ਖ਼ਬਰਸਾਰ

  •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
  •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
  •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
  •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
  •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
  •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
  •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
  • ਉਹ ਪਾਗਲ ਨਹੀਂ ਸੀ (ਕਹਾਣੀ)

    ਰਮੇਸ਼ ਸੇਠੀ ਬਾਦਲ   

    Email: rameshsethibadal@gmail.com
    Cell: +9198766 27233
    Address: Opp. Santoshi Mata Mandir, Shah Satnam Ji Street
    Mandi Dabwali, Sirsa Haryana India 125104
    ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਜਦੋ ਵੀ ਉਸ ਨੂੰ ਥੋੜੀ ਜਿਹੀ ਸੁਰਤ ਆਉੱਦੀ ਉਹ ਇੱਕੋ ਹੀ ਫਿਕਰਾ ਬੋਲਦਾ | ਡਾਕ ਸਹਿਬ ਮੈ ਪਾਗਲ ਨਹੀਂ ਹਾਂ|ਮੈ ਪਾਗਲ ਨਹੀਂ ਹਾਂ| ਤੇ ਡਾਕਟਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਸੀ ਝੱਟ ਉਸ ਦੇ ਨਸੇ. ਦਾ ਟੀਕਾ ਲਾ ਦਿੰਦੇ ਉਹ ਟੀਕਾ ਨਾ ਲਵਾਉਣ ਦੀ ਪੂਰੀ ਕੋਸਿਸ ਕਰਦਾ| ਪਰ ਅਸੀ ਆਪਣੀ ਸਹੂਲੀਅਤ ਲਈ ਉਸਦੇ ਜਬਰੀ ਟੀਕਾ ਲਾ ਹੀ ਦਿੰਦੇ|ਤੇ ਉਹ ਪੰਜ ਮਿੰਟਾ ਵਿੱਚ ਹੀ ਸੋ ਜਾਂਦਾ| ਹਸਪਤਾਲ ਦਾ ਸਾਰਾ ਸਟਾਫ ਉਸ ਕੋਲੋ ਬਹੁਤ ਪ੍ਰੇਸਾਨ ਸੀ| ਕਿਉਕਿ ਉਹ ਹਰ ਨਰਸ ਡਾਕਟਰ ਕੰਪਾਊਡਰ ਤੇ ਸਫਾਈ ਵਾਲਾ ੦ੋ ਵੀ ਉਸ ਦੇ ਨੇੜੇ ਜਾਂਦਾ ਇਹ ਉਸ ਨੂੰ ਆਪਣੀ ਰਾਮ ਕਹਾਣੀ ਸੁਣਾਉਣੀ ਸੁਰੂ ਕਰ ਦਿੰਦਾ|ਬਹੁਤ ਲੰਮੀਆਂ ਲੰਮੀਆਂ ਗੱਲਾਂ ਕਰਦਾ| ਕਿਸੇ ਗੱਲ ਦਾ ਕੋਈ ਸਿਰਾ ਨਹੀਂ ਸੀ ਹੁੰਦਾ| ਪਰ ਇਹ ਜਰੂਰ ਆਖਦਾ ਡਾਕ ਸਾਹਿਬ ਮੈ ਪਾਗਲ ਨਹੀਂ ਹਾਂ| ਡਾਕ ਸਾਹਿਬ ਮੈ ਪਾਗਲ ਨਹੀਂ ਹਾਂ|
    ਭਾਰਤ ਦਿਮਾਗੀ ਹਸਪਤਾਲ ਵਿੱਚ ਅਕਸਰ ਅਜਿਹੇ ਮਰੀਜ ਆਉਂਦੇ ਹੀ ਰਹਿੰਦੇ ਹਨ| ਸਾਨੂੰ ਇੱਕੋ ਗੱਲ ਸਿਖਾਈ ਜਾਂਦੀ ਹੈ ਕਿ ਕੋਈ ਵੀ ਪਾਗਲ ਆਪਣੇ ਆਪ ਨੂੰ ਪਾਗਲ ਮੰਨਣ ਲਈ ਤਿਆਰ ਨਹੀਂ ਹੁੰਦਾ| ਤੇ ਨਸ.ੇ ਦਾ ਟੀਕਾ ਹੀ ਉਸ ਦਾ ਹੱਲ ਹੁੰਦਾ ਹੈ|ਇਸਦਾ ਪਤਾ ਲੈਣ  ਬਹੁਤ ਸਾਰੇ ਲੋਕ ਆਉਂਦੇ ਹਨ | ਜਿਵੇਂ ਇਹ ਪੜ੍ਹਿਆ ਲਿਖਿਆ ਹੈ ਇਸਦੇ ਰਿਸ.ਤੇਦਾਰ ਵੀ ਪੜ੍ਹੇ ਲਿਖੇ ਤੇ ਚੰਗੀਆਂ ਪੋਸਟਾ ਤੇ ਲੱਗੇ ਹੋਏ ਲਗਦੇ ਹਨ| ਉਹ ਅਕਸਰ ਸਵੇਰੇ ਸ.ਾਮ ਹਸਪਤਾਲ ਵਿੱਚ ਗੇੜਾ ਮਾਰਦੇ ਹਨ |ਪਰ ਇਹ ਉਹਨਾ ਨੂੰ ਵੇਖ ਕੇ ਜਿਆਦਾ ਚੀਕਦਾ ਤੇ ਕਦੇ ਕਦੇ ਉਹਨਾਂ ਨੂੰ ਆਪਣੇ ਕਮਰੇ ਵਿੱਚੋ ਹੀ ਬਾਹਰ ਕੱਢ ਦਿੰਦਾ ਤੇ ਉਹ ਵੀ ਭਾਰੀ ਮਨ ਨਾਲ ਬਾਹਰ ਨਿੱਕਲ ਜਾਂਦੇ|  ਇਹ ਉਹਨਾ ਨੂੰ ਗੰਦੀਆਂ ਗਾਲ੍ਹਾਂ ਵੀ ਕੱਢਦਾ|
    ਮੈਨੂੰ ਇਸ ਹਸਪਤਾਲ ਚ ਕੰਮ ਕਰਦੀ ਨੂੰ ਚਾਹੇ ਪੰਜ ਛੇ ਸਾਲ ਹੋ ਗਏ ਹਨ| ਹਜਾਰਾਂ ਮਰੀਜ ਆਏ ਤੇ ਹਜਾਰਾਂ ਦਾ ਇਲਾਜ ਕੀਤਾ ਪਰ ਕਦੇ ਕਿਸੇ ਮਰੀਜ ਦਾ ਪਿਛੋਕੜ ਜਾਨਣ ਦੀ ਕੋਸਿਸ ਨਹੀਂ ਕੀਤੀ|ਇਸ ਮਰੀਜ ਦੀਆਂ ਗੱਲਾਂ ਮੈਨੂੰ ਕੁਝ ਸੱਚ ਜਿਹੀਆਂ ਲੱਗਦੀਆਂ| ਮੇਰਾ ਬਥੇਰਾ ਦਿਲ ਕਰਦਾ ਕਿ  ਇਸ ਦੀ ਵਿਥਿਆ ਸੁਣਾ| ਪਰ ਹਸਪਤਾਲ ਦੇ ਨਿਯਮ ਇਸ ਗੱਲ ਦੀ ਇਜਾਜਤ ਨਹੀਂ ਸੀ ਦਿੰਦੇ| ਬਾਕੀ ਡਾਕਟਰ ਸਾਹਿਬ ਵੀ ਕਿਸੇ ਹਸਪਤਾਲ ਦੇ ਮੁਲਾਜਮ ਦੀ ਕਿਸੇ ਮਰੀਜ ਨਾਲ ਨੇੜਤਾ ਬਰਦਾਸਤ ਨਹੀਂ ਸੀ ਕਰਦੇ|ਕਿਉਕਿ ਜਦੋ ਕੋਈ ਹਸਪਤਾਲ ਦਾ ਵਰਕਰ ਮਰੀਜ ਨਾਲ ਨੇੜਤਾ ਵਧਾਏਗਾ ਤਾਂ ਉਹ ਹਸਪਤਾਲ ਦਾ ਅਨੁਸ.ਾਸਨ ਭੰਗ ਕਰਨ ਦੀ ਕੋਸਿ.ਸ ਕਰੇਗਾ| ਪਰ ਇਹ ਹਰ ਇੱਕ ਨੂੰ ਡਾਕ ਸਹਿਬ ਆਖਕੇ ਹੀ ਬਲਾਉਂਦਾ ੦ੋ ਵੀ ਇਸ ਦੇ ਬੈਡ ਦੇ ਨੇੜੇ ਆਉਂਦਾ |ਬਾਕੀ ਦੇ ਕਰਮਚਾਰੀ ਇਸ ਦੀਆਂ ਗੱਲਾਂ ਤੇ ਹੱਸਦੇ ਪਰ ਪਤਾ ਨਹੀਂ ਕਿਉਂ ਮੈਨੂੰ ਇਹ ਮਰੀਜ ਚ ਅਪਨੱਤ ਜਿਹੀ ਦਿਸਦੀ ਤੇ ਮੈਨੂੰ ਆਪਣੇ ਪਾਪਾ ਦੀ ਝਲਕ ਜਿਹੀ ਨਜਰ ਆਉੱਦੀ| ਪਰ ਫਿਰ ਵੀ ਮੈ ਆਪਣੇ ਕੰਮ ਵੱਲ ਹੀ ਧਿਆਨ ਦਿੰਦੀ| 
                  ਉਸ  ਦਿਨ ਤਾਂ ਇਸ ਨੇ ਹੱਦ ਹੀ ਕਰ ਦਿੱਤੀ ਇਸ ਨੇ ਟੀਕਾ ਲਾਉਂਦੀ ਦੀ ਮੇਰੀ ਬਾਂਹ ਫੜ੍ਹ ਲਈ| ਤੇ ਕਹਿੰਦਾ ਪਹਿਲਾ ਮੇਰੀ ਗੱਲ ਸੁਣੋਂ ਫਿਰ ਟੀਕੇ ਚਾਹੇ ਇੱਕ ਦੀ ਬਜਾਏ ਦੋ ਲਾ ਦਿਉ| ਮੈ ਕਿਹਾ ਚੰਗਾ ਦੱਸੋ ਤੇ ਮੈ ਇਸ ਦੇ ਬੈਡ ਦੇ ਕਿਨਾਰੇ ਤੇ ਹੀ ਬੈਠ ਗਈ|ਇਸਨੇ ਅਜੇ ਬੋਲਣਾ ਹੀ ਸੁਰੂ ਕੀਤਾ ਸੀ ਤੇ ਇਹ ਹੁਭਕੀਆਂ ਭਰਕੇ ਰੋਣ ਲੱਗ ਪਿਆ| ਕਾਫੀ ਦੇਰ ਰੋਣ ਤੌ ਬਾਅਦ ਜਦੋ ਇਹ ਚੁੱਪ ਹੋਇਆ ਤਾਂ ਕਹਿੰਦਾ ਡਾਕ ਸਾਹਿਬ ਮੈ ਪਾਗਲ ਨਹੀਂ ਹਾਂ| ਮੈ ਕਿਹਾ ਇਹ ਤਾਂ ਮੈਨੂੰ ਪਤਾ ਹੈ ਅੱਗੇ ਦੱਸੋ ਗੱਲ ਕੀ ਹੈ ਤੁਸੀ  ਇਸ ਤਰਾਂ ਕਿਉ ਕਰਦੇ ਹੋ| ਕਿਉ ਤੁਸੀ  ਸਾਰਿਆਂ ਨੂੰ ਪ੍ਰੇਸ.ਾਨ ਕਰਦੇ ਹੋ| ਆਂਟੀ ਜੀ  ਕਿੰਨਾ ਰੋਦੇ ਹਨ| ਬਾਕੀ ਰਿਸ.ਤੇਦਾਰ ਕਿੰਨਾ ਪ੍ਰੇਸ.ਾਨ ਹਨ ਤੁਹਾਡੇ ਕਰਕੇ| ਮੈ ਉਸ ਨੂੰ ਵਲਚਾ ਕੇ ਪੁੱਛਣ ਦੀ ਕੋਸਿਸ ਕੀਤੀ|ਮੇਰੇ ਉਸ ਨੂੰ ਆਦਰ ਨਾਲ ਬਲਾਉਣ ਦਾ ਹੀ ਅਸਰ ਸੀ ਕਿ ਉਹ ਆਰਾਮ ਨਾਲ ਬੈਠ ਗਿਆ ਤੇ ਉਸ ਨੇ ਫਿਰ ਤੋਂ ਬੋਲਣਾ ਸੁਰੂ ਕੀਤਾ|
    ਡਾਕ ਸਾਹਿਬ ਦਰ ਅਸਲ ਗੱਲ ਇਹ ਹੈ ਕਿ ਮੈਨੂੰ ਇਹਨਾਂ ਨੇ ਹੀ ਦੁਖੀ ਕੀਤਾ ਹੈ ਜਿਹੜੇ ਅੱਜ ਮੇਰੇ ਹਮਦਰਦ ਬਣਦੇ ਹਨ| ਆਹ ੦ੋ ਤਿੰਨ ਚਾਰ ਫਿਰਦੇ ਹਨ ਲੋਕਾਂ ਦੀ ਹਮਦਰਦੀ ਬਟੋਰਦੇ ਇਹ ਹੀ ਮੇਰੀ ਇਸ ਹਾਲਤ   ਦੇ ਜਿੰਮੇਵਾਰ ਹਨ| ਮੇਰੀ ਖੁਸਹਾਲ  ਜਿੰੰਦਗੀ ਨੂੰ ਖਤਮ ਕਰਨ ਵਾਲੇ ਇਹੀ ਹਨ| ਮੈ  ਕੀ ਕੀ ਦੱਸਾਂ|ਮੈ ਇਹਨਾ ਹੀ ਹਾਂ ਵਿਚ ਹਾਂ ਨਹੀਂ ਮਿਲਾਈ|  ਇਹ ਚਾਰੇ ਮੇਰੇ ਹੀ ਖਿਲਾਫ ਹੋ ਗਏ| ਮੇਰੇ ਖਿਲਾਫ ਹੀ ਸ.ਾਜਿਸ.ਾਂ ਘੜ੍ਹਣ ਲੱਗ ਪਏ| ਇਹਨਾ ਦੀਆਂ ਕਰਤੂਤਾਂ ਤੇ ਨਲਾਇਕੀਆਂ ਨੇ ਮੈਨੂੰ ਹੀ ਪਾਗਲ ਕਰ ਦਿੱਤਾ|
    ਆਹ ਜਿਹੜਾ ਸਭ ਤੋ ਵੱਡਾ ਹੈ ਨਿਮਰਤਾ ਦੀ ਮੂਰਤ ਨਜਰ ਆਉਂਦਾ ਹੈ ਇਹ  ਮਾਂ ਪਿਉ ਨੂੰ ਪੈਨਸ.ਨ ਬਦਲੇ ਰੋਟੀ ਦਿੰਦਾ ਹੈ | ਮਾਂ ਪਿਉ ਦੇ ਬੋਲਣ ਤੇ ਸਮਾਜ ਵਿੱਚ ਵਰਤਣ ਤੇ ਪੂਰੀ ਪਾਬੰਦੀ ਲਾਈ ਬੈਠਾ ਹੈ|ਇਹ ਮਾਂ ਦੇ ਫੋਨ ਤੇ ਵੀ ਕੰਟਰੋਲ ਰੱਖਦਾ  ਹੈ| ਇਸ ਨੂੰ ਭੈਣਾਂ ਦੇ ਬਾਰ ਬਾਰ ਪੇਕੇ ਆਉਣ ਤੇ ਵੀ ਇਤਰਾਜ ਹੈ|ਇਸੇ ਕਰਕੇ ਹੀ ਇਸਨੇ ਆਪਣੀ  ਸਕੀ ਭੈਣ ਨੂੰ  ਆਪਣੇ ਘਰੇ ਆਉਣ ਤੋ ਰੋਕ ਦਿੱਤਾ|ਮਾਂਵਾਂ ਧੀਆਂ ਨੂੰ ਦੁੱਖ ਸੁਖ ਸਾਂਝਾ ਨਹੀਂ ਕਰਨ ਦਿੰਦਾ| ਹਾਂ ਜੀ ਜੀ ਕਰਨ ਨੂੰ ਬਹੁਤ ਹੁਸਿ.ਆਰ ਹੈ| ਮਾਮਾ ਮਾਸੀ ਭੂਆ ਗੱਲ ਕੀ ਹਰ ਇੱਕ ਨੂੰ ਪੈਰੀ ਪੈਣਾ ਇਸ ਦੀ ਆਦਤ ਹੈ | ਪਰ ਦਿਲ ਦਾ ਖੋਟਾ ਹੈ ਤੇ ਕਿਸੇ ਦਾ ਵੀ ਸਕਾ ਨਹੀਂ| ਇਹ ਆਦਤਣ ਭਾਨੀ ਮਾਰ ਹੈ| ਇਹੀ ਬਾਕੀ ਦੇ ਤਿੰਨੇ ਭਰਾਞਾਂ ਨੂੰ ਆਪਣੇ ਮਗਰ ਲਾਈ ਫਿਰਦਾ ਹੈ|ਪੈਸੇ ਦਾ ਪੀਰ ਤੇ ਚੀਪੜ ਹੈ | ਹੁਣ ਤੂੰ ਹੀ ਦੱਸ ਮੈ ਇਸ ਦੇ ਗੁਣ ਕਿਵੇ ਗਾਂਵਾਂ ਤੇ ਕਿਸ ਮੂੰਹ ਨਾਲ ਇਸ ਨੂੰ  ਜੀ  ਜੀ   ਆਖਾਂ ? ਕੀ ਮੈ ਵੀ ਇਸ ਦੀਆਂ ਗੱਲ ਨਾਲ ਸਹਿਮਤ ਹੋ ਜਾਵਾਂ? ਜੇ ਨਹੀਂ ਤਾਂ ਫਿਰ  ਮੈ ਪਾਗਲ ਹਾਂ|
    ਤੇ ਹੁਣ ਗੱਲ ਇਸ ਦੂਜੇ ਦੀ ਕਰਦੇ ਹਾਂ| ਪੜ੍ਹਿਆ ਲਿਖਿਆ ਅਫਸਰ ਹੈ ਪਰ ਦਿਮਾਗ ਦਾ ਕੋਰਾ ਹੈ| ਬਸ ਇਸ ਨੂੰ ਆਪਣੇ ਸਹੁਰੇ ਤੇ ਬੱਚੇ ਹੀ ਦਿਸਦੇ ਹਨ| ਕਿਸੇ ਭੈਣ ਭਰਾ ਭੂਆ ਮਾਸੀ ਨਾਲ ਕੋਈ ਮਤਲਬ ਨਹੀਂ |ਹਾਂ ਵੱਡੇ ਨਾਲ ਇਸ ਦੀ ਸੁਰੂ ਤੋ ਹੀ ਨਹੀਂ ਬਣੀ ਕਿਉਕਿ ਇਹ ਵੱਡੇ ਦਾ ਸਾਂਢੂ ਨਹੀਂ ਬਣਿਆ ਤੇ ਇਸ ਦਾ ਖੋਰ ਵੱਡੇ ਤੇ ਉਸ ਦੇ ਘਰਆਲੀ ਨੇ ਦਿਲੋ ਨਹੀਂ ਗਵਾਇਆ| ਪਰ ਹੁਣ ਇਹ ਭਰਾਵਾਂ ਦੀ ਯੂਨੀਅਨ ਦਾ ਸਰਗਰਮ ਮੈਬਰ ਹੈ| ਪੁਰਾਣੇ ਮਿਹਣੇ ਦੇਣ ਦੇ ਮਾਮਲੇ ਵਿੱਚ ਜਨਾਨੀਆਂ ਵੀ ਇਸ ਤੋ ਕਾਫੀ ਪਿੱਛੇ ਹਨ|ਇਸ ਦੇ ਆਧਾਰ ਹੀਣ ਤਰਕ ਜੱਗ ਤੋ ਨਿਰਾਲੇ ਹੁੰਦੇ ਹਨ|ਤੇ ਇਸ ਦਾ ਗੁੱਸਾ ਵੀ ਕੀ ਕਰਨਾ|ਬੱਚੇ ਵੀ ਇਸ ਤੇ ਹਸਦੇ ਹਨ|ਬਹਤਾ ਸਿਆਣਾ ਬਣਦਾ ਹੈ ਤੇ ਇਹੀ ਮੈਨੂੰ ਪਾਗਲ ਦਸਦਾ ਹੈ|ਪਰ ਮੈਨੂੰ ਤਾਂ ਇਹ ਪਾਗਲ ਲੱਗਦਾ ਹੈ| ਜਦੋ ਕਿ ਮੈ ਪਾਗਲ ਨਹੀਂ ਹਾਂ | ਪਾਗਲ ਤਾਂ ਇਹ ਹੈ|
    ਆਹ ਨਿੱਕਾ, ਪਤਾ ਨਹੀਂ ਇਸ ਨੇ ਆਪਣੀ ਅਕਲ ਕਿੱਥੇ ਗਹਿਣੇ ਰੱਖੀ ਹੋਈ ਹੈ ਠੀਕ ਹੈ ਵੱਡੇ ਦਾ ਕਹਿਣਾ ਮੰਨਕੇ ਉਸ ਦਾ ਸਾਢੂ ਬਣ ਗਿਆ | ਪਰ ਇਸ ਦਾ ਇਹ ਮਤਲਬ ਵੀ ਤਾਂ ਨਹੀਂ ਕਿ ਇਸ ਦੀ ਆਪਣੀ ਜਮੀਰ ਮਰ ਗਈ|ਵੱਡੇ ਨੂੰ ਤੇ ਉਸਦੀ ਘਰਵਾਲੀ ਯਾਨੀ ਆਪਣੀ ਸਾਲੀ ਨੂੰ ਖੁਸ ਕਰਨ ਦਾ ਮਾਰਾ ਸਾਰੇ ਰਿਸ.ਤੇ ਨਾਤਿਆਂ ਨੂੰ ਤਾਕ ਵਿੱਚ ਰੱਖਕੇ ਹਰ ਇੱਕ ਨੂੰ ਅਵਾ ਤਵਾ ਬੋਲਦਾ ਹੈ| ਤੇ ਵੱਡੇ ਦੀਆਂ ਉ.ਗਲਾਂ ਤੇ ਚੜ੍ਹਿਆ ਹਰ ਕਿਸੇ ਦੀ ਬੇਇਜਤੀ ਕਰਨ ਲੱਗਿਆ ਪਲ ਨਹੀਂ ਲਾਉਂਦਾ| ਮਾਂ ਪਿਉ ਦਾ ਹਮਦਰਦ ਬਨਣ ਦਾ ਢੋਂਗ ਕਰਨ ਵਾਲਾ ਇਹ ਅੱਸੀ ਸਾਲਾ ਮਾਂ ਪਿਉ ਨੂੰ ਇੱਕਲਿਆਂ ਛੱਡ ਕੇ ਸਹਿਰ ਆ ਗਿਆ ਸੀ|ਇਸ ਨੇ ਇਹ ਨਹੀਂ ਸੋਚਿਆ ਸੱਤਰ ਸਾਲਾ ਬਜੁਰਗ ਮਾਂ ਰੋਟੀ ਕਿਵੇ ਪਕਾਵੇਗੀ ?ਇਹਨੇ ਕਦੇ ਨਹੀਂ ਸੋਚਿਆ ਕਿ ਮਾਂ ਪਿਉ ਨੇ ਇਸ ਨੂੰ ਕਿਵੇ ਪੜਾਇਆ ਹੈ| ਤੇ ਉਸੇ ਮਾਂ ਨੂੰ ਭੱਜ ਭੱਜ ਪੈਂਦਾ ਹੈ| ਭੈਣ ਦਾ ਦੁਸਮਨ ਬਣਿਆ ਬੈਠਾ ਹੈ ਤੇ ਇਹ ਭੁੱਲ ਗਿਆ ਇਸ ਦੀ ਧੀ ਵੀ ਕਿਸੇ ਦੀ ਭੈਣ ਹੈ| ਜਿਵੇ ਤੂੰ ਆਪਣੇ ਮਾਂ ਪਿਉ ਤੇ ਭੇਣ ਨਾਲ ਕੀਤੀ ਹੈ ਜੇ ਕਲ੍ਹ ਨੂੰ ਤੇਰੇ ਪੁੱਤ ਨੇ ਵੀ ਇਹੀ ਕੀਤੀ ਤਾਂ  ਫਿਰ ਕੀ ਕਰੇਗਾ| ਇਹੀ ਸੱਚ ਮੈ ਇਸ ਨੂੰ ਕਿਹਾ ਤਾਂ ਇਹ ਮੈਨੂੰ ਪਾਗਲ ਦੱਸਦਾ ਹੈ|
    ਹੁਣ ਤੂੰ ਹੀ ਦੱਸ ਬੇਟਾ ਮੈ ਪਾਗਲ ਹਾਂ ਜਾ ਇਹ ਪਾਗਲ ਹਨ ਜਿੰਨਾ ਨੇ ਮਾਂ ਪਿਉ ਦੀ ਸੰਘੀ ਘੁੱਟ ਰੱਖੀ ਹੈ| ਵੈਸੇ ਹਾਂ ਤਾਂ ਮੈ ਪਾਗਲ ਹੀ ੦ੋ ਇੰਨੇ ਸਾਲ ਇਹਨਾ ਦੇ ਜੁਲਮ ਦੇਖਦਾ ਆਇਆ ਤੇ ਚੁੱਪ ਰਿਹਾ|ਜੇ ਸੱਚ ਬੋਲਣਾ ਪਾਗਲਪਣ ਹੈ ਤਾਂ ਤੂੰ ਮੇਰੇ ਇੱਕ ਟੀਕਾ ਹੋਰ ਲਾ ਦੇ| ਨਹੀਂ ਅੰਕਲ ਤੁਸੀ ਬਿਲਕੁਲ ਠੀਕ ਹੋ|ਤੁਸੀ ਸੱਚੇ ਹੋ|  ਅੰਕਲ ਮੈੰਨੂ ਮੇਰੇ ਤੇ ਸਰਮ ਆਉਂਦੀ ਹੈ ਕਿ  ਮੈ ਵੀ ਤੁਹਾਨੂੰ ਪਾਗਲ ਸਮਝਦੀ ਰਹੀ| ਮੇਰੀਆਂ ਅੱਖਾਂ ਤੋ ਪਰਲ ਪਰਲ ਹੰਝੂ ਡਿਗਣ ਲੱਗੇ| ਮੈਨੂੰ ਲੱਗਿਆ ਅੰਕਲ ਤਾਂ ਪਾਗਲ ਨਹੀਂ ਹਨ ਪਰ ਮੈ ਜਰੂਰ ਪਾਗਲ ਸੀ ੦ੋ ਇਹਨਾ ਨੂੰ ਪਾਗਲ ਸਮਝ ਕੇ ਰੋ੦ ਨਸ.ੇ ਦਾ ਟੀਕਾ ਲਾਉਂਦੀ ਰਹੀ|
    ਮੈ ਬਿਨਾ ਟੀਕਾ ਲਾਏ ਹੀ ਅਣਖਾਧੀ ਰੋਟੀ ਵਾਲਾ ਆਪਣਾ ਟਿਫਨ ਚੁੱਕ ਕੇ ਸਦਾ ਲਈ ਉਸ ਹਸਪਤਾਲ ਚੋ ਬਾਹਰ ਆ ਗਈ ਜਿੱਥੇ ਇੰਨੇ ਸਮਝਦਾਰ ਲੋਕ ਪਾਗਲਾਂ ਦੇ ਬੈਡ ਤੇ ਪਾਗਲ ਬਣੇ ਪਏ ਹਨ ਤੇ ਅਸਲ ਪਾਗਲ ਮੀਜਾਜਪੁਰਸੀ  ਕਰਦੇ ਨਜਰ ਆਉਂਦੇ ਹਨ|ਅਤੇ ਲੌਕਾਂ ਚ ਸਿਆਣੇ ਸਮਝਦਾਰ  ਹੋਣ ਦਾ ਦਾਅਵਾ ਕਰਦੇ ਹਨ|