koop abortuspil online
abortuspil
kopen
ਨਿੱਕਾ ਜਿਹਾ ਕੋਠਾ ਜਿੱਥੇ ਕਾਰੂ ਅਤੇ ਉਸਦੀ ਪਤਨੀ ਕਰਮੋ ਆਪਣੇ ਦੋ ਪੁੱਤਰ
ਤੇ ਧੀ ਨਾਲ ਤੰਗ-ਤਰਸ਼ੀ ਦੀ ਜ਼ਿੰਦਗੀ ਗੁਜ਼ਾਰ ਰਹੇ ਸਨ, ਪਰ ਇੱਕ-ਦੂਜੇ ਨੂੰ ਜਾਨ ਤੋਂ ਵੱਧ
ਪਿਆਰ ਕਰਦੇ ਤੇ ਹਮੇਸ਼ਾ ਖੁਸ਼ ਰਹਿੰਦੇ। ਹੌਲੀ-ਹੌਲੀ ਵੱਡਾ ਮੁੰਡਾ ਪੜ੍ਹ ਕੇ ਨੌਕਰੀ ਲੱਗ
ਗਿਆ। ਉਸ ਨੇ ਸ਼ਹਿਰ ਵਿੱਚ ਤਿੰਨ ਮੰਜ਼ਿਲੀ ਕੋਠੀ ਪਾ ਲਈ। ਸਾਰੇ ਉੱਥੇ ਜਾ ਕੇ ਰਹਿਣ
ਲੱਗੇ। ਦੋਵੇਂ ਪੁੱਤਰਾਂ ਦੇ ਵਿਆਹ ਹੋ ਗਏ। ਜਦੋਂ ਘਰ ਵਟਾਂਦਰੇ ਦੀ ਗੱਲ ਤੁਰੀ ਤਾਂ
ਵੱਡੇ ਨੇ ਕਿਹਾ, "ਇਹ ਕੋਠੀ ਮੇਰੇ ਪੈਸਿਆਂ ਦੀ ਬਣੀ ਏ ਤੇ ਮੇਰੀ ਹੈ"।
ਛੋਟਾ ਕਹਿੰਦਾ, "ਮੈਂ ਇੱਕਲਾ ਖੇਤੀ ਕਰਦਾ ਸੀ, ਕੋਠੀ ਦਾ ਅੱਧਾ ਹਿੱਸਾ ਮੇਰਾ ਵੀ ਹੈ"।
ਦੋਵੇਂ ਭਰਾਵਾਂ ਵਿੱਚ ਲੜਾਈ ਹੋਈ ਤੇ ਰੌਲਾ ਥਾਣੇ ਜਾ ਪਹੁੰਚਿਆ। ਇਕ- ਦੂਜੇ ਨੂੰ ਨਾ
ਜਰਦੇ ਸੀ। ਦੋਵੇਂ ਭਰਾ ਦੁਸ਼ਮਣ ਬਣ ਗਏ।
ਇਕ ਦਿਨ ਕਰਮੋ ਕਹਿੰਦੀ, "ਮੈਂ ਪਿੰਡ ਜਾਣਾ ਹੈ"। ਵੱਡਾ ਪੁੱਤਰ ਕਹਿੰਦਾ,
"ਮਾਂ ਇੱਥੇ ਹੀ ਰਹਿ। ਕੀ ਕਰਨਾ ਉਸ ਕੱਚੇ ਕੋਠੇ ਵਿੱਚ ਜਾ ਕੇ"।
"ਪੁੱਤਰਾ, ਚਾਹੇ ਕੋਠੇ ਕੱਚੇ ਹੀ ਸੀ ਪਰ ਰਿਸ਼ਤਿਆਂ ਦੇ ਪਿਆਰ ਦੀਆਂ ਡੋਰਾਂ
ਪੱਥਰ ਤੇ ਲਕੀਰ ਵਰਗੀਆਂ ਸੀ। ਅੱਗ ਲੱਗੇ ਇਸ ਪੱਕੇ ਕੋਠੇ ਨੂੰ ਜਿਸ ਨੇ ਰਿਸ਼ਤਿਆਂ ਨੂੰ
ਮਿੱਟੀ ਤੋਂ ਵੀ ਕੱਚਾ ਬਣਾ ਦਿੱਤਾ। ਸਾਨੂੰ ਨਹੀਂ ਲੋੜ ਪੱਕੇ ਕੋਠਿਆਂ ਦੀ ਸਾਨੂੰ ਕੱਚੇ
ਕੋਠੇ ਹੀ ਪਿਆਰੇ ਨੇ, "ਕਹਿ ਕੇ ਕਰਮੋ ਤੇ ਕਾਰੂ ਪਿੰਡ ਵਾਲੇ ਰਾਹ ਤੁਰ ਪਏ।