ਸਭ ਰੰਗ

  •    ਮਾਈਆਂ ਰੱਬ ਰਜਾਈਆਂ / ਕਰਨ ਬਰਾੜ (ਲੇਖ )
  •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
  •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
  •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਫ਼ਰਜ਼ ਤੇ ਅਧਿਕਾਰ / ਹਰਮਿੰਦਰ ਸਿੰਘ 'ਭੱਟ' (ਲੇਖ )
  •    ਛੁੱਟੀਆਂ - ਮੌਜ ਮਸਤੀ ਜਾਂ ਮਜਬੂਰੀ? / ਜੱਗਾ ਸਿੰਘ (ਲੇਖ )
  •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼ - ਕਾਗਜ਼ / ਵਰਿੰਦਰ ਅਜ਼ਾਦ (ਪੁਸਤਕ ਪੜਚੋਲ )
  •    ਥੱਕੇ ਹੋਏ ਦਿਲ ਆਰਾਮ ਕਰ / ਹਰਬੀਰ ਸਿੰਘ ਭੰਵਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗੁਰੂ ਗ੍ਰੰਥ ਸਾਹਿਬ ਜੀ ਦੇ ਭੱਟ / ਹਰਸਿਮਰਨ ਕੌਰ (ਲੇਖ )
  •    ਪੰਜਾਬੀ ਸਾਹਿਤ ਦੇ 'ਸਰਕਾਰੀ' ਸਲਾਹਕਾਰ / ਮਿੱਤਰ ਸੈਨ ਮੀਤ (ਲੇਖ )
  • ਦੱਸੋ ਮੈ ਕੋਈ ਕਹਾਣੀ ਲਿਖੀ? (ਕਹਾਣੀ)

    ਰਮੇਸ਼ ਸੇਠੀ ਬਾਦਲ   

    Email: rameshsethibadal@gmail.com
    Cell: +9198766 27233
    Address: Opp. Santoshi Mata Mandir, Shah Satnam Ji Street
    Mandi Dabwali, Sirsa Haryana India 125104
    ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅਖੇ ਇਹਨੂੰ ਕਹੋ ਕਿ ਇਹ ਕਹਾਣੀਆਂ ਨਾ ਲਿਖਿਆ ਕਰੇ। ਇਸ ਦੀਆਂ ਕਹਾਣੀਆਂ ਸਾਨੂੰ ਸੂਲ ਵਾਂਗੂ ਚੁਭਦੀਆਂ ਹਨ। ਸਾਡੀ ਬਦਨਾਮੀ ਹੁੰਦੀ ਹੈ ਸਮਾਜ ਵਿੱਚ ਤੇ ਰਿਸ਼ਤੇਦਾਰੀ ਵਿੱਚ ਵੀ । ਹੋਰ ਤਾਂ ਹੋਰ ਅਸੀ ਸਹੁਰਿਆਂ ਵਿੱਚ ਤੇ ਕੁੜਮਾਂਚਾਰੀ  ਵਿੱਚ ਮੂੰਹ ਦਿਖਾਉਣ ਜੋਗੇ ਨਹੀ ਰਹੇ।ਇਹ ਤਾਂ ਓਹੀ ਸਾਗੀ  ਲਿੱਖ ਦਿੰਦਾ ਹੈ ਜੋ ਤਕਰੀਬਨ ਸਾਡੇ ਨਾਲ ਹੀ ਵਾਪਰਿਆ ਹੁੰਦਾ ਹੈ। ਇਸ ਦੀ ਹਰ ਕਹਾਣੀ ਹੂ ਬ ਹੂ ਸਾਡੇ ਤੇ ਢੁਕਦੀ  ਹੈ।ਇਸ ਨੂੰ ਲਿਖਣੋ ਹਟਾਓੁ। ਨਹੀ ਤਾਂ ਫਿਰ....। ਨਹੀ ਤਾਂ ਫਿਰ ਕੀ ? ਗੱਲ ਸਾਫ ਸੀ । ਨਹੀ ਤਾਂ ਫਿਰ ਸਾਨੂੰ ਰੋਕਣਾ ਆਉਂਦਾ ਹੈ। ਇੱਕ ਦਿਨ ਨਿੱਕੇ ਦੇ ਮੂੰਹੋ ਆਖਿਰ ਨਿੱਕਲ ਹੀ ਗਿਆ।ਉਹ ਬਾਹਲਾ ਤੱਤਾ ਸੀ। ਹਾਹੋ ਤੱਤਾ ਤਾਂ ਆਪੇ ਹੋਣਾ ਸੀ ਉਹ ਵੱਡੇ ਦੀਆਂ ਉਗਲਾਂ ਤੇ ਜੋ ਚੜਿਆ ਸੀ। ਵੱਡਾ ਦੂਜਿਆਂ ਨੂੰ ਮੂਹਰੇ ਲਾ ਕੇ ਆਪ ਮਹਾਂਸਰੀਫ ਬਣ ਜਾਂਦਾ ਹੈ ਹਰ ਵਾਰੀ ।
                       ਮੈ ਕੋਈ ਕਹਾਣੀ ਲਿਖੀ ਤੁਹਾਡੇ ਤੇ ਕਦੇ ? ਦੱਸੋ? ਮੈ ਤਾਂ ਸਮਾਜ ਦੇ  ਵਤੀਰੇ ਤੇ ਲਿਖਦਾ ਹਾਂ । ਓਹੀ ਕੁਝ ਲਿਖਦਾ ਹਾਂ ਜੋ ਸਮਾਜ ਵਿੱਚ ਵਾਪਰ ਰਿਹਾ ਹੈ। ਅੱਜ ਰਿਸ਼ਤਿਆਂ ਦਾ ਮਿਆਰ ਡਿੱਗ ਰਿਹਾ ਹੈ।ਸਾਡੇ ਰਿਸ਼ਤੇ ਵਰੋਲੇ ਵਾਂਗੂ ਉਡ ਰਹੇ ਹਨ। ਸਾਡਾ ਇਖਲਾਕ ਖਤਮ ਹੋ ਗਿਆ ਹੈ। ਅਸੀ ਸਿਰਫ ਆਪਣੇ ਬਾਰੇ ਹੀ  ਸੋਚਣ ਲੱਗ ਪਏ ਹਾਂ। ਸਾਨੂੰ ਪਾਲਣ ਵਾਲੇ ਮਾਂ ਪਿਉ ਨਜਰ ਨਹੀ ਆਉਂਦੇ। ਸਾਨੂੰ ਸਿਰਫ ਤੇ ਸਿਰਫ ਆਪਣੀ ਅੋਲਾਦ ਦਿਸਦੀ ਹੈ। ਜਾ ਸਾਨੂੰ ਆਪਣੇ ਸਹੁਰੇ ਨਜਰ ਆਉਂਦੇ ਹਨ। ਅਸੀ ਉਹ ਸਭ ਭੁਲ ਗਏ ਹਾਂ ਜੋ ਤਕਲੀਫਾਂ ਸਾਡੇ ਮਾਂ ਬਾਪ ਨੇ ਸਾਨੂੰ ਇਸ ਮੁਕਾਮ ਤੇ ਪਹੁੰਚਾaੇਣ ਲਹੀ ਉਠਾਈਆਂ।ਤੇ ਸਾਡੇ ਲਈ ਉਹਨਾ ਨੇ ਕੀ ਕੀ ਨਹੀ ਕੀਤਾ।ਜਦੋ ਧੀਆਂ ਬੇਗਾਨੀਆਂ ਹੋ ਗਈਆਂ ਹਨ। ਜੇ ਇਹ ਸਾਰੀਆਂ ਗੱਲਾਂ ਸੱਚ ਹਨ ਤੇ  ਤੁਹਾਡੇ ਤੇ ਢੁਕਦੀਆਂ ਹਨ ਤਾਂ ਮੇਰਾ ਕੀ ਕਸੂਰ ? ਕਹਾਣੀ ਦੇ ਪਾਤਰ ਵੀ ਤਾਂ ਸਮਾਜ ਦਾ ਹੀ ਅੰਗ ਹੁੰਦੇ ਹਨ। ਤੇ ਸਮਾਜ ਵਿੱਚ ਹੀ ਵਿਚਰਦੇ ਹਨ। ਜੇ ਮੇਰੇ ਕਿਸੇ ਪਾਤਰ ਦਾ ਕਿਰਦਾਰ ਤੁਹਾਡੇ ਨਾਲ ਮੇਲ ਖਾ ਗਿਆ ਤਾਂ ਮੇਰਾ ਕੀ ਕਸੂਰ? ਬਾਕੀ ਰਹੀ ਗੱਲ ਸਾਨੂੰ ਰੋਕਣਾ ਆਉਂਦਾ ਹੈ ਵਾਲੀ। ਕਲਮ ਕਦੇ ਨਹੀ ਰੁਕਦੀ। ਨਾ ਇਹ ਕਦੇ ਝੁਕਦੀ ਹੈ। ਬਸ ਤੁਸੀ ਆਪਣਾ ਕਿਰਦਾਰ ਬਦਲੋ।ਇਹ ਚੇਤਾਵਨੀ ਤੁਹਾਨੂੰ ਹੀ ਨਹੀ ਸਮਾਜ ਦੇ ਹਰ ਉਸ ਸਖਸ਼ ਨੂੰ ਹੈ ਜਿਸ ਦਾ ਵਿਵਹਾਰ ਤੁਹਾਡੇ ਵਰਗਾ ਹੈ। 
                        ਕਹਾਣੀਆਂ ਤਾਂ ਪਹਿਲਾਂ ਹੁੰਦੀਆਂ ਸੀ ।ਮੇਰੀ ਮਾਂ ਸੁਨਾਉਂਦੀ ਹੁੰਦੀ ਸੀ।  ਰਾਕਸਾਂ ਦੈਂਤਾਂ ਭੂਤਾਂ ਤੇ ਰਾਜੇ ਰਾਣੀਆਂ ਦੀਆਂ ਕਹਾਣੀਆਂ। ਕਿਵੇ ਦੈਂਤ ਜਿਉਂਦੇ ਬੱਚੇ ਭੁੰਨ ਕੇ ਖਾ ਜਾਂਦੇ ਸਨ। ਪਰੀਆਂ ਦੀਆਂ ਕਹਾਣੀਆਂ।ਕਿੰਨੀਆਂ ਸੋਹਣੀਆਂ ਹੁੰਦੀਆਂ ਸਨ ਪਰੀਆਂ? ਰਾਜੇ ਰਾਣੀਆਂ ਦੀਆਂ ਕਹਾਣੀਆਂ।। ਪਰ ਹੁਣ ਉਹ ਤਾਂ ਰਹੇ ਨਹੀ ।ਉਹਨਾਂ ਦੀ ਥਾਂ ਤੁਹਾਡੇ ਤੇ ਮੇਰੇ  ਵਰਗੇ ਪਾਤਰਾਂ ਨੇ ਲੈ ਲਈ।  ਕਹਾਣੀਆਂ ਦੇ ਪਾਤਰ ਵੀ ਸਮਾਜ ਵਿੱਚੋ ਹੀ  ਹੁੰਦੇ ਹਨ। ਉਹ ਚੰਗੇ ਵੀ ਹੋ ਸਕਦੇ ਹਨ। ਮਾੜੇ ਵੀ।ਜੇ ਤੁਹਾਨੂੰ ਲਗਦਾ ਹੈ ਕਿ ਇਹ ਗਲਤ ਹਨ ਤਾਂ ਤੁਸੀ ਨਾ ਪੜੋ।ਕਿਉ ਪੜਦੇ ਹੋ ਤੁਸੀ? ਪਰ ਉਹ ਕਿੱਥੇ ਮੰਨਨ ਵਾਲੇ ਸਨ। ਆਪ ਹੀ ਲੋਕਾਂ ਕੋਲੇ ਰੋਲਾ ਪਾਉਣ ਲੱਗ ਪਏ । ਤੇ ਲਿਖੀਆਂ ਕਹਾਣੀਆਂ ਦਾ ਖੁੱਦ ਹੀ ਪ੍ਰਚਾਰ ਕਰਨ ਲੱਗ ਪਏ। ਤੇ ਆਪਣੀਆਂ ਚਾਲਾਂ ਚਲਦੇ ਰਹੇ। ਕੋਣ ਸਮਝਾਏ ਕਾਕਾ ਇਹ ਕੀ ਕਰ ਰਹੇ ਹੋ ਤੁਸੀ। ਤੁਸੀ ਤਾਂ ਆਪਣੀ ਬਦਨਾਮੀ ਆਪ ਹੀ ਕਰ ਰਹੇ ਹੋ।ਜਿਸ ਨੁੰ ਨਹੀ ਵੀ ਪਤਾ ਹੁਣ ਉਹ ਵੀ ਤੁਹਾਨੂੰ ਕਹਾਣੀ ਦੇ ਪਾਤਰਾਂ ਵਜੋ ਯਾਦ ਕਰੇਗਾ।
                         ਹੁਣ ਮੈਨੂੰ ਦੱਸੋ  ਉਸ ਦਿਨ ਮੈ ਕੋਈ ਕਹਾਣੀ ਲਿਖੀ ਜਿਸ ਦਿਨ ਤੂੰ ਕਿਹਾ ਸੀ ਕਿ ਤੁਸੀ ਤਾਂ ਜੀ ਐਵੇ ਹੀ ਬੋਲੀ ਜਾਂਦੇ ਹੋ। ਤੁਹਾਨੂੰ ਤਾਂ ਊਂਈ ਬੋਲਣ ਦੀ ਆਦਤ ਹੈ। ਤੇ ਪਤਾ ਨਹੀ ਕੀ ਕੁਝ ਕਿਹਾ ਸੀ ਮੈਨੂੰ। ਆਪਣੀ ਬੋਜਿੱਤੀ ਮੈ ਪਾਣੀ ਦੀ ਤਰਾਂ ਪੀ ਗਿਆ। ਪਰ ਤੂੰ ਬੇਜਿੱਤੀ ਕਰਨ ਵਾਲੀ ਕੋਈ ਕਸਰ ਨਹੀ ਛੱਡੀ ਆਪਣੇ ਇਸੇ ਵੱਡੇ ਭਰਾ ਦੀ ਸ਼ਹਿ ਤੇ। ਇਹ ਵੀ ਤਾਂ ਚੁੱਪ ਕਰ ਗਿਆ ਸੀ ਸਾਰਾ ਕੁਝ ਵੇਖਕੇ ਤੇ ਅੰਦਰੋ ਖੁਸ਼ ਵੀ ਸੀ । ਪਰ ਤੂੰ ਹੋਰ ਸ਼æੇਰ ਬਣ ਗਿਆ। ਕਹਾਣੀ ਤਾਂ ਮੈ ਉਸ ਦਿਨ ਨਹੀ ਲਿਖੀ ਜਿਸ ਦਿਨ ਤੁਸੀ ਆਪਣੇ ਘਰ ਦੀ ਜੰਮੀ ਨੂੰ ਖੋਟਾ ਸਿੱਕਾ ਕਿਹਾ ਸੀ। ਪਰ ਮੈ ਚੁੱਪ ਰਿਹਾ। ਚਲੋ ਉਹ ਜਾਣੇ।ਪੈਸੇ ਤੇ ਅਹੁਦੇ ਦਾ ਹੰਕਾਰ ਹੈ। ਅਜੇ ਇਸ ਨੂੰ ਇਲਮ ਨਹੀ ਕਿ ਧੀਆਂ ਦਾ ਸਤਕਾਰ ਕਰੋ ਦਾ ਕੀ ਮਤਲਬ ਹੁੰਦਾ ਹੈ। ਕਾਕਾ ਕਹਾਣੀ ਤਾਂ ਮੈ ਉਸ ਦਿਨ ਵੀ ਨਹੀ ਲਿਖੀ ਜਿਸ ਦਿਨ ਤੂੰ ਆਪਣੇ ਕਰੀਬੀ  ਨੂੰ ਮੇਰੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਉਕਸਾਇਆ ਸੀ।ਉਸ ਨੇ ਮੈਨੂੰ ਧਮਕੀ ਵੀ ਦਿੱਤੀ ਸੀ।  ਤੇ ਤੇਰੀ ਹੱਲਾ ਸ਼ੇਰੀ ਕਰਕੇ ਹੀ ਉਹ  ਸਾਰਿਆਂ ਦੇ ਸਾਹਮਣੇ  ਮੇਰੇ ਬਾਰੇ ਅਵਾ ਤਵਾ ਬੋਲ ਕੇ ਗਿਆ ਸੀ ਤੁਹਾਡੇ ਹੀ ਘਰੇ। ਪਰ ਮੈ ਫਿਰ ਵੀ ਕੋਈ ਕਹਾਣੀ ਨਹੀ ਲਿਖੀ।
    ਜੇ ਮੈ ਤੁਹਾਡੇ ਤੇ ਕਹਾਣੀ ਲਿਖਣ ਵਾਲਾ ਹੁੰਦਾ ਤਾਂ ਮੈ ਉਸ ਦਿਨ ਜਰੂਰ  ਲਿਖਦਾ ਜਦੋ ਤੂੰ ਮੈਨੂੰ ਮਸੀਬਤ ਵਿੱਚ ਘਿਰੇ ਨੂੰ ਵਿਚਾਲੇ ਛੱਡ ਕੇ ਘਰ ਵਾਪਿਸ ਆ ਗਿਆ ਸੀ।ਤੇ ਉਸ ਨੂੰ ਛੱਡ ਆਇਆ  ਸੀ ਹਸਪਤਾਲ ਵਿੱਚ ਜੋ ਤੁਹਾਡੀਆਂ ਨਜਰਾਂ ਵਿੱਚ ਸੱਤ ਬਿਗਾਨਾ ਸੀ। ਮੇਰੇ ਘਰ ਮੋਤ ਦਾ ਤਾਂਡਵ ਵੇਖ ਕੇ ਵੀ ਤੁਸੀ ਮੇਰੀ ਸਹਾਇਤਾ ਲਈ ਤਾਂ ਕੀ ਆਉਣਾ ਸੀ ਸਗੋ ਆਪਣੀਆਂ ਡਿਊਟੀਆਂ ਵੱਲ ਚੱਲ ਪਏ ਸੀ। ਮੈ ਦੁੱਖੀ ਸੀ ਤੇ ਰੱਬ ਦਾ ਭਾਣਾ ਮੰਨਣ ਤੋ ਇਲਾਵਾ ਕੁਝ ਵੀ ਨਹੀ ਸੀ ਕਰ ਸਕਦਾ।ਇਕੱਲੇ ਦੁੱਖ ਤੇ ਹੀ ਨਹੀ ਤੁਸੀ ਮੇਰਾ ਸਾਥ ਛੱਡਿਆ ਸਗੋ ਤੁਸੀ ਮੇਰੀ ਖੁਸ਼ੀ ਵਿੱਚ ਵੀ ਸਰੀਕ ਹੋਣਾ ਮਨਾਸਿਫ ਨਹੀ ਸਮਝਿਆ । ਮੇਰੇ ਘਰ ਪਹਿਲਾ ਖੁਸ਼ੀ ਦਾ ਫੰਕਸ਼ਨ ਸੀ ਤੇ ਤੁਸੀ ਸਾਰੇ ਹੀ ਦੜ੍ਹ ਵੱਟ ਗਏ। ਆਪ ਤਾਂ ਆਉਣਾ ਕੀ ਸੀ ਤੁਸੀ ਦੂਜਿਆਂ ਨੂੰ ਵੀ ਰੋਕ ਦਿੱਤਾ।ਤੇ ਜੰਮਣ ਵਾਲੀ ਮਾਂ ਦਾ ਮੂੰਹ ਵੀ ਬੰਦ ਕਰ ਦਿੱਤਾ। ਕਿਉ ? ਪਰ ਮੈ ਤਾਂ ਫਿਰ ਵੀ ਕੋਈ ਕਹਾਣੀ ਨਹੀ ਲਿਖੀ।
    ਫਿਰ ਗੱਲ ਉਥੇ ਹੀ ਆ ਜਾਂਦੀ ਹੈ। ਨਹੀ ਤਾਂ ਸਾਨੂੰ ਲਿਖਣੋ   ਹਟਾਉਣਾ ਆਉਂਦਾ ਹੈ। ਅਸੀ ਸਾਰੇ ਕਾਨੂੰਨੀ ਨੁਕਤਿਆਂ ਤੇ ਵਿਚਾਰ ਕਰ ਲਿਆ ਹੈ। ਅਸੀ ਕੋਰਟ ਵਿੱਚ ਕੇਸ ਕਰਾਂਗੇ ਆਦਿ। ਦੂਜਾ ਇਹ ਵੀ ਹੋ ਸਕਦਾ ਹੈ ਤੁਸੀ ਚਾਰ ਗੁੰਡੇ ਲਿਆਕੇ ਮੇਰੀਆਂ ਲੱਤਾਂ ਬਾਹਵਾਂ ਤੁੜਵਾ ਦਿਉ। ਕੋਈ ਹਮਲਾ ਕਰਵਾ ਦਿਉ।ਫਿਰ ਕੀ ਇਹ ਗੱਲਾਂ ਰੁਕ ਜਾਣਗੀਆਂ। ਤੁਸੀ ਕਹਿੰਦੇ ਹੋ  ਅਸੀ ਫਲਾਣੇ ਫੁਫੱੜ  ਵਾਲੀ ਕਰਾਂਗੇ।ਹਾਹੋ ਭਾਈ ਅੱਜ ਕੱਲ ਫੁੱਫੜਾਂ ਨਾਲ ਲੋਕ ਇਹੀ ਕਰਦੇ ਹਨ। ਹੋਰ ਫੁੱਫੜਾਂ ਨੂੰ ਕੌਣ ਕੋਈ ਖੰਡ ਘਿਉ ਖਵਾਉਂਦਾ ਹੈ।  ਤੁਸੀ ਮੇਰੇ ਖਿਲਾਫ ਮੇਰੇ ਪਰਿਵਾਰ, ਰਿਸ਼ਤੇਦਾਰਾਂ ਤੇ ਸ਼ਰੀਕੇ ਵਿੱਚ ਡੌਡੀ ਪਿੱਟ  ਆਏ।ਮੇਰੀ ਬਦਨਾਮੀ ਨਹੀ ਹੋਈ ਸਗੋਂ ਤੁਸੀ ਆਪਣੀ  ਆਪੇ ਹੀ ਝੰਡ ਲੁਹਾਈ ਹੈ।ਸਾਡੇ ਬਾਰੇ ਆਹ ਲਿਖਿਆ ਅੋਹ ਲਿਖਿਆ। ਬੱਲੇ ਓਏ ਅਕਲ ਦੇ ਅੰਨਿਓ।  
                             ਹਾਂ ਤੁਸੀ ਮੇਰੇ ਘਰ ਪਾੜ ਪਾਉਣ ਚ ਵੀ ਕੋਈ ਕਸਰ ਨਹੀ ਛੱਡੀ।ਦੋਹਾਂ ਨੂੰ ਪਾਟਣ ਲਈ ਤੁਸੀ  ਸਾਰੇ ਹੱਥਕੰਡੇ ਵਰਤੇ।  ਵੈਸੇ ਇਹ ਹੈ ਤਾਂ ਜੱਗੋ ਤੇਰਵੀ ਗੱਲ ਭੈਣ ਦੇ ਖਿਲਾਫ ਭਰਾਵਾਂ ਨੇ ਏਕਾ ਕੀਤਾ ਹੋਵੇ । ਭੈਣ ਦਾ ਘਰ ਦੀ ਸੁੱਖ ਸਾਂਤੀ ਮੰਗਣ ਦੀ ਬਜਾਏ ਉਸ ਦੇ ਖਿਲਾਫ ਮੋਰਚਾ ਖੋਲਿਆ ਹੋਵੇ ।ਯਾਰ ਕੀ ਤੁਹਾਡੇ ਬਾਪ ਦੀ ਆਤਮਾਂ ਨੂੰ  ਸਾਂਤੀ ਮਿਲੀ ਹੋਊਗੀ  ਜਦੋ ਤੂੰ ਆਪਣੀ ਭੈਣ ਨੂੰ ਆਪਣੇ ਘਰੇ ਵੜਣ ਤੋ ਰੋਕਿਅ ਸੀ ਤੇ  ਤੇਰੀਆਂ ਉਗਲਾਂ ਤੇ ਚੜ੍ਹੇ ਵਿਚਾਲੜੇ ਨੇ ਉਸ ਨੂੰ ਫੋਨ ਨਾ ਕਰਨ ਬਾਰੇ ਕਿਹਾ ਸੀ । ਬਾਕੀ ਮਾਂ ਪਿਉ ਨੂੰ ਦਿੱਤੀ ਰੋਟੀ ਦੇ ਪੈਸੇ ਲੈਣਾ। ਉਹਨਾ ਦੇ ਬੋਲਣ ਤੇ ਪਾਬੰਧੀ ਲਾਉਣੀ । ਬੁਢਾਪੇ ਵਿੱਚ ਇੱਕਲਿਆਂ ਛੱਡਣਾ। ਹਰ ਗੱਲ ਦੀ ਮਾਂ ਪਿਉ ਤੋ ਚੋਰੀ ਰੱਖਣੀ। ਉਪਰੋ ਜੀ ਜੀ ਕਰਨਾ , ਪੈਰੀ ਪੈਣਾ ਕਰਨਾ ਤੇ ਅੰਦਰਲੇ ਖੋਟ ਦੀ ਆਪਾਂ ਗੱਲ ਨਹੀ ਛੇੜਦੇ। ਨਾ ਕੋਈ ਕਹਾਣੀ ਲਿਖੀਏ।ਛੋਟੇ ਹੁੰਦਿਆਂ ਨੇ ਇੱਕ  ਕਹਾਣੀ ਪੜ੍ਹੀ ਸੀ ਭੂਆ। ਭੂਆ ਘਰੇ ਆਏ ਭਤੀਜੇ ਦੀ ਬਹੁਤ ਸੇਵਾ ਕਰਦੀ ਹੈ।ਨੂੰਹਾਂ ਨਾਲ ਵੀ ਲੜ ਪੈਂਦੀ ਹੈ ਭਤੀਜੇ ਦੀ ਸੇਵਾ ਖਾਤਿਰ । ਭੂਆ ਦਾ ਪਿਆਰ ਵੇਖ ਕੇ  ਮੇਰੇ ਵਰਗੇ  ਉਸ ਭਤੀਜੇ ਨੇ ਕਹਾਣੀ ਲਿੱਖ ਮਾਰੀ। ਉਹ ਵੀ ਭੂਆ ਸੀ। ਪਰ ਜੇ ਕਿਸੇ ਭੂਆ ਨੇ ਭਤੀਜਿਆਂ ਨੂੰ ਭੋਰਾ ਮੱਤ ਦੇ ਦਿੱਤੀ ਕੋਈ ਸਮਝਾ ਦਿੱਤਾ ਕਿ ਬੇਟਾ ਇੰਜ ਨਾ ਕਰੋ ਸਿਆਣੇ ਬਣੋ। ਤਾਂ ਕੀ ਆਫਤ ਆ ਗਈ। ਭੂਆ ਦਾ ਵੀ ਪੇਕਿਆਂ ਤੇ ਪੂਰਾ ਜੋਰ ਹੁੰਦਾ ਹੈ। ਹੁਣ ਭਤੀਜੇ ਭੂਆ ਦੇ ਬੋਲਣ ਤੇ ਕਿਉ ਤਿੜਕਦੇ ਹਨ। ਅਖੇ ਭੂਆ ਸਾਡੇ ਘਰ ਦੀਆਂ ਗੱਲਾਂ ਚ ਕਿਉ ਦਖਲਅੰਦਾਜੀ ਕਿਉ ਕਰਦੀ ਹੈ।ਭੂਆ ਕਿਉ ਬੋਲਦੀ ਹੈ।  ਭਾਈ ਭੂਆ ਨੇ ਤਾਂ ਬੋਲਣਾ ਹੀ ਹੋਇਆ। ਹੁਣ ਤਾਂ ਕੰਧਾਂ ਵੀ ਬੋਲਦੀਆਂ ਹਨ। ਸੁਨਣ ਦਾ ਜਿਗਰਾ ਰੱਖੋ। ਇਹ ਤੁਹਾਡੀ ਮਾਂ ਨਹੀ ਜਿਸ ਦੀ ਤੁਸੀ ਸੰਘੀ ਘੁੱਟ ਲਵੋਗੇ। ਤੇ ਉਸ ਨੂੰ ਚੁੱਪ ਕਰਵਾ ਦਿਉਗੇ।ਇਹਨਾ ਕੁਝ ਵੇਖ ਕੇ ਵੀ  ਮੈ ਕੋਈ ਕਹਾਣੀ ਨਹੀ ਲਿਖੀ। ਹੁਣ ਤੁਸੀ ਦੱਸੋ ਮੈ ਕੋਈ ਕਹਾਣੀ ਲਿਖੀ ?