ਬੇਇਨਸਾਫ ਜਾਂ ਫਿਰ ਇਨਸਾਫ ਆਖਾਂ,
ਮੇਰਾ ਗਰੀਬ ਘਰ ਵਿੱਚ ਜਨਮ ਹੋਇਆ।
ਪਹਿਲੀ ਮੌਤ ਮੇਰੀ ਬਚਪਨ ਵਿੱਚ ਹੋਈ,
ਸਿਰ ਤੋਂ ਬਾਪ ਦਾ ਸਾਇਆ ਰੱਬ ਖੋਹਿਆ।
ਰੋਂਦਿਆਂ ਧੋਂਦਿਆਂ ਜਮਾਤਾਂ ਚਾਰ ਪੜ•ੀਆਂ,
ਹਾਸਲ ਉਨ•ਾਂ ਦਾ ਵੀ ਕੁਝ ਨਾ ਮੁੱਲ ਹੋਇਆ।
ਹੱਡ ਭੰਨਵੀਂ ਤੇ ਕਰਨੀ ਸਖ਼ਤ ਮਿਹਨਤ,
ਪੇਟ ਭਰਨ ਦਾ ਫਿਰ ਵੀ ਨਾ ਜੁਗਾੜ ਹੋਇਆ।
ਸੌਂਕ ਲਿਖਣ ਦਾ ਅਵੱਲਾ ਲੱਗਿਆ ਸੀ,
ਪੈਸੇ ਧੇਲੇ ਬਿਨ•ਾਂ ਓਸ ਦਾ ਵੀ ਕਤਲ ਹੋਇਆ।
ਮੈਂ ਧੰਨਵਾਦੀ ਹਾਂ ਅਖ਼ਬਾਰਾਂ ਵਾਲਿਆਂ ਦਾ,
ਜਿੰਨ•ਾਂ ਸਦਕਾਂ ਲੋਕਾਂ ਦੇ ਰੂਹ ਬਰੂਹ ਹੋਇਆ।
ਬੱਚੇ ਜਵਾਨ ਹੋਏ, ਫਿਰ ਵੀ ਨਾ ਮਿਲੀ ਢੋਈ,
ਨਸ਼ਿਆਂ ਵਿੱਚ ਵੇਖ ਸੀਨਾ ਲੀਰੋ ਲੀਰ ਹੋਇਆ।
ਭਾਗਾਂ ਵਾਲੀਏ ਕੋਈ ਆਸ਼ਰਮ ਲੱਭ ਲਈਏ,
ਮੈਨੂੰ ਮੁਆਫ ਕਰੀਂ ਜੋ ਆਪਣੇ ਨਾਲ ਹੋਇਆ।
'ਸੁੱਖਿਆ ਭੂੰਦੜਾ' ਸਭ ਦੀਆਂ ਰੱਬ ਜਾਣਦੈ,
ਕਲਮ ਓਸ ਦੀ ਦਾ ਸਰਮਾਇਆ ਮਨਜੂਰ ਹੋਇਆ।