ਬਿਰਖਾ ਦੇ ਪਰਛਾਂਵੇ ਹੁਣ ਡਰਾਉਣ ਲੱਗ ਪਏ
ਦੁਪਹਿਰ ਵੇਲੇ ਛਾਂਵਾਂ ਤੋ ਲੋਕ ਘਬਰਾਉਣ ਕਾੱਗ ਪਏ ।
ਮੱਛੀਆਂ ਦੇ ਝੁੰਡ ਵਿਚ ਸੀ ਆਦਮਖੋਰ ਨਸਲ ਇਕ
ਤਾ ਹੀ ਸਰਵਰ "ਚ " ਨਹਾਉਣ ਤੋ ਲੋਕ ਕਤਰਾਉਣ ਲੱਗ ਪਏ ।
ਜ਼ਹਰ ਉਤਰਿਆ ਹੁਣ ਮਾਂ ਦੀਆ ਛਾਤੀਆਂ ਦੇ ਵਿੱਚ,
ਤੇ ਦੁੱਧੋ ਹਟੀਆਂ ਗਾਵਾ ਲੋਕ ਪਸਮਾਉਣ ਲੱਗ ਪਏ ।
ਪੀੜਾਂ ਵੀ ਵੇਚੀ ਜਾਂਦੇ ਨੇ ਸਮਾਨ ਦੀ ਤਰਾ "ਸੋਨੀ "
ਫਿਤਰਤ ਦੀ ਕਮਜੋਰੀ ਫੜ ਲੋਕ ਕਮਾਉਣ ਲੱਗ ਪਏ ॥