ਸਭ ਰੰਗ

  •    ਮਾਈਆਂ ਰੱਬ ਰਜਾਈਆਂ / ਕਰਨ ਬਰਾੜ (ਲੇਖ )
  •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
  •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
  •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਫ਼ਰਜ਼ ਤੇ ਅਧਿਕਾਰ / ਹਰਮਿੰਦਰ ਸਿੰਘ 'ਭੱਟ' (ਲੇਖ )
  •    ਛੁੱਟੀਆਂ - ਮੌਜ ਮਸਤੀ ਜਾਂ ਮਜਬੂਰੀ? / ਜੱਗਾ ਸਿੰਘ (ਲੇਖ )
  •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼ - ਕਾਗਜ਼ / ਵਰਿੰਦਰ ਅਜ਼ਾਦ (ਪੁਸਤਕ ਪੜਚੋਲ )
  •    ਥੱਕੇ ਹੋਏ ਦਿਲ ਆਰਾਮ ਕਰ / ਹਰਬੀਰ ਸਿੰਘ ਭੰਵਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗੁਰੂ ਗ੍ਰੰਥ ਸਾਹਿਬ ਜੀ ਦੇ ਭੱਟ / ਹਰਸਿਮਰਨ ਕੌਰ (ਲੇਖ )
  •    ਪੰਜਾਬੀ ਸਾਹਿਤ ਦੇ 'ਸਰਕਾਰੀ' ਸਲਾਹਕਾਰ / ਮਿੱਤਰ ਸੈਨ ਮੀਤ (ਲੇਖ )
  • ਗ਼ਜ਼ਲ (ਗ਼ਜ਼ਲ )

    ਸ਼ਮਸ਼ੇਰ ਸਿੰਘ ਸੰਧੂ   

    Email: shamshersandhu1937@gmail.com
    Address:
    ਕੈਲਗਰੀ Canada
    ਸ਼ਮਸ਼ੇਰ ਸਿੰਘ ਸੰਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਆ ਗਿਆ  ਹੈ ਫੇਰ  ਚੇਤੇ  ਉਹ  ਮਹੀਨਾ  ਜੂਨ ਦਾ

    ਬੇਗੁਨਾਹਾਂ  ਦੇ  ਵਹਾਏ   ਧਰਮੀਆਂ  ਦੇ  ਖ਼ੂਨ  ਦਾ।

    ਪੁਰਬ  ਲੋਕੀਂ  ਤੇ ਮਨਾਵਨ  ਵਾਸਤੇ  ਸਨ  ਆ ਗਏ

    ਘੇਰਕੇ ਤੇ  ਮਾਰ  ਘੱਤੋ  ਸੀ  ਹੁਕਮ  ਫਰਊਨ  ਦਾ।

    ਦੇਸ਼  ਖ਼ਾਤਰ  ਦਿੱਤੀਆਂ   ਕੁਰਬਾਨੀਆਂ  ਪੰਜਾਬੀਆਂ

    ਅਜ ਗੁਨ੍ਹਾਂ ਕੀਤਾ ਸੀ ਉਹਨਾਂ ਹਕ ਲਈ ਫਿਰ ਕੂਣਦਾ

    ਜਿਸ ਗਰਾਂ ਚੋਂ  ਉੱਠਦੀ ਸੀ  ਲਹਿਰ  ਸਾਂਝੀਵਾਲ ਦੀ

    ਹਾਕਮਾਂ ਨੇ  ਬਦਲ ਦਿੱਤਾ  ਅਰਥ ਹੀ  ਮਜ਼ਮੂਨ ਦਾ।

    ਨਾ ਕਦੇ ਇਹ ਸੋਚਿਆ ਸੀ  ਨਾ ਕਦੇ ਸੀ ਚਿਤਵਿਆ

    ਇਸ ਤਰ੍ਹਾਂ  ਮੋੜਣਗੇ ਹਿੰਦੀ  ਇਵਜ਼ ਖਾਧੇ ਲੂਣ ਦਾ।

    ਰਾਖਿਆਂ  ਤੇ ਜੋ  ਧਰੋ ਦੇ  ਦੋਸ਼ ਹੈ  ਸੀ  ਲਾ  ਰਹੀ

    ਅੰਤ  ਮਾੜਾ  ਹੋਵਣਾ ਸੀ  ਸਿਰਫਿਰੀ  ਖ਼ਾਤੂਨ ਦਾ।

    ਵਕਤ  ਘੱਲੂ-ਘਾਰਿਆਂ  ਦਾ ਫੇਰ  ਚੇਤੇ ਆ  ਗਿਆ

    ਕੰਮ ਐਸਾ  ਕਰ ਗਿਆ ਉਹ  ਪੁੱਤ ਅਫਲਾਤੂਨ ਦਾ।

    ਪੁੱਤ ਮਾਂਵਾਂ  ਦੇ ਦੁਲਾਰੇ  ਚੜ੍ਹ ਗਏ  ਇਸ  ਦੀ ਬਲੀ

    ਹਰ ਗਲੀ  ਕੂਚੇ ਤੇ  ਪਹਿਰਾ  ਮੌਤ ਦੇ  ਕਾਨੂਨ ਦਾ।