ਖ਼ਬਰਸਾਰ

  •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
  •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
  •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
  •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
  •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
  •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
  •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
  • ਪਰਦੇਸ, ਮੈਂ ਤੇ ਮਾਂ (ਲੇਖ )

    ਕਰਨ ਬਰਾੜ   

    Email: brar00045@gmail.com
    Phone: +61 430 850 045
    Address:
    ਐਡੀਲੇਡ Australia
    ਕਰਨ ਬਰਾੜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪਰਦੇਸ ਰਹਿੰਦਿਆਂ ਚੇਤਿਆਂ 'ਚ ਅਕਸਰ ਮਾਂ ਆ ਜਾਂਦੀ ਹੈ ਪਿੰਡ ਆ ਜਾਂਦਾ ਮਨ ਬੇਵਜ੍ਹਾ ਉਦਾਸ ਹੋ ਜਾਂਦਾ। ਮਾਵਾਂ ਸਭ ਨੂੰ ਪਿਆਰੀਆਂ ਹੁੰਦੀਆਂ ਓਵੇਂ ਮੈਨੂੰ ਵੀ ਆ। ਮੇਰੀ ਮਾਂ ਹੋਰਾਂ ਤੋਂ ਕਿਉਂ ਵੱਖਰੀ ਆ ਕਿਉਂਕਿ ਉਹਨੇ ਮੈਨੂੰ ਜਨਮ ਦਿੱਤਾ ਪਾਲਿਆ ਪੋਸਿਆ। ਜਦੋਂ ਖਾਂਦੇ ਪੀਂਦੇ ਪਰਿਵਾਰ ਦੀ ਧੀ ਨੂੰ ਮੇਰਾ ਬਾਪੂ ਵਿਆਹ ਕੇ ਲਿਆਇਆ ਤਾਂ ਮਾਪਿਆਂ ਦੀ ਲਾਡਲੀ ਛੋਟੀ ਧੀ ਸਹੁਰੇ ਘਰ ਦੀ ਵੱਡੀ ਨੂੰਹ ਬਣ ਗਈ। ਸੁਘੜ ਸਿਆਣੀ ਨੇ ਆਉਂਦੇ ਹੀ ਸਾਰਾ ਘਰ ਸੰਭਾਲ ਲਿਆ ਜ਼ਿੰਮੇਵਾਰੀਆਂ ਦੀ ਪੰਡ ਆਪਣੇ ਸਿਰ ਤੇ ਚੱਕ ਲਈ ਜੋ ਹੁਣ ਤੱਕ ਉਸਦੇ ਸਿਰ ਤੇ ਹੀ ਹੈ। ਮਾਂ ਸਾਰਾ ਘਰ ਸੰਭਾਲਦੀ ਨਾਲੇ ਖੇਤ ਨਰਮਾ ਚੁਗਦੀ ਸਭ ਤੋਂ ਮੂਹਰੇ ਹੁੰਦੀ, ਸ਼ਰੀਕੇ ਕਬੀਲਿਆਂ ਦੇ ਵਿਆਹ ਮੰਗਣਿਆਂ ਤੇ ਨੱਚਦੀ ਕਿਸੇ ਮਰਗ ਤੇ ਉੱਚੀ ਉੱਚੀ ਵੈਣ ਪਾਉਂਦੀ। ਜੇ ਮੈਂ ਬਹੁਤ ਪੁਰਾਣੀ ਚੇਤਿਆਂ 'ਚ ਝਾਤੀ ਮਾਰਾਂ ਤਾਂ ਮੈਨੂੰ ਯਾਦ ਆ ਕਿ ਮਾਂ ਨੂੰ ਸੋਨੇ ਦੇ ਗਹਿਣਿਆਂ ਦਾ ਬਹੁਤ ਸ਼ੌਕ ਸੀ ਕਿਸੇ ਖ਼ੁਸ਼ੀ ਮੌਕੇ ਸੋਨੇ ਦੇ ਵੱਡੇ ਵੱਡੇ ਕਾਂਟੇ ਤੇ ਰਾਣੀ ਹਾਰ ਪਾਉਂਦੀ ਜਿਹੜਾ ਉਸਨੇ ਉਚੇਚਾ ਪਿੰਡ ਦੇ ਸੁਨਿਆਰੇ ਤੋਂ ਬਣਾਇਆ ਸੀ। ਮਾਂ ਨੇ ਦੋਵੇਂ ਨਨਾਣਾਂ ਦਾ ਦਾਜ਼ ਹੱਥੀਂ ਬਣਾਇਆ ਧੀਆਂ ਵਾਂਗੂੰ ਤੋਰਿਆ ਛੋਟੇ ਦਿਉਰ ਨੂੰ ਪੁੱਤਾਂ ਵਾਂਗ ਵਿਆਹਿਆ ਛੋਟੀ ਦਰਾਣੀ ਨੂੰ ਘਰ ਲੈ ਕੇ ਆਈ। ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਚਾਵਾਂ ਲਾਡਾਂ ਨਾਲ ਪਾਲਿਆ ਕਿਸੇ ਚੀਜ਼ ਦੀ ਕਮੀ ਨੀ ਆਉਣ ਦਿੱਤੀ ਸਾਡੇ ਮੂੰਹ ਚੋਂ ਨਿਕਲਿਆ ਹਰ ਬੋਲ ਪੂਰਾ ਹੋਇਆ, ਚੰਗੇ ਕੰਮ ਦੀ ਸ਼ਾਬਾਸ਼ੇ ਵੀ ਮਾਂ ਵੱਲੋਂ ਮਿਲਦੀ ਤੇ ਗ਼ਲਤ ਕੰਮਾਂ ਦੀ ਕੁੱਟ ਵੀ ਸਭ ਤੋਂ ਵੱਧ ਮਾਂ ਵੱਲੋਂ ਹੀ ਪੈਂਦੀ। ਗਰਮੀਆਂ 'ਚ ਸਕੂਲੋਂ ਪੜ੍ਹ ਕੇ ਆਉਣਾ ਤਾਂ ਮਾਂ ਠੰਡੇ ਪਾਣੀ ਦੀਆਂ ਬਾਲਟੀਆਂ ਭਰ ਕੇ ਰੱਖਦੀ ਖਾਣ ਨੂੰ ਜ਼ਰੂਰ ਕੁਝ ਨਾ ਕੁਝ ਬਣਾ ਕੇ ਦਿੰਦੀ। ਸਾਡੀ ਜਿੰਦਗੀ ਦਾ ਹਰ ਦੁੱਖ ਸੁੱਖ ਆਪਣੇ ਪਿੰਡੇ ਤੇ ਜਰਦੀ ਕਿਸੇ ਅਦਿੱਖ ਖ਼ੁਸ਼ੀ ਤੇ ਆਸ ਵਿਚ ਸਾਨੂੰ ਪਾਲਦੀ। ਇਸੇ ਚਾਵਾਂ ਮਸਤੀਆਂ 'ਚ ਵੱਡੇ ਹੋਏ ਪਰ ਜਦੋਂ ਮਾਂ ਨੂੰ ਸੁਖ ਨੂੰ ਦੇਣ ਦਾ ਟਾਈਮ ਆਇਆ ਤਾਂ ਭੈਣ ਆਪਣੇ ਸਹੁਰੇ ਤੁਰ ਗਈ ਤੇ ਮੈਂ ਪਰਿਵਾਰ ਸਮੇਤ ਜੁੱਲੀ ਬਿਸਤਰਾ ਚੱਕ ਪ੍ਰਦੇਸ ਆ ਗਿਆ ਘਰ ਖ਼ਾਲੀ ਹੋ ਗਿਆ, ਮਾਂ ਉਦਰੇਵੇਂ ਦਾ ਹੌਂਕਾਂ ਖਿੱਚ ਗਈ ਅੱਧੀ ਰਹਿ ਗਈ ਉਸਨੂੰ ਨਵੀਂ ਤੋਂ ਨਵੀਂ ਬਿਮਾਰੀ ਦੂਰੋਂ ਚੰਬੜਦੀ ਹੱਡੀਆਂ ਦੀ ਮੁੱਠ ਰਹਿ ਗਈ ਪਰ ਸਦਕੇ ਮਾਂ ਦੇ ਸਿਦਕ ਦੇ ਮੈਨੂੰ ਘਰੋਂ ਤੋਰਨ ਵੇਲੇ ਰੋਈ ਜ਼ਰੂਰ ਪਰ ਮੱਥੇ ਵੱਟ ਨਹੀਂ ਪਾਇਆ, ਨਹੀਂ ਤਾਂ ਰਾਹ ਰੋਕ ਕੇ ਕਹਿ ਦਿੰਦੀ ਨਹੀਂ ਜਾਣ ਦੇਣਾ ਮਾਂ ਨੂੰ ਕੌਣ ਰੋਕ ਸਕਦਾ ਸੀ ਪਰ ਨਹੀਂ ਮਾਂ ਨੇ ਸੋਚਿਆ ਮੇਰਾ ਕੀ ਆ ਪੁੱਤ ਦਾ ਸੁਪਨਾ ਜਿੱਥੇ ਬਾਕੀ ਸੁਪਨੇ ਪੂਰੇ ਕੀਤੇ ਆ ਉੱਥੇ ਆਹ ਵੀ ਸਹੀ। 


    ਮਾਂ ਬਾਪ ਨੇ ਇਸ ਉਦਰੇਵੇਂ ਨੂੰ ਚੰਗੇ ਪਾਸੇ ਲਾਉਂਦਿਆਂ ਅੰਮ੍ਰਿਤ ਛਕ ਲਿਆ ਮਾਂ ਸਾਰਾ ਦਿਨ ਪਾਠ ਕਰਦੀ ਸਵੇਰੇ 4 ਵਜੇ ਉੱਠ ਕੇ ਗੁਰਦੁਆਰੇ ਜਾਂਦੀ ਕੀਰਤਨ ਸੁਣਦੀ ਸੇਵਾ ਕਰਦੀ ਗੁਰੂ ਦੇ ਲੜ ਲੱਗੀ ਰਹਿੰਦੀ। ਮਾਂ ਦੀਆਂ ਅਸੀਸਾਂ ਅਤੇ ਅਰਦਾਸਾਂ ਦਾ ਫਲ ਪੁੱਤ ਨੂੰ ਪ੍ਰਦੇਸ ਬੈਠੇ ਨੂੰ ਵੀ ਮਿਲਦਾ ਰਿਹਾ। 
    ਫਿਰ ਜਿੰਦਗੀ ਬਦਲੀ ਬਹਾਰਾਂ ਆਈਆਂ ਕਾਲੇ ਬੱਦਲਾਂ ਚੋਂ ਚਮਕਦਾ ਸੂਰਜ ਨਿਕਲਿਆ ਪਿੰਡ ਦੀਆਂ ਜੂਹਾਂ ਤੇ ਖੇਤ ਬੰਨਿਆਂ ਦੇ ਜਾਏ ਦਰਵੇਸ਼ ਜਹਾਜ਼ ਚੜ੍ਹ ਗਏ ਮਾਂ ਬਾਪ ਪ੍ਰਦੇਸ ਆਏ। ਮਾਂ ਦੀ ਜਿੰਦਗੀ ਦਾ ਸਭ ਤੋਂ ਖ਼ੂਬਸੂਰਤ ਅਤੇ ਖ਼ੁਸ਼ੀਆਂ ਭਰਿਆ ਪਲ ਉਦੋਂ ਆਇਆ ਜਦੋਂ ਮਾਂ ਨੇ ਆਪਣੇ ਪੋਤਰੇ ਦਾ ਮੂੰਹ ਵੇਖਿਆ ਨਵਜੰਮੇ ਨੂੰ ਆਪਣੇ ਹੱਥਾਂ ਵਿਚ ਚੱਕਿਆ ਮਾਂ ਨੇ ਅਰਦਾਸ ਕੀਤੀ ਕਿ ਸੱਚਿਆ ਪਾਤਸ਼ਾਹ ਸ਼ੁਕਰ ਹੈ ਇੱਕ ਪੁੱਤ ਘਰੋਂ ਤੋਰਿਆ ਸੀ ਅੱਜ ਦੋ ਪੁੱਤ ਮੇਰੀ ਝੋਲੀ ਪੈ ਗਏ।  ਮਾਂ ਬਾਪ ਦਾ ਪਰਦੇਸਾਂ ਦੀ ਰੁੱਖੀ ਜੰਦਗੀ ਵਿਚ ਜਿਆਦਾ ਟਾਈਮ ਮਨ ਨਾ ਲੱਗਿਆ ਪਿੰਡ ਦੀਆਂ ਜਿੰਦਾਂ ਵਾਪਸ ਪਿੰਡ ਮੁੜ ਗਈਆਂ ਕਿਸੇ ਅਦਿੱਖ ਖ਼ੁਸ਼ੀ ਤੇ ਆਉਣ ਵਾਲੀ ਆਸ ਤੇ....। ਹੁਣ ਜਦੋਂ ਵੀ ਮਾਂ ਨੂੰ ਫ਼ੋਨ ਕਰੋ ਤਾਂ ਕਹੂ ਤੁਸੀ ਕਿਹੜਾ ਪ੍ਰਦੇਸ ਸਦਾ ਹੀ ਬੈਠੇ ਰਹਿਣਾ ਮੈਂ ਆਵਦੇ ਪੁੱਤ ਨੂੰ ਇਥੇ ਪੜ੍ਹਾਉਣਾ ਆਹ ਘਰ ਜ਼ਮੀਨ ਜਾਇਦਾਦ ਕੌਣ ਸੰਭਾਲੂ। ਇਨਸ਼ਾ ਅੱਲਾ ਮਾਂ ਦਾ ਸੁਪਨਾ ਜ਼ਰੂਰ ਪੂਰਾ ਹੋਵੇ ਤੱਤੀ ਵਾ ਨਾ ਲੱਗੇ ਰੱਬ ਦੇ ਰੂਪ ਨੂੰ। ਭਾਵੇਂ ਅਸੀਂ ਸਾਰੇ ਦੂਰ ਬੈਠੇ ਹਾਂ ਪਰ ਸਿਰ ਤਾਂ ਮਾਂ ਦੇ ਕਦਮਾਂ ਵਿਚ ਹੀ ਹੈ। ਰੱਬਾ ਜੱਗ ਦਿਖਾਉਣ ਵਾਲੀਆਂ ਮਾਵਾਂ ਮਹਿਫ਼ੂਜ਼ ਰਹਿਣ।