ਘੂ -ਘੂ ਕਰਦਾ ਮੈ ਸਭਨਾ ਦੇ ਮਨ ਨੂੰ ਮੋਹਦਾ ਸੀ
ਵਿੱਚ ਤਿ੍ਝੰਣਾ ਮਿੱਠੀ ਘੂਕ ਦੇ ਗੀਤ ਸੁਣੳਦਾ ਸੀ
ਹੁਣ ਲਾਕੇ ਰੱਖਤਾ ਖੂਜੇ ਨਾ ਬਾਲਣ ਵਾਗੂ ਸਾੜੋ ਉਏ ਲੋਕੋ
ਮੈਨੂੰ ਕੱਤਣ ਵਾਲੀਆ ਨੂੰ ਨਾ ਕੁੱਖਾ ਵਿੱਚ ਮਾਰੋ ਉਏ ਲੋਕੋ
ਛੱਡੋ ਕਰਨਾ ਕਹਿਰ ਤੇ ਆਪਣੀ ਸੋਚ ਸੁਧਰ ਦਿਉ
ਤੁਸੀ ਪੁੱਤਾੰ ਵਾਗੂ ਧੀਆੰ ਨੂੰ ਵੀ ਲੋਕੋ ਪਿਆਰ ਦਿਉ
ਨਾ ਰੋਜ ਦਾਜ ਦੀ ਬਲੀ ਧੀਆੰ ਨੰੂ ਚਾੜੋ ਉਏ ਲੋਕੋ
ਮੈਨੰੂ ਕੱਤਣ ਵਾਲੀਆੰ ਨੂੰ ਨਾ ਕੁੱਖਾੰ ਵਿੱਚ ਮਾਰੋ ਉਏ ਲੋਕੋ
ਮੇਰੇ ਵਾਗੂ ਇੱਕ ਦਿਨ ਹੋਜੂ ਧੀਆ ਦੀ ਖਤਮ ਕਹਾਣੀ
ਜਿਵੇ ਸੁੰਨੇ ਸੁੰਨੇ ਖੂਹਾੰ ਦੇ ਵਿੱਚ ਖਤਮ ਹੋ ਗਏ ਪਾਣੀ
ਕੋਈ ਫਰਕ ਨਾ ਧੀ ਤੇ ਪੁੱਤ ਦਾ ਨਾ ਫਰਕ ਵਿਚਰੋ ਉਏ
ਮੈਨੰੂ ਕੱਤਣ ਵਾਲੀਆੰ ਨੂੰ ਨਾ ਕੁੱਖਾੰ ਵਿੱਚ ਮਾਰੋ ਉਏ ਲੋਕੋ
ਜਿੰਨਾ ਦੇ ਨਾ ਪੁੱਤਰ ਧੀਆੰ ਉਹ ਤਾ ਵਕਤ ਲੰਘਉਦੇ ਨੇ
ਜਾ ਰੱਬਾ ਇੱਕ ਧੀ ਹੀ ਦੇਦੇ ਨਿੱਤ ਰੋ ਰੋ ਤਰਲੇ ਪਉਦੇ ਨੇ
ਰਾਜ ਕਹਿੇ ਡਰ ਰੱਬ ਦਾ ਮੰਨੋ ਨਾ ਇਹ ਕਹਿਰ ਗੁਜਾਰੋ
ਮੈਨੰੂ ਕੱਤਣ ਵਾਲੀਆੰ ਨੂੰ ਨਾ ਕੁੱਖਾੰ ਵਿੱਚ ਮਾਰੋ ਉਏ ਲੋਕੋ