ਖ਼ਬਰਸਾਰ

  •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
  •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
  •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
  •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
  •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
  •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
  •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
  • ਹਾਲ ਪੰਜਾਬ ਦਾ (ਕਵਿਤਾ)

    ਹਰਮਿੰਦਰ ਸਿੰਘ 'ਭੱਟ'   

    Email: pressharminder@sahibsewa.com
    Cell: +91 99140 62205
    Address:
    India
    ਹਰਮਿੰਦਰ ਸਿੰਘ 'ਭੱਟ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕੀ ਸੁਣਾਵਾਂ ਹਾਲ ਮੈਂ ਪੰਜਾਬ ਦਾ
    ਨਹੀਂ ਰਿਹਾ ਹੁਣ ਇਥੇ ਮੌਸਮ ਬਹਾਰ ਦਾ,
    ਹੁਣ ਨਾ ਛਣਕਦੀਆਂ ਬਲਦਾਂ ਗਲ ਟਲੀਆਂ
    ਉਹ ਨਜਾਰਾ ਖਤਮ ਪਹਿਲੇ ਪਹਿਰ ਦਾ 
    ਪਹੁ ਫੁਟਾਲੇ ਪੈਂਦੀਆਂ ਨਾ ਦੁਧਾਂ ਵਿਚ ਮਧਾਣੀਆਂ
    ਮਹਿੰਗਾਈ ਦੇ ਦੌਰ ਨੇ ਕਰਤੀਆਂ ਸੁਆਣੀਆ -ਸਿਆਣੀਆਂ।

    ਖਾਣ ਵਾਲੇ ਹਰ ਤਤ ਅੰਦਰ ਜਹਿਰ ਹੈ
    ਕਿਉਂ ਕਿ ਮਿਲਾਵਟਾਂ ਦਾ ਦੌਰ ਹੈ ਚਲ ਰਿਹਾ।
    ਵ¤ਧ ਰਹੇ ਤਾਪਮਾਨ ਨਾਲ ਤਨਮਨ ਸੜ ਰਿਹਾ
    ਅਗਲੀ ਪੀੜ•ੀ ਦੇ ਲਈ ਇਨਸਾਨ ਜਹਿਰ ਹੀ ਵੰਡ ਰਿਹਾ।

    ਹਰੇ ਭਰੇ ਜੰਗਲ ਕਟ ਘਰ ਅਸਾਂ ਬਣਾ ਲਏ
    ਹਵਾ -ਪਾਣੀ ਦੂਸਿਤ ਕਰ ਭਿਆਨਕ ਰੋਗ ਲਾ ਲਏ।
    ਨਾਸ ਕਰਨ ਲਈ ਜੀਵਨ ਦਾ ਨਸੇ ਕਿਉਂ ਖਾ ਰਹੇ
    ‘ਭ¤ਟ‘ ਲੀਡਰਾਂ ਦੇ ਵੰਡੇ ਨਸੇ ਪੰਜਾਬ ਨੂੰ ਨੇ ਖਾਂ ਗਏ
    ਅੰਦਰੋਂ ਅੰਦਰੀ ਹੈ ਪੰਜਾਬ ਖੋਖਲਾ ਹੁੰਦਾ ਜਾ ਰਿਹਾ।
    ਵੋਟਾਂ ਦੇ ਨਾਂ ਤੇ ਘਰ-ਘਰ ਅੰਦਰ ਮੌਤ ਦਾ ਜਾਲ ਹੈ ਵਿਛਾ ਰਿਹਾ।

    ਆਉ ਗਵਾਚੀ ਲਭ  ਕੇ ਮੁਸਕਾਨ
    ਇਸ ਦੇ ਬੁਲ•ਾ ਤੇ ਧਰ ਦਈਏ।
    ਆਉ ਮਿਲਕੇ ਸਾਰੇ ਇਸ ਦੇ ਦੁਖ ਦੂਰ ਕਰ ਦਈਏ
    ਲਗਾ ਕੇ ਇਕ-ਇਕ ਰੁਖ ਇਸ ਨੂੰ ਫਿਰ ਤੋਂ ਹਰਾ ਭਰਾ ਕਰ ਦੇਈਏ।