ਪੰਜਾਬ ਜਿਸ ਦੀ ਧਰਤੀ ਨੂੰ ਉਪਜਾਊ ਹੋਣ ਦਾ ਮਾਣ ਪ੍ਰਾਪਤ ਹੈ ਦਸਾਂ ਗੁਰੂਆਂ ਅਤੇ ਪੀਰਾਂ ਫਕੀਰਾਂ ਸਹੀਦਾਂ ਦੀ ਛੋਹ ਪ੍ਰਾਪਤ ਪੰਜਾਬ ਦੀ ਮਿੱਟੀ ਜਿੱਥੇ ਕਿਤੇ ਕਦੇ ਕਿਸੇ ਵੇਲੇ ਹਰ ਤਰਫ਼ ਨਜ਼ਰ ਮਾਰਨ ਤੇ ਹਰ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਸੀ ਪਰ ਅੱਜ ਕੱਲ• ਸਿਰਫ਼ ਪ੍ਰਦੂਸ਼ਿਤ ਵਾਤਾਵਰਨ ਹੀ ਨਜ਼ਰ ਆ ਰਿਹਾ ਹੈ ਜਿਸ ਨਾਲ ਕਈ ਭਿਆਨਕ ਲਾਇਲਾਜ ਬਿਮਾਰੀਆਂ ਨੇ ਆਪਣਾ ਜਾਲ ਵਿਛਾ ਲਿਆ ਹੈ। ਧਰਤੀ ਵਿਚ ਲਗਾਤਾਰ ਘੱਟ ਰਿਹਾ ਪਾਣੀ ਦਾ ਪੱਧਰ - ਗਲੋਬਲ ਵਾਰਮਿੰਗ ਸਮੱਸਿਆਵਾਂ, ਕੁਦਰਤੀ ਆਫ਼ਤਾਂ ਨੂੰ ਅਸੀਂ ਆਪ ਕਹਿਰ ਵਰਸਾਉਣ ਲਈ ਸੱਦਾ ਦੇ ਰਹੇ ਹਾਂ ਇਨਸਾਨੀ ਜੀਵਨ ਲਈ ਲਾਹੇਵੰਦ ਰੁੱਖਾਂ ਨੂੰ ਕੱਟ ਕੇ। ਅਸੀਂ ਅਕਸਰ ਸੁਣਦੇ ਹਾਂ ਕਿ ਬਾਹਰਲੇ ਮੁਲਕ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਬਹੁਤ ਹੀ ਸਾਫ਼ ਸੁਥਰੀਆਂ ਜਗ•ਾਵਾਂ ਹਨ ਜੇਕਰ ਸਾਰੇ ਭਾਰਤ ਦੀ ਗੱਲ ਨਾ ਕਰੀਏ ਸਿਰਫ਼ ਆਪਣੇ ਪੰਜਾਬ ਦੀ ਹੀ ਗੱਲ ਕਰੀਏ ਤਾਂ ਕੀ ਆਪਣੇ ਪੰਜਾਬ ਵਿਚ ਹੀ ਆਪਣੇ ਪਿੰਡ ਤੇ ਆਪਣੇ ਘਰ ਦੇ ਆਲ਼ੇ ਦੁਆਲੇ ਨੂੰ ਸਾਫ ਸੁਥਰਾ ਬਣਾਉਣ ਬਾਰੇ ਕਦੇ ਆਪਾਂ ਸੋਚਿਆ ਹੈ? ਤਾਂ ਸਾਇਦ ਕਦੇ ਵੀ ਨਹੀਂ । ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਿਹੇ ਦੇਸ਼ਾਂ ਵਿਚ ਸਫ਼ਾਈ ਕਾਨੂੰਨ ਬੜੇ ਚੰਗੇ ਢੰਗ ਅਤੇ ਸਖਤੀ ਨਾਲ ਲਾਗੂ ਕੀਤੇ ਜਾਂਦੇ ਹਨ ਜੋ ਕਿ ਭਾਰਤ ਵਿਚ ਕਿਸੇ ਹੱਦ ਤੱਕ ਲਾਗੂ ਵੀ ਕੀਤੇ ਗਏ ਸਨ ਇਸੇ ਤਹਿਤ ਥਾਂ-ਥਾਂ ਰੱਖੇ ਕੂੜੇਦਾਨ ਰੱਖੇ ਗਏ ਸਨ ਜਿਸ ਦੀ ਵਰਤੋਂ ਕੂੜਾ ਜਾਂ ਹੋਰ ਨਾ ਵਰਤਨ ਵਾਲੀਆਂ ਵਸਤੂਆਂ ਨੂੰ ਸੁਟਣ ਲਈ ਕੀਤੀ ਜਾਵੇ ਤਾਂ ਕਿ ਆਲਾ ਦੁਆਲਾ ਸਾਫ ਸੁਥਰਾ ਲਗੇ। ਬਾਹਰਲੇ ਮੁਲਕਾਂ ਵਿਚ ਜਨਤਕ ਅਸਥਾਨਾਂ ਤੇ ਗੰਦ ਪਾਉਣ ਵਾਲੇ ਜਾਂ ਨਸੇ ਕਰਨ ਵਾਲੇ ਨੂੰ ੧੦੦ ਡਾਲਰ ਜਾਂ ਇਸ ਤੋ ਵੀ ਵੱਧ ਤੱਕ ਦਾ ਜੁਰਮਾਨਾ ਕੀਤਾ ਜਾਂਦਾ ਹੈ ਜੋ ਕਿ ਭਾਰਤ ਵਿਚ ਵੀ ਲਾਗੂ ਕੀਤਾ ਤਾਂ ਗਿਆ ਹੈ ਪਰ ਇਸ ਦੀ ਪਾਲਣਾ ਆਪਾਂ ਤਾਂ ਕੀ ਕਰਨੀ ਏ ਲਾਗੂ ਕਰਨ ਵਾਲਿਆਂ ਦੇ ਸਰਕਾਰੀ ਮੁਲਾਜਮ ਵੀ ਇਹਨਾਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਆਮ ਨਜਰ ਆਉਂਦੇ ਹਨ ਤਾਂ ਹੀ ਤਾਂ ਇਹ ਲੋਕਾਂ ਦੇ ਹਿੱਤ ਵਾਲੇ ਕਾਨੂੰਨ ਹੌਲੀ ਹੌਲੀ ਹਵਾ ਦੇ ਵਰੌਲੇ ਵਾਂਗ ਪਤਾ ਨਹੀ ਕਿਧਰ ਉਡ ਗਏ।
ਬਾਹਰਲੇ ਮੁਲਕਾਂ ਦੇ ਲੋਕਾਂ ਵਿਚ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਆਦਤ ਦਾ ਸ਼ਾਮਿਲ ਹੋਣ ਕੂੜੇ ਦਾਨਾ ਦੀ ਸੁਚੱਜੀ ਵਰਤੋਂ ਤੇ ਹੋਰ ਸਫਾਈ ਤਹਿਤ ਕਾਨੂਨਾਂ ਦੀ ਪਾਲਣਾ ਕਰਨ ਦਾ ਸਭ ਤੋ ਵਡਾ ਯੋਗਦਾਨ ਤਾਂ ਸਬੰਧਿਤ ਸਰਕਾਰੀ ਮੁਲਾਜਮਾਂ ਦਾ ਵੀ ਹੁੰਦਾ ਹੈ ਕਿਉਕਿ ਉਨ•ਾਂ ਵਲੋਂ ਸਹੀ ਸਮੇਂ ਖ਼ਾਲੀ ਕਰਨ ਦੇ ਯੋਗ ਪ੍ਰਬੰਧ ਵੀ ਤੁਰੰਤ ਕੀਤਾ ਜਾਂਦਾ ਹੈ ਜੋ ਕਿ ਆਪਣੇ ਸੂਬਿਆਂ ਵਿਚ ਨਾਮਾਤਰ ਹੀ ਹੈ। ਇਸੇ ਕਰ ਕੇ ਤਾਂ ਉਹ ਬਾਹਰਲੇ ਮੁਲਕਾਂ ਦੇ ਲੋਕੀ ਸਾਡੇ ਵਾਂਗ ਬੱਸਾਂ, ਕਾਰਾਂ, ਰੇਲਗੱਡੀਆਂ ਤੇ ਜਨਤਕ ਥਾਵਾਂ ਤੇ ਮੂੰਗਫਲੀ ਤੇ ਕੇਲੇ ਛਿਲਕੇ ਸੁੱਟਣ ਅਤੇ ਨਸੇ ਵਾਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਥਾਂ ਥਾਂ ਤੇ ਥੁਕਣ ਵਾਲੇ ਨਹੀਂ ਹਨ। ਇਹਨਾਂ ਦੇਸ਼ਾਂ ਵਿਚ ਸਾਡੇ ਵਾਂਗ ਕੂੜੇਦਾਨ ਕੂੜੇ ਨੂੰ ਦੇਖ ਸਿਰਫ਼ ਮੂੰਹ ਨਹੀਂ ਚਿੜਾਉਂਦੇ ਸਗੋਂ ਇਹਨਾਂ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਂਦੀ ਹੈ।
ਫਿਰ ਵੀ ਸਮੇਂ ਸਮੇਂ ਦੀਆਂ ਸਰਕਾਰਾਂ ਤੇ ਸਮਾਜਸੇਵੀ ਸੰਸਥਾਵਾਂ ਵਲੋਂ ਬਹੁਤ ਕੋਸ਼ਿਸ਼ਾਂ ਤਾਂ ਅਜੇ ਵੀ ਜਾਰੀ ਹਨ ਪੰਜਾਬ ਨੂੰ ਫਿਰ ਤੋਂ ਹਰਿਆ ਭਰਿਆ ਬਣਾਉਣ ਲਈ ਬੜੇ ਦੁਖ ਦੀ ਗੱਲ ਤਾਂ ਇਹ ਵੀ ਹੈ ਕਿ ਜਿੱਥੇ ਸਾਡੀ ਸਰਕਾਰ ਹਰਿਆਲ਼ੀ ਲਹਿਰ ਦੁਆਰਾ ਲੱਖਾਂ ਰਪਏ ਦੇ ਬੂਟੇ ਲਗਾ ਰਹੀ ਹੈ ਉੱਥੇ ਹੀ ਸਾਡੇ ਲੋਕੀ ਰਾਤਾਂ ਨੂੰ ਉੱਠ-ਉੱਠ ਉਨ•ਾਂ ਨੂੰ ਪੁੱਟ ਦਿੰਦੇ ਹਨ। ਸਰਕਾਰ ਸੜਕਾਂ ਦੁਆਲੇ ਬੂਟੇ ਲਗਾ ਰਹੀ ਹੈ ਜਿਸ ਦਾ ਵੀ ਸੜਕ ਨਾਲ ਗੇਟ ਲੱਗਦਾ ਹੈ ਉਹ ਪਹਿਲਾਂ ਤਾਂ ਬੂਟੇ ਹਰੇ ਹੀ ਨਹੀਂ ਹੋਣ ਦਿੰਦਾ ਜੇਕਰ ਬੂਟੇ ਹਰੇ ਹੋ ਵੀ ਜਾਂਦੇ ਹਨ ਤਾਂ ਉਸ ਜਗ•ਾ ਫ਼ਸਲ ਨਾ ਹੋਣ ਦੇ ਡਰੋਂ ਹੌਲੀ-ਹੌਲੀ ਉਨ•ਾਂ ਬੂਟਿਆਂ ਨੂੰ ਜੜੋਂ• ਹੀ ਉਖਾੜ ਦਿੰਦੇ ਹਨ। ਕੀ ਅਸੀਂ ਆਪਣੀ ਆਉਣ ਵਾਲੀ ਪੀੜੀ ਲਈ ਗੰਦੀ ਹਵਾ, ਖ਼ਰਾਬ ਵਾਤਾਵਰਨ ਜ਼ਹਿਰੀਲਿਆਂ ਗੈਸਾਂ ਵਾਲਾ ਵਾਤਾਵਰਨ ਹੀ ਛੱਡ ਕੇ ਜਾਵਾਂਗੇ? ਅਸੀਂ ਬਾਹਰਲੇ ਦੇਸਾਂ ਦੀ ਗੱਲ ਤਾਂ ਬੜੇ ਮਾਣ ਨਾਲ ਕਰਦੇ ਹਾਂ ਕਿ ਉੱਥੇ ਮਿੱਟੀ ਘੱਟਾ ਨਹੀਂ ਹੈ ਕੀ ਅਸੀਂ ਕਦੇ ਸੋਚਿਆ ਹੈ ਕਿ ਉੱਥੇ ਇੰਨੀ ਹਰਿਆਲੀ ਕਿਉ ਹੈ? ਵਾਤਾਵਰਨ ਸੁੱਧ ਕਿਵੇਂ ਹੈ? ਹਰ ਘਰ ਅੱਗੇ ਵਿਛੀ ਹਰੀ ਘਾਹ ਦੀ ਚਾਦਰ, ਲੱਗੇ ਰੁੱਖ ਤੇ ਗਮਲਿਆਂ ਵਿਚ ਲੱਗੇ ਬੂਟਿਆਂ ਬਾਰੇ ਸੋਚਿਆ ਹੈ? ਕੀ ਅਸੀਂ ਕਦੇ ਆਪਣੇ ਘਰ ਦਾ ਆਲਾ ਦੁਆਲਾ ਸਾਫ਼ ਰੱਖਣ ਦੀ ਕੋਸ਼ਿਸ਼ ਕੀਤੀ ਹੈ? ਕੀ ਅਸੀਂ ਇੱਕ ਰੁੱਖ ਵੱਢ ਕੇ ਉਸ ਦੀ ਥਾਂ ਹੋਰ ਰੁੱਖ ਲਗਾਉਣ ਬਾਰੇ ਸੋਚਿਆ ਹੈ? ਜਵਾਬ ਹੈ ਨਹੀਂ! ਸਾਡੇ ਫ਼ਰਜ਼ਾਂ ਤੇ ਸਾਡੇ ਅਧਿਕਾਰ ਭਾਰੂ ਹਨ। ਅਸੀਂ ਹਮੇਸ਼ਾ ਇਹੀ ਚਾਹੁੰਦੇ ਹਾਂ ਕਿ ਸਾਡੇ ਘਰ ਦਾ ਕੂੜਾ ਅਸੀਂ ਆਪਣੇ ਨਾਲ ਵਾਲੇ ਗੁਆਂਢੀਆਂ ਦੇ ਘਰ ਸੁੱਟ ਦੇਈਏ।
ਆਓ ਆਪਣੇ ਅਧਿਕਾਰਾਂ ਤੇ ਫ਼ਰਜ਼ਾਂ ਨੂੰ ਪਹਿਚਾਣੀਏ ਅਸੀਂ ਵੀ ਆਪਣੇ ਪੰਜਾਬ ਨੂੰ ਕੈਨੇਡਾ ਤੇ ਆਸਟ੍ਰੇਲੀਆ ਵਰਗਾ ਹਰਾ ਭਰਾ ਬਣਾਈਏ। ਆਪਣੇ ਬੱਚਿਆਂ ਵਿਚ ਬਚਪਨ ਤੋਂ ਰੁੱਖ ਪੁੱਟਣ ਦੀ ਨਹੀਂ ਬਲਕਿ ਲਗਾਉਣ ਦੀ ਲਗਨ ਪੈਦਾ ਕਰੀਏ। ਗੁਆਂਢੀ ਦੇ ਘਰ ਨੂੰ ਆਪਣਾ ਘਰ ਸਮਝ ਕੂੜੇ ਨੂੰ ਕੂੜੇਦਾਨ ਵਿਚ ਹੀ ਪਾਈਏ। ਆਓ ਅਸੀਂ ਸ਼ੁਰੂਆਤ ਆਪਣੇ ਹੀ ਘਰ ਤੋਂ ਸ਼ੁਰੂ ਕਰੀਏ। ਜੇਕਰ ਅਸੀਂ ਆਪਣੇ ਘਰ ਦਾ ਆਲਾ ਦੁਆਲਾ ਸਾਫ਼ ਰੱਖਾਂਗੇ ਤਾਂ ਇੱਕ ਪਿੰਡ ਸਾਫ਼ ਹੋਵੇਗਾ। ਜੇਕਰ ਇੱਕ ਪਿੰਡ ਸਾਫ਼ ਦੇਖ ਹੋਰ ਵੀ ਇਹੋ ਜਿਹੇ ਉਪਰਾਲੇ ਕਰਨਗੇ। ਅਸੀਂ ਬੱਸਾਂ ਤੇ ਕਾਰਾਂ ਵਿਚ ਜਾਂਦੇ ਮੂੰਗਫਲੀ ਕੇਲੇ ਦੇ ਛਿਲਕੇ ਤੇ ਲਿਫਾਫਿਆਂ ਦਾ ਗੰਦ ਅਤੇ ਹੋਰ ਬੀੜੀ ਸਿਗਰੇਟ ਜਰਦਾ ਵਰਗੇ ਨਸੇ ਦਾ ਸੇਵਨ ਕਰਨ ਵਾਲੇ ਵੀਰ ਵਾਤਾਵਰਨ ਨੂੰ ਜਹਰੀਲੇ ਧੂਅੇ ਅਤੇ ਥੂਕਨ ਨਾਲ ਗੰਦ ਨਾ ਪਾਉਣ ਦੀ ਸਹੁੰ ਪਾਈਏ। ਬਾਜ਼ਾਰ ਜਾਂਦੇ ਹੋਏ ਆਪਣਾ ਕੱਪੜੇ ਦਾ ਥੈਲਾ ਨਾਲ ਲੈ ਕੇ ਜਾਈਏ। ਜਿਸ ਨਾਲ ਲਿਫ਼ਾਫ਼ਿਆਂ ਦੀ ਵਰਤੋਂ ਘੱਟ ਹੋਵੇਗੀ ਸਾਮਾਨ ਚੁੱਕਣਾ ਆਸਾਨ ਹੋਵੇਗਾ। ਆਪਣੇ ਘਰ ਦੇ ਅੰਦਰ ਤੇ ਬਾਹਰ ਪੌਦੇ ਤੇ ਰੁੱਖ ਲਗਾਈਏ।