਾ ਵਿਖੇ ਪਿਤਾ ਸ੍ਰੀ ਮਦਨ ਲਾਲ ਤੇ ਮਾਤਾ ਨਿਰਮਲਾ ਦੇਵੀ ਦੇ ਗ੍ਰਹਿ ਵਿਖੇ ਮਿਤੀ 16 ਨਵੰਬਰ, 1978 ਨੂੰ ਹੋਇਆ। ਛੋਟੇ ਹੁੰਦਿਆਂ ਪੜ੍ਹਾਈ ਦੇ ਦਿਨਾਂ ਦੇ ਦੌਰਾਨ ਹੀ ਰਵੀ ਦੇ ਦਿਲ ਵਿੱਚ ਕੁਝ ਵੱਖਰਾ ਕਰਨ ਦਾ ਜਜਬਾ ਸੀ। ਬਾਰਵੀਂ ਜਮਾਤ ਦੀ ਪੜ੍ਹਾਈ ਕਰਕੇ ਇਲੈਕਟ੍ਰੀਸ਼ਨ ਟੈਕਨੀਕਲ ਦਾ ਡਿਪਲੌਮਾ ਬਠਿੰਡਾ ਤੋਂ ਕੀਤਾ। ਇਸ ਕੋਰਸ ਦੇ ਦੌਰਾਨ ਹੀ ਪਵਨ ਦੀ ਮੁਲਾਕਾਤ ਪ੍ਰਸਿੱਧ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਨਾਲ ਹੋਣ ਕਰਕੇ ਉਸਦੀ ਖਿੱਚ ਫਿਲਮੀ ਜਗਤ ਵੱਲ ਰੁਚਿਤ ਹੁੰਦੀ ਗਈ, ਇਸਦੀ ਟ੍ਰੇਨਿੰਗ ਲਈ ਉਸਨੂੰ ਬੇਸ਼ੱਕ ਪੰਜਾਬ ਤੋਂ ਬਾਹਰ ਦੂਰ ਦੁਰਾਡੇ ਜਗ੍ਹਾ ਤੇ ਵੀ ਜਾਣਾ ਪਿਆ, ਪਰ ਕੁਝ ਵੱਖਰਾ ਕਰਨ ਦਾ ਜਨੂੰਨ ਉਸ ਤੇ ਸਦਾ ਹੀ ਹਾਵੀ ਰਿਹਾ। ਤਬਾਹੀ ਟੈਲੀਫਿਲਮ ਸਰਬਜੀਤ ਔਲਖ ਦੀ ਡਾਇਰੈਕਟ ਕੀਤੀ ਤੇ ਕੁਮਾਰ ਫਿਲਮਜ਼ ਜਲੰਧਰ ਕੰਪਨੀ ਵਿੱਚ 2006 ਵਿੱਚ ਬਣਾ ਕੇ ਟੈਲੀਫਿਲਮਾਂ ਵਿੱਚ ਸਥਾਪਿਤ ਹੀਰੋ ਦਾ ਰੋਲ ਕਰਕੇ ਸ਼ੁਰੂਆਤ ਕੀਤੀ। ਸਮਾਜ ਸੁਧਾਰਕ ਦੇ ਜਜਬੇ ਦਾ ਜਨੂੰਨ ਰਵੀ ਤੇ ਹਾਵੀ ਹੋਣ ਕਰਕੇ ਹੀ ਇਸ ਨੌਜਵਾਨ ਕਲਾਕਾਰ ਨੇ ਬਤੌਰ ਹੀਰੋ ਅਨੇਕਾ ਹੀ ਸਥਾਪਤ ਅਤੇ ਕਾਰਗਾਰ ਟੈਲੀਫਿਲਮਾਂ ਬਣਾ ਕੇ ਫਿਲਮੀ ਜਗਤ ਵਿੱਚ ਧੁੰਮ ਮਚਾ ਦਿੱਤੀ। ਇਸਦੀ ਹਰ ਇਕ ਫਿਲਮ ਨੂੰ ਹਰ ਵਰਗ ਦੇ ਲੋਕਾਂ ਨੇ ਪਿਆਰ ਸਤਿਕਾਰ ਦਿੱਤਾ, ਤੇ ਲੋਕਾਂ ਲਈ ਚਾਨਣ ਮੁਨਾਰਾ ਸਾਬਿਤ ਹੋਈਆਂ। ਹਰੇਕ ਫਿਲਮ ਨੇ ਲੋਕਾਂ ਨੂੰ ਵਧੀਆ ਸੰਦੇਸ਼ ਦੇ ਨਾਲ-ਨਾਲ ਰਵੀ ਨੂੰ ਵਧੀਆ ਸਮਾਜ ਸੁਧਾਰਕ ਤੇ ਸਥਾਪਤ ਹੀਰੋ ਦਾ ਸਬੂਤ ਵੀ ਦਿੱਤਾ। ਰਵੀ ਦੇ ਨਾਲ ਬਤੌਰ ਹੀਰੋਇਨ ਪਿੰਕੀ ਗਿੱਲ ਦੇ ਸਾਰਥਕ ਰੋਲ ਦੀ ਵੀ ਹਰ ਪਾਸੇ ਸ਼ਲਾਘਾ ਹੋਈ। 
    ਪਵਨ ਕੁਮਾਰ ਰਵੀ ਦੀਆਂ ਟੈਲੀਫਿਲਮਾਂ ਵਿੱਚ 'ਫੈਮਿਲੀ ਠੱਗਾਂ ਦੀ, 'ਸ਼ਕਤੀ ਨੈਨਾਂ ਦੇਵੀ, ਅਤਰੋ-ਚਤਰੋ ਦੇ ਨਾਲ 'ਦਹੇਜ਼ ਦੀ ਅੱਗ, 'ਕਿੱਥੇ ਫਸ ਗਏ, 'ਪਿਆਰ ਕੋਈ ਖੇਲ ਨਹੀ, 'ਅਣਖ਼, 'ਇਨਸਾਫ, 'ਆਕੜ, 'ਕਾਲਾ ਜਾਦੂ, 'ਜਾਦੂ ਟੂਣਾ, 'ਸਵਰਗ ਨਰਕ, 'ਕਿਰਪਾ ਸੋਢੀ ਸਾਹਿਬ ਦੀ, 'ਜ਼ਿਦ, 'ਤਾਕਤ, ਵਰਗੀਆਂ ਟੈਲੀਫਿਲਮਾਂ ਵਿੱਚ ਬਤੌਰ ਹੀਰੋ ਦੇ ਰੂਪ ਵਿੱਚ ਕੀਤੀਆਂ, ਜਿੰਨਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ 'ਗੁੰਮਨਾਮ ਹੈ ਕੋਈ' ਹਿੰਦੀ ਫੀਚਰ ਫਿਲਮ ਵਿੱਚ ਵੀ ਰਵੀ ਦੀ ਬਤੌਰ ਹੀਰੋ ਦੀ ਭੂਮਿਕਾ ਹੈ, ਜਿਸ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਅਤੇ ਦਰਸ਼ਕਾਂ ਦੇ ਸਨਮੁੱਖ ਜਲਦੀ ਹੀ ਹੋਵੇਗੀ। 'ਕਰੇਜੀ ਜੱਟ, ਅਤੇ ਹਰਿਆਣਵੀ ਫੀਚਰ ਫਿਲਮ 'ਰਣਭੂਮੀ' ਵਿੱਚ ਵੀ ਰਵੀ ਦਾ ਸ਼ਲਾਘਾਯੋਗ ਰੋਲ ਹੈ ਜਿਸਦੀ ਕਿ ਹਰ ਪਾਸੇ ਚਰਚਾ ਹੈ। 
    ਰਵੀ ਨੇ ਗੱਲ ਕਰਦਿਆਂ ਦੱਸਿਆ ਕਿ ਉਸਦੀਆਂ ਹੁਣ ਤੱਕ 70 ਦੇ ਕਰੀਬ ਟੈਲੀਫਿਲਮਾਂ ਆ ਚੁੱਕੀਆਂ ਹਨ। ਜੋ ਸਮਾਜਕ ਸੁਧਾਰ ਦਾ ਵਧੀਆ ਅਤੇ ਸਾਰਥਕ ਨਤੀਜਾ ਦਰਸਾਉਂਦੀਆਂ ਹਨ ਅਤੇ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ 'ਬਲੈਕ ਮੈਜਿਕ' ਸਕਰੀਨ ਤੇ ਚੱਲਣ ਵਾਲੀ ਫਿਲਮ ਆਉਣ ਵਾਲੀ ਦੀਵਾਲੀ ਲਈ ਗਿਫਟ ਪੈਕ ਹੋਵੇਗੀ। ਜਿਸ ਵਿੱਚ ਅਜੋਕੇ ਸਮੇਂ ਦੇ ਟੁੱਟ ਰਹੇ ਰਿਸ਼ਤਿਆਂ ਦੀ ਦਾਸਤਾਂ ਬਿਆਨ ਕੀਤੀ ਹੈ। ਦਿਲੀ ਤਮੰਨਾਂ ਦੀ ਗੱਲ ਕਰਦਿਆਂ ਰਵੀ ਨੇ ਦੱਸਿਆ ਕਿ ਮੈਂ 'ਜਾਨੀ ਚੋਰ' ਤੇ ਇਕ ਬਹੁਤ ਵੱਡੀ ਫਿਲਮ ਬਨਾਉਣ ਦਾ ਇਛੁੱਕ ਹਾਂ ਜੋ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਜਲਦੀ ਹੀ ਪੂਰੀ ਕਰਾਂਗਾ। ਇਸ ਸਮੇਂ 'ਕਾਲਾ ਧੰਦਾ ਗੋਰੇ ਲੋਕ' ਹਿੰਦੀ ਫੀਚਰ ਫਿਲਮ ਦੀ ਕਹਾਣੀ ਖੁਦ ਲਿਖ ਰਹੇ ਰਵੀ ਨੇ ਦੱਸਿਆ ਕਿ ਇਹ ਫਿਲਮ ਵੀ ਲੋਕਾਂ ਦੇ ਜਲਦੀ ਹੀ ਸਨਮੁੱਖ ਹੋਵੇਗੀ। 


    ਦੋ ਬੱਚਿਆਂ ਦਾ ਪਿਤਾ ਬਣ ਚੁੱਕਿਆ ਪਵਨ ਰਵੀ ਬਰਨਾਲਾ ਵਿਖੇ ਆਪਣੀ ਜੀਵਨ ਸਾਥੀ ਨਾਲ ਵਧੀਆ ਜੀਵਨ ਦਾ ਲੁਤਫ ਮਾਣ ਰਿਹਾ ਹੈ। ਉਪਰੋਕਤ ਮੁਲਾਕਾਤ ਲੇਖਕ ਨੇ ਪਿੰਡ ਕਿਲੀ ਚਹਿਲਾਂ ਨੇੜੇ ਅਜੀਤਵਾਲ ਜਿਲ੍ਹਾ ਮੋਗਾ ਵਿਖੇ ਪਵਨ ਕੁਮਾਰ ਰਵੀ ਨਾਲ ਕੀਤੀ। ਜਿੱਥੇ ਕਿ ਉਹ ਪੂਰੀ ਟੀਮ ਦੇ ਨਾਲ 'ਰੱਬ ਦੀਆਂ ਰੱਖਾਂ' ਟੈਲੀਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ। ਤਾਂਤਰਿਕਾਂ ਦੇ ਜਾਦੂ ਟੂਣਿਆਂ ਤੋਂ ਬਚਾਉਣ ਲਈ ਅਤੇ ਵਹਿਮਾਂ ਭਰਮਾਂ ਪਾਖੰਡਾਂ ਵਿੱਚ ਪਈ ਲੁਕਾਈ ਨੂੰ ਉਹਨਾਂ ਵਿੱਚੋਂ ਕੱਢਣ ਲਈ ਇਲ ਫਿਲਮ ਦਾ ਸਾਰਥਕ ਰੋਲ ਹੋਵੇਗਾ। ਇਸ ਫਿਲਮ ਵਿੱਚ ਲੇਖਕ ( ਜਸਵੀਰ ਸ਼ਰਮਾ ਦੱਦਾਹੂਰ ) ਦਾ ਵੀ ਅਹਿਮ ਰੋਲ ਭਾਵ ਹੀਰੋ ਦੇ ਪਿਤਾ ਦੇ ਰੋਲ ਵਿੱਚ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ। ਜੋ ਕਿ ਜਲਦੀ ਭਾਵ ਅਪ੍ਰੈਲ ਮਹੀਨੇ ਵਿੱਚ ਰਿਲੀਜ਼ ਹੋ ਜਾਵੇਗੀ। 
    ਐਸੇ ਨੌਜਵਾਨਾਂ ਤੋਂ ਸਮਾਜ ਨੂੰ ਬਹੁਤ ਆਸਾਂ ਹਨ ਕਿ ਵਧੀਆ ਫਿਲਮਾਂ ਬਣਾ ਕੇ ਲੁਕਾਈ ਦੇ ਸਨਮੁਖ ਕਰਨ ਜਿਸ ਵਿੱਚ ਸਮੁੱਚੇ ਸਮਾਜ ਨੂੰ ਸੁਧਾਰਨ ਵਿੱਚ ਅਹਿਮ ਰੋਲ ਹੋਵੇ। ਓਸ ਪਰਮ ਪਿਤਾ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਐਸੀ ਚੇਟਕ ਹੋਰ ਵੀ ਨੌਜਵਾਨਾਂ ਨੂੰ ਲੱਗੇ ਜੋ ਕਿ ਸਮਾਜ ਸੁਧਾਰਕ ਬਣ ਕੇ ਅਜੋਕੀ ਲੁਕਾਈ ਦੀ ਅਗਵਾਈ ਕਰ ਸਕਣ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਦਾ ਖਾਤਮਾ ਕਰਨ ਲਈ ਸਾਰਥਕ ਰੋਲ ਅਦਾ ਕਰਨ।