ਇਸ਼ਾਰੇ ਦੇ ਨਾਲ ਕੰਮ ਜੋ ਲੈਂਦੇ,
ਵੋਟਾਂ ਵੇਲੇ ਜੀ ਜੀ ਕਹਿੰਦੇ,
ਪੱਕੇ ਕੋਠੇ, ਫਲੱਸ਼ਾਂ ਟੂਟੀਆਂ,
ਕੰਮ ਕਰਾਂਗੇ ਜੋ ਵੀ ਰਹਿੰਦੇ,
ਘਰ ਘਰ ਵੋਟਾਂ ਮੰਗਣ ਵੇਲੇ
ਨੇਤਾ ਜੀ ਨੇ ਆ ਕੇ ਕਹਿੰਦੇ।
ਭੋਲੇ ਭਾਲੇ ਲੋਕ, ਗੱਲਾਂ ਵਿੱਚ ਆਕੇ
ਵੋਟਾਂ ਤਾਂ ਨੇ ਪਾ ਹੀ ਦਿੰਦੇ,
ਜਿੱਤਣ ਤੋਂ ਬਾਅਦ ਫਿਰ ਨੇਤਾ ਜੀ
ਪਤਾ ਨਾ ਲੱਗੇ ਕਿੱਥੇ ਰਹਿੰਦੇ।
ਖੱਜਲ ਖਵਾਰ ਨੇ ਵੋਟਰ ਹੁੰਦੇ,
ਆਖਰ ਮੂੰਹੋਂ ਇਹੀ ਕਹਿੰਦੇ,
ਲਾਰਿਆਂ ਦੇ ਵਿੱਚ ਨਹੀ ਸੀ ਔਣਾ,
ਐਂਵੇ ਹੀ ਟਾਈਮ ਟਪਾ ਲੈਂਦੇ,
'ਜੱਗਾ ਰੱਤੇਵਾਲੀਆ' ਆਖੇ ਹਰ ਵਾਰ
ਵੋਟਰਾਂ ਨੂੰ ਭਰਮਾ ਲੈਂਦੇ..।