ਧੀਅਾਂ ਵਿਚਾਰੀਆ ਹੀ ਤਾਂ ਹੁੰਦੀਆ ਨੇ ! ੲਿਹ ਤਾਂ ਮੁੱਦਤਾਂ ਤੋ ਸੁਣਦੇ ਆਏ ਹਾਂ, ਤੇ ਜਾਰੀ ਹੈ ਨਿਰੰਤਰ ਪਤਾ ਨਹੀਂ ਕਦ ਤੱਕ।
ਹੱਕ ਮੰਗਣ ਤਾਂ ਡਾਗਾਂ ਵਰਦੀਆ ਨੇ,ਚੁੱਪ ਰਹਿਣ ਤਾਂ ਧੱਕੇ ।
ਦਿਨ ਦਿਹਾੜੇ ਬਲਾਤਕਾਰ ਜਹੀਆ ਘਟਨਾਵਾਂ ਕਿਸੇ ਲੲੀ ਨਵੀਂ ਗੱਲ ਨਹੀਂ ਹੈ।ਦਰਿੰਦਗੀ ਨਾਲ ਮਾਰ ਕੇ ਸ਼ਰੇਅਾਮ ਗੱਲ ਫਾਹਾ ਪਾ ਦਿੱਤਾ ਜਾਂਦਾ ਹੈ ।
ਕਦੇ ਗੀਤਾਂ ਵਿੱਚ , ਕਦੇ ਸਮਾਜ, ਵਿੱਚ ਅਕਸਰ ਧੀਆਂ ਨੂੰ ਹੀ ਤਾਂ ਨਿੰਦੀਅਾ ਜਾਂਦਾ ਹੈ ।ਜਵਾਨ ਹੁੰਦੇ ਸਾਰ ਹੀ ਸਕੂਲਾਂ ਕਾਲਜਾਂ ਵਿੱਚ ਪੁਰਜੇ ਹੋਰ ਪਤਾ ਨਹੀਂ ਕੀ ਕੀ ਕਹਿ ਕੇ ਨਿਵਾਜਿਅਾ ਜਾਂਦਾ ਹੈ ।ਕਿੳੁਂਕਿ ੳੁਹ ਕਿਸੇ ਦੀ ਧੀ ਹੋੳੁ ਸਾਡੀ ਕੀ ਲਗਦੀ ੲੇ ??
ਕੁੱਖਾਂ ਵਿੱਚ ਹੀ ਧੀ ਨੂੰ ਮਾਰ ਦਿੱਤਾ ਜਾਂਦਾ ਹੈ ।ਦੁਨੀਅਾ ਵਿੱਚ ਸਾਹ ਲੈਣ ਤੋਂ ਪਹਿਲਾਂ ਹੀ ।ਭਰੂਣ ਹੱਤਿਅਾ ਵੀ ਤਾਂ ਧੀ ਹੀ ਧੀ ਦਾ ਕਰਵਾਉਂਦੀ ਹੈ ।
ਦਾਜ ਲਈ ਜਿੳੁਂਦੀਅਾਂ ਧੀਆ ਨੂੰ ਹੀ ਸਾੜਿਅਾ ਜਾਦਾਂ ਹੈ।ਹਰ ਖੇਤਰ ਵਿੱਚ ਔਰਤ ਨੂੰ ਕਦੇ ਬਰਾਬਰ ਦਾ ਹੱਕ ਨਹੀਂ ਦਿੱਤਾ ਜਾਂਦਾ । ਧਰਮਾਂ ਵਿਚ ਵੀ ਵਿਤਕਰਾ ਰਖਿਅਾ ਜਾਂਦਾ ਹੈ ਕਿੳੁਂਕੀ ਔਰਤ ਨੂੰ ਪੈਰ ਦੀ ਜੁੱਤੀ ਹੀ ਤਾਂ ਸਮਝਦੇ ਹਾਂ ਅਸੀਂ।
ਧੀਆਂ ਵਿਚਾਰੀਅਾਂ ਨੂੰ ਹੀ ਸ਼ਰੇਆਮ ਚੱਲਦੀਆਂ ਬੱਸਾਂ ਵਿਚੋਂ ਸੁਟਿਅਾ ਜਾਂਦਾ ਹੈ।ਅੌਰਤ ਨਾਲ ਧੱਕਾ ਤਾਂ ਮੁੱਢ ਕਦੀਮੋਂ ਚੱਲਦਾ ਆੲਿਅਾ ਹੈ ਕਿੳੁਂਕਿ ਸਾਡੀ ਕਮਜ਼ੋਰ ਮਾਨਸਿਕਤਾ ਵਿੱਚ ੲਿਹੀ ਸੋਚਿਅਾ ਜਾਂਦਾ ਹੈ ਕਿ ਧੀਆਂ ਦੇ ਕਰਮ ਹੀ ਇਹੀ ਨੇ, ਫੇਰ ਤਾਂ ਰੱਬ ਵੀ ਪੱਖਪਾਤੀ ਹੋਈਆ? ??
ੲਿੰਨਾ ਕੁੱਝ ਹੋਣ ਦੇ ਬਾਵਜੂਦ ਵੀ ਇਹ ਗੱਲ ਠੋਕ ਕੇ ਕਹੀ ਜਾਏਗੀ ਕੇ "ਸੋ ਕਿੳੁਂ ਮੰਦਾ ਆਖੀਐ ਜਤਿ ਜੰਮੈ ਰਾਜਾਨੁ " ।
ਕੀ ਸੱਚੀ ਧੀਆਂ ਵਿਚਾਰਿਅਾਂ ਹੁੰਦੀਆਂ ਨੇ ??