ਖ਼ਬਰਸਾਰ

  •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
  •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
  •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
  •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
  •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
  •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
  •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
  • ਬਿਨਾਂ ਹਥਿਆਰ ਤੋਂ ਦੁਨੀਆਂ ਜਿੱਤਣਾ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    naltrexone buy online canada

    naltrexone buy uk website buy naltrexone online india
    ਐਸੀ ਬਾਨੀ ਬੋਲੀਏ, ਮਨ ਕਾ ਆਪਾ ਖੋਏ।
    ਔਰਨ ਕੋ ਸ਼ੀਤਲ ਕਰੇ, ਆਪੋ ਨਿਰਮਲ ਹੋਏ।
    (ਭਗਤ ਕਬੀਰ)

    ਮਨੁੱਖ ਨੂੰ ਬੋਲਣਾ ਸਿੱਖਣ ਲਈ ਦੋ ਸਾਲ ਲੱਗ ਜਾਂਦੇ ਹਨ ਪਰ ਕੀ ਬੋਲਣਾ ਹੈ ਇਹ ਸਿੱਖਣ ਲਈ ਸਾਰੀ ਉਮਰ ਲੱਗ ਜਾਂਦੀ ਹੈ। ਬੋਲੀ, ਇਕ ਮਨੁੱਖ ਦਾ ਦੂਸਰੇ ਮਨੁੱਖ ਨੂੰ ਆਪਾ ਪ੍ਰਗਟਾਉਣ ਦਾ ਸਾਧਨ ਹੈ। ਇਹ ਠੀਕ ਹੈ ਕਿ ਇਸ਼ਾਰਿਆਂ ਦੁਆਰਾ ਜਾਂ ਰਮਜ਼ਾਂ ਦਆਰਾ ਵੀ ਆਪਾ ਪ੍ਰਗਟਾਇਆ ਜਾ ਸਕਦਾ ਹੈ, ਪਰ ਇਸ ਵਿਚ ਕੁਝ ਖੱਪਾ ਜਾਂ ਗ਼ਲਤਫ਼ਹਿਮੀ ਰਹਿ ਜਾਣ ਦਾ ਖ਼ਦਸ਼ਾ ਹੈ। ਇਸ ਦਾ ਵਿਕਸਤ ਰੂਪ ਇਕ ਮਨੁੱਖ ਦੇ ਮੂੰਹ ਦੁਆਰਾ ਬੋਲੇ ਗਏ ਸ਼ਬਦਾਂ ਨੂੰ ਹੀ ਬੋਲੀ ਆਖਦੇ ਹਨ। ਇਸ ਤਰ੍ਹਾਂ ਇਕ ਮਨੁੱਖ ਆਪਣੇ ਦਿਲ ਦੀ ਗੱਲ ਦੂਜੇ ਮਨੁੱਖ ਤੱਕ ਬੜੇ ਸਰਲ ਅਤੇ ਸਪੱਸ਼ਟ ਰੂਪ ਵਿਚ ਪਹੁੰਚਾ ਸਕਦਾ ਹੈ। ਦੁਨੀਆਂ ਵਿਚ ਹਜ਼ਾਰਾਂ ਹੀ ਬੋਲੀਆਂ ਹਨ। ਕੁਝ ਮੀਲਾਂ ਦੀ ਦੂਰੀ ’ਤੇ ਜਾ ਕੇ ਬੋਲੀ ਬਦਲ ਜਾਂਦੀ ਹੈ। ਇਕ ਮਨੁੱਖ ਕਈ ਬੋਲੀਆਂ ਦਾ ਜਾਣਕਾਰ ਹੋ ਸਕਦਾ ਹੈ, ਪਰ ਜਿਹੜੀ ਬੋਲੀ ਉਹ ਆਪਣੀ ਮਾਂ ਤੋਂ ਸਿੱਖਦਾ ਹੈ ਉਹ ਉਸ ਦੀ ਮਾਂ ਬੋਲੀ ਹੁੰਦੀ ਹੈ।ਮਾਂ ਬੋਲੀ ਦਾ ਬੜਾ ਮਹੱਤਵ ਹੈ। ਇਹ ਮਨੁੱਖ ਦੇ ਜਨਮ ਤੋਂ ਮੌਤ ਤੱਕ ਨਿਭਦੀ ਹੈ। ਕੋਈ ਮਨੁੱਖ ਆਪਣੀ ਮਾਂ ਬੋਲੀ ਵਿਚ ਹੀ ਆਪਣੀ ਗੱਲ ਸਭ ਤੋਂ ਸੌਖੇ ਅਤੇ ਸਪਸ਼ਟ ਰੂਪ ਵਿਚ ਕਹਿ ਸਕਦਾ ਹੈ।ਹਰ ਮਨੁੱਖ ਨੂੰ ਆਪਣੀ ਮਾਂ ਬੋਲੀ ਸਭ ਤੋਂ ਮਿੱਠੀ ਲੱਗਦੀ ਹੈ। 

    ਇਹ ਠੀਕ ਹੈ ਕਿ ਪੰਛੀ, ਜਾਨਵਰ ਅਤੇ ਹੋਰ ਜੀਵ ਵੀ ਵੱਖ-ਵੱਖ ਤਰ੍ਹਾਂ ਦੀਆਂ ਅਵਾਜ਼ਾਂ ਕੱਢ ਕੇ ਆਪਣੇ ਭਾਵ ਕੁਝ ਹੱਦ ਤੱਕ ਦੂਜੇ ਤੱਕ ਪਹੁੰਚਾ ਦਿੰਦੇ ਹਨ, ਪਰ ਸ਼ਬਦਾਂ ਦੀ ਅਨਹੋਂਦ ਕਾਰਨ ਇਹ ਬੋਲੀ ਦਾ ਰੂਪ ਧਾਰਨ ਨਹੀਂ ਕਰ ਸਕਦੇ। ਇਸ ਲਈ ਕਹਿਣ ਅਤੇ ਸੁਣਨ ਵਿਚ ਕੁਝ ਖੱਪਾ ਰਹਿ ਜਾਂਦਾ ਹੈ।ਬੋਲੀ ਦਾ ਵਰਦਾਨ ਸਾਰੀ ਸ੍ਰਿਸ਼ਟੀ ਵਿਚ ਕੇਵਲ ਮੱਨੁਖ ਦੇ ਹੀ ਹਿੱਸੇ ਆਇਆ ਹੈ। ਇਸੇ ਲਈ ਮਨੁੱਖ ਨੇ ਸਭ ਤੋਂ ਵਿਕਸਤ ਪ੍ਰਾਣੀ ਦਾ ਰੂਪ ਧਾਰਨ ਕੀਤਾ ਹੈ ਅਤੇ ਸਾਰੀ ਕਾਇਨਾਤ ਤੇ ਆਪਣਾ ਸਾਮਰਾਜ ਪੈਦਾ ਕੀਤਾ ਹੈ।ਬੰਦੇ ਦੇ ਬੋਲੇ ਗਏ ਸ਼ਬਦਾਂ ਵਿਚ ਬਹੁਤ ਸ਼ਕਤੀ ਹੁੰਦੀ ਹੈ। ਇਸੇ ਲਈ ਕਹਿੰਦੇ ਹਨ ਕਿ ਬੰਦੇ ਦੇ ਬੋਲ ਹੀ ਉਸ ਨੂੰ ਰਾਜ ਕਰਾ ਦਿੰਦੇ ਹਨ ਅਤੇ ਉਸ ਦੇ ਬੋਲ ਹੀ ਉਸ ਨੂੰ ਭੀਖ ਮੰਗਵਾ ਦਿੰਦੇ ਹਨ। ਸ਼ਬਦਾਂ ਦਾ ਬੜੇ ਸੋਚ ਸਮਝ ਕੇ ਇਸਤੇਮਾਲ ਕਰਨਾ ਚਾਹੀਦਾ ਹੈ। ਮਿੱਠੇ ਸ਼ਬਦ ਤੱਪਦੇ ਹੋਏ ਹਿਰਦੇ ਤੇ ਮਲ੍ਹਮ ਦਾ ਕੰਮ ਕਰਦੇ ਹਨ ਅਤੇ ਖ਼ਰਵੇ ਸ਼ਬਦ ਦੂਜੇ ਦੇ ਦਿਲ ਨੂੰ ਘਾਇਲ ਵੀ ਕਰ ਸਕਦੇ ਹਨ। ਉਸ ਦੇ ਦਿਲ ਵਿਚ ਤੁਹਾਡੇ ਪ੍ਰਤੀ ਨਫ਼ਰਤ ਵੀ ਪੈਦਾ ਹੋ ਸਕਦੀ ਹੈ। ਬੰਦੇ ਨੂੰ ਕੋਈ ਵੀ ਗੱਲ ਬੜੇ ਧਿਆਨ ਨਾਲ ਮੂੰਹ ਵਿਚੋਂ ਕੱਢਣੀ ਚਾਹੀਦੀ ਹੈ। ਇਸੇ ਲਈ ਸਿਆਣੇ ਕਹਿੰਦੇ ਹਨ:-“ਪਹਿਲਾਂ ਤੋਲੋ ਫਿਰ ਬੋਲੋ।” ਕਮਾਨ ਵਿਚੋਂ ਨਿਕਲਿਆ ਤੀਰ ਅਤੇ ਜ਼ੁਬਾਨ ਵਿਚੋਂ ਨਿਕਲੇ ਸ਼ਬਦ ਕਦੀ ਵਾਪਸ ਨਹੀਂ ਆਉਂਦੇ। ਅਸੀਂ ਆਪਣੇ,‘ਬਿਨਾ ਬੋਲੇ ਗਏ ਸ਼ਬਦਾਂ’ ਦੇ ਮਾਲਕ ਹਾਂ ਪਰ ਆਪਣੇ ‘ਬੋਲੇ ਗਏ ਸ਼ਬਦਾਂ’ ਦੇ ਗ਼ੁਲਾਮ ਹਾਂ। ਸ਼ਬਦਕੋਸ਼ ਵਿਚ ਲੱਖਾਂ ਹੀ ਸ਼ਬਦ ਹਨ ਜਿਨ੍ਹਾਂ ਦਾ ਅਸੀਂ ਆਪਣੇ ਵਿਚਾਰ ਪ੍ਰਗਟ ਕਰਨ ਲਈ ਇਸਤੇਮਾਲ ਕਰ ਸਕਦੇ ਹਾਂ ਫਿਰ ਵੀ ਸਾਡੀ ਚੁੱਪ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਇਸ ਲਈ ਉਹ ਹੀ ਸ਼ਬਦ ਬੋਲੋ ਜੋ ਤੁਹਾਡੀ ਚੁੱਪ ਨਾਲੋਂ ਮਿੱਠੇ ਅਤੇ ਪ੍ਰਭਾਵਸ਼ਾਲੀ ਹੋਣ। ਨਹੀਂ ਤੇ ਚੁੱਪ ਹੀ ਭਲੀ। ਕਾਹਨੂੰ ਕਿਸੇ ਦਾ ਦਿਲ ਦੁਖਾਣਾ। ਕਬੀਰ ਜੀ ਕਹਿੰਦੇ ਹਨ:

    ਐਸੀ ਬਾਨੀ ਬੋਲੀਏ, ਮਨ ਕਾ ਆਪਾ ਖੋਏ।
    ਔਰਨ ਕੋ ਸ਼ੀਤਲ ਕਰੇ, ਆਪੋ ਨਿਰਮਲ ਹੋਏ।

    ਮਿੱਠੇ ਸ਼ਬਦ ਦੂਸਰੇ ਦੇ ਦਿਲ ਅਤੇ ਆਤਮਾ ਨੂੰ ਛੂਹ ਲੈਂਦੇ ਹਨ। ਮਿੱਠੇ ਬੋਲ ਹਰ ਦਿਲ ਦੇ ਬੰਦ ਤਾਲੇ ਖੋਲ੍ਹਣ ਦੀ ਸਮਰਥਾ ਰੱਖਦੇ ਹਨ। ਕੌੜੇ ਬੋਲ ਮਨੁੱਖ ਨੂੰ ਕਿਸ ਹਾਲਤ ਵਿਚ ਪਹੁੰਚਾ ਦਿੰਦੇ ਹਨ, ਇਸ ਬਾਰੇ ਇਕ ਕਹਾਣੀ ਪ੍ਰਚਲਤ ਹੈ। ਇਕ ਪਿੰਡ ਵਿਚ ਬੁੱਢੀ ਮਾਈ ਰਹਿੰਦੀ ਸੀ। ਇਕ ਰਾਤ ਉਸ ਦੇ ਘਰ ਦੋ ਮੁਸਾਫ਼ਰ ਰਾਤ ਕੱਟਣ ਆ ਗਏ। ਰਾਤ ਮੁਸਾਫ਼ਰਾਂ ਨੂੰ ਭੁੱਖ ਲੱਗੀ ਤਾਂ ਮਾਈ ਨੇ ਕਿਹਾ ਮੇਰੇ ਪਾਸ ਤੁਹਾਡੇ ਖਾਣ ਲਈ ਕੁਝ ਵੀ ਨਹੀਂ ਕਿਉਂਕਿ ਮੈਂ ਤਾਂ ਆਪ ਹੀ ਬਹੁਤ ਗ਼ਰੀਬ ਹਾਂ। ਮੁਸਾਫ਼ਰਾਂ ਨੇ ਕਿਹਾ ਕਿ ਸਾਡੇ ਪਾਸ ਦਾਲ ਤੇ ਚੌਲ ਹਨ। ਤੂੰ ਸਾਡੇ ਲਈ ਖਿਚੜੀ ਬਣਾ ਦੇ। ਮਾਈ ਮੰਨ ਗਈ। ਉਸ ਨੇ ਅੱਗ ਬਾਲ ਕੇ ਪਤੀਲੇ ਵਿਚ ਚੁਲ੍ਹੇ ’ਤੇ ਖਿਚੜੀ ਬਣਾਉਣੀ ਸ਼ੁਰੂ ਕਰ ਦਿੱਤੀ। ਅੱਧੀ ਕੁ ਖਿਚੜੀ ਬਣ ਗਈ ਤਾਂ ਮੁਸਾਫ਼ਰਾਂ ਦੀ ਨਜ਼ਰ ਪਿਛਲੇ ਵਿਹੜੇ ਵਿਚ ਬੱਝੀ ਹੋਈ ਮੱਝ ’ਤੇ ਪਈ। ਉਨ੍ਹਾਂ ਮਾਈ ਨੂੰ ਕਿਹਾ: ਮਾਈ ਤੇਰੇ ਘਰ ਦਾ ਦਰਵਾਜ਼ਾ ਤਾਂ ਬਹੁਤ ਛੋਟਾ ਹੈ, ਜੇ ਤੇਰੀ ਮੱਝ ਮਰ ਗਈ ਤਾਂ ਤੂੰ ਬਾਹਰ ਕਿਵੇਂ ਕੱਢੇਂਗੀ? ਏਨੀ ਗੱਲ ਸੁਣ ਕੇ ਮਾਈ ਨੂੰ ਗੁੱਸਾ ਚੜ੍ਹ ਗਿਆ। ਉਸ ਨੇ ਉਸੇ ਸਮੇਂ ਮੁਸਾਫ਼ਰਾਂ ਦਾ ਪਰਨਾ ਲੈ ਕੇ ਇਕ ਇਕ ਸਿਰਾ ਦੋਹਾਂ ਨੂੰ ਫੜਾ ਦਿੱਤਾ ਅਤੇ ਉਸ ਵਿਚ ਅੱਧ ਰਿੱਝੀ ਖਿਚੜੀ ਪਾ ਕੇ ਦੋਹਾਂ ਨੂੰ ਘਰੋਂ ਕੱਢ ਦਿੱਤਾ। ਪਰਨੇ ਵਿਚੋਂ ਖਿਚੜੀ ਚੌਂਦੀ ਜਾਏ। ਉਹ ਬੜੇ ਸ਼ਰਮਿੰਦੇ ਹੋਏ। ਲੋਕ ਪੁੱਛਣ ਇਹ ਕੀ ਵਗਦਾ ਪਿਆ ਹੈ। ਉਹ ਕਹਿੰਦੇ ਇਹ ਸਾਡੀ ਜ਼ੁਬਾਨ ਦਾ ਰਸ ਹੈ।

    ਬੋਲੀ ਆਪਣਾ ਆਪ ਪ੍ਰਗਟਾਉਣ ਲਈ ਹੁੰਦੀ ਹੈ ਪਰ ਕਈ ਲੋਕ ਬੋਲੀ ਤੋਂ ਆਪਣਾ ਆਪ ਛੁਪਾਉਣ ਦਾ ਕੰਮ ਲੈਂਦੇ ਹਨ। ਉਹ ਵਲ-ੱਲ ਦਾ ਸਹਾਰਾ ਲੈਂਦੇ ਹਨ। ਉਹ ਲੱਛੇਦਾਰ ਬੋਲੀ ਬੋਲਦੇ ਹਨ। ਉਨ੍ਹਾਂ ਦਾ ਹਿਸਾਬ “ਮੂੰਹ ਮੇ ਰਾਮ ਰਾਮ, ਬਗਲ ਮੇਂ ਛੁਰੀ” ਵਾਲਾ ਹੁੰਦਾ ਹੈ। ਐਸੀਆਂ ਮਿੱਠੀਆਂ ਛੁਰੀਆਂ ਕੋਲੋਂ ਬਚ ਕੇ ਰਹਿਣਾ ਚਾਹੀਦਾ ਹੈ। ਸਾਡੀ ਬੋਲੀ ਸਹਿਜ ਵਾਲੀ ਹੋਣੀ ਚਾਹੀਦੀ ਹੈ। ਬੋਲੀ ਵਿਚ ਦੂਜੇ ਪ੍ਰਤੀ ਇਮਾਨਦਾਰੀ ਅਤੇ ਵਫ਼ਾਦਾਰੀ ਹੋਣੀ ਚਾਹੀਦੀ ਹੈ। ਸਲੀਕੇ ਨਾਲ ਬੋਲੇ ਗਏ ਬੋਲ ਦੂਜੇ ’ਤੇ ਜਾਦੂ ਦਾ ਅਸਰ ਕਰਦੇ ਹਨ। ਮਿੱਠੀ ਜ਼ੁਬਾਨ ਅਤੇ ਮੂੰਹ ਤੇ ਮੁਸਕਾਨ ਪ੍ਰਮਾਤਮਾ ਦਾ ਵਰਦਾਨ ਹੈ।ਸਾਨੂੰ ਹੰਕਾਰ ਜਾਂ ਗੁੱਸੇ ਵਿਚ ਨਹੀਂ ਬੋਲਣਾ ਚਾਹੀਦਾ। ਮਨ ਵਿਚ ਧੀਰਜ ਰੱਖਣੀ ਚਾਹੀਦੀ ਹੈ। ਸਾਡੀ ਜ਼ੁਬਾਨ ਵਿਚ ਹਲੀਮੀ ਹੋਣੀ ਚਾਹੀਦੀ ਹੈ। ਇਸੇ ਲਈ ਕਹਿੰਦੇ ਹਨ ਕਿ ਬੋਲਣ ਤੋਂ ਪਹਿਲਾਂ ਸੌ ਵਾਰੀ ਸੋਚਣਾ ਚਾਹੀਦਾ ਹੈ ਕਿ ਇਸ ਨਾਲ ਕਿਸੇ ਦਾ ਦਿਲ ਤੇ ਨਹੀਂ ਦੁਖੇਗਾ ਜਾਂ ਇਸ ਨਾਲ ਦੂਸਰੇ ਦੇ ਮਨ ’ਤੇ ਕੀ ਅਸਰ ਪਵੇਗਾ। ਕਹਿੰਦੇ ਹਨ ਕਿ ਤਲਵਾਰ ਦੇ ਫੱਟ ਤਾਂ ਮਿਟ ਜਾਂਦੇ ਹਨ ਪਰ ਜ਼ੁਬਾਨ ਦੇ ਫੱਟ ਕਦੀ ਨਹੀਂ ਮਿਟਦੇ।

    ਸਾਡੀ ਬੋਲੀ ਬਨਾਉਟੀ, ਭੜਕਾਊ ਜਾਂ ਚਾਪਲੂਸੀ ਵਾਲੀ ਨਹੀਂ ਹੋਣੀ ਚਾਹੀਦੀ। ਸ਼ਬਦਜਾਲ ਤੋਂ ਬਚਣਾ ਚਾਹੀਦਾ ਹੈ। ਬੋਲੀ ਸਰਲ, ਸਪਸ਼ਟ ਅਤੇ ਮਿੱਠੀ ਹੋਣੀ ਚਾਹੀਦੀ ਹੈ। ਇਸ ਦੇ ਲੁਕਵੇਂ ਅਰਥ ਨਹੀਂ ਹੋਣੇ ਚਾਹੀਦੇ। ਜੇ ਅਸੀਂ ਚਲਾਕੀਆਂ ਨਾਲ ਦੂਸਰੇ ਨਾਲ ਬੋਲਾਂਗੇ ਤਾਂ ਸਦਾ ਲਈ ਦੂਸਰੇ ਦਾ ਇਤਬਾਰ ਗੁਆ ਬੈਠਾਂਗੇ ਕਿਉਂਕਿ ਕਾਠ ਦੀ ਹਾਂਡੀ ਇਕੋ ਵਾਰੀ ਹੀ ਚੜ੍ਹਦੀ ਹੈ।

    ਜਦ ਤੱਕ ਬੰਦਾ ਬੋਲਦਾ ਨਹੀਂ ਤਾਂ ਉਸ ਦੇ ਔਗੁਣ ਅੰਦਰ ਹੀ ਛੁਪੇ ਰਹਿੰਦੇ ਹਨ। ਉਹ ਬਹੁਤ ਹੀ ਗੁਣੀ-ਗਿਆਨੀ, ਵਿਦਵਾਨ ਅਤੇ ਸਿਆਣਾ ਜਾਪਦਾ ਹ,ੈ ਪਰ ਜਦ ਉਹ ਬੋਲਦਾ ਹੈ ਤਾਂ ਸਾਰਾ ਭੇਦ ਖੁਲ੍ਹ ਜਾਂਦਾ ਹੈ। ਅਜਿਹਾ ਬੋਲਣ ਨਾਲੋਂ ਤਾਂ ਨਾ ਬੋਲਣਾ ਹੀ ਚੰਗਾ ਹੈ। ਕਮ ਸੇ ਕਮ ਪਰਦਾ ਤਾਂ ਬਣਿਆ ਰਹਿੰਦਾ ਹੈ।

    ਸਾਨੂੰ ਹਰ ਸਮੇਂ ਆਪਣੀ ਗੱਲ ਕਹਿਣ ਤੇ ਹੀ ਜ਼ੋਰ ਨਹੀਂ ਦੇਣਾ ਚਾਹੀਦਾ। ਦੂਸਰੇ ਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਕਿਉਂਕਿ ਜਦ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤਾਂ ਕੇਵਲ ਉਸ ਗੱਲ ਨੂੰ ਹੀ ਦੁਹਰਾਉਂਦੇ ਹੋ ਜਿਸਦਾ ਤੁਹਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ। ਜਦ ਤੁਸੀਂ ਦੂਸਰੇ ਦੀ ਗਲ ਸੁਣਦੇ ਹੋ ਤਾਂ ਤੁਹਾਨੂੰ ਨਵੀਆਂ ਚੀਜ਼ਾਂ ਦਾ ਪਤਾ ਚੱਲਦਾ ਹੈ।

    ਕਈ ਲੋਕ ਬੋਲਦੇ ਹਨ ਤਾਂ ਲੱਗਦਾ ਹੈ ਜਿਵੇਂ ਉਹ ਜ਼ਹਿਰ ਉਗਲ ਰਹੇ ਹੋਣ। ਮੁਰਦਾ ਬੋਲੇ ਕੱਫ਼ਨ ਪਾੜੇ। ਉਹ ਸੋਚਦੇ ਹਨ ਕਿ ਉੱਚਾ ਬੋਲਣ ਨਾਲ ਉਹ ਦੂਸਰੇ ’ਤੇ ਰੋਅਬ ਪਾ ਲੈਣਗ,ੇ ਪਰ ਇਸ ਦਾ ਪ੍ਰਭਾਵ ਉਲਟਾ ਹੀ ਪੈਂਦਾ ਹੈ। ਉਹ ਸਦਾ ਲਈ ਦੂਸਰੇ ਦੇ ਦਿਲ ਤੋਂ ਦੂਰ ਹੋ ਜਾਂਦੇ ਹਨ। ਦੁਨੀਆਂ ਖੂਹ ਦੀ ਅਵਾਜ਼ ਹੈ। ਜੇ ਤੁਸੀਂ ਦੂਸਰੇ ਨਾਲ ਕੌੜਾ ਜਾਂ ਉੱਚੀ ਬੋਲੋਗੇ ਤਾਂ ਦੂਸਰਾ ਵੀ ਤੁਹਾਨੂੰ ਉਸੇ ਹੀ ਭਾਸ਼ਾ ਵਿਚ ਜਵਾਬ ਦੇਵੇਗਾ।

    ਕਈ ਲੋਕ ਆਪਣੇ ਤੋਂ ਨਿਰਬਲ, ਛੋਟੇ ਅਤੇ ਗ਼ਰੀਬ ਬੰਦੇ ਦਾ ਨਾਮ ਵਿਗਾੜ ਕੇ ਬੜੇ ਭੱਦੇ ਤਰੀਕੇ ਨਾਲ ਉਸ ਨੂੰ ਸੰਬੋਧਨ ਕਰਦੇ ਹਨ। ਉਹ ਉਸ ਉੱਤੇ ਆਪਣਾ ਦਬਦਬਾ ਬਿਠਾਉਣਾ ਚਾਹੁੰਦੇ ਹਨ ਕਿ ਅਸੀਂ ਤੇਰੇ ਤੋਂ ਬਹੁਤ ਉੱਚੇ ਹਾਂ ਤੇ ਤੂੰ ਬਹੁਤ ਨੀਵਾਂ ਹੈਂ।ਬੋਲਣ ਦਾ ਇਹ ਢੰਗ ਬਿਲਕੁਲ ਵੀ ਠੀਕ ਅਤੇ ਸਭਿਅਕ ਨਹੀਂ। ਇਸ ਨਾਲ ਦੂਜੇ ਦਾ ਦਿਲ ਦੁਖਦਾ ਹੈ ਅਤੇ ਉਸ ਦੇ ਮਨ ਵਿਚ ਤੁਹਾਡੇ ਪ੍ਰਤੀ ਨਫ਼ਰਤ ਪੈਦਾ ਹੁੰਦੀ ਹੈ। ਜੇ ਪਰਮਾਤਮਾ ਨੇ ਤੁਹਾਨੂੰ ਕੋਈ ਬਖ਼ਸ਼ਿਸ਼ ਕੀਤੀ ਹੈ ਤਾਂ  ਉਸ ਦਾ ਸ਼ੁਕਰੀਆ ਕਰੋ। ਕਦੀ ਘੁਮੰਢ ਨਾ ਕਰੋ, ਸਗੋਂ ਆਪਣੇ ਆਪ ਵਿਚ ਨਿਮਰਤਾ ਰੱਖੋ ਕਿਉਂਕਿ ਜੋ ਇਨਸਾਨ ਦੇ ਅੰਦਰ ਸਮਾ ਜਾਏ ਉਹ “ਸਵੈਅਭਿਮਾਨ” ਅਤੇ ਜੋ ਬਾਹਰ ਛਲਕ ਜਾਏ ਉਹ “ਅਭਿਮਾਨ”।

    ਕਈ ਰਾਜ-ਨੇਤਾ ਭੜਕਾਊ ਭਾਸ਼ਨ ਦੇ ਕੇ ਗ਼ਰੀਬ ਜਨਤਾ ਨੂੰ ਧਰਮ,ਜਾਤ ਜਾਂ ਕਿਸੇ ਹੋਰ ਗੱਲ ’ਤੇ ਭੜਕਾ ਦਿੰਦੇ ਹਨ ਅਤੇ ਖ਼ੂਨ ਖਰਾਬਾ ਕਰਾ ਦਿੰਦੇ ਹਨ। ਇਨ੍ਹਾਂ ਦੀ ਚਤੁਰ ਭਾਸ਼ਾ ਤੋਂ ਬਚਣਾ ਚਾਹੀਦਾ ਹੈ। ਵੋਟਾਂ ਦੇ ਦਿਨਾਂ ਵਿਚ ਇਹ ਝੂਠੇ ਲਾਰੇ ਲਾਉਂਦੇ ਹਨ ਅਤੇ ਸੁਨਹਿਰੀ ਸੁਪਨੇ ਦਿਖਾਉਂਦੇ ਹਨ। ਅਜਿਹੇ ਸ਼ਬਦ ਜਾਲ ਵਿਚ ਫਸੇ ਗ਼ਰੀਬ ਲੋਕ ਫਿਰ ਉਨ੍ਹਾਂ ਨੂੰ ਹੀ ਵੋਟ ਪਾ ਦਿੰਦੇ ਹਨ, ਪਰ ਅਜਿਹੇ ਨੇਤਾ ਜਿੱਤ ਕੇ ਗ਼ਰੀਬਾਂ ਦਾ ਹੀ ਖ਼ੂਨ ਚੂਸਦੇ ਹਨ।ਸਾਡੇ ਕਵੀਆਂ ਦੀ ਬੋਲੀ ਵੀ ਸ਼ਬਦਾਂ ਦਾ ਇਕ ਸੁੰਦਰ ਤਾਣਾ-ਬਾਣਾ ਹੀ ਹੁੰਦੀ ਹੈ।ਇਹ ਕੇਵਲ ਮਨ ਦੇ ਵਲਵਲੇ ਹੀ ਹੁੰਦੇ ਹਨ। ਕੇਵਲ ਕਲਪਨਾ ਦਾ ਇਕ ਸੁੰਦਰ ਸੰਸਾਰ ਅਤੇ ਖਿਆਲ ਉਡਾਰੀ ਹੀ ਹੁੰਦਾ ਹੈ, ਜੋ ਕੇਵਲ ਛਿਨ ਭੰਗਰ ਹੀ ਹੁੰਦਾ ਹੈ।ਪਰ ਕਈ ਵਾਰੀ ਕਵਿਤਾ (ਕਵੀਆਂ ਦੀ ਬੋਲੀ) ਇਤਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਉਹ ਮੁਰਦਾ ਰੂਹਾਂ ਵਿਚ ਵੀ ਜਾਨ ਭਰ ਦਿੰਦੀ ਹੈ। ਜੰਗ ਦੇ ਦਿਨਾਂ ਵਿਚ ਕਵੀਆਂ ਦੀਆਂ ਜੋਸ਼ ਭਰੀਆਂ ਕਵੀਤਾਵਾਂ ਨਾਲ ਲੋਕ ਦੇਸ਼ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦੇ ਹਨ। ਦੇਸ਼ ਦੇ ਜੁਆਨ ਜਾਨ ਦੀ ਬਾਜ਼ੀ ਲਾ ਕੇ ਜੰਗ ਵਿਚ ਕੁਦ ਪੈਂਦੇ ਹਨ ਅਤੇ ਦੁਸ਼ਮਣ ਤੇ ਜਿੱਤ ਹਾਂਸਲ ਕਰਦੇ ਹਨ।
     
    ਜੇ ਤੁਸੀਂ ਕਿਧਰੇ ਸਭਾ ਵਿਚ ਆਪਣੇ ਵਿਚਾਰ ਰੱਖਣੇ ਹੋਣ ਅਤੇ ਤੁਹਾਡੇ ਪਾਸ ਕੁਝ ਸਮਾਂ ਹੋਵੇ ਤਾਂ ਚੰਗਾ ਇਹ ਹੋਵੇਗਾ ਕਿ ਤੁਸੀਂ ਆਪਣੇ ਨੁਕਤਿਆਂ ਨੂੰ ਪਹਿਲਾਂ ਲੜੀ-ਬੱਧ ਕਰਕੇ ਇਕ ਕਾਗਜ਼ ’ਤੇ ਲਿਖ ਲਓ। ਫਿਰ ਉਨ੍ਹਾਂ ਨੂੰ ਆਪਣੇ ਮਨ ਵਿਚ ਦੁਹਰਾਓ। ਇਸ ਤਰ੍ਹਾਂ ਤੁਸੀਂ ਆਪਣੀ ਗੱਲ ਬਹੁਤ ਸੁੰਦਰ ਢੰਗ ਨਾਲ ਕਹਿ ਪਾਵੋਗੇ। ਤੁਹਾਡਾ ਕੋਈ ਨੁਕਤਾ ਅਣ-ਕਿਹਾ ਵੀ ਨਹੀਂ ਰਹੇਗਾ ਤੁਸੀਂ ਕੋਈ ਫ਼ਾਲਤੂ ਗੱਲ ਕਰਨ ਤੋਂ ਵੀ ਬਚ ਜਾਵੋਗੇ। ਆਪਣੇ ਵਿਸ਼ੇ ਤੋਂ ਭਟਕੋਗੇ ਵੀ ਨਹੀਂ।

    ਗੁੱਸਾ ਅਤੇ ਹੰਕਾਰ ਕੁਝ ਹੱਦ ਤੱਕ ਕੁਦਰਤੀ ਵਰਤਾਰੇ ਹਨ। ਇਨ੍ਹਾਂ ਤੋਂ ਬਚਿਆ ਨਹੀਂ ਜਾ ਸਕਦਾ, ਪਰ ਅਸੀਂ ਕੁਝ ਹੱਦ ਤੱਕ ਇਨ੍ਹਾਂ ’ਤੇ ਕੰਟਰੋਲ ਕਰਕੇ ਆਪਣੀ ਸਹਿਣਸ਼ੀਲਤਾ ਅਤੇ ਕਾਰਜ਼ ਸ਼ਕਤੀ ਵਧਾ ਸਕਦੇ ਹਾਂ।  ਕਈ ਵਾਰੀ ਦੂਸਰਾ ਬੰਦਾ ਤੁਹਾਨੂੰ ਤੰਗ ਕਰੇ ਜਾਂ ਬਾਰ ਬਾਰ ਕਹਿਣ ’ਤੇ ਵੀ ਤੁਹਾਡੇ ਜਾਇਜ਼ ਕੰਮ ਵਿਚ ਰੋੜੇ ਅਟਕਾਏ ਤਾਂ ਅਜਿਹੇ ਹਾਲਤ ਵਿਚ ਗੁੱਸਾ ਆਉਣਾ ਸੁਭਾਵਕ ਹੀ ਹੈ। ਫਿਰ ਵੀ ਜਿੱਥੋਂ ਤੱਕ ਹੋ ਸਕੇ ਆਪਣੇ ਆਪ ਨੂੰ ਸੰਜਮ ਵਿਚ ਰੱਖੋ ਨਹੀਂ ਤੇ ਸੁਣਨ ਵਾਲੇ ਲੋਕ ਤੁਹਾਨੂੰ ਝਗੜਾਲੂ ਕਹਿਣਗੇ ਅਤੇ ਦੋਸ਼ ਵੀ ਤੁਹਾਨੂੰ ਹੀ ਦੇਣਗੇ। ਹੋ ਸਕਦਾ ਹੈ ਤੁਹਾਡਾ ਕੰਮ ਜ਼ਿਆਦਾ ਵਿਗੜ ਜਾਏ। ਕਈ ਵਾਰੀ ਗੁੱਸੇ ਵਿਚ ਉੱਚਾ ਬੋਲਣਾ ਵੀ ਪੈਂਦਾ ਹੈ। ਮੰਨ ਲਓ ਤੁਹਾਡਾ ਬੱਚਾ ਬਾਰ-ਬਾਰ ਅੱਗ ਨੂੰ ਹੱਥ ਲਾਉਂਦਾ ਹੈ। ਪਿਆਰ ਨਾਲ ਹਟਾਇਆਂ ਹਟਦਾ ਹੀ ਨਹੀਂ। ਉਸ ’ਤੇ ਤੁਹਾਡਾ ਗੁੱਸਾ ਜਾਇਜ਼ ਹੈ। ਤੁਸੀਂ ਗੁੱਸੇ ਵਿਚ ਉਸ ਨੂੰ ਝਿੜਕੋਗੇ ਵੀ ਤੇ ਉੱਚਾ ਵੀ ਬੋਲੋਗੇ। ਹੋ ਸਕਦਾ ਹੈ ਉਸ ਨੂੰ ਇਕ ਥੱਪੜ ਵੀ ਲਾ ਦਿਉ ਪਰ ਇਸ ਵਿਚ ਬੱਚੇ ਦੀ ਭਲਾਈ ਹੀ ਛੁਪੀ ਹੋਵੇਗੀ।ਇਸ ਸਭ ਦੇ ਬਾਵਜੂਦ ਵੀ ਜਿੱਥਂੋ ਤੱਕ ਹੋ ਸਕੇ ਆਪਣੇ ਗੁੱਸੇ ਅਤੇ ਕ੍ਰੋਧ ਤੇ ਕਾਬੂ ਰੱਖੋ ਤਾਂ ਕੇ ਤੁਹਾਡੀ ਜ਼ਿੰਦਗੀ ਸਹਿਜ ਨਾਲ ਚਲ ਸੱਕੇ ਅਤੇ ਤੁਸੀਂ ਕਿਸੇ ਨਾਲ ਮਾੜਾ ਬੋਲਣ ਤੋਂ ਬਚ ਸੱਕੋ।
     
    ਦੂਸਰੇ ਨੂੰ ਸੰਬੋਧਨ ਕਰਨ ਦਾ ਢੰਗ ਵੀ ਪਿਆਰ, ਸਤਿਕਾਰ ਅਤੇ ਅਪਣੱਤ ਭਰਿਆ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਗੱਲ ਸ਼ੁਰੂ ਕਰਨ ਦੇ ਨਾਲ ਹੀ ਦੂਸਰੇ ਦੇ ਦਿਲ ਵਿਚ ਆਪਣੀ ਜਗ੍ਹਾ ਬਣਾ ਲੈਂਦੇ ਹਾਂ। ਉਸ ਦਾ ਅੱਧਾ ਮਨ ਆਪਣੇ ਵੱਲ ਕਰ ਲੈਂਦੇ ਹਾਂ। ਹਥਿਆਰਾਂ ਨਾਲ ਦੇਸ਼ ਜਿੱਤੇ ਜਾਂਦੇ ਹਨ, ਪਰ ਮਿੱਠੀ ਜ਼ੁਬਾਨ ਨਾਲ ਦਿਲ ਜਿੱਤੇ ਜਾਂਦੇ ਹਨ। ਜੋ ਦੇਸ਼ ਜਿੱਤਦਾ ਹੈ, ਉਹ ਸ਼ਕਤੀਸ਼ਾਲੀ ਹੁੰਦਾ ਹੈ। ਪਰ ਜੋ ਦਿਲ ਜਿੱਤਦਾ ਹੈ, ਉਹ ਉਸ ਤੋਂ ਵੀ ਸ਼ਕਤੀ-ਸ਼ਾਲੀ ਹੁੰਦਾ ਹੈ। ਤੁਸੀਂ ਚਾਹੋ ਤਾਂ ਬਿਨਾਂ ਹਥਿਆਰ ਤੋਂ ਹੀ ਦੁਨੀਆਂ ਜਿੱਤ ਸਕਦੇ ਹੋ।