ਅੰਮਿਰ੍ਤ ਦਾ ਸਰ ਹਰਿਮੰਦਰ
ਸਿਫ਼ਤੀ ਦਾ ਘਰ ਹਰਿਮੰਦਰ |
ਉੱਚਾ ਨਾ ਨੀਵਾਂ ਜਿੱਥੇ
ਸਾਂਝਾ ਦਾ ਦਰ ਹਰਿਮੰਦਰ |
ਮੰਨਦੀ ਹੈ ਦੁਨੀਆ ਸਾਰੀ
ਰਹਿਮਤ ਰਹੀ ਵਰਹ੍ ਹਰਿਮੰਦਰ |
ਸ਼ਰਧਾ ਦੇ ਨਾਲ ਜੋ ਆਵੇ
ਝੋਲੀ ਦਏ ਭਰ ਹਰਿਮੰਦਰ |
ਕਾਗਾਂ ਤੋਂ ਹੰਸ ਬਣਾਵੇ
ਕਸ਼ਟਾਂ ਨੂੰ ਹਰ ਹਰਿਮੰਦਰ |
ਹਰ ਵੇਲੇ ਗੁਰਬਾਣੀ ਦਾ
ਝਰਨਾ ਰਿਹਾ ਝਰ ਹਰਿਮੰਦਰ |
'ਬੋਪਾਰਾਏ ' ਸਭ ਕੁੱਝ ਪਾਇਆ
ਨਿਹਚਾ ਹੈ ਕਰ ਹਰਿਮੰਦਰ |