ਪੰਜਾਬੀ ਯੂਨੀਵਰਸਿਟੀ ਵੱਲੋਂ ਸੈਮੀਨਾਰ ਆਯੋਜਿਤ
(ਖ਼ਬਰਸਾਰ)
female viagra review
female viagra
buy zoloft
buy sertraline
ਪਟਿਆਲਾ -- ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਲੰਦਨ ਵਿਖੇ ਮੌਜੂਦ ਸਿੱਖ ਵਿਰਾਸਤੀ ਨਿਸ਼ਾਨੀਆਂ ਵਿਸ਼ੇ 'ਤੇ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਡਾ. ਜਸਪਾਲ ਸਿੰਘ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਦੀ ਪ੍ਰਧਾਨਗੀ ਕੀਤੀ ਅਤੇ ਲੰਦਨ ਤੋਂ ਸਿੱਖ ਮਿਊਜ਼ੀਅਮ ਇਨਿਸ਼ੀਏਟਿਵ ਦੇ ਡਾਇਰੈਕਟਰ ਸ. ਗੁਰਿੰਦਰ ਸਿੰਘ ਮਾਨ ਨੇ ਇਸ ਮੌਕੇ 'ਤੇ ਆਪਣੇ ਵਿਚਾਰ ਪੇਸ਼ ਕੀਤੇ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਵਕਤਾ ਦੀ ਖੋਜ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਲੰਦਨ ਵਿਚ ਮੌਜੂਦ ਸਿੱਖ ਵਿਰਾਸਤੀ ਨਿਸ਼ਾਨੀਆਂ ਨੂੰ ਸਾਹਮਣੇ ਲਿਆਉਣਾ ਸਮੇਂ ਦੀ ਪ੍ਰਮੁਖ ਲੋੜ ਹੈ। ਉਹਨਾਂ ਦੱਸਿਆ ਕਿ ਵਿਰਾਸਤੀ ਨਿਸ਼ਾਨੀਆਂ ਵਿਰਾਸਤ ਨਾਲ ਸਾਂਝ ਪੈਦਾ ਕਰਦੀਆਂ ਹਨ ਅਤੇ ਇਹਨਾਂ ਨਾਲ ਸ਼ਰਧਾਲੂਆਂ ਦੀ ਭਾਵਨਾ ਜੁੜੀ ਹੁੰਦੀ ਹੈ। ਇਹਨਾਂ ਨਿਸ਼ਾਨੀਆਂ ਨੂੰ ਸੰਗਤ ਦੇ ਸਨਮੁਖ ਪੇਸ਼ ਕਰਨ ਦੇ ਨਾਲ-ਨਾਲ ਇਹਨਾਂ ਦੀ ਪ੍ਰਮਾਣਿਕਤਾ ਨੂੰ ਸਥਾਪਿਤ ਕਰਨਾ ਭਾਵੇਂ ਇਕ ਜਟਿਲ ਕਾਰਜ ਹੈ ਪਰ ਖੋਜਾਰਥੀਆਂ ਨੂੰ ਇਸ ਪਾਸੇ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਮੁੱਖ ਵਕਤਾ ਸ. ਗੁਰਿੰਦਰ ਸਿੰਘ ਮਾਨ ਨੇ ਸਲਾਇਡ ਸ਼ੋਅ ਰਾਹੀਂ ਲੰਦਨ ਵਿਚ ਸੰਭਾਲ ਕੇ ਰੱਖੀਆਂ ਹੋਈਆਂ ਸਿੱਖ ਵਿਰਾਸਤੀ ਨਿਸ਼ਾਨੀਆਂ ਸੰਬੰਧੀ ਬਹੁਤ ਹੀ ਰੌਚਿਕ ਅਤੇ ਗਿਆਨ ਭਰਪੂਰ ਜਾਣਕਾਰੀ ਪੇਸ਼ ਕੀਤੀ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਉਹਨਾਂ ਕਿਹਾ ਕਿ ਭਾਵੇਂ ਲਾਹੌਰ ਦੇ ਤੋਸ਼ੇਖ਼ਾਨੇ ਵਿਚ ਸੰਭਾਲ ਕੇ ਰੱਖੀਆਂ ਹੋਈਆਂ ਬੇਸ਼ਕੀਮਤੀ ਵਸਤਾਂ ੧੮੪੯ ਵਿਚ ਅੰਗਰੇਜ਼ਾਂ ਦੇ ਪੰਜਾਬ 'ਤੇ ਕਬਜ਼ੇ ਨਾਲ ਬਰਤਾਨਵੀ ਸਾਮਰਾਜ ਵਿਚ ਸ਼ਾਮਲ ਕਰ ਲਈਆਂ ਗਈਆਂ ਸਨ ਪਰ ਇਸ ਤੋਂ ਪਹਿਲਾਂ ਵੀ ਸਿੱਖ ਵਿਰਾਸਤੀ ਨਿਸ਼ਾਨੀਆਂ ਲੰਦਨ ਵਿਖੇ ਜਾਣੀਆਂ ਅਰੰਭ ਹੋ ਗਈਆਂ ਸਨ। ਲੰਦਨ ਪਹੁੰਚੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਵੱਖ-ਵੱਖ ਮਿਊਜ਼ਿਮਾਂ ਵਿਖੇ ਸੰਭਾਲ ਕੇ ਰੱਖੀਆਂ ਹੋਈਆਂ ਹਨ।
ਵਿਭਾਗ ਦੇ ਮੁਖੀ ਡਾ. ਪਰਮਵੀਰ ਸਿੰਘ ਨੇ ਲੈਕਚਰ ਦੇ ਵਿਸ਼ਾ-ਵਸਤੂ ਅਤੇ ਵਕਤਾ ਸੰਬੰਧੀ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਡਾ. ਜਸਪ੍ਰੀਤ ਕੌਰ ਸੰਧੂ ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ। ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਅਧਿਆਪਕ ਸਾਹਿਬਾਨ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਡਾ. ਮੇਹਰ ਸਿੰਘ ਗਿੱਲ, ਡਾ. ਹੁਕਮਚੰਦ ਰਾਜਪਾਲ, ਡਾ. ਰਾਜਿੰਦਰ ਕੌਰ ਰੋਹੀ, ਡਾ. ਸਰਬਜਿੰਦਰ ਸਿੰਘ, ਡਾ. ਮਲਕਿੰਦਰ ਕੌਰ, ਡਾ. ਬਲਵਿੰਦਰਜੀਤ ਕੌਰ, ਡਾ. ਗੁਰਮੀਤ ਸਿੰਘ ਸਿੱਧੂ, ਡਾ. ਪ੍ਰਦੁਮਣ ਸ਼ਾਹ ਸਿੰਘ, ਡਾ. ਗੁਰਮੇਲ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਤੇਜਿੰਦਰ ਕੌਰ ਧਾਲੀਵਾਲ, ਸ. ਕਸ਼ਮੀਰ ਸਿੰਘ ਆਦਿ ਵੀ ਇਸ ਮੌਕੇ ਹਾਜ਼ਰ ਸਨ।