" ਧਰਮੇ ਬਾਈ, ਅੱਜ ਗਿਆਨੀ, ਗੁਰੂ ਘਰ ਭਾਸ਼ਣ ਦੇਂਦਿਆਂ ਕਹਿੰਦਾ ਸੀ ਕਿ ਚੌਥੇ ਪਦ ਵਿੱਚ ਰੱਬ ਦਾ ਨਾਮ ਲੇਵਾ ਮੁਕਤੀ ਪਾ ਜਾਂਦਾ ਹੈ।" ਖਰੈਤੀ ਬੋਲਿਆ।
" ਹਾਂ, ਸਹੀ ਗੱਲ ਹੈ। ਗੁਰਬਾਣੀ ਗਿਆਨ ਹੈ। ਜੇ ਅਸੀਂ ਅਨਪੜ੍ਹ ਨਾ ਹੁੰਦੇ ਤਾਂ ਅਪਣੀਆਂ ਅੱਖਾਂ ਨਾਲ਼ ਹੀ ਪੜ੍ਹ ਲੈਂਦੇ।" ਧਰਮਾ ਉਦਾਸ ਹੋ ਬੋਲਿਆ।
" ਪਰ ਬਾਈ, ਮੈਨੂੰ ਤਾਂ ਐਦਾਂ ਲਗਿਆ ਜਿਵੇਂ ਭਾਈ ਜੀ ਐਵੇਂ ਯਭਲੀਆਂ ਮਾਰੀ ਜਾਂਦਾ ਹੋਵੈ।"
" ਕੀ ਪਤਾ ਐ?"
" ਪਤਾ ਕਿਉਂ ਨਹੀਂ! ਸਾਡਾ ਬੁੱਢਾ ਸੈਂਕੜੇ ਨੂੰ ਦਾਈਂਆਂ ਲਾਉਣ ਵਾਲਾ ਐ। ਪਲ ਪਲ ਵਾਹਿਗੁਰੂ ਵਾਹਿਗੁਰੂ ਜਪਦਾ ਐ। ਜਿਹੜੇ ਚਾਰਾਂ ਦੀ ਗਿਅਨੀ ਗੱਲ ਕੀਤੀ ਐ ਉਹ ਤਾਂ ਇੱਕ ਝਟਕੇ ਚ ਹੀ ਮਾਰ ਜਾਂਦਾ ਐ। ਅਜੇ ਤੱਕ ਤਾਂ ਮੁਕਤੀ ਹੋਈ ਨਹੀਂ।"
" ਓਏ ਮੂਰਖੋ, ਗੁਰਬਾਣੀ ਆਲਾ ਪਦ ਹੋਰ ਅਤੇ ਤਹਾਡੇ ਆਲ਼ਾ ਹੋਰ। ਥੁਹਾਡੇ ਆਲੇ ਤੇ ਅਧਕ ਦੀ ਵਰਤੋਂ ਹੁੰਦੀ ਐ ਅਤੇ ਗੁਰਬਾਣੀ ਵਾਲਾ ਸਾਫ, ਬਿਨਾ ਅਧਕ ਹੁੰਦਾ ਐ। ਜਾਪਦਾ ਐ, ਖਰੈਤੀਆ, ਬੁੜ੍ਹੇ ਤੋਂ ਕਾਫੀ ਤੰਗ ਏਂ। ਜ਼ਰਾ ਰੋਗ ਹੀ ਮੰਦਾ ਐ!" ਪਾਸ ਖਲੋਤੇ ਮਾਸਟਰ ਰਾਮ ਸਿੰਘ ਨੇ ਸੱਧੀ ਕੀਤੀ।
" ਆਹੋ। ਅਦਰਕ ਨਾਲ ਫਾਇਦਾ ਤਾਂ ਹੁੰਦਾ ਈ ਐ ਜੀ। ਬੜੇ ਪਤੇ ਦੀ ਗੱਲ ਕਹੀ ਮਾਸਟਰਾ। ਭਾਈਜੀ ਦਾ ਵੀ ਕਸੂਰ ਨਹੀਂ। ਹਵਾ ਚ ਵਿਚਾਰਾ ਕਿੱਥੇ ਅਦਰਕ ਲਾਉਂਦਾ ਕਿੱਥੋਂ ਲਾਹੁੰਦਾ।" ਖਰੈਤੀ ਬੋਲ ਕੇ ਚਲਾ