buy amoxicillin from canada
amoxicillin
cost without prescription
ਪੰਜ ਇਕ ਦਾ ਮੁਕਾਬਲਾ ਸ਼ੁਰੂ ਹੋਇਆ,
ਪੰਜ ਰਲ ਕੇ ਇਕ ਨੂੰ ਢਾਹੁਣ ਲੱਗੇ।
ਵਿੱਚ ਲਾਲਚ ਦੇ ਹੋਏ ਅੰਨ੍ਹੇ,
ਕੱਲ੍ਹੇ ਗਰੀਬ ਤੇ ਜੁਲਮ ਕਮਾਉਣ ਲੱਗੇ।
ਲੁੱਟ ਪੁੱਟ ਗਰੀਬ ਨੂੰ ਬਹੁਤ ਖਾਧਾ,
ਗਿਆ ਕੰਮ ਤੋਂ ਧੱਕੇ ਨਾਲ ਭਜਾਉਣ ਲੱਗੇ।
ਕੋਈ ਵਾਰੂਨਾ ਅੰਨੀ ਨੂੰ ਬੋਲਾ ਖਿੱਚੀ ਫਿਰਦਾ,
ਹਕੂਮਤ ਆਪੋ ਆਪਣੀ ਸਭ ਚਲਾਉਣ ਲੱਗੇ।
ਏਸ ਜੱਗ ਵਿੱਚ ਨਾ ਭੈਣ ਤੇ ਭਰਾ ਕੋਈ,
ਨਾ ਹੋਇਆ ਦੇ ਯਾਰ ਬੇਲੀ ਕੰਮ ਆਉਣ ਲੱਗੇ।
ਪੈਸਾ ਬਣਿਆ ਗੁਰੂ ਪੀਰ ਏਸ ਜੱਗ ਅੰਦਰ,
ਠੱਗੀ ਧੋਖੇ ਨਾਲ ਪੈਸਾ ਕਮਾਉਣ ਲੱਗੇ।
'ਸੁੱਖੇ ਭੂੰਦੜਾ' ਸਾਥੀ ਕੋਈ ਜੱਗ ਤੋ ਚੱਲਿਆ,
ਐਂਵੇ ਝੂਠੇ ਮੂਠੇ ਅੱਥਰੂ ਵਹਾਉਣ ਲੱਗੇ।