ਖ਼ਬਰਸਾਰ

  •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
  •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
  •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
  •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
  •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
  •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
  •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
  • ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ (ਖ਼ਬਰਸਾਰ)


    abortion pill ph

    abortion philippines dogancoruh.com abortion pill ph
    ਲੁਧਿਆਣਾ -- ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਅਤੇ ਸਿੱਖ ਆਪਣੇ ਅੰਦਰ ਇਕ ਭਾਵਨਾ ਨੂੰ ਸਦਾ ਪਾਲਦੇ ਰਹਿੰਦੇ ਹਨ ਕਿ ਵਿਰਸੇ ਦੀ ਸੰਭਾਲ ਅਤੇ ਭਾਸ਼ਾ-ਸਾਹਿਤ ਦੀ ਪ੍ਰਫੁੱਲਤਾ ਵਿਚ ਬਣਦਾ ਯੋਗਦਾਨ ਪਾਇਆ ਜਾਵੇ। ਸਰਦਾਰਨੀ ਗੁਰਦੀਸ਼ ਕੌਰ ਗਰੇਵਾਲ (ਕਨੇਡਾ) ਦੀ ਨਵੀਂ ਪੁਸਤਕ 'ਜਿਨੀ ਨਾਮੁ ਧਿਆਇਆ' ਉੱਤੇ ਵਿਚਾਰ ਕਰਨ ਦੇ ਲਈ ਅਤੇ ਵਿਦੇਸ਼ਾਂ ਵਿਚਲੀ ਸਾਹਿਤਕ ਸਥਿਤੀ ਤੇ ਚਰਚਾ ਦੇ ਲਈ ਸਾਹਿਤਕਾਰ ਸਦਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੱਜ ਇੱਥੇ ਮਾਡਲ ਟਾਊਨ ਐਕਸਟੈਨਸ਼ਨ ਵਿਖੇ 'ਸਾਹਿਤਕ ਮਿਲਣੀ' ਕਰਵਾਈ ਗਈ। ਇਸ ਮੌਕੇ ਸਰਦਾਰਨੀ ਗੁਰਦੀਸ਼ ਕੌਰ ਨੇ ਦੱਸਿਆ ਕਿ ਵਾਹਿਗੁਰੂ ਦੀ ਕਿਰਪਾ, ਪਰਿਵਾਰਕ ਪ੍ਰੇਰਣਾ ਅਤੇ ਸਾਹਿਤਕ ਸੰਗਤ ਕਾਰਨ, ੧੯੭੩ ਤੋਂ ਉਹਨਾਂ ਮਾਂ ਬੋਲੀ ਵਿੱਚ ਸਾਹਿਤ ਦਾ ਸਫਰ ਸ਼ੁਰੂ ਕੀਤਾ। ਪਰ ਸੰਨ ੨੦੦੬ ਤੋਂ, ਵਿਸ਼ਵ ਪੰਜਾਬੀ ਕਵੀ ਸਭਾ ਦੇ ਪ੍ਰਧਾਨ, ਜੋਗਿੰਦਰ ਸਿੰਘ ਕੰਗ ਦੀ ਪ੍ਰੇਰਣਾ ਸਦਕਾ ਸਾਹਿਤਕ ਦੇ ਨਾਲ ਨਾਲ, ਧਾਰਮਿਕ ਕਵਿਤਾ ਵੀ ਲਿਖਣੀ ਸ਼ੁਰੂ ਕੀਤੀ। ਹੁਣ ੮ ਸਾਲ ਦੀ ਘਾਲਣਾ ਉਪਰੰਤ ਇਹ ਧਾਰਮਿਕ ਕਾਵਿ ਸੰਗ੍ਰਹਿ 'ਜਿਨੀ ਨਾਮੁ ਧਿਆਇਆ' ਪਾਠਕਾਂ ਦੀ ਝੋਲੀ ਪਾਇਆ ਹੈ, ਜਦ ਕਿ ਇਸ ਤੋਂ ਪਹਿਲਾਂ ਇਕ ਕਾਵਿ ਸੰਗ੍ਰਹਿ ਅਤੇ ਨਿਬੰਧ ਸੰਗ੍ਰਹਿ ਵੀ ਛਪ ਚੁੱਕੇ ਹਨ। ਇਸ ਵਿਚ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗੰ੍ਰਥ ਸਾਹਿਬ, ਸਿੱਖ ਸ਼ਹੀਦਾਂ ਅਤੇ ਪੰਥਕ ਜਜ਼ਬੇ ਨਾਲ ਸੰਬੰਧਤ ਕਵਿਤਾਵਾਂ ਤੇ ਗੀਤ ਹਨ। ਉਨ੍ਹਾਂ ਕੁਝ ਵੰਨਗੀਆਂ ਸਰੋਤਿਆਂ ਨਾਲ ਸਾਂਝੀਆਂ ਕਰਨ ਤੋਂ ਇਲਾਵਾ, ਕੈਨੇਡਾ ਵਿਚਲੀਆਂ ਸਾਹਿਤਕ ਸਰਗਰਮੀਆਂ ਦਾ ਜ਼ਿਕਰ ਵੀ ਕੀਤਾ।


    ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਸਰਦਾਰ ਪੰਛੀ, ਡਾ: ਸਰਬਜੋਤ ਕੌਰ, ਸ੍ਰ: ਕਰਮਜੀਤ ਸਿੰਘ ਔਜਲਾ,  ਸ੍ਰ: ਅਨੁਰਾਗ ਸਿੰਘ ਤੇ ਮਿੱਤਰ ਸੈਨ ਮੀਤ ਸ਼ਾਮਲ ਸਨ। ਮੁੱਖ ਪਰਚਾ ਡਾ: ਸਰਬਜੋਤ ਕੌਰ ਹੁਰਾਂ ਪੜ੍ਹਿਆ। ਉਨ੍ਹਾਂ ਦੱਸਿਆ ਕਿ ਜੀਵਨ ਸੰਘਰਸ਼ ਵਿਚ ਗੁਰਦੀਸ਼ ਕੌਰ ਨੇ ਗੁਰੂ ਆਸਰੇ ਸਹਿਣਸ਼ੀਲਤਾ ਦੇ ਦ੍ਰਿੜ੍ਹਤਾ ਦਾ ਸਬੂਤ ਦਿੱਤਾ ਹੈ। ਇਨ੍ਹਾਂ ਦੀ ਕਵਿਤਾ ਵਿਚ ਪ੍ਰਚੰਡ ਭਾਵਾਂ ਦਾ ਸਹਿਜ ਪ੍ਰਗਟਾਓ ਹੈ। ਕਵਿਤਾ ਦੇ ਤਿੰਨ ਮੁੱਖ ਲੱਛਣ- ਪੈਗਾਮ, ਕਲਪਨਾ ਦੀ ਉਡਾਰੀ ਅਤੇ ਭਾਵਨਾ ਗੁਰਦੀਸ਼ ਕੌਰ ਦੇ ਕਾਵਿ ਸੰਗ੍ਰਹਿ ਵਿਚ ਭਰਪੂਰ ਮਾਤਰਾ ਵਿੱਚ ਮੌਜੂਦ ਹਨ। ਉਨ੍ਹਾਂ ਕੁਝ ਵੰਨਗੀਆਂ ਪੇਸ਼ ਕਰਕੇ ਆਪਣੀ ਗੱਲ ਨੂੰ ਸਾਬਤ ਕੀਤਾ।
    ਜੋਗਿੰਦਰ ਸਿੰਘ ਕੰਗ ਨੇ ਪੁਸਤਕ ਬਾਰੇ ਵਿਚਾਰ ਦੱਸਦਿਆਂ ਕਿਹਾ ਕਿ 'ਜਿਨੀ ਨਾਮੁ ਧਿਆਇਆ' ਲੇਖਿਕਾ ਦੀ ਤੀਸਰੀ ਪੁਸਤਕ ਹੈ। ਇਸ ਵਿਚ ਸਟੇਜੀ ਕਵਿਤਾਵਾਂ ਹਨ, ਜੋ ਛੰਦ ਬੱਧ ਹਨ ਤੇ ਜਿਹਨਾਂ ਵਿੱਚ ਪਿੰਗਲ ਤੇ ਅਰੂਜ਼ ਦਾ ਧਿਆਨ ਰੱਖਿਆ ਗਿਆ ਹੈ। ਸਿਰਖੰਡੀ, ਕਬਿੱਤ, ਤੇ ਬੈਂਤ ਛੰਦ ਕਵਿੱਤਰੀ ਨੇ ਕਵਿਤਾ ਵਿੱਚ ਬਾਖ਼ੂਬੀ ਨਿਭਾਏ ਗਏ ਹਨ, ਜੋ ਬਹੁਤ ਮਿਹਨਤ ਮੰਗਦੇ ਹਨ। ਕਵਿਤਰੀ ਦਾ ਸਿੱਖ ਇਤਿਹਾਸ ਦਾ ਅਧਿਐਨ ਡੂੰਘਾ ਹੈ, ਜਿਸ ਤੋਂ ਕਵੀਆਂ ਨੂੰ ਸੇਧ ਲੈਣੀ ਬਣਦੀ ਹੈ ਕਿਉਂਕਿ ਧਾਰਮਿਕ ਕਵਿਤਾ ਐਂਵੇਂ ਨਹੀਂ ਲਿਖੀ ਜਾਂਦੀ। ਗੀਤਾਂ ਵਿਚ ਲੈਅ, ਸੁਰ, ਤਾਲ ਦਾ ਧਿਆਨ ਰੱਖਿਆ ਗਿਆ ਹੈ। ਰੂਪਕ ਪੱਖ ਤੋਂ, ਕਵਿਤਾਵਾਂ ਅਲੰਕਾਰਾਂ ਨਾਲ ਸ਼ਿੰਗਾਰੀਆਂ ਹੋਇਆਂ ਹਨ। ਗੁਰਦੀਪ ਸਿੰਘ ਮੱਕੜ ਨੇ ਕਵਿਤਾ ਪੇਸ਼ ਕਰਕੇ ਵਧਾਈ ਦਿੱਤੀ। ਮਾਸਟਰ ਤਰਲੋਚਨ ਸਿੰਘ ਨੇ ਲੇਖਿਕਾ ਦੇ ਸੰਘਰਸ਼ਮਈ ਜੀਵਨ ਉੱਤੇ ਚਾਨਣਾ ਪਾਇਆ ਅਤੇ ਰਚਨਾ ਸਫਰ ਦਾ ਵਰਨਣ ਕੀਤਾ।
    ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਹੁਰਾਂ ਗੁਰਦੀਸ਼ ਕੌਰ ਦੀ ਮਿਹਨਤੀ ਬਿਰਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਰਜਣਧਾਰਾ ਦੀਆਂ ਇਕੱਤਰਤਾਵਾਂ ਵਿਚ ਆ ਕੇ ਇਨ੍ਹਾਂ ਨੇ ਸਾਹਿਤਕ ਵਿਕਾਸ ਕੀਤਾ ਹੈ। ਸਾਹਿਤ ਦੇ ਅਖੌਤੀ ਠੇਕੇਦਾਰ ਸਾਹਿਤਕਾਰਾਂ ਨੇ ਸਟੇਜੀ ਕਵਿਤਾ ਨੂੰ ਛੁਟਿਆਇਆ ਹੈ ਪਰ ਗੁਰਦੀਸ਼ ਕੌਰ ਦੀ ਕਵਿਤਾ ਵਿਚ ਸਾਹਿਤਕ ਤੇ ਪੇਸ਼ਕਾਰੀ ਦੇ ਸਭ ਗੁਣ ਮੌਜੂਦ ਹਨ। ਗੁਰਦੀਸ਼ ਕੌਰ ਹੁਰਾਂ ਦੇ ਉੱਦਮ ਨਾਲ ਹੀ ਦੋ ਸੌ ਤੋਂ ਵੱਧ 'ਸੇਵਾ ਲਹਿਰ' ਰਸਾਲੇ ਦੇਸ਼-ਵਿਦੇਸ਼ ਵਿਚ ਭੇਜੇ ਜਾ ਰਹੇ ਹਨ। ਮਿੱਤਰ ਸੈਨ ਮੀਤ ਨੇ ਪੇਸ਼ ਕੀਤੇ ਗਏ ਪਰਚਿਆਂ ਦੀ ਸ਼ਲਾਘਾ ਕੀਤੀ। ਪੁਸਤਕ ਦਾ ਅਨੁਵਾਦ ਕਰਨ ਬਾਰੇ ਵੀ ਗੋਸ਼ਟੀ ਵਿਚ ਚਰਚਾ ਹੋਈ।
    ਪ੍ਰਧਾਨਗੀ ਮੰਡਲ ਦੇ ਮੁੱਖ ਵਕਤਾ, ਪੰਜਾਬੀ ਹਿੰਦੀ ਤੇ ਉਰਦੂ ਦੇ ਸ਼ਾਇਰ ਸਰਦਾਰ ਪੰਛੀ ਹੁਰਾਂ ਆਪਣੀ ਕਵਿਤਾ ਰਚਨਾ ਬਾਰੇ ਗੱਲ ਕਰਦਿਆਂ ਦੱਸਿਆ ਕਿ ੧੯੪੫ 'ਚ ਪੰਜਵੀਂ 'ਚ ਪੜ੍ਹਦਿਆਂ ਉਹਨਾਂ ਪਹਿਲਾ ਗੀਤ ਲਿਖਿਆ। ੧੯੬੨ ਦੇ ਚੀਨੀ ਹਮਲੇ ਬਾਅਦ, ਹਰਭਜਨ ਸਿੰਘ ਧਰਨਾ ਦੇ ਸਹਿਯੋਗ ਨਾਲ ਪਹਿਲਾ ਕਾਵਿ- ਸੰਗ੍ਰਹਿ ਛਪਿਆ। ਹੁਣ ਤੱਕ ਉਹਨਾਂ ਦੀਆਂ ੨੫ ਪੁਸਤਕਾਂ ਛਪ ਚੁਕੀਆਂ ਹਨ ਤੇ ਕਈਆਂ ਦੇ ਖਰੜੇ ਤਿਆਰ ਹਨ। ਪੰਛੀ ਹੁਰਾਂ ਆਪਣੀਆਂ ਕੁਝ ਗਜ਼ਲਾਂ ਸਾਂਝੀਆਂ ਕਰਨ ਤੋਂ ਇਲਾਵਾ, ਲੇਖਿਕਾ ਬਾਰੇ ਲਿਖਿਆ ਖ਼ੂਬਸੂਰਤ ਕਸੀਦਾ ਪੇਸ਼ ਕੀਤਾ।
    ਇਸ ਸਮੇਂ ਸਟੱਡੀ ਸਰਕਲ ਟਰੱਸਟ ਦੇ ਚੇਅਰਮੈਨ ਸ੍ਰ: ਪ੍ਰਤਾਪ ਸਿੰਘ, ਜਨਰਲ ਸਕੱਤਰ ਸ੍ਰ: ਜਤਿੰਦਰਪਾਲ ਸਿੰਘ, ਡਾ: ਸਰਬਜੋਤ ਕੌਰ ਤੇ ਡਾ: ਪਰਮਜੀਤ ਸਿੰਘ ਹੁਰਾਂ ਲੇਖਿਕਾ ਦਾ ਸਨਮਾਨ ਕੀਤਾ। ਮੰਚ ਸੰਚਾਲਨ  ਪ੍ਰੋ: ਬਲਵਿੰਦਰਪਾਲ ਸਿੰਘ ਨੇ ਕੀਤਾ। ਗੋਸ਼ਟੀ ਸਮੇਂ ਹਾਜ਼ਰ ਕਵੀਆਂ ਤੇ ਵਿਦਵਾਨਾਂ ਵਿਚ ਗੁਰਦੀਪ ਸਿੰਘ ਮੰਡਾਹਰ, ਇੰਜੀ. ਡੀ.ਐਮ.ਸਿੰਘ, ਸ੍ਰ: ਗੋਬਿੰਦ ਸਿੰਘ, ਡਾ: ਪਰਮਜੀਤ ਸਿੰਘ, ਕਰਨਲ ਰਘਬੀਰ ਸਿੰਘ ਕੰਗ, ਸ੍ਰ: ਜਤਿੰਦਰਪਾਲ ਸਿੰਘ, ਹਰਜੀਤ ਕੌਰ, ਕਿਰਪਾਲ ਸਿੰਘ ਕਾਲੜਾ, ਕੁਲਵਿੰਦਰ ਕੌਰ ਕਿਰਨ, ਪ੍ਰਿੰ: ਧਨਵੰਤ ਸਿੰਘ, ਸ੍ਰ: ਅਨੁਰਾਗ ਸਿੰਘ ਤੇ ਹੋਰ ਪਤਵੰਤੇ ਸ਼ਾਮਲ ਸਨ। ਗੁਰਦੀਸ਼ ਕੌਰ ਗਰੇਵਾਲ ਨਾਲ ਟੋਰੰਟੋ ਵਿਖੇ ੬੪੭-੭੦੯-੧੬੫੭ ਤੇ ਸੰਪਰਕ ਕੀਤਾ ਜਾ ਸਕਦਾ ਹੈ। 
     
    ਪ੍ਰੋ.ਬਲਵਿੰਦਰਪਾਲ ਸਿੰਘ