ਖ਼ਬਰਸਾਰ

  •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
  •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
  •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
  •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
  •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
  •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
  •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
  • ਰੂਪ ਦਿੱਲੋਂ ਦਾ "ਓ" (ਪੁਸਤਕ ਪੜਚੋਲ )

    ਅਮਰਜੀਤ ਬੋਲਾ   

    Address:
    ਦਰਬੀ United Kingdom
    ਅਮਰਜੀਤ ਬੋਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਲੇਖਕ: ਰੂਪ ਦਿੱਲੋਂ
    ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
    ਮੁੱਲ:   र 295.੦੦
     

     ਰੂਪ ਢਿੱਲੋ ਦੀ ਨਵੀਂ ਨਾਵਲ ਉਸਦੀ ਪਹਿਲੀ ਕਿਤਾਬ ਭਰਿੰਡ ਤੋਂ ਵੀ ਅਲੱਗ ਹੈ।ਰੂਪ ਪੰਜਾਬ ਤੋਂ ਨਹੀ ਹੈ ਪਰ ਯੂਕੇ ਦਾ ਜੰਮਪਲ਼ ਇੱਕ ਪੰਜਾਬੀ ਲਿਖਾਰੀ ਹੈ ਜੋ ਆਪਣੀ ਮਾਂ-ਬੋਲੀ ਦੇ ਪਿਆਰ ਸਦਕਾ ਖੁਦ ਹੀ ਸਿੱਖ ਕੇ ਇਸ 'ਚ ਆਪਣਾ ਹੱਥ ਅਜਮਾ ਰਿਹਾ ਹੈ। ਇਹ ਗੱਲ ਯਾਦ ਰੱਖਣ ਵਾਲ਼ੀ ਹੈ ਕਿ ਉਸਦੀ ਮਹਾਰਤ ਅੰਗਰੇਜ਼ੀ ਵਿੱਚ ਹੈ ਜੋ ਇੰਗਲੈਂਡ 'ਚ ਜੰਮਣ ਤੇ ਪਲਣ ਕਾਰਨ ਉਸਦੀ ਪਹਿਲੀ ਭਾਸ਼ਾ ਹੈ। ਉਸਦੀ ਲੇਖਣੀ ਆਮ ਪੰਜਾਬੀ ਲੇਖਕਾਂ ਨਾਲ਼ੋਂ ਵੱਖਰੀ ਕਿਸਮ ਦੀ ਹੈ, ਇਸੇ ਲਈ ਇੱਕ ਦਮ ਹਜ਼ਮ ਕਰਨੀ ਔਖੀ ਹੈ।  ਉਸ ਨੇ ਵਿਦੇਸ਼ ਦੀ ਉਪਬੋਲੀ  ਵਿੱਚ "ਓ" ਜਾਨੀ ਓਂਕਾਰ ਨਾਵਲ ਲਿੱਖੀ ਹੈ ਜਿਸ ਕਰਕੇ ਪੰਜਾਬੀ ਭਾਸ਼ਾ ਨੂੰ ਨਵਾਂ ਰੂਪ ਦਿੰਦਾ ਅਤੇ ਪੰਜਾਬੀ ਸਾਹਿਤ ਲਈ ਨਵੀਂ ਸ਼ੈਲੀ ਪੇਸ਼ ਕੀਤੀ ਹੈ।"ਓ" ਅੰਗ੍ਰੇਜ਼ਾਂ ਦੀਆਂ ਕਹਾਣੀਆਂ ਵਾਂਗ ਚੱਲਦੀ ਹੈ। ਇਸ ਲਈ ਆਮ ਪਾਠਕ ਨੂੰ ਦੋ ਤਿੰਨ ਬਾਰ ਪੜ੍ਹਣੀ ਪੈਣੀ ਹੈ। ਪਰ ਜਦ ਪੜ੍ਹਣ ਵਾਲਾ ਰੂਪ ਦੇ ਸੋਚ ਦੀ ਲੜੀ ਫੜ੍ਹ ਲੈਂਦਾ, ਕਮਾਲ ਦੀ ਕਹਾਣੀ ਸਾਹਮਣੇ ਆਉਂਦੀ ਹੈ ਜਿਸ ਵਿੱਚਪੰਜਾਬੀਆਂ ਦਾ ਆਪਣੀਆਂ ਧੀਆਂ ਲਈ ਘੱਟ ਪਿਆਰ ਤੇ ਜਾਤ-ਪਾਤ ਦੀ ਚੀਰ-ਫਾੜ ਵੀ ਉਸਦੇ ਨਾਵਲ ਦਾ ਵਿਸ਼ਾ ਹੈ ਭਾਵੇਂ ਨਾਵਲ ਦੀ ਕਹਾਣੀ ਇਸਤੇ ਅਧਾਰਿਤ ਨਹੀਂ ਹੈ। ਆਪਣੇ ਸੌੜੇ ਰਾਜਸੀ ਹਿੱਤਾਂ ਲਈ ਉਕਸਾਈ ਹਿੰਦੂ-ਸਿੱਖ ਘਿਰਣਾ ਵੀ ਵਿੱਚ ਵਿੱਚ ਸਾਹਮਣੇ ਆਉਂਦੀ ਹੈ। ਪਰ ਇਸ ਸਭ ਤੋਂ ਉੱਪਰ ਉਸਦੇ ਨਾਵਲ ਦਾ ਮੁੱਖ ਵਿਸ਼ਾ ਵਾਤਾਵਰਣ ਦੇ ਅੰਤਰ-ਰਾਸ਼ਟਰੀ ਸਮੱਗਲਰ ਹਨ ਜੋ ਸਾਡੇ ਆਲ਼ੇ-ਦੁਆਲ਼ੇ ਦਾ ਘਾਣ ਕਰ ਰਹੇ ਹਨ। ਇਹ ਵਿਸ਼ਾ ਮੈਂ ਕਿਸੇ ਪੰਜਾਬੀ ਨਾਵਲ 'ਚ ਅਜੇ ਤੱਕ ਨਹੀਂ ਦੇਖਿਆ। ਕਿਵੇਂ ਨਾਵਲ ਦੇ ਪਾਤਰ ਪੰਜਾਬ ਪੁਲੀਸ ਤੇ ਆਮ ਹਾਲਤਾਂ 'ਚੋਂ ਵਿਚਰਦੇ ਹਨ, ਤੇ ਕਿਵੇਂ ਸਾਡੀਆਂ ਪੁਰਾਣੀਆਂ ਲੰਬੀਆਂ ਬਾਤਾਂ ਦੀਆਂ ਰਾਤਾਂ ਉਸਦੇ ਨਾਵਲ ਦੇ ਪਾਤਰ ਬਣਦੀਆਂ ਹਨ, ਸਭ ਪੜ੍ਹਨ ਵਾਲ਼ਾ ਹੈ।

    ਬਹੁਤ ਜ਼ਿਆਦੇ ਨਵੇਂ ਤਰੀਕੇ ਵਰਤਦਾ ਆਵਦੀ ਕਹਾਣੀ ਵਿੱਚ ਜਿਸ ਲਈ ਇਹ ਨਾਵਲ ਮੁਲਤੀਕੰਪਲੈਕਸ ਹੈ। "ਓ" ਤਾਂ ਲਾਫ਼ਾਨੀ ਆਦਮੀ ਹੈ ਜਿਸ ਨੇ 1848 , 1947 ਅਤੇ 1984 ਵੀ ਦੇਖਿਆ ਹੈ। ਇਸ ਕਰਕੇ ਰੂਪ ਢਿੱਲੋਂ ਇਤਿਹਾਸ  ਦੇ ਸਫਿਆਂ ਤੇ ਛਾਣ ਮਾਰ ਸਕਦਾ ਅਤੇ ਹਰ ਇਨਸਾਨ ਦੇ ਜਾਤੀ ਦੁੱਖ। ਮੇਰੇ ਖਿਆਲ'ਚ ਹੋ ਸਕਦਾ ਪੰਜਾਬੀ ਦੀ ਪਹਿਲੀ ਮਹਾਨ ਨਾਵਲ ਹੈ।ਕਹਾਣੀ ਦਾ ਪਾਤਰ ਵੀ ਅਜੀਬ ਜਿਹਾ ਹੈ। "ਓ" ਇੱਕ ਆਦਮੀ ਹੈ ਜੋ ਦਿਨੇ ਸ਼ੇਰ ਰੂਪ'ਚ ਤੁਰਦਾ ਫਿਰਦਾ ਅਤੇ ਰਾਤ'ਚ ਬੰਦਾ ਵਾਪਸ ਬਣ ਜਾਂਦਾ ਹੈ।

    ਮੈਂ ਕਹਿ ਸਕਦਾ ਹਾਂ ਕਿ ਜਦ ਵੀ ਮੈਨੂੰ ਇਹਨਾਂ ਦਾ ਕੋਈ ਵੀ ਲੇਖ ਵਾਚਣ ਦੀ ਨਿਵਾਜਤਾ ਪ੍ਰਾਪਤ ਹੁੰਦੀ ਹੈ, ਮੈਂ ਬੇ-ਹਦ ਹੈਰਾਨ ਹੁੰਦਾ ਹਾਂ ਇਹਨਾਂ ਦੀ ਮੌਲਿਕਤਾ ਤਕ ਕੇ।ਇਹਨਾਂ ਦੇ ਕਲਾਮ ਤੋਂ ਉਤਪਨ ਹੋਏ ਕਿਰਦਾਰਾਂ ਦੀ ਪ੍ਰਕਿਰਤੀ, ਫਿਤਰਤ, ਆਦ, ਲਾਸਾਨੀ ਹੈ। ਇਹਨਾਂ ਦੀਆਂ ਕਹਾਣੀਆਂ ਦਾ ਕਥਾਨਕ ਅਤੇ ਪਾਤਰਾਂ ਦੇ ਚਰਿੱਤਰ ਇਹਨੇ ਵਿਸ਼ਵਾਸਯੋਗ ਨੇ ਕੇ ਜਦ ਕੋਈ ਪਾਤਰ ਰੋਂਦਾ, ਪੜ੍ਹਨ ਵਾਲਾ ਵੀ ਰੋਂਦਾ, ਜਦ ਕੋਈ ਪਾਤਰ ਹਸਦਾ, ਪੜ੍ਹਨ ਵਾਲਾ ਵੀ ਹਸਦਾ। ਇੰਨੀ ਬਾਰੀਕੀ ਨਾਲ ਲਿਖਣਾ ਕਿਸੇ ਕਿਸੇ ਥੀਂ ਵੀ ਵਿਰਲੇ ਵਿਅਕਤੀ ਦੀ ਲਿਆਕਤ ਹੈ। ਪੜ੍ਹਨ ਵਾਲੇ ਵਿੱਚ ਦਿਲ-ਅੰਦੋਲਨਾ ਪੈਦਾ ਕਰਨੀ; ਕਿਤੇ ਗੁੱਸਾ, ਕਿਤੇ ਤਰਸ – ਇਹ ਹੈ ਰੂਪ ਜੀ ਦੀ ਖ਼ੂਬੀ; ਜਿਸ ਸਦਕਾ ਇਕ ਵਾਰ ਇਹਨਾਂ ਦੀ ਚੁੱਕੀ ਕਿਤਾਬ ਰੱਖਣ ਨੂੰ ਦਿਲ ਨਹੀਂ ਕਰਦਾ। ਇਹਨਾਂ ਦੀਆਂ ਕਹਾਣੀਆਂ ਦੀਆਂ ਸਮੱਸਿਆਵਾਂ-ਦੁਸ਼ਵਾਰੀਆਂ ਚੋਂ ਤੁਹਾਨੂ ਆਪਣੇ ਅਤੇ ਦੁਨੀਆ ਦੇ ਮਸਲੇ ਵੀ ਮਿਲਣਗੇ। ਨਾਲ ਦੀ ਨਾਲ ਸਦਾਚਾਰੀ ਦੇ ਸਬਕ। ਇਹ ਸਭ ਕੁੱਝ ਰੂਪ ਜੀ ਇੰਜ ਕਾਵਿ-ਹੁਸਨ ਦਿਆਂ ਮੋਤੀਆਂ ਨਾਲ ਜੜਕੇ ਪੇਸ਼ ਕਰਦੇ ਕੇ ਬੰਦਾ ਭੁੱਲ ਜਾਂਦਾ ਕੇ ਮੈਂ ਨਾਵਲ ਪੜ ਰਿਹਾ ਹਾਂ ਕੇ ਸ਼ਾਇਰੀ? ਅਧੀਂ-ਕਥਾਨਕ ਵੀ ਇੰਨੇ ਸੋਚ ਸੱਮਝਕੇ ਰੂਪ ਜੀ ਘੜਦੇ ਨੇ ਕੇ ਕਹਾਣੀ ਦਾ ਅੰਤ ਵਾਚਿਕ ਆਖ਼ਿਰ ਤਕ ਬੁੱਝਦਾ ਰਵੇਗਾ। ਅਧੀਂ-ਕਥਾਨਕ, ਕਥਾਨਕ ਨਾਲ ਇੱਟ-ਬ-ਇੱਟ ਜੋੜਕੇ ਰੂਪ ਜੀ ਕੋਈ ਸ਼ੇਕਸਪੇਰ ਜਾਂ ਹੋਲੀਵੁਡ ਫ਼ਿਲਮ ਕਾਬਲ ਕਿਸਿਆਂ ਦੇ ਮਹਲ ਉਸਾਰ ਦੇਂਦੇ ਨੇ। ਮੈਂ ਇੰਨਾ ਜ਼ਰੂਰ ਜਾਣਦਾ ਹਾਂ ਕਿ ਅਜਹੇ ਮਿਆਰ ਦੀ ਲਿਖਾਈ ਪੰਜਾਬੀ ਬੋਲੀ ਵਿੱਚ ਇਹਨਾਂ ਦੋ ਸਦੀਆਂ'ਚ ਕਦੇ ਨਹੀ ਲਿਖੀ ਗਈ।

    ਅਗਰ ਮੈਂ ਰੂਪ ਦੀ ਰਚਨਾਂ ਦੀ ਤੁਲਨਾ ਕਿਸੇ ਮਹਾਨ ਸਾਹਿਤਕਾਰ ਨਾਲ਼ ਕਰਾਂ ਤਾਂ ਜਸਵੰਤ ਸਿੰਘ ਕੰਵਲ ਦੇ ਨਾਲ਼ ਕਰਾਂਗਾ। ਰੂਪ ਤਰ੍ਹਾਂ ਦੇ ਅੱਜ ਕੱਲ੍ਹ ਬਹੁਤ ਗਿਣਤੀ'ਚ ਪੰਜਾਬੀ ਲੇਖਕ ਨਹੀਂ ਹਨ। "ਓ" ਨਾਵਲ ਕੁੱਝ ਪਾਠਕਾਂ ਲਈ ਜ਼ਬਰਦਸਤ ਹੋਵੇਗੀ ਪਰ ਕਹੀਆਂ ਲਈ ਔਖੀ ਤੇ ਅਜੀਬ ਵੀ ਹੋਵੇਗੀ।