ਮਾਂ ਦੀ ਸੂਰਤ ਸਾਰੇ ਜੱਗ ਤੋਂ ਪਿਆਰੀ ਹੈ ,
ਮਾਂ ਦੀ ਸੀਰਤ ਸਾਰੇ ਜੱਗ ਤੋਂ ਨਿਆਰੀ ਹੈ ।
ਮਾਂ ਨੂੰ ਤੱਕ ਕੇ ਦਰਸ ਖੁਦਾ ਦਾ ਹੋ ਜਾਂਦਾ ,
ਸਾਰੀ ਦੁਨੀਆਂ ਮਾਂ ਉੱਤੋਂ ਬਲਿਹਾਰੀ ਹੈ ।
ਮਾਂ ਦੀ ਸੂਰਤ।।।।।।।!
ਮਾਂ ਦੀ ਝੋਲੀ ਪਿਆਰ ਖੁਦਾ ਨੇ ਭਰ ਦਿੱਤਾ ,
ਮਾਂ ਮਮਤਾ ਨੇ ਜੱਗ ਨੂੰ ਰੋਸ਼ਨ ਕਰ ਦਿੱਤਾ ,
ਮਾਂ ਦੀ ਸੋਭਾ ਲਿਖਦਾ ਜਗਤ ਲਿਖਾਰੀ ਹੈ ।
ਮਾਂ ਦੀ ਸੂਰਤ।।।।।।।!
ਮਾਂ ਦੇ ਕਦਮਾਂ ਥੱਲੇ ਜੰਨਤ ਵੱਸਦੀ ਹੈ ,
ਮਾਂ ਜਦ ਕਰੇ ਦੁਆ ਪੀੜ੍ਹਾ ਨੱਸਦੀ ਹੈ ,
ਮਾਂ ਦੀ ਰਹਿਮਤ ਤੋਂ ਕੌਣ ਇਨਕਾਰੀ ਹੈ ।
ਮਾਂ ਦੀ ਸੂਰਤ।।।।।।।।!
ਮਾਂ ਦਾ ਕਰਜ਼ਾ ਕੋਈ ਵੀ ਨਾ ਲਾਹ ਸਕਦਾ ,
ਮਾਂ ਦਾ ਰੁੱਤਬਾ ਕੋਈ ਵੀ ਨਾ ਪਾ ਸਕਦਾ ,
ਸੁਰਿੰਦਰ ਮਾਂ ਦੇ ਨੂਰ ਮਹਿਕ ਖਿਲਾਰੀ ਹੈ ।
ਮਾਂ ਦੀ ਸੂਰਤ।।।।।।।!